PGI ਚੰਡੀਗੜ੍ਹ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ; ਮਰੀਜ਼ਾਂ ਦੀ ਸਹੂਲਤ ਲਈ ਕਰਮਚਾਰੀਆਂ ਨੂੰ ਦੋ ਪੜਾਵਾਂ ‘ਚ ਮਿਲੇਗੀ ਛੁੱਟੀ

By:  Lajwinder Kaur April 30th 2026 04:26 PM -- Updated: April 30th 2026 04:44 PM

ਚੰਡੀਗੜ੍ਹ ਤੋਂ ਅਹਿਮ ਖਬਰ ਸਾਹਮਣੇ ਆਈ ਹੈ। ਜਿੱਥੇ ਪੀ.ਜੀ.ਆਈ. (PGI) ਪ੍ਰਸ਼ਾਸਨ ਨੇ ਟੀਚਿੰਗ ਫੈਕਲਟੀ ਲਈ ਇਸ ਸਾਲ ਦੀਆਂ ਗਰਮੀਆਂ ਦੀਆਂ ਛੁੱਟੀਆਂ ਦੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਇਹ ਛੁੱਟੀਆਂ 16 ਮਈ ਤੋਂ ਸ਼ੁਰੂ ਹੋ ਕੇ 15 ਜੁਲਾਈ ਤੱਕ ਰਹਿਣਗੀਆਂ। ਹਸਪਤਾਲ ਦੀਆਂ ਸੇਵਾਵਾਂ ਅਤੇ ਮਰੀਜ਼ਾਂ ਦੇ ਇਲਾਜ ਨੂੰ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਣ ਲਈ ਪ੍ਰਸ਼ਾਸਨ ਨੇ ਇਹਨਾਂ ਛੁੱਟੀਆਂ ਨੂੰ ਦੋ ਵਿਸ਼ੇਸ਼ ਪੜਾਵਾਂ ਵਿੱਚ ਵੰਡਿਆ ਹੈ।

ਛੁੱਟੀਆਂ ਦਾ ਪੂਰਾ ਸ਼ਡਿਊਲ:

  • ਪਹਿਲਾ ਪੜਾਅ: 16 ਮਈ ਤੋਂ 14 ਜੂਨ ਤੱਕ।
  • ਦੂਜਾ ਪੜਾਅ: 16 ਜੂਨ ਤੋਂ 15 ਜੁਲਾਈ ਤੱਕ।

ਵਿਸ਼ੇਸ਼ ਨੋਟ: 15 ਜੂਨ ਨੂੰ ਸਾਰੇ ਫੈਕਲਟੀ ਮੈਂਬਰਾਂ ਦਾ ਡਿਊਟੀ ’ਤੇ ਹਾਜ਼ਰ ਰਹਿਣਾ ਲਾਜ਼ਮੀ ਹੋਵੇਗਾ।

50 ਫ਼ੀਸਦੀ ਫੈਕਲਟੀ ਦਾ ਹਾਜ਼ਰ ਰਹਿਣਾ ਲਾਜ਼ਮੀ

ਪੀ.ਜੀ.ਆਈ. ਦੇ ਸਥਾਪਨਾ ਸ਼ਾਖਾ-1 ਵੱਲੋਂ ਜਾਰੀ ਹਦਾਇਤਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਹਸਪਤਾਲ ਦੀਆਂ ਸੇਵਾਵਾਂ ਪ੍ਰਭਾਵਿਤ ਨਾ ਹੋਣ, ਇਸ ਲਈ ਹਰ ਸਮੇਂ ਘੱਟੋ-ਘੱਟ 50 ਫ਼ੀਸਦੀ ਫੈਕਲਟੀ ਦਾ ਡਿਊਟੀ ’ਤੇ ਰਹਿਣਾ ਜ਼ਰੂਰੀ ਹੈ। ਸਾਰੇ ਵਿਭਾਗ ਮੁਖੀਆਂ ਨੂੰ ਅਗਲੇ 15 ਦਿਨਾਂ ਦੇ ਅੰਦਰ-ਅੰਦਰ ਡਿਊਟੀ ਰੋਸਟਰ ਤਿਆਰ ਕਰਕੇ ਪ੍ਰਸ਼ਾਸਨ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ।

ਸਖ਼ਤ ਨਿਯਮਾਂ ਦੀ ਪਾਲਣਾ:

ਪ੍ਰਸ਼ਾਸਨ ਨੇ ਨਿਯਮਾਂ ਨੂੰ ਸਖ਼ਤ ਰੱਖਦਿਆਂ ਕਿਹਾ ਹੈ ਕਿ ਕੋਈ ਵੀ ਫੈਕਲਟੀ ਮੈਂਬਰ ਦੋਵੇਂ ਪੜਾਵਾਂ ਦੀਆਂ ਛੁੱਟੀਆਂ ਇਕੱਠੀਆਂ ਨਹੀਂ ਲੈ ਸਕੇਗਾ।

ਛੁੱਟੀਆਂ ਨੂੰ ਛੋਟੇ ਹਿੱਸਿਆਂ ਵਿੱਚ ਵੰਡਣ ਦੀ ਇਜਾਜ਼ਤ ਨਹੀਂ ਹੋਵੇਗੀ।

ਇੱਕ ਪੜਾਅ ਵਿੱਚ ਛੁੱਟੀ ਲੈਣ ਤੋਂ ਬਾਅਦ ਦੂਜੇ ਪੜਾਅ ਦੌਰਾਨ ਕਿਸੇ ਵੀ ਤਰ੍ਹਾਂ ਦੀ ਕਾਨਫਰੰਸ, ਐੱਲ.ਟੀ.ਸੀ. (LTC) ਜਾਂ ਕਮਾਈ ਹੋਈ ਛੁੱਟੀ (Earned Leave) ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।

ਪ੍ਰਸ਼ਾਸਨ ਦਾ ਮੁੱਖ ਮਕਸਦ ਫੈਕਲਟੀ ਨੂੰ ਬਣਦੀਆਂ ਛੁੱਟੀਆਂ ਦੇਣ ਦੇ ਨਾਲ-ਨਾਲ ਮਰੀਜ਼ਾਂ ਦੀ ਸਹੂਲਤ ਅਤੇ ਇਲਾਜ ਨੂੰ ਸਭ ਤੋਂ ਉੱਪਰ ਰੱਖਣਾ ਹੈ।


Related Post

ਪੰਜਾਬ ਦੀ ਸਿਆਸਤ 'ਚ ਹਲਚਲ! ਮਸ਼ਹੂਰ ਪੰਜਾਬੀ ਗੀਤਕਾਰ ਨੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਫੜਿਆ ਪੱਲਾ....
ਜਗਰਾਓਂ ਮਹਿਲਾ ਥਾਣੇ ਦਾ ਅਜੀਬ ਮਾਮਲਾ: ਥਾਣੇਦਾਰ ਨੇ ਹੀ ਕਬਾੜ ‘ਚ ਵੇਚ ਦਿੱਤੇ 50 ਮੋਟਰਸਾਈਕਲ, ਥਾਣੇਦਾਰ ਸਮੇਤ ਕਾਬੜੀਏ ਕਾਬੂ
ਹਾਕੀ ਦੇ ਮੈਦਾਨ ਤੋਂ ਪੰਜਾਬ ਕਾਂਗਰਸ ਦੀ ਕਮਾਨ ਤੱਕ...ਕੌਣ ਹਨ ਪਰਗਟ ਸਿੰਘ? ਸਾਬਕਾ ਪ੍ਰਧਾਨ ਸਣੇ ਕਈ ਆਗੂਆਂ ਨੇ ਦਿੱਤੀ ਵਧਾਈ
ਪੰਜਾਬ ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ: ਤਿੰਨ PPS ਅਧਿਕਾਰੀਆਂ ਦੇ ਤਬਾਦਲੇ, ਨੋਟੀਫਿਕੇਸ਼ਨ ਜਾਰੀ; ਜਾਣੋ ਕਿਸ ਨੂੰ ਕਿੱਥੇ ਕੀਤਾ ਤਾਇਨਾਤ
Raja Warring: ਰਾਜਾ ਵੜਿੰਗ ਵੱਲੋਂ ਸੋਸ਼ਲ ਮੀਡੀਆ ‘ਤੇ ਕਰਤਾ ਵੱਡਾ ਐਲਾਨ! ਪ੍ਰਧਾਨਗੀ ਤੋਂ ਅਸਤੀਫੇ ਵਾਲੀ ਖਬਰ 'ਤੇ ਲੱਗੀ ਮੋਹਰ, ਹੁਣ ਕੌਣ ਹੋਏਗਾ ਨਵਾਂ ਪ੍ਰਧਾਨ?
ਗਿਆਨੀ ਹਰਪ੍ਰੀਤ ਸਿੰਘ ਦਾ ਜਥੇਦਾਰ ਨੂੰ ਪੱਤਰ, ਬੋਲੇ-‘ਸ੍ਰੀ ਅਕਾਲ ਤਖਤ ਸਾਹਿਬ ਦਾ ਸੇਵਾਦਾਰ ਜਥੇਦਾਰ ਹੋ ਸਕਦਾ ਹੈ ਪਰ ਖੁਦ ਸ੍ਰੀ ਅਕਾਲ ਤਖਤ ਸਾਹਿਬ ਨਹੀਂ’

© Copyright Galactic Television & Communications Pvt. Ltd. 2026. All rights reserved.