AAP ਨੂੰ ਵੱਡਾ ਝਟਕਾ! 'ਆਪ' ਆਗੂਆਂ ਦੀ ਅਕਾਲੀ ਦਲ-ਵਾਰਿਸ ਪੰਜਾਬ ‘ਚ ਐਂਟਰੀ, ਸਿਆਸੀ ਗਲਿਆਰਿਆਂ ‘ਚ ਮੱਚੀ ਹਲਚਲ

ਪੰਜਾਬ ਦੇ ਵਿੱਚ ਆਉਣ ਵਾਲੀ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ। ਬਹੁਤ ਸਾਰੇ ਆਗੂ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਵਿੱਚ ਜਾ ਰਹੇ ਹਨ। ਹੁਣ ਰਾਜਾਸਾਂਸੀ ਹਲਕੇ ‘ਚ ਅਕਾਲੀ ਦਲ-ਵਾਰਿਸ ਪੰਜਾਬ ਮਜ਼ਬੂਤ ਹੋਈ ਹੈ। 'ਆਪ' ਆਗੂਆਂ ਅਤੇ ਸਾਬਕਾ PCS ਅਧਿਕਾਰੀ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਖੇਤਰੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਿਲ ਹੋਏ ਹਨ।

By:  Lajwinder Kaur September 12th 2026 01:08 PM -- Updated: September 12th 2026 01:21 PM

ਅਕਾਲੀ ਦਲ-ਵਾਰਿਸ ਪੰਜਾਬ ਨੂੰ ਉਸ ਸਮੇਂ ਵੱਡਾ ਸਿਆਸੀ ਹੁੰਗਾਰਾ ਮਿਲਿਆ, ਜਦੋਂ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਸਮੇਤ ਰਾਜਾਸਾਂਸੀ ਹਲਕੇ ਨਾਲ ਸਬੰਧਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਹੈ। ਪਾਰਟੀ ਵਿੱਚ ਹੋਈਆਂ ਇਨ੍ਹਾਂ ਨਵੀਆਂ ਸ਼ਮੂਲੀਅਤਾਂ ਨੂੰ ਰਾਜਾਸਾਂਸੀ ਹਲਕੇ ਵਿੱਚ ਪਾਰਟੀ ਲਈ ਇੱਕ ਅਹਿਮ ਸਿਆਸੀ ਵਾਧੇ ਵਜੋਂ ਦੇਖਿਆ ਜਾ ਰਿਹਾ ਹੈ।

'ਆਪ' ਆਗੂਆਂ ਦੀ ਅਕਾਲੀ ਦਲ-ਵਾਰਿਸ ਪੰਜਾਬ ਵਿੱਚ ਐਂਟਰੀ

ਸਾਲ 2017 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਰਾਜਾਸਾਂਸੀ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਜਗਜੋਤ ਸਿੰਘ ਖਾਲਸਾ ਅਕਾਲੀ ਦਲ-ਵਾਰਿਸ ਪੰਜਾਬ ਵਿੱਚ ਸ਼ਾਮਲ ਹੋ ਗਏ ਹਨ।

ਰਾਜਾਸਾਂਸੀ ਦੇ ਦਿਲਬਾਗ ਸਿੰਘ ਕੋਹਾਲੀ ਨੇ ਵੀ ਪਾਰਟੀ ਜੁਆਇਨ ਕਰ ਲਈ ਹੈ, ਜਿਨ੍ਹਾਂ ਨੇ ਲਗਭਗ 14 ਸਾਲ ਤੱਕ ਆਮ ਆਦਮੀ ਪਾਰਟੀ ਵਿੱਚ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ ਹਨ।

ਪ੍ਰਸ਼ਾਸਨਿਕ ਅਤੇ ਸਥਾਨਕ ਆਗੂਆਂ ਨੇ ਵੀ ਫੜਿਆ ਪਾਰਟੀ ਦਾ ਪੱਲਾ

ਰਿਟਾਇਰਡ ਪੀ.ਸੀ.ਐੱਸ. (PCS) ਅਧਿਕਾਰੀ ਅਤੇ ਸਾਬਕਾ ਐੱਸ.ਡੀ.ਐੱਮ. (SDM) ਮਨਜੀਤ ਸਿੰਘ ਰਾਜਲਾ ਨੇ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ।

ਇਸ ਤੋਂ ਇਲਾਵਾ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਲਖਬੀਰ ਸਿੰਘ ਥਾਬਲਾ ਵੀ ਅਕਾਲੀ ਦਲ-ਵਾਰਿਸ ਪੰਜਾਬ ਵਿੱਚ ਸ਼ਾਮਲ ਹੋ ਗਏ ਹਨ।


Related Post

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ: 70 ਇੰਸਪੈਕਟਰਾਂ ਨੂੰ ਮਿਲੀ ਤਰੱਕੀ, ਮਿਲਿਆ DSP ਰੈਂਕ, ਗਜ਼ਟ ਨੋਟੀਫ਼ਿਕੇਸ਼ਨ ਜਾਰੀ
ਭਾਜਪਾ ਦਾ ਵੱਡਾ ਸਿਆਸੀ ਦਾਅ: 4 ਯਾਤਰਾਵਾਂ, 4000 ਕਿਲੋਮੀਟਰ ਦੀ ਯਾਤਰਾ ਅਤੇ 117 ਸੀਟਾਂ 'ਤੇ ਫੋਕਸ, 18 ਸਤੰਬਰ ਤੋਂ 'ਆਪ' ਖਿਲਾਫ ਸਿਆਸੀ ਮੁਹਿੰਮ
ਪੰਜਾਬ ਯੂਥ ਕਾਂਗਰਸ ਵੱਲੋਂ ਇਨ੍ਹਾਂ ਨੌਜਵਾਨ ਆਗੂਆਂ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਜਨਰਲ ਸਕੱਤਰਾਂ ਅਤੇ ਸਕੱਤਰਾਂ ਦੀ ਕੀਤੀ ਨਿਯੁਕਤੀ, ਇੱਥੇ ਦੇਖੋ ਲਿਸਟ
ਪੰਜਾਬ ਦੇ 4 ਜ਼ਿਲ੍ਹਿਆਂ ‘ਚ ਮੀਂਹ ਦੇ ਆਸਾਰ, ਚੰਡੀਗੜ੍ਹ ‘ਚ ਛਾਏ ਰਹਿਣਗੇ ਬੱਦਲ; ਕੱਲ੍ਹ ਤੋਂ ਬਦਲੇਗਾ ਮੌਸਮ
ਸੁਖਬੀਰ ਸਿੰਘ ਬਾਦਲ SIT ਅੱਗੇ ਨਹੀਂ ਹੋਏ ਪੇਸ਼: ਮੈਡੀਕਲ ਅਤੇ ਪਰਿਵਾਰਕ ਰੁਝੇਵਿਆਂ ਦਾ ਦਿੱਤਾ ਹਵਾਲਾ
ਪੰਜਾਬ ‘ਚ ਦੋ ਦਿਨ ਮੀਂਹ ਦੀ ਚੇਤਾਵਨੀ, ਅੱਜ 4 ਜ਼ਿਲ੍ਹਿਆਂ ‘ਚ ਵਰ੍ਹੇਗਾ ਮੀਂਹ, ਹੁੰਮਸ ਤੇ ਗਰਮੀ ਤੋਂ ਲੋਕ ਪ੍ਰੇਸ਼ਾਨ

© Copyright Galactic Television & Communications Pvt. Ltd. 2026. All rights reserved.