ਨਯਾ ਗਾਓਂ ਅਤੇ ਖੰਨਾ 'ਚ ਭਾਜਪਾ ਨੂੰ ਵੱਡਾ ਝਟਕਾ: ਨਗਰ ਕੌਂਸਲ ਪ੍ਰਧਾਨ ਅਤੇ ਯੂਥ ਪ੍ਰਧਾਨ ਸਮੇਤ ਕਈ ਦਿੱਗਜ ਅਕਾਲੀ ਦਲ 'ਚ ਸ਼ਾਮਲ

By:  Lajwinder Kaur April 10th 2026 02:24 PM -- Updated: April 10th 2026 02:36 PM

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵੀਰਵਾਰ ਯਾਨੀਕਿ 9 ਅਪ੍ਰੈਲ ਨੂੰ ਪਾਰਟੀ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦੋਂ ਨਯਾ ਗਾਓਂ (ਖਰੜ) ਅਤੇ ਖੰਨਾ ਹਲਕੇ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਲਗਭਗ ਸਫਾਇਆ ਹੋ ਗਿਆ। ਵੱਖ-ਵੱਖ ਪਾਰਟੀਆਂ ਦੇ ਕੌਂਸਲਰਾਂ, ਪੰਚਾਇਤਾਂ ਅਤੇ ਸੀਨੀਅਰ ਆਗੂਆਂ ਨੇ ਵੀਰਵਾਰ ਵਾਲੇ ਦਿਨ ਅਕਾਲੀ ਦਲ ਦਾ ਪੱਲਾ ਫੜ ਲਿਆ।

ਨਯਾ ਗਾਓਂ 'ਚ ਭਾਜਪਾ ਦਾ ਮੁਕੰਮਲ ਸਫਾਇਆ

ਨਯਾ ਗਾਓਂ ਨਗਰ ਕੌਂਸਲ ਦੀ ਪ੍ਰਧਾਨ ਬਲਵਿੰਦਰ ਕੌਰ ਆਪਣੇ ਪੰਜ ਭਾਜਪਾ ਕੌਂਸਲਰਾਂ—ਅਮਨਦੀਪ ਕੌਰ, ਵਿਨੋਦ ਬਿੰਦੋਲੀਆ, ਵਿਸ਼ਾਲ ਪਾਸੀ ਅਤੇ ਸੁਨਹਿਰੀ ਦੇਵੀ—ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਸੀਨੀਅਰ ਭਾਜਪਾ ਆਗੂ ਗੁਰਧਿਆਨ ਸਿੰਘ, 'ਆਪ' ਦੇ ਫਾਊਂਡਰ ਮੈਂਬਰ ਜਸਪ੍ਰੀਤ ਸਿੰਘ ਸੰਧੂ ਅਤੇ ਕਾਂਗਰਸੀ ਕੌਂਸਲਰ ਰਿੰਕੂ ਵੀ ਪਾਰਟੀ ਵਿੱਚ ਸ਼ਾਮਲ ਹੋਏ।

ਆਮ ਆਦਮੀ ਪਾਰਟੀ ਦੀਆਂ 7 ਪੰਚਾਇਤਾਂ ਦੇ 20 ਤੋਂ ਵੱਧ ਮੈਂਬਰ ਵੀ ਅਕਾਲੀ ਦਲ ਪਰਿਵਾਰ ਦਾ ਹਿੱਸਾ ਬਣੇ।

ਹਲਕਾ ਖੰਨਾ ਵਿੱਚ ਵੀ ਭਾਜਪਾ ਨੂੰ ਲੱਗੀ ਸੰਨ੍ਹ

ਖੰਨਾ ਹਲਕੇ ਵਿੱਚ ਭਾਜਪਾ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਭਾਜਪਾ ਦੇ ਯੂਥ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਰਵੀ ਨੇ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਦੇ ਨਾਲ ਬੀਬਾ ਅਰਪ੍ਰੀਤ ਕੌਰ, ਸਤਵਿੰਦਰ ਸਿੰਘ ਅਤੇ ਸੁਖਮੀਤ ਸਿੰਘ ਵੀ ਅਕਾਲੀ ਦਲ ਵਿੱਚ ਸ਼ਾਮਲ ਹੋਏ।

ਸੁਖਬੀਰ ਸਿੰਘ ਬਾਦਲ ਦਾ ਭਰੋਸਾ

ਸਾਰੇ ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਵਿੱਚ ਹਰ ਵਰਕਰ ਅਤੇ ਆਗੂ ਨੂੰ ਪੂਰਾ ਮਾਣ-ਸਤਿਕਾਰ ਅਤੇ ਬਣਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਨਯਾ ਗਾਓਂ ਨੂੰ ਇੱਕ 'ਅਲਟਰਾ-ਮਾਡਰਨ' ਸ਼ਹਿਰ ਵਜੋਂ ਵਿਕਸਿਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ।

ਮੌਜੂਦ ਲੀਡਰਸ਼ਿਪ

ਇਸ ਮੌਕੇ ਵਪਾਰ ਵਿੰਗ ਦੇ ਪ੍ਰਧਾਨ ਐਨ. ਕੇ. ਸ਼ਰਮਾ, ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਰਵਿੰਦਰ ਸਿੰਘ ਖੇੜਾ, ਕਮਲ ਚੇਟਲੀ (ਕੋਰ ਕਮੇਟੀ ਮੈਂਬਰ), ਸਰਬਜੀਤ ਸਿੰਘ ਝਿੰਜਰ (ਪ੍ਰਧਾਨ ਯੂਥ ਅਕਾਲੀ ਦਲ), ਨੀਤੂ ਸਿੰਘ ਦੋਰਾਹਾ, ਮਨਜੀਤ ਸਿੰਘ ਮਦਨੀਪੁਰ ਅਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ।


Related Post

CJP ਪ੍ਰਦਰਸ਼ਨ 'ਤੇ CM ਭਗਵੰਤ ਮਾਨ ਦਾ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ; 'ਜੇ ਰੋਕਣਾ ਹੀ ਸੀ ਤਾਂ ਫ਼ੌਜ ਲਾ ਦਿੰਦੇ, ਟੈਂਕ-ਤੋਪਾਂ ਵੀ ਲਗਾ ਲਓ'
ਚੰਡੀਗੜ੍ਹ ’ਚ ਜ਼ਬਰਦਸਤ ਹੰਗਾਮਾ: CEC ਦਫ਼ਤਰ ਦਾ ਘਿਰਾਓ ਕਰਨ ਜਾ ਰਹੇ ‘ਆਪ’ ਵਰਕਰਾਂ 'ਤੇ ਵੱਡਾ ਐਕਸ਼ਨ! ਮਨੀਸ਼ ਸਿਸੋਦੀਆ, ਹਰਪਾਲ ਚੀਮਾ ਸਮੇਤ ਕਈ ਆਗੂ ਹਿਰਾਸਤ 'ਚ
ਪੰਜਾਬ ਮੌਸਮ ਅਪਡੇਟ: ਤਿੰਨ ਜ਼ਿਲ੍ਹਿਆਂ ‘ਚ ਮੀਂਹ ਦੀ ਚੇਤਾਵਨੀ, ਚੰਡੀਗੜ੍ਹ ‘ਚ ਤੇਜ਼ ਹਵਾਵਾਂ ਤੇ ਛਾਏ ਰਹਿਣਗੇ ਬੱਦਲ
ਅਕਾਲੀ ਦਲ ਵਾਰਿਸ ਪੰਜਾਬ ਵੱਲੋਂ 4 ਨਵੇਂ ਹਲਕਾ ਇੰਚਾਰਜਾਂ ਦਾ ਐਲਾਨ, ਸਨੌਰ ਤੋਂ ਲੈ ਕੇ ਸਮਰਾਲਾ ਤੱਕ ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਪੰਜਾਬ ਦੇ ਮੁਲਾਜ਼ਮਾਂ ਦੇ DA ਮਾਮਲੇ 'ਚ ਹਾਈਕੋਰਟ ਦੇ ਵੱਡੇ ਹੁਕਮ….
ਰੂਪ ਕੌਰ ਸੰਧੂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ 'ਤੇ ਸਸਪੈਂਸ: ਲਾਈਵ ਹੋ ਬੋਲੇ- ‘ਮੈਨੂੰ ਤੇ ਪੀੜਤ ਬੀਬੀਆਂ ਨੂੰ ਮਿਲ ਰਹੀਆਂ ਧਮਕੀਆਂ’; DGP ਤੋਂ ਮੰਗੀ ਸੁਰੱਖਿਆ…

© Copyright Galactic Television & Communications Pvt. Ltd. 2026. All rights reserved.