ਪੰਜਾਬ ਭਾਜਪਾ 'ਚ ਵੱਡਾ ਫੇਰਬਦਲ: 6 ਜ਼ਿਲ੍ਹਾ ਪ੍ਰਧਾਨਾਂ ਸਮੇਤ ਜਨਰਲ ਸਕੱਤਰਾਂ, ਮੀਤ ਪ੍ਰਧਾਨਾਂ ਅਤੇ ਹੋਰ ਅਹੁਦੇਦਾਰਾਂ ਦਾ ਐਲਾਨ

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਭਾਜਪਾ ਨੇ ਪੰਜਾਬ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਲਈ 6 ਨਵੇਂ ਜ਼ਿਲ੍ਹਾ ਪ੍ਰਧਾਨਾਂ ਸਮੇਤ ਕਈ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਹੈ। ਇਸ ਦੇ ਨਾਲ 5 ਜਨਰਲ ਸਕੱਤਰ, 12 ਮੀਤ ਪ੍ਰਧਾਨ, 12 ਸਕੱਤਰ ਅਤੇ ਵੱਖ-ਵੱਖ ਮੋਰਚਿਆਂ ਦੇ ਸੂਬਾ ਪ੍ਰਧਾਨ ਵੀ ਐਲਾਨੇ ਗਏ ਹਨ। ਪਾਰਟੀ ਨੇ ਕਿਹਾ ਕਿ ਨਵੀਂ ਟੀਮ ਸੰਗਠਨ ਨੂੰ ਮਜ਼ਬੂਤ ਕਰੇਗੀ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਰਗਰਮੀ ਨਾਲ ਕੰਮ ਕਰੇਗੀ।

By:  Lajwinder Kaur August 3rd 2026 06:02 PM -- Updated: August 3rd 2026 06:09 PM

ਪੰਜਾਬ ਦੀ ਸਿਆਸਤ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਤਿਆਰੀਆਂ ਨੂੰ ਲੈ ਕੇ ਲਗਾਤਾਰ ਵੱਡੇ ਕਦਮ ਚੁੱਕੇ ਜਾ ਰਹੇ ਹਨ। ਇਸੇ ਕੜੀ ਦੇ ਤਹਿਤ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਪੰਜਾਬ ਵਿੱਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਵੱਡਾ ਫ਼ੈਸਲਾ ਲਿਆ ਗਿਆ ਹੈ।

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੀ ਸਹਿਮਤੀ ਅਤੇ ਭਾਜਪਾ ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੰਜਾਬ ਦੇ 6 ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ। ਇਨ੍ਹਾਂ ਨਿਯੁਕਤੀਆਂ ਦਾ ਰਸਮੀ ਐਲਾਨ ਭਾਜਪਾ ਪੰਜਾਬ ਦੇ ਪ੍ਰਦੇਸ਼ ਜਨਰਲ ਸਕੱਤਰ ਅਨਿਲ ਸਰੀਨ ਵੱਲੋਂ ਕੀਤਾ ਗਿਆ।

ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ:

ਪਾਰਟੀ ਵੱਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਿਕ ਹੇਠ ਲਿਖੇ ਆਗੂਆਂ ਨੂੰ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ:

ਫ਼ਰੀਦਕੋਟ: ਸਰਦਾਰ ਸੰਦੀਪ ਸਿੰਘ ਬਰਾੜ

ਹੁਸ਼ਿਆਰਪੁਰ (ਗ੍ਰਾਮੀਣ): ਸੰਜੀਵ ਮਨਹਾਸ

ਹੁਸ਼ਿਆਰਪੁਰ (ਸ਼ਹਿਰੀ): ਨੇਤਨ ਗੁਪਤਾ ਨੰਨੂ

ਖੰਨਾ: ਅਨੂਪ ਸ਼ਰਮਾ

ਸ੍ਰੀ ਮੁਕਤਸਰ ਸਾਹਿਬ: ਸਰਦਾਰ ਕੁਲਦੀਪ ਸਿੰਘ ਭੰਗੇਵਾਲਾ

ਸੰਗਰੂਰ-1: ਸਰਜੀਵਨ ਜਿੰਦਲ

ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨਾ ਮੁੱਖ ਟੀਚਾ

ਇਸ ਮੌਕੇ ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਾਰੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਸਾਰੇ ਆਗੂ ਪੂਰੀ ਨਿਸ਼ਠਾ, ਸਮਰਪਣ ਅਤੇ ਸੰਗਠਨਾਤਮਕ ਸਮਰੱਥਾ ਨਾਲ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਪਾਰਟੀ ਨੂੰ ਹੋਰ ਬੁਲੰਦੀਆਂ 'ਤੇ ਲੈ ਕੇ ਜਾਣਗੇ।

ਇਸ ਤੋਂ ਇਲਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ 5 ਜਨਰਲ ਸਕੱਤਰ, 12 ਮੀਤ ਪ੍ਰਧਾਨ, 12 ਸਕੱਤਰ ਅਤੇ ਹੋਰ ਵੱਖ-ਵੱਖ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ।

ਮੀਤ ਪ੍ਰਧਾਨ ਦੀ ਲਿਸਟ ਹੇਠ ਦਿੱਤੇ ਅਨੁਸਾਰ

ਭਾਜਪਾ ਨੇ ਅਨਿਲ ਸਰੀਨ, ਰਾਜੇਸ਼ ਬੱਗਾ, ਪਰਮਿੰਦਰ ਸਿੰਘ ਬਰਾੜ, ਰਜਨੀਸ਼ ਧੀਮਾਨ ਅਤੇ ਜੀਵਨ ਗਰਗ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ। ਇਸ ਤੋਂ ਇਲਾਵਾ ਸੁਰਜੀਤ ਕੁਮਾਰ ਜਿਆਣੀ, ਰਾਕੇਸ਼ ਰਾਠੌਰ, ਸੁਭਾਸ਼ ਸ਼ਰਮਾ, ਮਨਜੀਤ ਸਿੰਘ ਰਾਏ, ਅਸ਼ਵਨੀ ਸੇਖੜੀ, ਸੁਸ਼ੀਲ ਰਿੰਕੂ, ਗੇਜਾ ਰਾਮ ਵਾਲਮੀਕੀ, ਤੇਜਿੰਦਰ ਸਿੰਘ ਬਿੱਟੂ, ਜੈਸਮੀਨ ਸੰਧਾਵਾਲੀਆ, ਜਤਿੰਦਰ ਮਿੱਤਲ, ਰਵੀ ਕਰਨ ਸਿੰਘ ਕਾਹਲੋਂ ਅਤੇ ਰਣਜੀਤ ਸਿੰਘ ਗਿੱਲ ਨੂੰ ਮੀਤ ਪ੍ਰਧਾਨ ਲਗਾਇਆ ਹੈ।

ਇਹ ਆਗੂ ਸਕੱਤਰ ਨਿਯੁਕਤ ਹੋਏ 

ਭਾਜਪਾ ਨੇ ਮਨਜੀਤ ਸਿੰਘ ਮੰਨਾ, ਮੰਗਤ ਰਾਏ ਬਾਂਸਲ, ਰਾਕੇਸ਼ ਸ਼ਰਮਾ, ਸੂਰਜ ਭਾਰਦਵਾਜ, ਵੰਦਨਾ ਸਾਂਗਵਾਲ, ਮੀਨੂ ਸੇਠੀ, ਰੰਜਮ ਕਮਰਾ, ਚਰਨਜੀਤ ਸਿੰਘ ਬਰਾੜ, ਕਮਲਪ੍ਰੀਤ ਕੌਰ ਚੌਧਰੀ, ਮੀਨਾ ਤਰਨੈਚ, ਅਮਰਜੀਤ ਸਿੰਘ ਅਮਰੀ ਅਤੇ ਏਕਤਾ ਨਾਗਪਾਲ ਨੂੰ ਪੰਜਾਬ ਭਾਜਪਾ ਦਾ ਸਕੱਤਰ ਨਿਯੁਕਤ ਕੀਤਾ।

ਇਸ ਤੋਂ ਇਲਾਵਾ ਗੁਰਦੇਵ ਸ਼ਰਮਾ (ਦੇਬੀ) ਨੂੰ ਸੂਬਾ ਖਜ਼ਾਨਚੀ, ਸੁਖਵਿੰਦਰ ਸਿੰਘ ਗੋਲਡੀ ਨੂੰ ਸੂਬਾ ਸਹਿ-ਖਜ਼ਾਨਚੀ, ਖੁਸ਼ਵੰਤ ਰਾਏ ਗੀਗਾ ਅਤੇ ਸੰਜੀਵ ਖੰਨਾ ਨੂੰ ਸੂਬਾ ਪ੍ਰੋਟੋਕੋਲ ਸਕੱਤਰ, ਸੁਖਵਿੰਦਰ ਸਿੰਘ ਪਰਮਾਰ ਨੂੰ ਸੂਬਾ ਦਫ਼ਤਰ ਸਕੱਤਰ ਨਿਯੁਕਤ ਕੀਤਾ।

ਸੂਬਾ ਸੈੱਲ ਸਹਿ-ਕੋਆਰਡੀਨੇਟਰ ਨਿਯੁਕਤ

ਕੰਵਰ ਇੰਦਰਜੀਤ ਸਿੰਘ ਨੂੰ ਸੂਬਾ ਆਈ ਟੀ ਕਨਵੀਨਰ ਅਤੇ ਅਜੈ ਅਰੋੜਾ ਨੂੰ ਸੂਬਾ ਸੋਸ਼ਲ ਮੀਡੀਆ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਐੱਸ ਐੱਸ ਚੰਨੀ ਨੂੰ ਮੁੱਖ ਬੁਲਾਰਾ, ਵਿਨੀਤ ਜੋਸ਼ੀ ਨੂੰ ਸੂਬਾ ਮੀਡੀਆ ਇੰਚਾਰਜ, ਪ੍ਰੀਤਪਾਲ ਸਿੰਘ ਬਲਿਆਵਾਲ ਅਤੇ ਪਰਮਪਾਲ ਕੌਰ ਸਿੱਧੂ ਨੂੰ ਸੂਬਾ ਮੀਡੀਆ ਸਹਿ-ਇੰਚਾਰਜ ਨਿਯੁਕਤ ਕੀਤਾ। ਇਸ ਤੋਂ ਇਲਾਵਾ ਸੈੱਲਾਂ ਦੇ ਤਾਲਮੇਲ ਲਈ ਬਿਕਰਮਜੀਤ ਸਿੰਘ ਚੀਮਾ ਨੂੰ ਸੂਬਾ ਸੈੱਲ ਕੋਆਰਡੀਨੇਟਰ ਅਤੇ ਹਰਵਿੰਦਰ ਸਿੰਘ ਸੰਧੂ, ਭਾਨੂੰ ਪ੍ਰਤਾਪ ਸਿੰਘ ਤੇ ਇੰਜਨੀਅਰ ਕੰਵਰਵੀਰ ਸਿੰਘ ਟੌਹੜਾ ਨੂੰ ਸੂਬਾ ਸੈੱਲ ਸਹਿ-ਕੋਆਰਡੀਨੇਟਰ ਨਿਯੁਕਤ ਕੀਤਾ।

ਵੱਖ-ਵੱਖ ਮੋਰਚਿਆਂ ਦੇ ਪ੍ਰਧਾਨ ਐਲਾਨੇ

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਅੱਜ ਵੱਖ-ਵੱਖ ਮੋਰਚਿਆਂ ਦੇ ਸੂਬਾ ਪ੍ਰਧਾਨਾਂ ਦਾ ਐਲਾਨ ਕੀਤਾ ਹੈ। ਇਸ ਦੌਰਾਨ ਅਨੁਜ ਖੋਸਲਾ ਨੂੰ ਯੁਵਾ ਮੋਰਚਾ ਦਾ ਸੂਬਾ ਪ੍ਰਧਾਨ, ਬੀਬਾ ਜੈ ਇੰਦਰ ਕੌਰ ਨੂੰ ਮਹਿਲਾ ਮੋਰਚਾ, ਲਖਵਿੰਦਰ ਸਿੰਘ ਨੂੰ ਕਿਸਾਨ ਮੋਰਚਾ, ਸ਼ੀਤਲ ਅੰਗੁਰਾਲ ਨੂੰ ਐੱਸ ਸੀ ਮੋਰਚਾ ਅਤੇ ਸ਼ਿਵਰਾਜ ਚੌਧਰੀ ਨੂੰ ਓ ਬੀ ਸੀ ਮੋਰਚਾ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ।

© Copyright Galactic Television & Communications Pvt. Ltd. 2026. All rights reserved.