‘ਬਹਿਰੀਨ ਵਾਲੀ ਬੀਬੀ’ ਦੇ ਨਵੇਂ ਵੀਡੀਓ ਨੇ ਮਚਾਈ ਤਰਥੱਲੀ; ਵਲਟੋਹਾ ਅਤੇ ਝਿੰਜਰ ’ਤੇ ਲਾਏ ਗੰਭੀਰ ਇਲਜ਼ਾਮ

ਪੰਜਾਬ ਦੀ ਸਿਆਸਤ ਵਿੱਚ ਉਸ ਸਮੇਂ ਭੁਚਾਲ ਆ ਗਿਆ ਜਦੋਂ ‘ਬਹਿਰੀਨ ਵਾਲੀ ਬੀਬੀ’ ਵਜੋਂ ਸੁਰਖੀਆਂ ਵਿੱਚ ਆਈ ਮਹਿਲਾ ਨੇ ਇੱਕ ਵੀਡੀਓ ਜਾਰੀ ਕਰਕੇ ਕਈ ਸੀਨੀਅਰ ਸਿਆਸੀ ਆਗੂਆਂ ਵਿਰੁੱਧ ਸਨਸਨੀਖੇਜ਼ ਖੁਲਾਸੇ ਕੀਤੇ। ਇਸ ਨਵੀਂ ਵੀਡੀਓ ਨੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਨੂੰ ਹੋਰ ਤੇਜ਼ ਕਰ ਦਿੱਤਾ ਹੈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਸਰਬਜੀਤ ਸਿੰਘ ਝਿੰਜਰ 'ਤੇ ਸਿੱਧੇ ਅਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ।

By:  Lajwinder Kaur September 23rd 2026 10:52 AM -- Updated: September 23rd 2026 11:05 AM

ਪੰਜਾਬ ਦੀ ਸਿਆਸਤ ਵਿੱਚ ਉਸ ਸਮੇਂ ਭੁਚਾਲ ਆ ਗਿਆ ਜਦੋਂ ‘ਬਹਿਰੀਨ ਵਾਲੀ ਬੀਬੀ’ ਵਜੋਂ ਸੁਰਖੀਆਂ ਵਿੱਚ ਆਈ ਮਹਿਲਾ ਨੇ ਇੱਕ ਵੀਡੀਓ ਜਾਰੀ ਕਰਕੇ ਕਈ ਸੀਨੀਅਰ ਸਿਆਸੀ ਆਗੂਆਂ ਵਿਰੁੱਧ ਸਨਸਨੀਖੇਜ਼ ਖੁਲਾਸੇ ਕੀਤੇ। ਇਸ ਨਵੀਂ ਵੀਡੀਓ ਨੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਨੂੰ ਹੋਰ ਤੇਜ਼ ਕਰ ਦਿੱਤਾ ਹੈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਸਰਬਜੀਤ ਸਿੰਘ ਝਿੰਜਰ 'ਤੇ ਸਿੱਧੇ ਅਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ।

ਵਿਸ਼ੇਸ਼ ਨੇਤਾ ਖ਼ਿਲਾਫ਼ ਬੋਲਣ ਲਈ ਦਬਾਅ ਪਾਉਣ ਦਾ ਦਾਅਵਾ

ਸਾਹਮਣੇ ਆਈ ਵੀਡੀਓ ਵਿੱਚ ਉਕਤ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਆਗੂਆਂ ਵੱਲੋਂ ਉਸ 'ਤੇ ਇੱਕ ਖ਼ਾਸ ਸਿਆਸੀ ਨੇਤਾ ਦੇ ਖ਼ਿਲਾਫ਼ ਬਿਆਨਬਾਜ਼ੀ ਕਰਨ ਲਈ ਭਾਰੀ ਦਬਾਅ ਪਾਇਆ ਗਿਆ ਸੀ। ਪਰ ਮਹਿਲਾ ਦਾ ਕਹਿਣਾ ਹੈ ਕਿ ਉਸ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਉਸ ਨੇ ਦੋਸ਼ ਲਾਇਆ ਕਿ ਇਨਕਾਰ ਕਰਨ ਤੋਂ ਬਾਅਦ ਉਸ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਹਿਣ ਲਈ ਭੇਜਿਆ ਗਿਆ ਸੀ।

ਅਮਰਜੀਤ ਸਿੰਘ ਚਾਵਲਾ ਦੀ ਡਿਊਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ

ਵੀਡੀਓ ਵਿੱਚ ਅੱਗੇ ਖੁਲਾਸਾ ਕਰਦਿਆਂ ਬੀਬੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਹੀ ਉਸ ਉੱਪਰ ਅਮਰਜੀਤ ਸਿੰਘ ਚਾਵਲਾ ਦੀ ਡਿਊਟੀ ਲਗਾਈ ਸੀ। ਉਸ ਨੇ ਦਾਅਵਾ ਕੀਤਾ ਕਿ ਉਸ ਨੇ ਅਮਰਜੀਤ ਚਾਵਲਾ ਦੀਆਂ ਗਤੀਵਿਧੀਆਂ ਅਤੇ ਕੰਮਾਂ ਬਾਰੇ ਜਥੇਦਾਰ ਸਾਹਿਬ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਪੂਰੀ ਜਾਣਕਾਰੀ ਦਿੱਤੀ ਸੀ। ਇਸ ਮਾਮਲੇ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਚਰਚਾਵਾਂ ਦਾ ਦੌਰ ਲਗਾਤਾਰ ਜਾਰੀ ਹੈ।

ਪੁਲਿਸ ਨੂੰ ਮੋਬਾਈਲ ਸੌਂਪਣ ਅਤੇ ਸਬੂਤ ਹੋਣ ਦਾ ਦਾਅਵਾ

ਆਪਣੀ ਸੁਰੱਖਿਆ ਅਤੇ ਸੱਚਾਈ ਦਾ ਹਵਾਲਾ ਦਿੰਦਿਆਂ ਮਹਿਲਾ ਨੇ ਕਿਹਾ ਕਿ ਉਹ ਆਪਣੇ ਮੋਬਾਈਲ ਫੋਨ ਪੁਲਿਸ ਹਵਾਲੇ ਕਰ ਚੁੱਕੀ ਹੈ। ਉਸ ਦਾ ਦਾਅਵਾ ਹੈ ਕਿ ਉਸ ਦੇ ਫੋਨ ਵਿੱਚ ਇਨ੍ਹਾਂ ਸਾਰੇ ਆਗੂਆਂ ਨਾਲ ਹੋਈ ਗੱਲਬਾਤ ਅਤੇ ਚੈਟ ਦੇ ਪੁਖ਼ਤਾ ਸਬੂਤ ਮੌਜੂਦ ਹਨ, ਜੋ ਆਉਣ ਵਾਲੇ ਸਮੇਂ ਵਿੱਚ ਪੂਰੇ ਮਾਮਲੇ ਦੀ ਅਸਲ ਸੱਚਾਈ ਸਾਹਮਣੇ ਲਿਆਉਣਗੇ।

ਦੂਜੇ ਪਾਸੇ, ਅਕਾਲੀ ਆਗੂਆਂ ਵੱਲੋਂ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਿਆ ਜਾ ਰਿਹਾ ਹੈ ਅਤੇ ਇਸ ਨੂੰ ਵਿਰੋਧੀਆਂ ਦੀ ਕੋਈ ਡੂੰਘੀ ਚਾਲ ਦੱਸਿਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਵਿਵਾਦ ਦੇ ਹੋਰ ਡੂੰਘੇ ਹੋਣ ਦੇ ਆਸਾਰ ਹਨ।

Related Post

ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ AAP ਨੂੰ ਵੱਡਾ ਝਟਕਾ! ਹਲਕਾ ਸ਼ੁਤਰਾਣਾ ਦੇ ਕਈ ਪ੍ਰਮੁੱਖ ਆਗੂ ਅਕਾਲੀ ਦਲ 'ਚ ਸ਼ਾਮਲ
ਪਿੰਡ ਲੱਖੂਵਾਲ 'ਚ AAP ਨੂੰ ਮਿਲਿਆ ਹੁੰਗਾਰਾ, ਅਮਰੀਕ ਸਿੰਘ USA ਵਾਲੇ ਪਰਿਵਾਰ ਸਮੇਤ ਕਾਂਗਰਸ ਛੱਡ 'ਆਪ' 'ਚ ਹੋਏ ਸ਼ਾਮਲ
ਪੰਜਾਬ ਭਾਜਪਾ ਸੰਗਠਨ 'ਚ ਚੋਣਾਂ ਤੋਂ ਪਹਿਲਾਂ ਵੱਡਾ ਫੇਰਬਦਲ, OBC ਮੋਰਚੇ ਦੇ 33 ਜ਼ਿਲ੍ਹਿਆਂ ਦੇ ਇੰਚਾਰਜਾਂ ਤੇ ਸਹਿ-ਇੰਚਾਰਜਾਂ ਦਾ ਐਲਾਨ
ਪਰਵਿੰਦਰ ਝੋਟਾ ਮਾਮਲੇ ‘ਚ ਪਰਿਵਾਰ ਨੂੰ 2 ਕਰੋੜ ਰੁਪਏ ਦਾ ਮੁਆਵਜ਼ਾ ਤੇ ਮਿਲੇਗੀ ਸਰਕਾਰੀ ਨੌਕਰੀ, 6 ਨਵੰਬਰ ਨੂੰ PGI 'ਚ ਹੋਵੇਗਾ ਪੋਸਟਮਾਰਟਮ
ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਅਕਾਲੀ ਦਲ ਨੂੰ ਮਿਲਿਆ ਵੱਡਾ ਬਲ, ਅਸ਼ੋਕ ਸ਼ਰਮਾ ਸਾਥੀਆਂ ਸਮੇਤ ਪਾਰਟੀ 'ਚ ਹੋਏ ਸ਼ਾਮਲ
ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਦਿਵਾਲੀ ਦਾ ਵੱਡਾ ਤੋਹਫ਼ਾ: DA 'ਚ 3% ਕਿਸ਼ਤ ਜਾਰੀ, 8 ਲੱਖ ਕਰਮਚਾਰੀਆਂ ਨੂੰ ਮਿਲੇਗਾ ਲਾਭ

© Copyright Galactic Television & Communications Pvt. Ltd. 2026. All rights reserved.