ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਬਰਨਾਲਾ ਤੋਂ ਆਗੂ ਗੁਰਦੀਪ ਬਾਠ ਅਤੇ ਗੀਤਕਾਰ ਬਾਬਾ ਬੇਲੀ ‘ਵਾਰਿਸ ਪੰਜਾਬ ਦੇ’ ਜਥੇਬੰਦੀ ‘ਚ ਹੋਣਗੇ ਸ਼ਾਮਿਲ

ਪੰਜਾਬ ਦੀ ਸਿਆਸਤ ਅਤੇ ਕਲਾ ਜਗਤ ਨਾਲ ਜੁੜੀ ਅਹਿਮ ਖ਼ਬਰ ਮੁਤਾਬਕ ਬਰਨਾਲਾ ਤੋਂ ਚੋਣ ਲੜ ਚੁੱਕੇ ਗੁਰਦੀਪ ਬਾਠ ਅਤੇ ਪ੍ਰਸਿੱਧ ਗੀਤਕਾਰ-ਗਾਇਕ ਬਾਬਾ ਬੇਲੀ 26 ਅਗਸਤ 2026 ਨੂੰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜਥੇਬੰਦੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਗੁਰਦੀਪ ਬਾਠ ਪਹਿਲਾਂ AAP ਤੋਂ ਬਗਾਵਤ ਕਰਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ। ਬਾਬਾ ਬੇਲੀ ਦੇ ਸ਼ਾਮਲ ਹੋਣ ਨਾਲ ਜਥੇਬੰਦੀ ਦੀ ਸਿਆਸੀ ਅਤੇ ਸੱਭਿਆਚਾਰਕ ਸਰਗਰਮੀ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ।

By:  Lajwinder Kaur August 25th 2026 04:10 PM -- Updated: August 25th 2026 04:28 PM

ਪੰਜਾਬ ਦੀ ਸਿਆਸਤ ਅਤੇ ਕਲਾ ਜਗਤ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਬਰਨਾਲਾ ਤੋਂ ਪਹਿਲਾਂ ਵਿਧਾਨ ਸਭਾ ਚੋਣ ਲੜ ਚੁੱਕੇ ਆਗੂ ਗੁਰਦੀਪ ਬਾਠ ਅਤੇ ਉੱਘੇ ਗੀਤਕਾਰ ਤੇ ਗਾਇਕ ਬਾਬਾ ਬੇਲੀ ਕੱਲ੍ਹ (26 ਅਗਸਤ 2026) ਨੂੰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜਥੇਬੰਦੀ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ। ਇਸ ਸ਼ਮੂਲੀਅਤ ਨਾਲ ਸੂਬੇ ਦੇ ਸਿਆਸੀ ਅਤੇ ਸੱਭਿਆਚਾਰਕ ਹਲਕਿਆਂ ਵਿੱਚ ਚਰਚਾਵਾਂ ਦਾ ਦੌਰ ਤੇਜ਼ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ ਗੁਰਦੀਪ ਬਾਠ ਨੇ ਪਹਿਲਾਂ ਆਮ ਆਦਮੀ ਪਾਰਟੀ (ਆਪ) ਤੋਂ ਬਗਾਵਤ ਕਰਦਿਆਂ ਆਜ਼ਾਦ ਤੌਰ 'ਤੇ ਚੋਣ ਲੜੀ ਸੀ। ਹੁਣ ਉਹ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਪੱਲਾ ਫੜ ਕੇ ਆਪਣੇ ਨਵੇਂ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉਨ੍ਹਾਂ ਦੇ ਨਾਲ-ਨਾਲ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਅਤੇ ਗਾਇਕ ਬਾਬਾ ਬੇਲੀ, ਜਿਨ੍ਹਾਂ ਦੀਆਂ ਲਿਖਤਾਂ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ ਅਤੇ ਜਿਨ੍ਹਾਂ ਦੀ ਮਸ਼ਹੂਰ ਪੰਗਤੀ "ਜਿਨ੍ਹਾਂ ਨੂੰ ਤੂੰ ਦਿਸਦਾ ਉਹ ਕੋਈ ਹੋਰ ਹੀ ਅੱਖਾਂ ਨੇ" ਕਾਫ਼ੀ ਚਰਚਾ ਵਿੱਚ ਰਹੀ ਹੈ, ਉਹ ਵੀ ਇਸ ਜਥੇਬੰਦੀ ਦਾ ਹਿੱਸਾ ਬਣਨਗੇ।

‘ਵਾਰਿਸ ਪੰਜਾਬ ਦੇ’ ਜਥੇਬੰਦੀ ਅਤੇ ਇਸ ਨਾਲ ਜੁੜੇ ਲੋਕ

‘ਵਾਰਿਸ ਪੰਜਾਬ ਦੇ’ ਇੱਕ ਅਜਿਹੀ ਜਥੇਬੰਦੀ ਹੈ ਜੋ ਲਗਾਤਾਰ ਪੰਜਾਬ ਦੇ ਹੱਕਾਂ, ਮਸਲਿਆਂ ਅਤੇ ਸੱਭਿਆਚਾਰਕ ਪਛਾਣ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਚਰਚਾ ਵਿੱਚ ਰਹੀ ਹੈ। ਇਸ ਜਥੇਬੰਦੀ ਨਾਲ ਜੁੜਨ ਵਾਲੇ ਲੋਕ ਅਤੇ ਸਮਰਥਕ ਮੁੱਖ ਤੌਰ 'ਤੇ ਪੰਜਾਬ ਦੇ ਨੌਜਵਾਨ, ਪੰਥਕ ਵਿਚਾਰਾਂ ਰੱਖਣ ਵਾਲੇ ਵਿਅਕਤੀ ਅਤੇ ਸੂਬੇ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਚਿੰਤਕ ਹਨ। ਸਮੇਂ-ਸਮੇਂ 'ਤੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਨਾਮਵਰ ਸ਼ਖ਼ਸੀਅਤਾਂ, ਵਕੀਲ ਅਤੇ ਸਮਾਜਿਕ ਕਾਰਕੁਨ ਵੀ ਇਸ ਸੰਗਠਨ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਇਸ ਨਾਲ ਜੁੜਦੇ ਰਹੇ ਹਨ।

Related Post

ਸੁਖਬੀਰ ਬਾਦਲ ਨੇ ਇਸ ਆਗੂ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ; ਬਠਿੰਡਾ ਦਿਹਾਤੀ ਤੋਂ ਲਗਾਇਆ ਹਲਕਾ ਇੰਚਾਰਜ
ਪੰਜਾਬ-ਚੰਡੀਗੜ੍ਹ ’ਚ 3 ਦਿਨ ਮੀਂਹ-ਹਨੇਰੀ ਦਾ ਅਲਰਟ! ਭਲਕੇ ਗੜ੍ਹੇਮਾਰੀ ਦੀ ਵਾਰਨਿੰਗ, ਤਾਪਮਾਨ ਆਮ ਨਾਲੋਂ 2.4 ਡਿਗਰੀ ਹੇਠਾਂ
CJP ਪ੍ਰਦਰਸ਼ਨ 'ਤੇ CM ਭਗਵੰਤ ਮਾਨ ਦਾ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ; 'ਜੇ ਰੋਕਣਾ ਹੀ ਸੀ ਤਾਂ ਫ਼ੌਜ ਲਾ ਦਿੰਦੇ, ਟੈਂਕ-ਤੋਪਾਂ ਵੀ ਲਗਾ ਲਓ'
ਚੰਡੀਗੜ੍ਹ ’ਚ ਜ਼ਬਰਦਸਤ ਹੰਗਾਮਾ: CEC ਦਫ਼ਤਰ ਦਾ ਘਿਰਾਓ ਕਰਨ ਜਾ ਰਹੇ ‘ਆਪ’ ਵਰਕਰਾਂ 'ਤੇ ਵੱਡਾ ਐਕਸ਼ਨ! ਮਨੀਸ਼ ਸਿਸੋਦੀਆ, ਹਰਪਾਲ ਚੀਮਾ ਸਮੇਤ ਕਈ ਆਗੂ ਹਿਰਾਸਤ 'ਚ
ਪੰਜਾਬ ਮੌਸਮ ਅਪਡੇਟ: ਤਿੰਨ ਜ਼ਿਲ੍ਹਿਆਂ ‘ਚ ਮੀਂਹ ਦੀ ਚੇਤਾਵਨੀ, ਚੰਡੀਗੜ੍ਹ ‘ਚ ਤੇਜ਼ ਹਵਾਵਾਂ ਤੇ ਛਾਏ ਰਹਿਣਗੇ ਬੱਦਲ
ਅਕਾਲੀ ਦਲ ਵਾਰਿਸ ਪੰਜਾਬ ਵੱਲੋਂ 4 ਨਵੇਂ ਹਲਕਾ ਇੰਚਾਰਜਾਂ ਦਾ ਐਲਾਨ, ਸਨੌਰ ਤੋਂ ਲੈ ਕੇ ਸਮਰਾਲਾ ਤੱਕ ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ

© Copyright Galactic Television & Communications Pvt. Ltd. 2026. All rights reserved.