ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ! CM ਮਾਨ ਦੇ ਭਰਾ ਨੇ ਫੜਿਆ ਭਾਜਪਾ ਦਾ ਪੱਲਾ, ਚੋਣਾਂ 'ਚ ਰਹੇ ਸਨ 'ਆਪ' ਦੇ ਕੈਂਪੇਨ ਇੰਚਾਰਜ

By:  Lajwinder Kaur May 11th 2026 05:08 PM -- Updated: May 11th 2026 05:14 PM

ਪੰਜਾਬ ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਚ ਵੱਡੇ ਭੂਚਾਲ ਦੇਖਣ ਨੂੰ ਮਿਲ ਰਹੇ ਹਨ। ਜੀ ਹਾਂ ਅੱਜ ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਵੱਡੀ ਹਲਚਲ ਦੇਖਣ ਨੂੰ ਮਿਲੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਭਰਾ ਗਿਆਨ ਸਿੰਘ ਭਾਰਤੀ ਜਨਤਾ ਪਾਰਟੀ (ਬੀਜੇਪੀ) ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ ਚੰਡੀਗੜ੍ਹ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਮੌਜੂਦਗੀ ਵਿੱਚ ਪਾਰਟੀ ਦਾ ਪੱਲਾ ਫੜਿਆ।

ਗਿਆਨ ਸਿੰਘ 'ਆਪ' ਦੇ ਲਈ ਕਰ ਚੁੱਕੇ ਨੇ ਕੰਮ 

ਜ਼ਿਕਰਯੋਗ ਹੈ ਕਿ ਗਿਆਨ ਸਿੰਘ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ 'ਕੈਂਪੇਨ ਇੰਚਾਰਜ' ਵਜੋਂ ਅਹਿਮ ਜ਼ਿੰਮੇਵਾਰੀ ਨਿਭਾਅ ਚੁੱਕੇ ਹਨ। ਉਨ੍ਹਾਂ ਦਾ ਭਾਜਪਾ ਵਿੱਚ ਜਾਣਾ ਮੁੱਖ ਮੰਤਰੀ ਮਾਨ ਅਤੇ ਆਮ ਆਦਮੀ ਪਾਰਟੀ ਲਈ ਇੱਕ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ।

ਜਾਣੋ ਕੌਣ ਨੇ ਗਿਆਨ ਸਿੰਘ ਮਾਨ 

ਸੰਗਰੂਰ ਦੇ ਪਿੰਡ ਸਤੌਜ ਦੇ ਰਹਿਣ ਵਾਲੇ ਗਿਆਨ ਸਿੰਘ ਮਾਨ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੀਤੀ ਸੀ। ਸਾਲ 2013 ਵਿੱਚ ਜਦੋਂ ਆਮ ਆਦਮੀ ਪਾਰਟੀ ਦਾ ਗਠਨ ਹੋਇਆ, ਤਾਂ ਉਹ ਉਦੋਂ ਤੋਂ ਹੀ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰਦੇ ਰਹੇ। ਇਸ ਤੋਂ ਇਲਾਵਾ, ਉਹ ਸਾਲ 2014 ਤੋਂ ਲੈ ਕੇ 2022 ਤੱਕ ਸੰਗਰੂਰ ਸੰਸਦ ਮੈਂਬਰ ਦੇ ਦਫ਼ਤਰ ਦੇ ਇੰਚਾਰਜ ਵਜੋਂ ਵੀ ਸੇਵਾਵਾਂ ਨਿਭਾਉਂਦੇ ਰਹੇ ਹਨ। ਗਿਆਨ ਸਿੰਘ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਚਚੇਰੇ ਭਰਾ ਹਨ।

ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਚੋਣ ਹਲਕੇ ਧੂਰੀ ਦੇ ਦਫ਼ਤਰ ਇੰਚਾਰਜ ਵਜੋਂ ਮੁੱਖ ਭੂਮਿਕਾ ਨਿਭਾਈ ਸੀ। ਭਾਜਪਾ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਖਾਸ ਕਰਕੇ ਮਾਲਵਾ ਖੇਤਰ ਵਿੱਚ ਪਾਰਟੀ ਦੀ ਮਜ਼ਬੂਤੀ ਵਜੋਂ ਦੇਖਿਆ ਜਾ ਰਿਹਾ ਹੈ। ਵਿੱਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬੀ.ਏ. (BA) ਕੀਤੀ ਹੋਈ ਹੈ।

ਆਪ ਨੂੰ ਲੱਗ ਰਹੇ ਬੈਕ-ਟੂ-ਬੈਕ ਝਟਕੇ

ਦੱਸ ਦਈਏ ਆਪ ਦੇ ਕਈ ਆਗੂਆਂ ਨੇ ਹਾਲ ਦੇ ਵਿੱਚ ਬੀਜੀਪੀ ਜੁਆਇਨ ਕੀਤੀ ਹੈ। ਰਾਜ ਸਭਾ ਦੇ 7 ਮੈਂਬਰਾਂ ਨੇ ਇੱਕ ਝਟਕੇ ਦੇ ਨਾਲ ਭਾਜਪਾ ਦਾ ਪੱਲਾ ਫੜ ਲਿਆ ਸੀ। ਜਿਸ ਤੋਂ ਬਾਅਦ ਸੀਐਮ ਮਾਨ ਨੇ ਕਿਹਾ ਸੀ ਕਿ ਭਾਜਪਾ ਈਡੀ, ਸੀਬੀਆਈ, ਇਨਕਮ ਟੈਕਸ ਵਰਗੀ ਵਿਭਾਗਾਂ ਦੀ ਦੁਰਵਰਤੋਂ ਕਰਦੀ ਹੈ। 

ਹਾਲ ਦੇ ਵਿੱਚ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀ ਸੰਜੀਵ ਅਰੋੜਾ ਦੇ ਘਰ ED ਦੀ ਰੇਡ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਈਡੀ ਦੀ ਵਰਤੋਂ ਰਾਜਨੀਤਕ ਉਦੇਸ਼ਾਂ ਲਈ ਕਰ ਰਹੀ ਹੈ। ਈਡੀ, ਸੀਬੀਆਈ, ਇਨਕਮ ਟੈਕਸ ਤੇ ਚੋਣ ਕਮਿਸ਼ਨ ਬੀਜੇਪੀ ਦੇ ਹਥਿਆਰ ਹਨ। ਬੀਜੇਪੀ ਆਪਣੀ ਰਾਜਨੀਤੀ ਵਾਸਤੇ ਇਨ੍ਹਾਂ ਦਾ ਇਸਤੇਮਾਲ ਕਰਦੀ ਆ ਰਹੀ। ਈਡੀ ਦੀ ਰੇਡ ਦਾ ਮਕਸਦ BJP ਜੁਆਇੰਨ ਕਰਵਾਉਣਾ ਹੁੰਦਾ ਹੈ।

Related Post

BKU ਸਿੱਧੂਪੁਰ ਨੇ ਪਟਿਆਲਾ-ਚੰਡੀਗੜ੍ਹ ਹਾਈਵੇ ਕੀਤਾ ਜਾਮ; ਪ੍ਰਸ਼ਾਸਨ ਨੂੰ ਸ਼ਾਮ 7 ਵਜੇ ਤੱਕ ਦਾ ਅਲਟੀਮੇਟਮ, ਮੰਗਾਂ ਨਾ ਮੰਨਣ ’ਤੇ ਹਾਈਵੇ….
ਪੰਜਾਬ ਦੀ ਸਿਆਸਤ ’ਚ ਸੋਗ ਦੀ ਲਹਿਰ! ਪੰਜ ਤੱਤਾਂ 'ਚ ਵਿਲੀਨ ਹੋਏ ਮਜੀਠਾ ਦੇ ਸਾਬਕਾ MLA ਰਣਜੀਤ ਸਿੰਘ ਵਰਿਆਮ ਨੰਗਲ
ਪੰਜਾਬ ਸਰਕਾਰ ਵੱਲੋਂ ਸਮਾਣਾ ਵਾਸੀਆਂ ਨੂੰ ਵੱਡਾ ਤੋਹਫਾ! ਇਸ ਕੰਮ ਲਈ ਖਰਚੇ ਜਾਣਗੇ ਕਰੋੜਾਂ ਰੁਪਏ, ਕਿਸਾਨਾਂ ਸਣੇ ਆਮ ਲੋਕਾਂ ਨੂੰ ਮਿਲੇਗਾ ਲਾਭ
ਪੰਜਾਬੀ ਇੰਫਲੂਐਂਸਰ ਮਨਜੀਤ ਕੌਰ ਦੇ ਕਤਲ ਮਾਮਲੇ 'ਚ ਨਵਾਂ ਮੋੜ; ਇੰਸਟਾਗ੍ਰਾਮ ਅਕਾਊਂਟ ਤੋਂ ਲੈ ਕੇ ਆਖਰੀ ਕਾਲਾਂ ਤੱਕ ਪੁਲਿਸ ਕਰ ਰਹੀ ਜਾਂਚ, FIR ਦਰਜ
ਸਿਆਸੀ ਹਲਚਲ ਤੇਜ਼! ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਬਲਵਿੰਦਰ ਸਿੰਘ ਭੂੰਦੜ ਦਾ ਵੱਡਾ ਬਿਆਨ, ਬੋਲੇ- ‘ਗਠਜੋੜ ਹਾਲਾਤਾਂ…’
ਪੰਜਾਬ 'ਚ ਮਾਨਸੂਨ ਹੋਇਆ ਸੁਸਤ; 5 ਜ਼ਿਲ੍ਹਿਆਂ 'ਚ ਅੱਜ ਮੀਂਹ ਦੇ ਆਸਾਰ: ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ, ਗਰਮੀ ਤੇ ਹੁੰਮਸ ਵਧੀ

© Copyright Galactic Television & Communications Pvt. Ltd. 2026. All rights reserved.