ਬਾਗੀ ਸੰਸਦ ਮੈਂਬਰਾਂ 'ਤੇ ਭੜਕੇ CM ਮਾਨ; ਬੋਲੇ-"ਇਹ 6-7 ਬੰਦੇ ਪੰਜਾਬ ਨਹੀਂ, ਸਗੋਂ ਗੱਦਾਰ ਨੇ...ਭਾਜਪਾ ਨੇ ਪੰਜਾਬ ਨਾਲ ਫਿਰ ਕੀਤਾ ਧੱਕਾ"

By:  Lajwinder Kaur April 24th 2026 05:13 PM -- Updated: April 24th 2026 05:14 PM

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਫੈਸਲੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕੜੀ ਪ੍ਰਤੀਕਰਮ ਦਿੱਤਾ ਹੈ। ਸੀਐਮ ਮਾਨ ਨੇ ਬਾਗੀ ਆਗੂਆਂ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਇਹ 6-7 ਜਣੇ ਪੰਜਾਬ ਨਹੀਂ ਹਨ, ਸਗੋਂ ਇਹ 'ਗੱਦਾਰ' ਹਨ ਜਿਨ੍ਹਾਂ ਨੇ ਸੂਬੇ ਦੇ ਹਿੱਤਾਂ ਨੂੰ ਵੇਚ ਦਿੱਤਾ ਹੈ। ਇਨ੍ਹਾਂ ਨੂੰ ਕੋਈ ਮਿਹਨਤ ਕਰਨੀ ਪਈ ਸਗੋਂ ਬਣੀ ਬਣਾਈਆਂ ਸੀਟਾਂ ਮਿਲ ਗਈਆਂ। 

ਮੁੱਖ ਮੰਤਰੀ ਮਾਨ ਨੇ ਸੁਣਾਈਆਂ ਖਰੀਆਂ-ਖਰੀਆਂ

ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੀ 'ਵਾਸ਼ਿੰਗ ਮਸ਼ੀਨ' ਪਹਿਲਾਂ ਕਾਂਗਰਸੀਆਂ 'ਤੇ ਚੱਲਦੀ ਸੀ, ਅੱਜ ਉਹ ਸਾਡੇ ਬਾਗੀ ਸਾਂਸਦਾਂ 'ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਚੋਣਾਂ ਰਾਹੀਂ ਜਿੱਤ ਨਹੀਂ ਸਕਦੀ, ਇਸ ਲਈ ਅਜਿਹੀਆਂ 'ਤਿਕੜਮਬਾਜ਼ੀਆਂ' ਕਰਕੇ ਪਾਰਟੀਆਂ ਤੋੜਨ ਦਾ ਕੰਮ ਕਰਦੀ ਹੈ। ਮਾਨ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾ ਪੰਜਾਬ ਨਾਲ ਧੱਕਾ ਕੀਤਾ ਹੈ ਅਤੇ ਅੱਜ ਇਕ ਵਾਰ ਫਿਰ ਪੰਜਾਬ ਨਾਲ ਗੱਦਾਰੀ ਕੀਤੀ ਗਈ ਹੈ।

'ਆਪ' ਲਗਾਤਾਰ ਕਰ ਰਹੀ ਲੋਕਾਂ ਦੇ ਹਿੱਤਾਂ ਦੇ ਲਈ ਕੰਮ

ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਅਸੀਂ ਪੰਜਾਬ ਵਿੱਚ ਟੋਲ ਪਲਾਜ਼ੇ ਬੰਦ ਕਰ ਰਹੇ ਹਾਂ, ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਇਆ ਹੈ ਅਤੇ ਲੋਕਾਂ ਨੂੰ ਮੁਫ਼ਤ ਬਿਜਲੀ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੇ ਇਨ੍ਹਾਂ ਲੋਕ-ਪੱਖੀ ਕੰਮਾਂ ਤੋਂ ਭਾਜਪਾ ਘਬਰਾਈ ਹੋਈ ਹੈ।

ਭਾਜਪਾ ਨੂੰ ਇੰਝ ਘੇਰਿਆ

ਪੁਰਾਣੇ ਸਮਿਆਂ ਦਾ ਹਵਾਲਾ ਦਿੰਦਿਆਂ ਸੀਐਮ ਮਾਨ ਨੇ ਕਿਹਾ ਕਿ ਅਜਿਹਾ ਪਹਿਲਾਂ ਸੁਖਪਾਲ ਖਹਿਰਾ ਦੇ ਸਮੇਂ ਵੀ ਹੋਇਆ ਸੀ, ਪਰ ਅੱਜ ਕੋਈ ਉਨ੍ਹਾਂ ਬਾਰੇ ਨਹੀਂ ਪੁੱਛਦਾ। ਰਵਨੀਤ ਬਿੱਟੂ 'ਤੇ ਤੰਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਬਿੱਟੂ ਨੂੰ ਭਾਜਪਾ ਕਦੋਂ 'ਮੱਖਣ ਵਿੱਚੋਂ ਵਾਲ ਵਾਂਗ' ਕੱਢ ਕੇ ਬਾਹਰ ਮਾਰੇਗੀ, ਇਸ ਦਾ ਪਤਾ ਵੀ ਨਹੀਂ ਲੱਗੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੀਆਂ ਸਾਜ਼ਿਸ਼ਾਂ ਨਾਲ ਪੰਜਾਬ ਦੇ ਲੋਕਾਂ ਦਾ ਪਾਰਟੀ 'ਤੇ ਵਿਸ਼ਵਾਸ ਨਹੀਂ ਟੁੱਟੇਗਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਬਾਗੀ ਆਗੂਆਂ 'ਤੇ ਤਿੱਖਾ ਹਮਲਾ ਜਾਰੀ ਰੱਖਦਿਆਂ ਕਿਹਾ ਕਿ ਇਨ੍ਹਾਂ ਨੂੰ ਭਗਵੰਤ ਮਾਨ ਦੇ ਪਾਸਿਓਂ (ਭ੍ਰਿਸ਼ਟਾਚਾਰ ਦਾ) ਇੱਕ ਰੁਪਿਆ ਵੀ ਨਹੀਂ ਲੱਭਿਆ, ਇਸੇ ਲਈ ਹੁਣ ਇਹ ਪਾਰਟੀ ਤੋੜਨ ਦੇ ਰਾਹ ਤੁਰ ਪਏ ਹਨ। ਉਨ੍ਹਾਂ ਕਿਹਾ ਕਿ ਵਿਰੋਧੀਆਂ ਕੋਲ ਭਗਵੰਤ ਮਾਨ ਦਾ ਕੋਈ ਬਦਲ ਨਹੀਂ ਹੈ, ਇਸ ਲਈ ਉਹ ਅਜਿਹੀਆਂ ਚਾਲਾਂ ਚੱਲ ਰਹੇ ਹਨ।

ਰਵਨੀਤ ਬਿੱਟੂ 'ਤੇ ਕੱਸਿਆ ਤੰਜ਼

ਰਵਨੀਤ ਬਿੱਟੂ 'ਤੇ ਤੰਜ਼ ਕੱਸਦਿਆਂ ਸੀਐਮ ਮਾਨ ਨੇ ਕਿਹਾ ਕਿ ਰਾਘਵ ਚੱਢਾ ਹੁਣ ਬਿੱਟੂ ਨਾਲ ਮੱਥਾ ਕਿਵੇਂ ਲਾਏਗਾ, ਕਿਉਂਕਿ ਕੱਲ੍ਹ ਤੱਕ ਤਾਂ ਉਹ ਇੱਕ-ਦੂਜੇ ਨੂੰ ਗਾਲ੍ਹਾਂ ਕੱਢ ਰਹੇ ਸਨ ਅਤੇ ਅੱਜ ਇਕੱਠੇ ਬੈਠ ਗਏ ਹਨ। ਉਨ੍ਹਾਂ ਅਖੀਰ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਸਿਆਸੀ ਗੱਦਾਰਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ ਅਤੇ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਨੂੰ ਕਰਾਰਾ ਸਬਕ ਸਿਖਾਉਣਗੇ। ਉਨ੍ਹਾਂ ਨੇ ਕਿਹਾ ਕਿ ਮੈਂ ਦੋਵਾਂ ਦੀ ਨਿੰਦਾ ਕਰਦਾ ਹਾਂ ਜਾਣ ਵਾਲਿਆਂ ਦੀ ਵੀ ਤੇ ਲੈਣ ਵਾਲਿਆਂ ਦੀ।

CM ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਆਪ ਪਾਰਟੀ ਦੇ ਨਾਲ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਗੱਦਾਰਾਂ ਨੂੰ ਪੰਜਾਬ ਦੇ ਲੋਕ ਹੀ ਸਬਕ ਸਿਖਾ ਦੇਣਗੇ। ਉਨ੍ਹਾਂ ਨੇ ਕ੍ਰਿਕਟਰ ਹਰਭਜਨ ਸਿੰਘ ਨੂੰ ਵੀ ਸੁਣਾਈ ਖਰੀਆਂ-ਖਰੀਆਂ ਗੱਲਾਂ।

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪਾਰਟੀ ਵਿੱਚੋਂ ਸਿਰਫ਼ ਉਹੀ ਲੋਕ ਜਾ ਰਹੇ ਹਨ ਜੋ ਸੌੜੀ ਸੋਚ ਜਾਂ ਨਿੱਜੀ ਹਿੱਤਾਂ ਕਾਰਨ 'ਆਪ' ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦੇ ਜਾਣ ਨਾਲ ਆਮ ਆਦਮੀ ਪਾਰਟੀ ਨੂੰ ਕੋਈ ਫ਼ਰਕ ਨਹੀਂ ਪਵੇਗਾ। ਪਾਰਟੀ ਅੱਜ ਵੀ ਪੰਜਾਬ ਸਮੇਤ ਹੋਰਨਾਂ ਰਾਜਾਂ ਵਿੱਚ ਬਹੁਤ ਮਜ਼ਬੂਤ ਹੈ ਅਤੇ ਸਾਰੇ ਵਰਕਰ ਤੇ ਆਗੂ ਪੂਰੀ ਤਰ੍ਹਾਂ ਇੱਕਜੁੱਟ ਹਨ। 


Related Post

ਪੰਜਾਬ ‘ਚ ਮੁੜ ਵੱਜਣਗੇ ਸਾਇਰਨ, ਹੋਏਗਾ ਬਲੈਕ ਆਊਟ, ਜਾਣੋ ਅਚਾਨਕ ਜੰਗੀ ਪੱਧਰ ਦੀਆਂ ਤਿਆਰੀਆਂ ਦੀ ਵਜ੍ਹਾ!
ਸੁਖਬੀਰ ਸਿੰਘ ਬਾਦਲ ਵੱਲੋਂ ਅਹਿਮ ਨਿਯੁਕਤੀਆਂ ਦਾ ਐਲਾਨ, ਇਨ੍ਹਾਂ ਦੋ ਆਗੂਆਂ ਨੂੰ ਜ਼ਿਲ੍ਹਾ ਪ੍ਰਧਾਨ ਤੇ ਉਪ ਪ੍ਰਧਾਨ ਬਣਾ ਸੌਂਪੀ ਵੱਡੀ ਜ਼ਿੰਮੇਵਾਰੀ
ਪੰਜਾਬ ‘ਚ ਗਰਮੀ ਦਾ ਕਹਿਰ, ਪਾਰਾ 42 ਡਿਗਰੀ ਦੇ ਪਾਰ, ਹੀਟ ਵੇਵ ਨੂੰ ਲੈ ਕੇ ਅਲਰਟ ਜਾਰੀ, ਜਾਣੋ ਕਦੋਂ ਮਿਲ ਸਕਦੀ ਰਾਹਤ!
ਪੰਜਾਬ ‘ਚ ਦਿਨ-ਦਿਹਾੜੇ ਹੋਈ ਵੱਡੀ ਵਾਰਦਾਤ! ਆਂਗਣਵਾੜੀ ਸੈਂਟਰ ‘ਚ ਮਹਿਲਾ ਦਾ ਕਤਲ, CCTV ‘ਚ ਕੈਦ ਹੋਇਆ ਮੁਲਜ਼ਮ…ਕੰਧ ਟੱਪ ਹੋਇਆ ਫਰਾਰ, ਪੁਲਿਸ ਕਰ ਰਹੀ ਜਾਂਚ
ਅਕਾਲੀ ਦਲ ‘ਚ ਸੋਗ ਦੀ ਲਹਿਰ, ਚੰਡੀਗੜ੍ਹ ਦੀ ਸਾਬਕਾ ਮੇਅਰ ਬੀਬੀ ਹਰਜਿੰਦਰ ਕੌਰ ਦੇ ਮਾਤਾ ਦਾ ਦਿਹਾਂਤ, ਸੁਖਬੀਰ ਬਾਦਲ ਤੋਂ ਲੈ ਕੇ ਦਲਜੀਤ ਚੀਮਾ ਨੇ ਜਤਾਇਆ ਦੁੱਖ
ਪੰਜਾਬ ਕਾਂਗਰਸ ਵੱਲੋਂ ਵੱਡਾ ਐਕਸ਼ਨ! ਬਲਾਕ ਪ੍ਰਧਾਨਾਂ ਦੀ ਹੋਈ ਨਿਯੁਕਤੀ, ਪ੍ਰਧਾਨ ਰਾਜਾ ਵੜਿੰਗ ਵੱਲੋਂ ਜਾਰੀ ਕੀਤੀ ਲਿਸਟ

© Copyright Galactic Television & Communications Pvt. Ltd. 2026. All rights reserved.