ਚੰਡੀਗੜ੍ਹ ਆਉਣ-ਜਾਣ ਵਾਲੇ ਲੋਕ ਦੇਣ ਧਿਆਨ! ਅੱਜ ਆਹ ਵਾਲੇ ਰਸਤੇ ਰਹਿਣਗੇ ਬੰਦ, ਐਡਵਾਈਜ਼ਰੀ ਜਾਰੀ
ਚੰਡੀਗੜ੍ਹ ਵਿੱਚ ਅੱਜ ਯਾਨੀ 15 ਸਤੰਬਰ ਨੂੰ ਕਾਂਗਰਸ ਪਾਰਟੀ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਪ੍ਰਦਰਸ਼ਨ ਦੇ ਮੱਦੇਨਜ਼ਰ ਟਰੈਫਿਕ ਪੁਲਿਸ ਨੇ ਸਖ਼ਤ ਪ੍ਰਬੰਧ ਕੀਤੇ ਹਨ। ਪੰਜਾਬ ਕਾਂਗਰਸ ਦੇ ਆਗੂਆਂ ਅਤੇ ਨਵ-ਨਿਯੁਕਤ ਏ.ਆਈ.ਸੀ.ਸੀ. ਇੰਚਾਰਜ ਸਚਿਨ ਪਾਇਲਟ ਦੀ ਅਗਵਾਈ ਹੇਠ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸ਼ਹਿਰ ਦੇ ਕਈ ਮੁੱਖ ਰਸਤਿਆਂ ਉੱਤੇ ਆਵਾਜਾਈ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ।

ਪੁਲਿਸ ਵੱਲੋਂ ਰੂਟ ਐਡਵਾਈਜ਼ਰੀ ਜਾਰੀ
ਮੁੱਖ ਮਾਰਗਾਂ 'ਤੇ ਟ੍ਰੈਫਿਕ ਡਾਇਵਰਸ਼ਨ ਸੁਰੱਖਿਆ ਅਤੇ ਵਿਸ਼ੇਸ਼ ਪ੍ਰਬੰਧਾਂ ਦੇ ਚਲਦਿਆਂ ਸਵੇਰੇ 11:30 ਵਜੇ ਤੋਂ ਸ਼ਹਿਰ ਦੇ ਅਹਿਮ ਹਿੱਸਿਆਂ ਵਿੱਚ ਟ੍ਰੈਫਿਕ ਨੂੰ ਡਾਇਵਰਟ ਅਤੇ ਰੈਗੂਲੇਟ ਕੀਤਾ ਜਾਵੇਗਾ: ਸੈਕਟਰ 15/16 ਲਾਈਟ ਪੁਆਇੰਟ ਤੋਂ ਜੀ.ਐੱਮ.ਐੱਸ.ਐੱਚ. (GMSH) ਸੈਕਟਰ-16 ਚੌਕ ਤੱਕ ਦੀ ਸੜਕ 'ਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੇਗੀ। ਜੀ.ਐੱਮ.ਐੱਸ.ਐੱਚ. ਸੈਕਟਰ-16 ਚੌਕ ਤੋਂ ਪੀ.ਜੀ.ਆਈ. (PGI) ਚੌਕ ਤੱਕ ਜਾਂਦੇ ਮੱਧ ਮਾਰਗ (Madhya Marg) ਉੱਤੇ ਵੀ ਵਾਹਨਾਂ ਦੀ ਆਵਾਜਾਈ ਨੂੰ ਬਦਲਿਆ ਜਾਵੇਗਾ।
ਪੁਲਿਸ ਦੀ ਲੋਕਾਂ ਨੂੰ ਅਪੀਲ ਚੰਡੀਗੜ੍ਹ ਟਰੈਫਿਕ ਪੁਲਿਸ ਨੇ ਆਮ ਲੋਕਾਂ ਅਤੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਸੁਵਿਧਾ ਤੋਂ ਬਚਣ ਲਈ ਇਨ੍ਹਾਂ ਰਸਤਿਆਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਅਤੇ ਬਦਲਵੇਂ (Alternative) ਰਸਤਿਆਂ ਦੀ ਚੋਣ ਕਰਨ। ਪ੍ਰਦਰਸ਼ਨ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸੰਵੇਦਨਸ਼ੀਲ ਥਾਵਾਂ 'ਤੇ ਪੁਲਿਸ ਫ਼ੋਰਸ ਤਾਇਨਾਤ ਕਰ ਦਿੱਤੀ ਗਈ ਹੈ ਤਾਂ ਜੋ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਿਆ ਜਾ ਸਕੇ।