GTC EXCLUSIVE INTERVIEW: ਬਜਟ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ GTC ਨਿਊਜ਼ ਦੇ ਨਾਲ ਐਕਸਕਲਿਊਸਿਵ ਇੰਟਰਵਿਊ!

By:  Lajwinder Kaur March 10th 2026 01:05 PM -- Updated: March 10th 2026 01:22 PM

8 ਮਾਰਚ ਵਾਲੇ ਦਿਨ ਆਮ ਆਦਮੀ ਪਾਰਟੀ (AAP) ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿੱਚ ਆਪਣੇ ਪੰਜ ਸਾਲਾ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕੀਤਾ। ਜਿਸ ਵਿੱਚ ਸਭ ਤੋਂ ਖਾਸ ਰਿਹਾ ਮਹਿਲਾਵਾਂ ਦੇ ਨਾਲ ਕੀਤਾ ਹੋਇਆ 1000 ਰੁਪਏ ਵਾਲਾ ਵਾਅਦਾ। ਚੋਣਾਂ ਦੇ ਦੌਰਾਨ ਔਰਤਾਂ ਨੂੰ ਦੇਣ ਵਾਲੀ ਰਾਸ਼ੀ ਦੀ ਗਾਰੰਟੀ ਇਸ ਵਾਰ ਪੂਰੀ ਕਰ ਦਿੱਤੀ ਗਈ। ਇਸ ਗਾਰੰਟੀ ਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠ ਰਹੇ ਸੀ, ਜਿਵੇਂ ਕਿ ਕਦੋਂ ਤੋਂ ਇਹ ਰਾਸ਼ੀ ਮਿਲੇਗੀ, ਕਿਹੜੀਆਂ ਔਰਤਾਂ ਇਸ ਦਾ ਲਾਭ ਲੈ ਸਕਦੀਆਂ, ਕੀ ਟੈਕਸ ਭਰਨ ਵਾਲੀਆਂ ਔਰਤਾਂ ਇਸ ਗਾਰੰਟੀ ਦੀ ਲਾਭਪਾਤਰੀ ਹੋਣਗੀਆਂ, ਖਾਤਿਆਂ ‘ਚ ਪੈਸੇ ਕਦੋਂ ਆਉਣਗੇ? ਅਜਿਹੇ ਸਵਾਲਾਂ ਦੇ ਜਵਾਬ GTC ਨਿਊਜ਼ ਦੇ ਪੁਲਿਟੀਕਲ ਐਂਡੀਟਰ ਨਪਿੰਦਰ ਸਿੰਘ ਬਰਾੜ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ EXCLUSIVE ਇੰਟਰਵਿਊ ਦੇ ਵਿੱਚ ਪੁੱਛੇ ਗਏ।

GTC ਨਿਊਜ਼ ‘ਤੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਨਾਲ ਹੋਈ ਗੱਲਬਾਤ ‘ਚ ਔਰਤਾਂ ਦੇ ਮਨਾਂ ‘ਚ ਉੱਠੇ ਰਹੇ ਸਾਰੇ ਹੀ ਸਵਾਲਾਂ ਦੇ ਜਵਾਬ ਪ੍ਰਾਪਤ ਕੀਤੇ ਗਏ।

ਇਸ ਗਾਰੰਟੀ ਦੇ ਵਿੱਚ ਪੰਜਾਬ ਦੀਆਂ 97% ਔਰਤਾਂ ਇਸ ਸਕੀਮ ਦਾ ਲਾਭ ਲੈਣਗੀਆਂ। ਬਜਟ ਦੌਰਾਨ ਸਰਕਾਰ ਵੱਲੋਂ ਐਲਾਨੀ ਗਈ 'ਮੁੱਖ ਮੰਤਰੀ ਮਾਵਾਂ-ਧੀਆਂ ਦਾ ਸਤਿਕਾਰ' ਯੋਜਨਾ ਤਹਿਤ ਸਾਰੀਆਂ ਬਾਲਗ ਔਰਤਾਂ ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹੈ ਉਨ੍ਹਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਮਿਲਣਗੇ। 


ਇਹ ਔਰਤਾਂ ਨੂੰ ਨਹੀਂ ਮਿਲੇਗਾ ਲਾਭ

ਟੈਕਸ ਭਰਨ ਵਾਲੀਆਂ ਔਰਤਾਂ, ਮੌਜੂਦਾ ਜਾਂ ਸਾਬਕਾ ਸਥਾਈ ਸਰਕਾਰੀ ਕਰਮਚਾਰੀਆਂ, ਮੌਜੂਦਾ ਜਾਂ ਸਾਬਕਾ ਸੰਸਦ ਮੈਂਬਰਾਂ, ਵਿਧਾਇਕਾਂ ਜਾਂ ਇਨਕਮ ਟੈਕਸ ਦੇਣ ਵਾਲਿਆਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ। ਇਸ ਤੋਂ ਇਲਾਵਾ  ਐੱਮ.ਪੀ., ਐੱਮ.ਐੱਲ.ਏ ਜਾਂ ਸਾਬਕਾ ਮੈਂਬਰਾਂ ਦੀਆਂ ਘਰਵਾਲੀਆਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ। ਵਿੱਤ ਮੰਤਰੀ ਨੇ ਇਹ ਵੀ ਦੱਸਿਆ ਜਿਸ ਮਹਿਲਾ ਦਾ ਘਰਵਾਲਾ ਟੈਕਸ ਭਰਦਾ ਹੈ ਉਨ੍ਹਾਂ ਨੂੰ ਵੀ ਇਹ ਲਾਭ ਨਹੀਂ ਮਿਲੇਗਾ।

ਕਦੋਂ ਤੋਂ ਆਉਣਗੇ ਖਾਤਿਆਂ 'ਚ ਪੈਸੇ

ਵਿੱਤ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਲਈ ਮਹਿਲਾਵਾਂ ਅਪ੍ਰੈਲ ਤੋਂ ਯਾਨੀਕਿ ਵਿਸਾਖੀ ਵਾਲੇ ਦਿਨ ਤੋਂ ਰਜਿਸਟ੍ਰੇਸ਼ਨ ਕਰਵਾ ਸਕਣਗੀਆਂ। ਪੈਸੇ ਸਿੱਧਾ ਮਹਿਲਾਵਾਂ ਦੇ ਖਾਤਿਆਂ ਵਿੱਚ ਆਉਣਗੇ। ਅ੍ਰਪੈਲ ਮਹੀਨੇ ਤੋਂ ਇਹ ਸਕੀਮ ਲਾਗੂ ਹੋ ਜਾਏਗੀ।

ਜੋ ਮਹਿਲਾਵਾਂ ਮੌਜੂਦਾ ਸਮਾਜਿਕ ਸੁਰੱਖਿਆ ਪੈਨਸ਼ਨ ਸਕੀਮ ਅਧੀਨ ਬੁਢਾਪਾ ਸਕੀਮ ਪੈਨਸ਼ਨ, ਵਿਧਵਾ ਪੈਨਸ਼ਨ, ਮਹਿਲਾ ਪੈਨਸ਼ਨ, ਅਪੰਗ ਪੈਨਸ਼ਨ ਆਦਿ ਦਾ ਲਾਭ ਲੈ ਰਹੀਆਂ ਹਨ, ਉਹ ਇਸ ਨਵੀਂ ਸਕੀਮ ਦਾ ਲਾਭ ਲੈ ਸਕਣਗੀਆਂ।

ਰਜਿਸਟ੍ਰੇਸ਼ਨ ਕਿਵੇਂ ਹੋਏਗੀ

ਵਿੱਤ ਮੰਤਰੀ ਨੇ ਦੱਸਿਆ ਕਿ ਇਸ ਗਾਰੰਟੀ ਦਾ ਪੂਰਾ ਵੇਰਵਾ ਜਲਦ ਹੀ ਜਾਰੀ ਕਰ ਦਿੱਤਾ ਜਾਏ। ਪਰ ਜੇ ਮੋਟੀ-ਮੋਟੀ ਗੱਲ ਕੀਤੀ ਜਾਏ ਤਾਂ 1000 ਰੁਪਏ ਦੀ ਸਕੀਮ ਲੈਣ ਲਈ ਪੰਜਾਬ ਦਾ ਆਧਾਰ ਕਾਰਡ, ਪੰਜਾਬ ਦੇ ਵਸਨੀਕ ਹੋਣ ਦਾ ਪ੍ਰਮਾਣ-ਪੱਤਰ,  ਵੋਟਰ ਕਾਰਡ, 18 ਸਾਲ ਤੋਂ ਉੁੱਪਰ ਉਮਰ ਹੋਣੀ ਚਾਹੀਦੀ ਹੈ।

ਪਿਛਲੇ ਚਾਰ ਸਾਲਾਂ ਦਾ ਬਣਦਾ ਬਕਾਇਆ ਦਾ ਕੀ ਹੋਏਗਾ?

GTC ਨਿਊਜ਼ ਦੇ ਪੁਲਿਟੀਕਲ ਐਂਡੀਟਰ ਨਪਿੰਦਰ ਸਿੰਘ ਬਰਾੜ ਵੱਲੋਂ ਵਿਰੋਧੀ ਧੀਰ ਵੱਲੋਂ ਖੜ੍ਹੇ ਕੀਤੇ ਜਾ ਰਹੇ ਸਵਾਲ 48 ਹਜ਼ਾਰ ਰੁਪਏ ਬਾਰੇ ਪੁੱਛਿਆ ਤਾਂ ਵਿੱਤ ਮੰਤਰੀ ਵੱਲੋਂ ਵਿਰੋਧੀ ਪਾਰਟੀ ਕਾਂਗਰਸ ਨੂੰ ਘੇਰਦੇ ਹੋਏ ਪੁੱਛਿਆ ਕਿ ਉਨ੍ਹਾਂ ਨੇ ਆਪਣੇ ਸਮੇਂ ਕਿਹੜੇ ਵਾਅਦੇ ਪੂਰੇ ਕੀਤੇ?

ਵਿੱਤ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ 2022 ‘ਚ ਆਉਂਦੇ ਸਮੇਂ ਹੀ ਪਹਿਲੇ ਤਿੰਨ ਮਹੀਨਿਆਂ ‘ਚ ਮੁਫਤ ਬਿਜਲੀ ਵਾਲੀ ਪਹਿਲੀ ਗਾਰੰਟੀ ਪੂਰੀ ਕਰ ਦਿੱਤੀ ਸੀ। ਇਸ ਤੋਂ ਇਲਾਵਾ ਪੰਜਾਬ ਦੇ ਸ਼ਹੀਦਾਂ ਨੂੰ ਸਨਮਾਨ ਰਾਸ਼ੀ ਵਾਲਾ ਵਾਅਦਾ ਵੀ ਪੂਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਤੋਂ ਲੈ ਕੇ ਕਿਸਾਨੀ, ਸਿਹਤ, ਸੜਕਾਂ ਤੱਕ ਕੀਤੇ ਆਪਣੇ ਸਾਰੇ ਹੀ ਵਾਅਦੇ ਚਾਰ ਸਾਲਾਂ ਦੇ ਅੰਦਰ ਪੂਰੇ ਕਰ ਦਿੱਤੇ। ਔਰਤਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰ ਵਾਲੀ ਵੀ 1000 ਰੁਪਏ ਵਾਲੀ ਗਾਰੰਟੀ ਵੀ ਪੂਰੀ ਕਰ ਦਿੱਤੀ ਹੈ। ਆਪ ਸਰਕਾਰ 100 ਪ੍ਰਤੀਸ਼ਤ ਕੀਤੇ ਵਾਅਦੇ ਪੂਰੇ ਕਰ ਦਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਕਰਜ਼ਾ ਘੱਟ ਰਿਹਾ ਅਤੇ ਸਰਕਾਰੀ ਖਜ਼ਾਨੇ ਨੂੰ ਭਰਿਆ ਜਾ ਰਿਹਾ ਹੈ। 

ਸਕੂਲਾਂ ‘ਚ ਨਵੇਂ ਕਮਰੇ, ਨਵੇਂ ਹਸਪਤਾਲ, ਨਵੀਂ ਸੜਕਾਂ, ਪਾਣੀ ਦੇਣ ਵਾਲੀਆਂ ਖਾਲਾਂ ਤਿਆਰ ਕੀਤੀਆਂ ਹਨ। ਜੋਕਿ ਪੰਜਾਬ ਦੀ ਆਰਥਿਕ ਵਿਵਸਥਾ ਅਤੇ ਤਰੱਕੀ ਨੂੰ ਦਰਸਾਉਂਦੀ ਹੈ। ਵਿੱਤ ਮੰਤਰੀ ਨੇ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਅਗਲੇ ਸਾਲ ਉਹ ਵੱਡੀ ਗਿਣਤੀ ਦੇ ਵਿੱਚ ਸੀਟਾਂ ਜਿੱਤ ਕਿ ਮੁੜ ਤੋਂ ਸਰਕਾਰ ਬਣਾਉਣਗੇ।

Related Post

ਪੰਜਾਬ ‘ਚ ਮੁੜ ਵੱਜਣਗੇ ਸਾਇਰਨ, ਹੋਏਗਾ ਬਲੈਕ ਆਊਟ, ਜਾਣੋ ਅਚਾਨਕ ਜੰਗੀ ਪੱਧਰ ਦੀਆਂ ਤਿਆਰੀਆਂ ਦੀ ਵਜ੍ਹਾ!
ਸੁਖਬੀਰ ਸਿੰਘ ਬਾਦਲ ਵੱਲੋਂ ਅਹਿਮ ਨਿਯੁਕਤੀਆਂ ਦਾ ਐਲਾਨ, ਇਨ੍ਹਾਂ ਦੋ ਆਗੂਆਂ ਨੂੰ ਜ਼ਿਲ੍ਹਾ ਪ੍ਰਧਾਨ ਤੇ ਉਪ ਪ੍ਰਧਾਨ ਬਣਾ ਸੌਂਪੀ ਵੱਡੀ ਜ਼ਿੰਮੇਵਾਰੀ
ਪੰਜਾਬ ‘ਚ ਗਰਮੀ ਦਾ ਕਹਿਰ, ਪਾਰਾ 42 ਡਿਗਰੀ ਦੇ ਪਾਰ, ਹੀਟ ਵੇਵ ਨੂੰ ਲੈ ਕੇ ਅਲਰਟ ਜਾਰੀ, ਜਾਣੋ ਕਦੋਂ ਮਿਲ ਸਕਦੀ ਰਾਹਤ!
ਪੰਜਾਬ ‘ਚ ਦਿਨ-ਦਿਹਾੜੇ ਹੋਈ ਵੱਡੀ ਵਾਰਦਾਤ! ਆਂਗਣਵਾੜੀ ਸੈਂਟਰ ‘ਚ ਮਹਿਲਾ ਦਾ ਕਤਲ, CCTV ‘ਚ ਕੈਦ ਹੋਇਆ ਮੁਲਜ਼ਮ…ਕੰਧ ਟੱਪ ਹੋਇਆ ਫਰਾਰ, ਪੁਲਿਸ ਕਰ ਰਹੀ ਜਾਂਚ
ਅਕਾਲੀ ਦਲ ‘ਚ ਸੋਗ ਦੀ ਲਹਿਰ, ਚੰਡੀਗੜ੍ਹ ਦੀ ਸਾਬਕਾ ਮੇਅਰ ਬੀਬੀ ਹਰਜਿੰਦਰ ਕੌਰ ਦੇ ਮਾਤਾ ਦਾ ਦਿਹਾਂਤ, ਸੁਖਬੀਰ ਬਾਦਲ ਤੋਂ ਲੈ ਕੇ ਦਲਜੀਤ ਚੀਮਾ ਨੇ ਜਤਾਇਆ ਦੁੱਖ
ਪੰਜਾਬ ਕਾਂਗਰਸ ਵੱਲੋਂ ਵੱਡਾ ਐਕਸ਼ਨ! ਬਲਾਕ ਪ੍ਰਧਾਨਾਂ ਦੀ ਹੋਈ ਨਿਯੁਕਤੀ, ਪ੍ਰਧਾਨ ਰਾਜਾ ਵੜਿੰਗ ਵੱਲੋਂ ਜਾਰੀ ਕੀਤੀ ਲਿਸਟ

© Copyright Galactic Television & Communications Pvt. Ltd. 2026. All rights reserved.