ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ, ਸ਼ੰਭੂ ਅਤੇ ਖਨੌਰੀ ਬਾਰਡਰ ਸੀਲ: ਅਮਰੀਕਾ ਨਾਲ ਟਰੇਡ ਡੀਲ ਦਾ ਵਿਰੋਧ

ਅਮਰੀਕਾ-ਭਾਰਤ ਟਰੇਡ ਡੀਲ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨਾਂ ਨੇ ਅੱਜ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਲਈ ਸ਼ੰਭੂ ਬਾਰਡਰ 'ਤੇ ਵੱਡੀ ਗਿਣਤੀ ਵਿੱਚ ਪੰਜਾਬ ਦੇ ਕਿਸਾਨ ਇਕੱਠੇ ਹੋਏ ਹਨ। ਇਸ ਨੂੰ ਦੇਖਦਿਆਂ ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ਨੂੰ ਬੰਦ ਕਰ ਦਿੱਤਾ ਹੈ ਅਤੇ ਬਾਰਡਰ 'ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।

By:  Lajwinder Kaur July 21st 2026 10:17 AM -- Updated: July 21st 2026 10:26 AM

ਅਮਰੀਕਾ-ਭਾਰਤ ਟਰੇਡ ਡੀਲ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨਾਂ ਨੇ ਅੱਜ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਲਈ ਸ਼ੰਭੂ ਬਾਰਡਰ 'ਤੇ ਵੱਡੀ ਗਿਣਤੀ ਵਿੱਚ ਪੰਜਾਬ ਦੇ ਕਿਸਾਨ ਇਕੱਠੇ ਹੋਏ ਹਨ। ਇਸ ਨੂੰ ਦੇਖਦਿਆਂ ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ਨੂੰ ਬੰਦ ਕਰ ਦਿੱਤਾ ਹੈ ਅਤੇ ਬਾਰਡਰ 'ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।

ਜੇਸੀਬੀ ਮਸ਼ੀਨਾਂ ਵੀ ਤਾਇਨਾਤ

ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਬੈਰੀਕੇਡ ਲਗਾਉਣ ਦੇ ਨਾਲ-ਨਾਲ ਜੇਸੀਬੀ ਮਸ਼ੀਨਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਇਸ ਪ੍ਰਦਰਸ਼ਨ ਦੀ ਅਗਵਾਈ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਕਰ ਰਹੇ ਹਨ।

ਕਿਸਾਨ ਆਗੂ ਤੇਜਬੀਰ ਸਿੰਘ ਨੇ ਦੱਸਿਆ ਕਿ ਸ਼ੰਭੂ ਬਾਰਡਰ 'ਤੇ ਬੈਰੀਕੇਡ  ਲਗਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਵਾਲੇ ਕਿਸਾਨ ਜਿਵੇਂ ਕਿ ਪਿਹੋਵਾ, ਅੰਬਾਲਾ, ਕੁਰੂਕਸ਼ੇਤਰਾ ਵਾਲੇ ਦਿੱਲੀ ਵੱਲ ਕੂਚ ਕਰਨਗੇ ਅਤੇ ਪੰਜਾਬ ਵਾਲੇ ਸ਼ੰਭੂ ਬਾਰਡਰ 'ਤੇ ਆਉਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਖਨੌਰੀ ਵਾਲਾ ਰਸਤਾ ਵੀ ਬੰਦ ਕਰ ਦਿੱਤਾ ਗਿਆ ਹੈ। ਅੱਜ ਸਾਡਾ ਦਿੱਲੀ ਵਿੱਚ ਪ੍ਰੋਗਰਾਮ 12 ਤੋਂ 4 ਵਜੇ ਤੱਕ ਹੈ, ਇਸ ਲਈ ਸਟੇਜ ਤੋਂ ਜੋ ਵੀ ਆਦੇਸ਼ ਆਉਣਗੇ, ਉਸ ਦੀ ਪਾਲਣਾ ਕਰਨੀ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਰੋਜ਼ ਪੰਜਾਬ ਵਿੱਚ ਆ ਕੇ ਰੈਲੀਆਂ ਕਰਦੇ ਹਨ, ਪਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦਾ ਇਹ ਤਰੀਕਾ ਬਿਲਕੁਲ ਠੀਕ ਨਹੀਂ ਹੈ।

ਉੱਧਰ, ਅੰਬਾਲਾ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕਰਦਿਆਂ ਯਾਤਰੀਆਂ ਨੂੰ ਬਦਲਵੇਂ ਰਸਤੇ ਅਪਣਾਉਣ ਦੀ ਅਪੀਲ ਕੀਤੀ ਹੈ। ਪੁਲਿਸ ਨੇ ਕਿਹਾ ਹੈ ਕਿ ਕਿਸੇ ਵੀ ਐਮਰਜੈਂਸੀ ਜਾਂ ਸੰਕਟ ਦੀ ਸਥਿਤੀ ਵਿੱਚ 112 ਨੰਬਰ 'ਤੇ ਕਾਲ ਕਰੋ।


Related Post

ਪੰਜਾਬ ‘ਚ ਜਾਇਦਾਦ ਰਜਿਸਟ੍ਰੇਸ਼ਨ ਦੀ ਭਾਸ਼ਾ ਹੋਈ ਆਸਾਨ, ਬਦਲੇ ਗਏ ਉਰਦੂ-ਫ਼ਾਰਸੀ ਦੇ 35 ਗੁੰਝਲਦਾਰ ਮਾਲੀ ਸ਼ਬਦ, ਜਾਣੋ ਕਿਸ ਸ਼ਬਦ ਦੀ ਜਗ੍ਹਾ ਕੀ ਲਿਖਿਆ ਜਾਵੇਗਾ
ਪੰਜਾਬ ‘ਚ ਛਾਏ ਕਾਲੇ ਬੱਦਲ! ਮਾਨੂਸਨ ਮੁੜ ਐਕਟਿਵ…13 ਜ਼ਿਲ੍ਹਿਆਂ ‘ਚ ਭਾਰੀ ਤੋਂ ਬੇਹੱਦ ਭਾਰੀ ਬਾਰਿਸ਼ ਦਾ ਅਲਰਟ, ਆਉਣ ਵਾਲੇ 48 ਘੰਟੇ ਮੁਸ਼ਕਿਲ ਭਰੇ
ਪੰਜਾਬ ਸਰਕਾਰ ਦਾ ਵੱਡਾ ਫੈਸਲਾ: ਵੱਖ-ਵੱਖ ਭਲਾਈ ਬੋਰਡਾਂ ਲਈ ਨਵੇਂ ਚੇਅਰਮੈਨਾਂ ਦੀਆਂ ਨਿਯੁਕਤੀਆਂ
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ: 15 ਡੀਐਸਪੀ ਅਧਿਕਾਰੀਆਂ ਨੂੰ ਤਰੱਕੀ, ਸੂਬੇ ਨੂੰ ਮਿਲੇ ਨਵੇਂ ਪੁਲਿਸ ਸੁਪਰਡੈਂਟ, ਇੱਥੇ ਦੇਖੋ ਲਿਸਟ….
ਪੰਜਾਬ ਸਿਆਸਤ ‘ਚ ਹਲਚਲ; ਨਾਮੀ ਕਾਂਗਰਸੀ ਆਗੂ ਦੀ PM ਮੋਦੀ ਦੇ ਨਾਲ ਮੁਲਾਕਾਤ ਵਾਲੀ ਵੀਡੀਓ ਚਰਚਾ ‘ਚ, ਕੀ ਪਾਰਟੀ ਤੋਂ ਹੋਣਗੇ ਵੱਖ! MP ਨੇ ਪੋਸਟ ਪਾ…
ਮੌਸਮ ਅਪਡੇਟ: ਪੰਜਾਬ 'ਚ ਜਲਦ ਬਦਲੇਗਾ ਮੌਸਮ, 20 ਜੁਲਾਈ ਤੋਂ ਹੋਵੇਗੀ ਬਾਰਿਸ਼; ਅੱਜ ਗਰਮੀ ਦਾ ਕਹਿਰ ਜਾਰੀ

© Copyright Galactic Television & Communications Pvt. Ltd. 2026. All rights reserved.