ਜਗਰਾਓਂ ਮਹਿਲਾ ਥਾਣੇ ਦਾ ਅਜੀਬ ਮਾਮਲਾ: ਥਾਣੇਦਾਰ ਨੇ ਹੀ ਕਬਾੜ ‘ਚ ਵੇਚ ਦਿੱਤੇ 50 ਮੋਟਰਸਾਈਕਲ, ਥਾਣੇਦਾਰ ਸਮੇਤ ਕਾਬੜੀਏ ਕਾਬੂ
ਪੰਜਾਬ ਦੇ ਜਗਰਾਓਂ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੁਲਿਸ ਵਿਭਾਗ ਨੂੰ ਵੀ ਹੈਰਾਨ-ਪ੍ਰੇਸ਼ਾਨ ਕਰ ਦਿੱਤਾ ਹੈ। ਮਹਿਲਾ ਥਾਣੇ ਅੰਦਰ ਖੜ੍ਹੇ ਕਬਾੜ ਬਣ ਚੁੱਕੇ ਸੈਂਕੜੇ ਮੋਟਰਸਾਈਕਲਾਂ ਵਿੱਚੋਂ ਕਰੀਬ 50 ਮੋਟਰਸਾਈਕਲਾਂ ਨੂੰ ਥਾਣੇਦਾਰ ਵੱਲੋਂ ਚੋਰੀ ਕਰਕੇ ਕਬਾੜੀਏ ਨੂੰ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੰਜਾਬ ਦੇ ਜਗਰਾਓਂ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੁਲਿਸ ਵਿਭਾਗ ਨੂੰ ਵੀ ਹੈਰਾਨ-ਪ੍ਰੇਸ਼ਾਨ ਕਰ ਦਿੱਤਾ ਹੈ। ਮਹਿਲਾ ਥਾਣੇ ਅੰਦਰ ਖੜ੍ਹੇ ਕਬਾੜ ਬਣ ਚੁੱਕੇ ਸੈਂਕੜੇ ਮੋਟਰਸਾਈਕਲਾਂ ਵਿੱਚੋਂ ਕਰੀਬ 50 ਮੋਟਰਸਾਈਕਲਾਂ ਨੂੰ ਥਾਣੇ ਦੇ ਹੀ ਇੱਕ ਮੁਖ਼ਤਿਆਰ ਥਾਣੇਦਾਰ ਵੱਲੋਂ ਚੋਰੀ ਕਰਕੇ ਕਬਾੜੀਏ ਨੂੰ ਵੇਚਣ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ।
ਕੀ ਹੈ ਪੂਰਾ ਮਾਮਲਾ?
ਜਾਣਕਾਰੀ ਮੁਤਾਬਕ ਜਗਰਾਓਂ ਦੇ ਮਹਿਲਾ ਥਾਣੇ ਵਿੱਚ ਵੱਖ-ਵੱਖ ਮਾਮਲਿਆਂ ਨਾਲ ਸਬੰਧਤ ਲਾਵਾਰਸ ਅਤੇ ਕਬਾੜ ਹਾਲਤ ਵਿੱਚ ਖੜ੍ਹੇ ਵਾਹਨਾਂ ਦਾ ਅੰਬਾਰ ਲੱਗਿਆ ਹੋਇਆ ਸੀ। ਥਾਣੇ ਵਿੱਚ ਤਾਇਨਾਤ ਥਾਣੇਦਾਰ ਮਨਜਿੰਦਰ ਸਿੰਘ ਨੇ ਇਸ ਸਥਿਤੀ ਦਾ ਗ਼ਲਤ ਫਾਇਦਾ ਉਠਾਇਆ। ਦੋਸ਼ ਹੈ ਕਿ ਇਹ ਥਾਣੇਦਾਰ ਪਿਛਲੇ ਕੁਝ ਸਮੇਂ ਤੋਂ ਹੌਲੀ-ਹੌਲੀ ਕਰਕੇ ਥਾਣੇ ਵਿੱਚ ਖੜ੍ਹੇ ਮੋਟਰਸਾਈਕਲਾਂ ਨੂੰ ਚੋਰੀ ਕਰ ਰਿਹਾ ਸੀ ਅਤੇ ਅੱਗੇ ਕਬਾੜੀਆਂ ਨੂੰ ਵੇਚ ਰਿਹਾ ਸੀ। ਇਸ ਤਰ੍ਹਾਂ ਕਰਦਿਆਂ ਉਸਨੇ ਹੁਣ ਤੱਕ ਕੁੱਲ 50 ਦੇ ਕਰੀਬ ਮੋਟਰਸਾਈਕਲਾਂ ਨੂੰ ਗਾਇਬ ਕਰ ਦਿੱਤਾ।
ਜਦੋਂ ਇਸ ਗੱਲ ਦੀ ਭਿਣਕ ਥਾਣਾ ਸਿਟੀ ਪੁਲਿਸ ਨੂੰ ਲੱਗੀ, ਤਾਂ ਉਨ੍ਹਾਂ ਨੇ ਬਿਨਾਂ ਕੋਈ ਦੇਰੀ ਕੀਤੇ ਫ਼ੌਰਨ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਂਦੀ।
ਪੁਲਿਸ ਦੀ ਸਖ਼ਤ ਕਾਰਵਾਈ: ਥਾਣੇਦਾਰ ਅਤੇ ਕਬਾੜੀਏ ਗ੍ਰਿਫ਼ਤਾਰ
ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਸਿਟੀ ਦੇ ਐਸ.ਐਚ.ਓ. ਪਰਮਿੰਦਰ ਸਿੰਘ ਨੇ ਪ੍ਰੈਸ ਨੂੰ ਪੂਰੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਤੁਰੰਤ ਐਕਸ਼ਨ ਲੈਂਦਿਆਂ ਮੁੱਖ ਦੋਸ਼ੀ ਥਾਣੇਦਾਰ ਮਨਜਿੰਦਰ ਸਿੰਘ, ਉਸਦੇ ਇੱਕ ਦਲਾਲ ਅਤੇ ਦੋ ਕਬਾੜੀਆਂ ਨੂੰ ਕਾਬੂ ਕਰ ਲਿਆ ਹੈ।
ਪੁਲਿਸ ਨੇ ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਬਣਦੀਆਂ ਸਖ਼ਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ।
ਕੁਝ ਹਿੱਸੇ ਬਰਾਮਦ, ਅੱਗੇ ਦੀ ਜਾਂਚ ਜਾਰੀ
ਐਸ.ਐਚ.ਓ. ਪਰਮਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਕਬਾੜੀਏ ਵੱਲੋਂ ਇਨ੍ਹਾਂ ਚੋਰੀ ਕੀਤੇ ਮੋਟਰਸਾਈਕਲਾਂ ਨੂੰ ਤੋੜ ਕੇ ਉਨ੍ਹਾਂ ਦੇ ਵੱਖ-ਵੱਖ ਪਾਰਟਸ ਅਤੇ ਹਿੱਸੇ ਅੱਗੇ ਵੇਚ ਦਿੱਤੇ ਗਏ ਸਨ। ਪੁਲਿਸ ਨੇ ਕਾਰਵਾਈ ਕਰਦਿਆਂ ਕੁਝ ਮੋਟਰਸਾਈਕਲਾਂ ਦੇ ਹਿੱਸੇ ਕਬਾੜੀਏ ਕੋਲੋਂ ਬਰਾਮਦ ਵੀ ਕਰ ਲਏ ਹਨ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਹੋਰਡ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਸ ਨਾਜਾਇਜ਼ ਧੰਦੇ ਵਿੱਚ ਹੋਰ ਕਿਹੜੇ-ਕਿਹੜੇ ਲੋਕ ਸ਼ਾਮਲ ਸਨ।