HC Seeks Reason for Amritpal’s Parole Denial, ਪੈਰੋਲ ਖਾਰਿਜ ਕਰਨ ਸਬੰਧੀ ਦਸਤਾਵੇਜ਼ ਕਰੋ ਪੇਸ਼: HC

By:  Jitendra Baghel December 1st 2025 05:50 PM

ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਰੱਦ ਕਰਨ ਸੰਬੰਧੀ ਦਸਤਾਵੇਜ਼ ਤਲਬ ਕੀਤੇ ਹਨ। ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਕਾਨੂੰਨ ਵਿਵਸਥਾ ਵਿਗੜਨ ਦਾ ਹਵਾਲਾ ਦਿੰਦਿਆਂ ਅੰਮ੍ਰਿਤਪਾਲ ਦੀ ਪੈਰੋਲ ਰੱਦ ਕਰ ਦਿੱਤੀ ਸੀ। ਇਸ ਦੇ ਖਿਲਾਫ ਅੰਮ੍ਰਿਤਪਾਲ ਸਿੰਘ ਨੇ ਹਾਈਕੋਰਟ ਵਿੱਚ ਮੁੜ ਨਵੀਂ ਪਟੀਸ਼ਨ ਦਾਇਰ ਕੀਤੀ ਹੈ। ਅੰਮ੍ਰਿਤਪਾਲ ਨੇ ਸੰਸਦ ਦੇ ਮੌਨਸੂਨ ਇਜਲਾਸ ਵਿੱਚ ਸ਼ਾਮਲ ਹੋਣ ਦੀ ਮਨਜ਼ੂਰੀ ਮੰਗੀ ਸੀ। ਦੱਸ ਦਈਏ ਕਿ ਸੋਮਵਾਰ ਤੋਂ ਸੈਸ਼ਨ ਦੀ ਸ਼ੁਰੂਆਤ ਹੋਈ ਗਈ ਹੈ ਜੋ 19 ਦਸੰਬਰ ਤੱਕ ਚੱਲੇਗਾ।

ਅਦਾਲਤ ਵਿੱਚ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਸਾਂਸਦ ਅੰਮ੍ਰਿਤਪਾਲ ਦੇ ਭਾਸ਼ਣ ਨਾਲ ਖ਼ਤਰਾ ਪੈਦਾ ਹੋ ਸਕਦਾ ਹੈ। ਉਨ੍ਹਾਂ 'ਤੇ ਐਨਐਸਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਕੋਈ ਅਜਿਹੀ ਤਜਵੀਜ਼ ਨਹੀਂ ਹੈ ਕਿ ਉਨ੍ਹਾਂ ਨੂੰ ਸੰਸਦ ਵਿੱਚ ਭੇਜਿਆ ਜਾ ਸਕੇ।

ਉਧਰ ਅੰਮ੍ਰਿਤਪਾਲ ਦੇ ਵਕੀਲ ਨੇ ਜਵਾਬ ਦਿੱਤਾ ਸਾਨੂੰ ਸੰਸਦ ਵਿੱਚ ਸਰੀਰਕ ਤੌਰ 'ਤੇ ਹਾਜ਼ਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇਸ ਲਈ ਸਾਨੂੰ ਵਰਚੁਅਲ ਜ਼ਰੀਏ ਸੈਸ਼ਨ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ। ਦੂਜੇ ਪਾਸੇ ਇਸ ਦੇ ਜਵਾਬ ਵਿੱਚ ਕੇਂਦਰ ਦੇ ਵਕੀਲ ਸੱਤਿਆਪਾਲ ਜੈਨ ਨੇ ਕਿਹਾ ਸੰਸਦ ਵਿੱਚ ਹਿੱਸਾ ਲੈਣ ਦਾ ਅਜਿਹਾ ਕੋਈ ਤਰੀਕਾ ਨਹੀਂ ਹੈ।

ਇਸ ਤੋਂ ਬਾਅਦ ਹਾਈਕੋਰਟ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸ ਆਧਾਰ 'ਤੇ ਅੰਮ੍ਰਿਤਪਾਲ ਦੀ ਪੈਰੋਲ ਖਾਰਿਜ ਕੀਤੀ ਹੈ । ਉਹ ਸਾਰੇ ਦਸਤਾਵੇਜ਼ ਪੇਸ਼ ਕੀਤੇ ਜਾਣ । ਹੁਣ 8  ਦਸੰਬਰ ਨੂੰ ਮੁੜ ਮਾਮਲੇ ਦੀ ਸੁਣਵਾਈ ਹੋਵੇਗੀ।


Related Post

ਬਰਨਾਲਾ ਤੋਂ ਆਗੂ ਗੁਰਦੀਪ ਬਾਠ ਅਤੇ ਗੀਤਕਾਰ ਬਾਬਾ ਬੇਲੀ ‘ਵਾਰਿਸ ਪੰਜਾਬ ਦੇ’ ਜਥੇਬੰਦੀ ‘ਚ ਹੋਣਗੇ ਸ਼ਾਮਿਲ
ਪੰਜਾਬ ਦੀ ਸਿਆਸਤ ‘ਚ ਹਲਚਲ; ਕਾਂਗਰਸ ਨੂੰ ਵੱਡਾ ਝਟਕਾ, ਨਾਮੀ ਆਗੂ ਆਮ ਆਦਮੀ ਪਾਰਟੀ ‘ਚ ਹੋਇਆ ਸ਼ਾਮਿਲ
ਬਿਜਲੀ ਦੇ ਵਧੇ ਹੋਏ ਬਿੱਲਾਂ ਤੋਂ ਨਾ ਘਬਰਾਓ! ਸਰਕਾਰ ਨੇ ਰਾਹਤ ਦਿੰਦੇ ਹੋਏ ਕਰਤਾ ਵੱਡਾ ਐਲਾਨ; ਮੁਫ਼ਤ ਬਿਜਲੀ ਸਬਸਿਡੀ….
Punjab ਦੀ ਸਿਆਸਤ ‘ਚ ਵੱਡਾ ਮੋੜ: ਪੰਜਾਬ ਦੌਰੇ ’ਤੇ ਆਏ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਦਾ ਵੱਡਾ ਐਲਾਨ; ਭਾਜਪਾ-ਅਕਾਲੀ ਦਲ ਦੇ ਗਠਜੋੜ ਨੂੰ ਲੈ ਕੇ ਬੋਲੇ…
ਰੋਪੜ ਦੀਆਂ ਔਰਤਾਂ, ਫਰੀਦਕੋਟ ਦੇ ਮਰਦ ਸ਼ਰਾਬ ਪੀਣ ‘ਚ ਅੱਗੇ: ਮੋਗਾ ਦੀਆਂ ਮਹਿਲਾਵਾਂ ਜ਼ਿਆਦਾ ਤੰਬਾਕੂ ਦਾ ਕਰਦੀਆਂ ਸੇਵਨ; ਪਟਿਆਲੇ ਦੀਆਂ ਅੱਧੀਆਂ ਲੇਡੀਜ਼ ਮੋਟੀਆਂ; NFHS ਦੀ ਰਿਪੋਰਟ
ਪੰਜਾਬ-ਚੰਡੀਗੜ੍ਹ ਸਣੇ ਮੱਧ ਪ੍ਰਦੇਸ਼ ‘ਚ ED ਦੀ ਵੱਡੀ ਕਾਰਵਾਈ: 8 ਥਾਵਾਂ ’ਤੇ ਛਾਪੇਮਾਰੀ, 20 ਲੱਖ ਦੀ ਨਕਦੀ ਬਰਾਮਦ; ਇੰਝ ਵਿਦੇਸ਼ੀ ਨਾਗਰਿਕਾਂ ਨਾਲ ਕਰਦੇ ਸੀ ਠੱਗੀ

© Copyright Galactic Television & Communications Pvt. Ltd. 2026. All rights reserved.