ਪੰਜਾਬ ‘ਆਪ’ ਹੋਈ ਹੋਰ ਮਜ਼ਬੂਤ, ਇਹ ਨਾਮੀ ਖਿਡਾਰੀ ਆਪਣੇ ਸਾਥੀਆਂ ਸਣੇ AAP ‘ਚ ਹੋਇਆ ਸ਼ਾਮਿਲ, CM ਮਾਨ ਨਾਲ ਸਾਹਮਣੇ ਆਈਆਂ ਤਸਵੀਰਾਂ

By:  Lajwinder Kaur April 28th 2026 01:20 PM -- Updated: April 28th 2026 01:23 PM

ਪੰਜਾਬ ਦੀ ਸਿਆਸਤ ਵਿੱਚ ਖਿਡਾਰੀਆਂ ਦੀ ਸ਼ਮੂਲੀਅਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਅੱਜ ਕੁਸ਼ਤੀ ਜਗਤ ਦੇ ਚਮਕਦੇ ਸਿਤਾਰੇ ਅਤੇ 'ਜੱਸਾ ਪੱਟੀ' ਦੇ ਨਾਮ ਨਾਲ ਮਸ਼ਹੂਰ ਰੁਸਤਮ-ਏ-ਹਿੰਦ ਜਸਕਵਰ ਸਿੰਘ ਪੱਟੀ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ (AAP) ਵਿੱਚ ਸ਼ਮੂਲੀਅਤ ਕਰ ਲਈ ਹੈ। ਜੱਸਾ ਪੱਟੀ ਦੇ ਨਾਲ ਉਨ੍ਹਾਂ ਦੀ ਪੂਰੀ ਟੀਮ ਨੇ ਵੀ ਪਾਰਟੀ ਦਾ ਪੱਲਾ ਫੜਿਆ।

CM ਮਾਨ ਨੇ ਪਾਰਟੀ 'ਚ ਕੀਤਾ ਨਿੱਘਾ ਸਵਾਗਤ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੱਸਾ ਪੱਟੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਮੌਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਜੱਸਾ ਪੱਟੀ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਪਾਰਟੀ ਵਿੱਚ ਜੀ ਆਇਆਂ ਕਿਹਾ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ: "ਜੱਸਾ ਪੱਟੀ ਨੇ ਕੁਸ਼ਤੀ ਦੇ ਅਖਾੜਿਆਂ ਵਿੱਚ ਪੰਜਾਬ ਦਾ ਨਾਮ ਵਿਸ਼ਵ ਪੱਧਰ 'ਤੇ ਉੱਚਾ ਕੀਤਾ ਹੈ। ਸਾਡੀ ਸਰਕਾਰ ਹਮੇਸ਼ਾ ਖਿਡਾਰੀਆਂ ਦਾ ਮਾਣ-ਸਤਿਕਾਰ ਕਰਦੀ ਹੈ। ਮੈਨੂੰ ਉਮੀਦ ਹੈ ਕਿ ਉਹ ਜਿਸ ਤਰ੍ਹਾਂ ਖੇਡ ਮੈਦਾਨ ਵਿੱਚ ਜੂਝਦੇ ਰਹੇ ਹਨ, ਉਸੇ ਤਰ੍ਹਾਂ ਭਵਿੱਖ ਵਿੱਚ ਤਨਦੇਹੀ ਨਾਲ ਦੇਸ਼ ਅਤੇ ਸਮਾਜ ਦੀ ਸੇਵਾ ਵੀ ਕਰਦੇ ਰਹਿਣਗੇ।"

ਖੇਡ ਜਗਤ ਅਤੇ ਸਿਆਸਤ ਵਿੱਚ ਚਰਚਾ

ਜੱਸਾ ਪੱਟੀ ਪੰਜਾਬ ਦੇ ਅਜਿਹੇ ਪਹਿਲਵਾਨ ਹਨ ਜਿਨ੍ਹਾਂ ਦੀ ਪੇਂਡੂ ਖੇਤਰਾਂ ਅਤੇ ਨੌਜਵਾਨਾਂ ਵਿੱਚ ਵੱਡੀ ਫੈਨ ਫਾਲੋਇੰਗ ਹੈ। ਉਨ੍ਹਾਂ ਦੇ ਆਮ ਆਦਮੀ ਪਾਰਟੀ ਵਿੱਚ ਆਉਣ ਨਾਲ ਪਾਰਟੀ ਨੂੰ ਖੇਡ ਜਗਤ ਅਤੇ ਮਾਝਾ ਖੇਤਰ ਵਿੱਚ ਕਾਫੀ ਮਜ਼ਬੂਤੀ ਮਿਲਣ ਦੀ ਉਮੀਦ ਹੈ। ਜੱਸਾ ਪੱਟੀ ਨੇ ਵੀ ਇਸ ਮੌਕੇ ਕਿਹਾ ਕਿ ਉਹ ਮੁੱਖ ਮੰਤਰੀ ਮਾਨ ਦੀਆਂ ਲੋਕ-ਪੱਖੀ ਨੀਤੀਆਂ ਅਤੇ ਖੇਡਾਂ ਪ੍ਰਤੀ ਉਨ੍ਹਾਂ ਦੇ ਉਤਸ਼ਾਹ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਏ ਹਨ।

ਦੱਸ ਦਈਏ ਹਾਲ ਦੇ ਵਿੱਚ ਮਾਂ-ਖੇਡ ਕਬੱਡੀ ਦੇ ਸੁਪਰ ਸਟਾਰ ਅਤੇ 'ਕਲੋਜ਼ ਫ਼ਾਈਟਰ' ਵਜੋਂ ਜਾਣੇ ਜਾਂਦੇ ਮਸ਼ਹੂਰ ਸਟਾਪਰ ਪਾਲਾ ਜਲਾਲਪੁਰੀਆ ਵੀ ਸੀਐੱਮ ਮਾਨ ਦੀ ਹਾਜ਼ਰੀ ਦੇ ਵਿੱਚ ਆਪ ਪਾਰਟੀ ਦਾ ਪੱਲਾ ਫੜਿਆ ਸੀ। ਇਸ ਤਰ੍ਹਾਂ ਖਿਡਾਰੀਆਂ ਦੇ ਪਾਰਟੀ ਵਿੱਚ ਆਉਣ ਨਾਲ 'ਆਪ' ਨੂੰ ਖਾਸ ਕਰਕੇ ਨੌਜਵਾਨ ਵਰਗ ਵਿੱਚ ਵੱਡੀ ਮਜ਼ਬੂਤੀ ਮਿਲ ਰਹੀ ਹੈ। 



Related Post

ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ AAP ਨੂੰ ਵੱਡਾ ਝਟਕਾ! ਹਲਕਾ ਸ਼ੁਤਰਾਣਾ ਦੇ ਕਈ ਪ੍ਰਮੁੱਖ ਆਗੂ ਅਕਾਲੀ ਦਲ 'ਚ ਸ਼ਾਮਲ
ਪਿੰਡ ਲੱਖੂਵਾਲ 'ਚ AAP ਨੂੰ ਮਿਲਿਆ ਹੁੰਗਾਰਾ, ਅਮਰੀਕ ਸਿੰਘ USA ਵਾਲੇ ਪਰਿਵਾਰ ਸਮੇਤ ਕਾਂਗਰਸ ਛੱਡ 'ਆਪ' 'ਚ ਹੋਏ ਸ਼ਾਮਲ
ਪੰਜਾਬ ਭਾਜਪਾ ਸੰਗਠਨ 'ਚ ਚੋਣਾਂ ਤੋਂ ਪਹਿਲਾਂ ਵੱਡਾ ਫੇਰਬਦਲ, OBC ਮੋਰਚੇ ਦੇ 33 ਜ਼ਿਲ੍ਹਿਆਂ ਦੇ ਇੰਚਾਰਜਾਂ ਤੇ ਸਹਿ-ਇੰਚਾਰਜਾਂ ਦਾ ਐਲਾਨ
ਪਰਵਿੰਦਰ ਝੋਟਾ ਮਾਮਲੇ ‘ਚ ਪਰਿਵਾਰ ਨੂੰ 2 ਕਰੋੜ ਰੁਪਏ ਦਾ ਮੁਆਵਜ਼ਾ ਤੇ ਮਿਲੇਗੀ ਸਰਕਾਰੀ ਨੌਕਰੀ, 6 ਨਵੰਬਰ ਨੂੰ PGI 'ਚ ਹੋਵੇਗਾ ਪੋਸਟਮਾਰਟਮ
ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਅਕਾਲੀ ਦਲ ਨੂੰ ਮਿਲਿਆ ਵੱਡਾ ਬਲ, ਅਸ਼ੋਕ ਸ਼ਰਮਾ ਸਾਥੀਆਂ ਸਮੇਤ ਪਾਰਟੀ 'ਚ ਹੋਏ ਸ਼ਾਮਲ
ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਦਿਵਾਲੀ ਦਾ ਵੱਡਾ ਤੋਹਫ਼ਾ: DA 'ਚ 3% ਕਿਸ਼ਤ ਜਾਰੀ, 8 ਲੱਖ ਕਰਮਚਾਰੀਆਂ ਨੂੰ ਮਿਲੇਗਾ ਲਾਭ

© Copyright Galactic Television & Communications Pvt. Ltd. 2026. All rights reserved.