ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਜਗਰਾਓਂ ਦੇ ਪਿੰਡ ਗੂੜ੍ਹੇ ਦੀ ਧੀ ਰਮਨਦੀਪ ਕੌਰ ਦੀ ਮੌਤ, ਪੁਲਿਸ 'ਚ ਨਿਭਾ ਰਹੀ ਸੀ ਸੇਵਾ, ਪਿੰਡ ‘ਚ ਸੋਗ ਦੀ ਲਹਿਰ

ਕੈਨੇਡਾ ਦੇ ਅਲਬਰਟਾ ਵਿੱਚ ਹੋਏ ਭਿਆਨਕ ਸੜਕ ਹਾਦਸੇ ਵਿੱਚ ਜਗਰਾਓਂ ਦੇ ਪਿੰਡ ਗੂੜ੍ਹੇ ਦੀ 24 ਸਾਲਾ ਰਮਨਦੀਪ ਕੌਰ ਮਾਨ ਦੀ ਮੌਤ ਹੋ ਗਈ। ਰਮਨਦੀਪ ਹਾਲ ਹੀ ਵਿੱਚ ਕੈਨੇਡਾ ਦੀ ਜੇਲ੍ਹ ਅਤੇ ਸੁਧਾਰ ਸੇਵਾ ਵਿੱਚ ਕਮਰੇਕਸ਼ਨ ਅਫਸਰ ਵਜੋਂ ਨੌਕਰੀ 'ਤੇ ਲੱਗੀ ਸੀ। 7 ਅਗਸਤ ਨੂੰ ਕੈਦੀ ਨੂੰ ਲਿਜਾਂਦੇ ਸਮੇਂ ਉਸ ਦੀ ਮਿੰਨੀਵੈਨ ਦੀ ਟਰੱਕ ਨਾਲ ਟੱਕਰ ਹੋ ਗਈ, ਜਿਸ ਵਿੱਚ ਰਮਨਦੀਪ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਿਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ

By:  Lajwinder Kaur August 8th 2026 05:35 PM -- Updated: August 8th 2026 05:42 PM

ਕੈਨੇਡਾ ਦੇ ਅਲਬਰਟਾ ਪ੍ਰਾਂਤ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਜਗਰਾਓਂ ਦੇ ਪਿੰਡ ਗੂੜ੍ਹੇ (ਲੁਧਿਆਣਾ) ਦੀ ਰਹਿਣ ਵਾਲੀ 24 ਸਾਲਾ ਰਮਨਦੀਪ ਕੌਰ ਮਾਨ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਮਨਦੀਪ ਚਾਰ ਸਾਲ ਪਹਿਲਾਂ ਕੈਨੇਡਾ ਗਈ ਸੀ ਅਤੇ ਹਾਲ ਹੀ ਵਿੱਚ ਉਸ ਨੂੰ ਕੈਨੇਡਾ ਦੀ ਜੇਲ੍ਹ ਅਤੇ ਸੁਧਾਰ ਸੇਵਾ ਵਿੱਚ ਸੁਧਾਰਕ ਅਧਿਕਾਰੀ (Corrections Officer) ਵਜੋਂ ਨੌਕਰੀ ਮਿਲ ਗਈ ਸੀ।

ਕਿਵੇਂ ਵਾਪਰਿਆ ਹਾਦਸਾ:

ਇਹ ਹਾਦਸਾ 7 ਅਗਸਤ ਨੂੰ ਅਲਬਰਟਾ ਦੇ ਸਿਜਾਰ ਖੇਤਰ ਵਿੱਚ ਹਾਈਵੇ-41 ਅਤੇ ਹਾਈਵੇ-13 ਦੇ ਚੌਰਾਹੇ 'ਤੇ ਉਸ ਸਮੇਂ ਵਾਪਰਿਆ ਜਦੋਂ ਰਮਨਦੀਪ ਮਿੰਨੀਵੈਨ ਰਾਹੀਂ ਇੱਕ ਮਹਿਲਾ ਕੈਦੀ ਨੂੰ ਦੂਜੀ ਥਾਂ ਤਬਦੀਲ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਦੀ ਵੈਨ ਦੀ ਇੱਕ ਹਿਨੋ ਬਾਕਸ ਟਰਕ ਨਾਲ ਸਿੱਧੀ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਰਮਨਦੀਪ ਕੌਰ, ਉਨ੍ਹਾਂ ਦੇ ਸਹਿਕਰਮੀ ਨਿਕਲਾਸ ਸਰਬਨ (57) ਅਤੇ ਮਹਿਲਾ ਕੈਦੀ ਕਿਆਰਾ ਮੁਸਵਾ (24) ਦੀ ਮੌਕੇ 'ਤੇ ਹੀ ਮੌਤ ਹੋ ਗਈ।

ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਸੁਧਾਰ ਸੇਵਾ ਦੇ ਕਮਿਸ਼ਨਰ ਵੱਲੋਂ ਇਸ ਦੁਖਦਾਈ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ, ਜਦਕਿ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Related Post

ਚਾਵਲਾ ਕਾਂਡ 'ਤੇ SGPC ਪ੍ਰਧਾਨ ਧਾਮੀ ਨੇ ਤੋੜੀ ਚੁੱਪੀ! ਬੋਲੇ- 4 ਮੈਂਬਰੀ ਜਾਂਚ ਕਮੇਟੀ ਗਠਿਤ, ਚਾਵਲਾ ਦਾ ਅਸਤੀਫ਼ਾ ਮਨਜ਼ੂਰ, ਮਲਕੀਤ ਸਿੰਘ ਦੀ ਪੱਕੀ ਛੁੱਟੀ
ਚੋਣਾਂ ਤੋਂ ਪਹਿਲਾਂ ਸਿਆਸੀ ਭੂਚਾਲ! ਅਕਾਲੀ ਦਲ ਨੂੰ ਝਟਕਾ…AAP ਦਾ ਵਧਿਆ ਕੁਨਬਾ, ਸਾਬਕਾ ਵਿਧਾਇਕ ਆਪਣੇ ਸਾਥੀਆਂ ਸਣੇ ‘ਆਪ’ ‘ਚ ਹੋਏ ਸ਼ਾਮਿਲ
DA ਮਾਮਲੇ ‘ਚ ਵੱਡਾ ਅਪਡੇਟ! ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਲਾਈ ਫਟਕਾਰ; ਚੀਫ਼ ਸਕੱਤਰ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਹੁਕਮ
ਪਿੰਡ ਨਾਨੋਵਾਲ ਦੇ ਕਾਂਗਰਸੀ ਵਰਕਰ ‘ਆਪ’ ‘ਚ ਸ਼ਾਮਲ: ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕੀਤਾ ਸਵਾਗਤ, ਹਲਕੇ ‘ਚ ਪਾਰਟੀ ਹੋਈ ਹੋਰ ਮਜ਼ਬੂਤ
ਪੰਜਾਬ-ਚੰਡੀਗੜ੍ਹ ‘ਚ 6 ਦਿਨ ਮੌਸਮ ਰਹੇਗਾ ਖੁਸ਼ਕ, ਮਾਨਸੂਨ ਦੀ ਵਿਦਾਈ ਸ਼ੁਰੂ; 12 ਸਾਲਾਂ ‘ਚ ਸਭ ਤੋਂ ਘੱਟ ਮੀਂਹ…
ਅਮਰਜੀਤ ਚਾਵਲਾ ਮਾਮਲੇ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦੇ SGPC ਨੂੰ ਸਿੱਧੇ ਸਵਾਲ; ‘ਧਾਮੀ ਸਾਬ੍ਹ ਦੱਸੋ- ਔਰਤ ਨੂੰ ਕਿਸ ਮਕਸਦ ਲਈ ਬੁਲਾਇਆ’

© Copyright Galactic Television & Communications Pvt. Ltd. 2026. All rights reserved.