ਭਾਜਪਾ ਦਾ ਵੱਡਾ ਸਿਆਸੀ ਦਾਅ: 4 ਯਾਤਰਾਵਾਂ, 4000 ਕਿਲੋਮੀਟਰ ਦੀ ਯਾਤਰਾ ਅਤੇ 117 ਸੀਟਾਂ 'ਤੇ ਫੋਕਸ, 18 ਸਤੰਬਰ ਤੋਂ 'ਆਪ' ਖਿਲਾਫ ਸਿਆਸੀ ਮੁਹਿੰਮ

ਆਗਾਮੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ (BJP) ਨੇ ਸੂਬੇ ਵਿੱਚ ਆਪਣੇ ਸਿਆਸੀ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਹੈ। ਪਾਰਟੀ ਵੱਲੋਂ ਪੰਜਾਬ ਵਿੱਚ 18 ਸਤੰਬਰ ਤੋਂ ਇੱਕ ਵਿਸ਼ਾਲ ਸਿਆਸੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਤਹਿਤ ਸੂਬੇ ਵਿੱਚ ਚਾਰ ਵੱਖ-ਵੱਖ ਥਾਵਾਂ ਤੋਂ ‘ਨਸ਼ਾ ਮੁਕਤ ਪੰਜਾਬ ਯਾਤਰਾ’ ਕੱਢੀ ਜਾਵੇਗੀ।

By:  Lajwinder Kaur September 12th 2026 01:29 PM -- Updated: September 12th 2026 02:33 PM

ਆਗਾਮੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ (BJP) ਨੇ ਸੂਬੇ ਵਿੱਚ ਆਪਣੇ ਸਿਆਸੀ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਹੈ। ਪਾਰਟੀ ਵੱਲੋਂ ਪੰਜਾਬ ਵਿੱਚ 18 ਸਤੰਬਰ ਤੋਂ ਇੱਕ ਵਿਸ਼ਾਲ ਸਿਆਸੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਤਹਿਤ ਸੂਬੇ ਵਿੱਚ ਚਾਰ ਵੱਖ-ਵੱਖ ਥਾਵਾਂ ਤੋਂ ‘ਨਸ਼ਾ ਮੁਕਤ ਪੰਜਾਬ ਯਾਤਰਾ’ ਕੱਢੀ ਜਾਵੇਗੀ।

117 ਵਿਧਾਨ ਸਭਾ ਸੀਟਾਂ ‘ਤੇ ਰਹੇਗਾ ਫੋਕਸ

ਭਾਜਪਾ ਦੀ ਇਸ ਵਿਸ਼ੇਸ਼ ਰਣਨੀਤੀ ਦਾ ਮੁੱਖ ਮਕਸਦ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਤੱਕ ਪਹੁੰਚ ਬਣਾਉਣਾ ਹੈ। ਇਸ ਪੂਰੇ ਅਭਿਆਨ ਦੌਰਾਨ ਪਾਰਟੀ ਵਰਕਰ ਅਤੇ ਆਗੂ ਲਗਭਗ 4,000 ਕਿਲੋਮੀਟਰ ਦਾ ਲੰਬਾ ਸਫ਼ਰ ਤੈਅ ਕਰਨਗੇ। ਇਸ ਮੁਹਿੰਮ ਰਾਹੀਂ ਮੌਜੂਦਾ ਆਪ (AAP) ਸਰਕਾਰ ਨੂੰ ਘੇਰਨ ਲਈ ਮੁੱਖ ਤੌਰ 'ਤੇ ਨਸ਼ੇ ਦੀ ਸਮੱਸਿਆ, ਭ੍ਰਿਸ਼ਟਾਚਾਰ ਅਤੇ ਵਿਗੜ ਰਹੀ ਕਾਨੂੰਨ-ਵਿਵਸਥਾ ਨੂੰ ਮੁੱਖ ਮੁੱਦਾ ਬਣਾਇਆ ਜਾਵੇਗਾ।

ਅਮਿਤ ਸ਼ਾਹ ਦੀ ਹੋਏਗੀ ਵੱਡੀ ਰੈਲੀ

30 ਸਤੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ਵਿਖੇ ਇੱਕ ਵਿਸ਼ਾਲ ਜਨਸਭਾ ਪ੍ਰਸਤਾਵਿਤ ਹੈ, ਜੋ ਕਿ ਚਾਰੇ ਯਾਤਰਾਵਾਂ ਦੇ ਮੁਕੰਮਲ ਹੋਣ ਤੋਂ ਬਾਅਦ ਹੋਵੇਗੀ। ਇਸ ਰੈਲੀ ਨਾਲ ਭਾਜਪਾ ਦੇ ਇਸ ਸਿਆਸੀ ਅਭਿਆਨ ਨੂੰ ਕੌਮੀ ਪੱਧਰ ਦਾ ਵੱਡਾ ਰਾਜਨੀਤਿਕ ਹੁੰਗਾਰਾ ਮਿਲੇਗਾ।

ਪਾਰਟੀ ਦੀ ਇਸ ਰਣਨੀਤੀ ਤਹਿਤ ਜਿੱਥੇ ਇਨ੍ਹਾਂ ਯਾਤਰਾਵਾਂ ਜ਼ਰੀਏ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਸੰਪਰਕ ਬਣਾਉਣ, ਸੰਗਠਨ ਨੂੰ ਸਰਗਰਮ ਕਰਨ ਅਤੇ ਸਰਕਾਰ ਵਿਰੋਧੀ ਮੁੱਦਿਆਂ ਨੂੰ ਘਰ-ਘਰ ਪਹੁੰਚਾਉਣ ਦੀ ਯੋਜਨਾ ਹੈ, ਉੱਥੇ ਹੀ ਅਮਿਤ ਸ਼ਾਹ ਦੀ ਇਸ ਰੈਲੀ ਰਾਹੀਂ ਇਸ ਪੂਰੇ ਅਭਿਆਨ ਦੇ ਸ਼ਾਨਦਾਰ ਅਤੇ ਵੱਡੇ ਸਮਾਪਤੀ ਸਮਾਗਮ ਦੀ ਤਿਆਰੀ ਕੀਤੀ ਗਈ ਹੈ।

Related Post

ਤਿਉਹਾਰਾਂ ਦੇ ਸੀਜ਼ਨ ਨੂੰ ਲੈ ਕੇ ਖਰੜ ਪੁਲਿਸ ਅਲਰਟ, 50 ਤੋਂ ਵੱਧ ਵਾਹਨਾਂ ਦੇ ਚਲਾਨ; ਕਈ ਵਾਹਨ ਕੀਤੇ ਇੰਪਾਊਂਡ
ਪੰਜਾਬ 'ਚ 2 ਦਿਨ ਮੀਂਹ ਦਾ ਅਲਰਟ: ਚੱਕਰਵਾਤੀ ਤੂਫ਼ਾਨ ‘ਅਰਨਬ’ ਦੇ ਅਸਰ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਸਵੇਰ-ਸ਼ਾਮ ਵਧੀ ਠੰਡ
ਪੰਜਾਬ ਦੇ ਕਿਸਾਨਾਂ ਲਈ ਖੁਸ਼ਖਬਰੀ! ਕਣਕ ਦੇ ਪ੍ਰਮਾਣਿਤ ਬੀਜਾਂ ’ਤੇ ਮਿਲੇਗੀ 50% ਸਬਸਿਡੀ, ਜਾਣੋ ਕਿਵੇਂ ਕਰ ਸਕਦੇ ਹੋ ਅਪਲਾਈ
ਪੰਜਾਬ 'ਚ ਵੱਡਾ ਸਿਆਸੀ ਧਮਾਕਾ: ਸਾਬਕਾ ਕਾਂਗਰਸੀ ਵਿਧਾਇਕ ਅਕਾਲੀ ਦਲ 'ਚ ਸ਼ਾਮਲ, ਸੁਖਬੀਰ ਬਾਦਲ ਨੇ ਕੀਤਾ ਸਵਾਗਤ
ਪੰਜਾਬ ਦੇ ਮੈਡੀਕਲ ਸਟੋਰਾਂ 'ਤੇ ਨਹੀਂ ਮਿਲੇਗੀ 'ਪ੍ਰੇਗਾਬਾਲਿਨ': ਕੈਮਿਸਟਾਂ ਦਾ ਵੱਡਾ ਫ਼ੈਸਲਾ, ਪੁਲਿਸ ਰੇਡਾਂ ਦੇ ਵਿਰੋਧ 'ਚ ਸਟਾਕ ਵਾਪਸ ਕਰਨ ਦਾ ਐਲਾਨ
ਪੰਜਾਬ 'ਚ ਬਦਲੇਗਾ ਮੌਸਮ ਦਾ ਮਿਜ਼ਾਜ: 28 ਅਕਤੂਬਰ ਤੋਂ ਮੀਂਹ ਦੇ ਆਸਾਰ, 29-30 ਅਕਤੂਬਰ ਲਈ ਤੇਜ਼ ਹਵਾਵਾਂ ਤੇ ਬਿਜਲੀ ਲਿਸ਼ਕਣ ਦਾ ਅਲਰਟ

© Copyright Galactic Television & Communications Pvt. Ltd. 2026. All rights reserved.