ਪੰਜਾਬ ‘ਚ ਬਿਜਲੀ ਸੰਕਟ! ਸਿਰਫ਼ 2 ਦਿਨਾਂ ਦਾ ਕੋਲਾ ਬਾਕੀ; ਲੱਗ ਸਕਦੇ ਲੰਬੇ ਪਾਵਰ ਕੱਟ…

ਪੰਜਾਬ ਵਿੱਚ ਬਿਜਲੀ ਸੰਕਟ ਹੋਰ ਗੰਭੀਰ ਹੋਣ ਦਾ ਖ਼ਤਰਾ ਹੈ। ਪ੍ਰਾਈਵੇਟ ਥਰਮਲ ਪਲਾਂਟਾਂ ਕੋਲ ਸਿਰਫ਼ ਦੋ ਦਿਨਾਂ ਦਾ ਕੋਲਾ ਬਚਣ ਦੀ ਗੱਲ ਸਾਹਮਣੇ ਆ ਰਹੀ ਹੈ। ਜੇ ਕੋਲਾ ਖਤਮ ਹੋਇਆ ਤਾਂ ਬਿਜਲੀ ਉਤਪਾਦਨ ਰੁਕ ਸਕਦਾ ਹੈ ਅਤੇ ਲੋਕਾਂ ਤੇ ਇੰਡਸਟਰੀ ਨੂੰ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

By:  Lajwinder Kaur September 8th 2026 10:52 AM -- Updated: September 8th 2026 11:05 AM

ਪੰਜਾਬ ਵਿੱਚ ਬਿਜਲੀ ਸੰਕਟ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸੂਬੇ ਦੇ ਪ੍ਰਾਈਵੇਟ ਸਰਮਲ ਪਲਾਂਟਾਂ ਕੋਲ ਫਿਲਹਾਲ ਸਿਰਫ਼ ਦੋ ਦਿਨਾਂ ਦਾ ਕੋਲਾ ਹੀ ਬਾਕੀ ਬਚਿਆ ਹੈ। ਅਜਿਹੇ ਵਿੱਚ ਦੋ ਦਿਨਾਂ ਬਾਅਦ ਇਹਨਾਂ ਪਲਾਂਟਾਂ ਵਿੱਚ ਬਿਜਲੀ ਉਤਪਾਦਨ ਬੰਦ ਹੋਣ ਦਾ ਖ਼ਤਰਾ ਬਣ ਗਿਆ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਆਮ ਲੋਕਾਂ ਦੇ ਨਾਲ-ਨਾਲ ਇੰਡਸਟਰੀ ਨੂੰ ਵੀ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੰਜਾਬ ਵਿੱਚ ਸਰਮਲ ਪਲਾਂਟਾਂ ਤੋਂ ਕੁੱਲ 5,680 ਮੈਗਾਵਾਟ ਬਿਜਲੀ ਉਤਪਾਦਨ ਦੀ ਸਮਰੱਥਾ ਹੈ। ਇਹਨਾਂ ਵਿੱਚੋਂ ਤਿੰਨ ਸਰਕਾਰੀ ਸਰਮਲ ਪਲਾਂਟਾਂ ਦੀ ਸਮਰੱਥਾ 2,300 ਮੈਗਾਵਾਟ ਹੈ, ਜਦਕਿ ਦੋ ਪ੍ਰਾਈਵੇਟ ਪਲਾਂਟ 3,380 ਮੈਗਾਵਾਟ ਬਿਜਲੀ ਪੈਦਾ ਕਰ ਸਕਦੇ ਹਨ। ਪ੍ਰਾਈਵੇਟ ਪਲਾਂਟਾਂ ਵਿੱਚ ਉਤਪਾਦਨ ਬੰਦ ਹੋਣ ਦੀ ਸੂਰਤ ਵਿੱਚ ਸੂਬਾ ਸਰਕਾਰ ਨੂੰ ਕੇਂਦਰੀ ਪੂਲ ਤੋਂ ਵੱਧ ਬਿਜਲੀ ਖਰੀਦਣੀ ਪਵੇਗੀ।

ਬਿਜਲੀ ਸੰਕਟ ਨਾਲ ਨਜਿੱਠਣ ਲਈ ਰਾਜ ਸਰਕਾਰ ਨੇ ਕੀ ਕਦਮ ਚੁੱਕੇ ਹਨ, ਇਸ ਬਾਰੇ ਨਾ ਤਾਂ ਬਿਜਲੀ ਮੰਤਰੀ ਅਤੇ ਨਾ ਹੀ ਪਾਵਰਕਾਮ ਦੇ ਵੱਡੇ ਅਧਿਕਾਰੀ ਕੋਈ ਜਾਣਕਾਰੀ ਦੇ ਰਹੇ ਹਨ। ਇਸ ਨਾਲ ਬਿਜਲੀ ਖਪਤਕਾਰਾਂ ਵਿੱਚ ਸੰਕਟ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ।

ਉੱਧਰ, ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਲੁਧਿਆਣਾ ਦੇ ਉੱਦਮੀਆਂ ਨੇ ਚੀਫ਼ ਇੰਜੀਨੀਅਰ ਸੈਂਟਰਲ ਜ਼ੋਨ ਜਗਦੇਵ ਸਿੰਘ ਹੰਸ ਜ਼ਰੀਏ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਉੱਦਮੀਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਲਗਾਤਾਰ ਬਿਜਲੀ ਨਾ ਮਿਲੀ ਤਾਂ ਉਹ ਆਪਣਾ ਕਾਰੋਬਾਰ ਦੂਜੇ ਰਾਜਾਂ ਵਿੱਚ ਤਬਦੀਲ ਕਰਨ ਲਈ ਮਜਬੂਰ ਹੋ ਜਾਣਗੇ।

Related Post

ਪੰਜਾਬ ‘ਚ ਮਾਨਸੂਨ ਦੀ ਰਫ਼ਤਾਰ ਸੁਸਤ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ, ਅੱਜ ਕੁੱਝ ਥਾਵਾਂ ‘ਤੇ ਪੈ ਸਕਦਾ ਛਮ-ਛਮ ਮੀਂਹ
ਪੰਜਾਬ-ਹਰਿਆਣਾ ਹਾਈ ਕੋਰਟ ਦੇ 37ਵੇਂ ਚੀਫ਼ ਜਸਟਿਸ ਬਣੇ ਏ.ਕੇ. ਮਿਸ਼ਰਾ, CM ਸੈਣੀ ਅਤੇ ਰਾਜਪਾਲ ਕਟਾਰੀਆ ਰਹੇ ਮੌਜੂਦ
ਪੰਜਾਬ ਦੇ 14 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ: ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ, 3 ਦਿਨ ਬਾਰਿਸ਼ ਦਾ ਅਲਰਟ
ਪੰਜਾਬ ’ਚ ਬਿਜਲੀ ਸੰਕਟ ਗਹਿਰਾਇਆ: ਕੋਲੇ ਦੀ ਘਾਟ ਕਾਰਨ ਘਰੇਲੂ ਤੇ ਇੰਡਸਟਰੀ ’ਚ ਕੱਟ, 1500 MW ਉਤਪਾਦਨ ਘਟਿਆ...
ਪੰਜਾਬ ਦੇ ਸੇਵਾ ਕੇਂਦਰਾਂ ਨੂੰ ਲੈ ਕੇ ਵੱਡੀ ਖ਼ਬਰ: 15 ਸਤੰਬਰ ਨੂੰ ਸੂਬੇ ਭਰ ‘ਚ ਰਹਿਣਗੇ ਪੂਰੀ ਤਰ੍ਹਾਂ ਬੰਦ, ਜਾਣੋ ਵਜ੍ਹਾ
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਦੀ ਨਿਯੁਕਤੀ 'ਤੇ ਕੇਂਦਰ 'ਤੇ ਵਰ੍ਹੇ ਹਰਪਾਲ ਚੀਮਾ, ਬੋਲੇ- ਨਿਯਮਾਂ ਨੂੰ ਛਿੱਕੇ ਟੰਗ ਕੇ ਪੰਜਾਬੀਆਂ ਨੂੰ ਕੀਤਾ ਨਜ਼ਰਅੰਦਾਜ਼

© Copyright Galactic Television & Communications Pvt. Ltd. 2026. All rights reserved.