ਜੀਟੀਸੀ ਨਿਊਜ਼ ‘ਤੇ CM ਨਾਇਬ ਸਿੰਘ ਸੈਣੀ ਨਾਲ Exclusive ਗੱਲਬਾਤ ਅੱਜ ਰਾਤ 9 ਵਜੇ, ਬੋਲੇ- "ਪੀਐਮ ਮੋਦੀ ਹੀ ਪੰਜਾਬ ਨੂੰ ਬਣਾ ਸਕਦੇ ਨੰਬਰ 1 ਸੂਬਾ"

By:  Lajwinder Kaur April 20th 2026 05:13 PM -- Updated: April 20th 2026 05:19 PM

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜੀਟੀਸੀ ਨਿਊਜ਼ (GTC News) ਦੇ  ਨਾਲ ਇੱਕ ਵਿਸ਼ੇਸ਼ ਅਤੇ ਐਕਸਕਲੂਸਿਵ ਗੱਲਬਾਤ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਪੰਜਾਬ ਦੀ ਸਿਆਸਤ ਅਤੇ ਆਗਾਮੀ ਚੋਣਾਂ ਨੂੰ ਲੈ ਕੇ ਵੱਡੇ ਬਿਆਨ ਦਿੱਤੇ ਹਨ। ਇਸ ਖਾਸ ਮੁਲਾਕਾਤ ਦੌਰਾਨ ਸੀਐਮ ਸੈਣੀ ਨੇ ਆਮ ਆਦਮੀ ਪਾਰਟੀ (AAP) ਅਤੇ ਕਾਂਗਰਸ 'ਤੇ ਤਿੱਖੇ ਹਮਲੇ ਕੀਤੇ। ਇਸ ਇੰਟਰਵਿਊ ਨੂੰ ਤੁਸੀਂ ਸਿਰਫ ਜੀਟੀਸੀ ਨਿਊਜ਼ ਉੱਤੇ ਅੱਜ ਰਾਤ 9 ਵਜੇ ਦੇਖ ਸਕਦੇ ਹੋ।

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਅਤੇ ਇੱਥੋਂ ਦੇ ਲੋਕਾਂ ਨਾਲ ਆਪਣੀ ਸਾਂਝ ਬਾਰੇ ਬਹੁਤ ਹੀ ਭਾਵੁਕ ਅਤੇ ਪ੍ਰਭਾਵਸ਼ਾਲੀ ਗੱਲਾਂ ਕੀਤੀਆਂ ਹਨ। ਉਨ੍ਹਾਂ ਨੇ ਪੰਜਾਬ ਨੂੰ ਗੁਰੂਆਂ, ਪੀਰਾਂ, ਮਹਾਂਪੁਰਸ਼ਾਂ ਅਤੇ ਕ੍ਰਾਂਤੀਕਾਰੀ ਵੀਰਾਂ ਦੀ ਪਵਿੱਤਰ ਧਰਤੀ ਦੱਸਦਿਆਂ ਕਿਹਾ ਕਿ ਸਾਡਾ ਪੰਜਾਬ ਨਾਲ ਨਹੁੰ-ਮਾਸ ਦਾ ਰਿਸ਼ਤਾ ਹੈ। ਜਦੋਂ ਵੀ ਪੰਜਾਬ 'ਤੇ ਕੋਈ ਮੁਸੀਬਤ ਆਉਂਦੀ ਹੈ, ਤਾਂ ਸਾਨੂੰ ਦਿਲੋਂ ਤਕਲੀਫ਼ ਹੁੰਦੀ ਹੈ।

ਸੀਐਮ ਸੈਣੀ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਜਿਹੜਾ ਪੰਜਾਬ ਕਦੇ ਦੇਸ਼ ਦਾ ਨੰਬਰ ਇੱਕ ਸੂਬਾ ਹੁੰਦਾ ਸੀ, ਅੱਜ ਉੱਥੇ ਨਸ਼ਿਆਂ ਨੇ ਸਾਡੇ ਨੌਜਵਾਨਾਂ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ ਹੈ। ਉਨ੍ਹਾਂ ਨੇ ਕਾਂਗਰਸ ਅਤੇ 'ਆਪ' 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਕੀਤੇ ਹੋਏ ਵਾਅਦੇ ਪੂਰੇ ਨਹੀਂ ਕੀਤੇ ਅਤੇ ਭ੍ਰਿਸ਼ਟਾਚਾਰ ਨੂੰ ਵਧਾਵਾ ਦਿੱਤਾ ਹੈ। ਮੁੱਖ ਮੰਤਰੀ ਨੇ ਭਰੋਸਾ ਜਤਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਡਬਲ ਇੰਜਣ ਵਾਲੀ ਸਰਕਾਰ ਹੀ ਪੰਜਾਬ ਨੂੰ ਮੁੜ ਤੋਂ ਵਿਕਾਸ ਦੇ ਰਾਹ 'ਤੇ ਲਿਆ ਕੇ ਨੰਬਰ ਇੱਕ ਸੂਬਾ ਬਣਾ ਸਕਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਜਪਾ ਦਾ ਅਸਲੀ ਗਠਜੋੜ ਪੰਜਾਬ ਦੀ ਜਨਤਾ ਨਾਲ ਹੈ ਅਤੇ ਉਹ ਕਮਲ ਦੇ ਫੁੱਲ 'ਤੇ ਚੋਣ ਲੜ ਕੇ ਵੱਡੇ ਫਰਕ ਨਾਲ ਜਿੱਤ ਹਾਸਲ ਕਰਨਗੇ।


ਪੰਜਾਬ ਵਿੱਚ ਭਾਜਪਾ ਇਕੱਲੇ ਲੜੇਗੀ ਚੋਣਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਕਿਸੇ ਹੋਰ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ, ਸਗੋਂ ਇਕੱਲੇ ਚੋਣਾਂ ਲੜੇਗੀ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਦੀਆਂ ਚਰਚਾਵਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ, "ਸਾਡਾ ਗਠਜੋੜ ਤਾਂ ਪੰਜਾਬ ਦੀ ਜਨਤਾ ਨਾਲ ਹੋ ਚੁੱਕਿਆ ਹੈ।" ਉਨ੍ਹਾਂ ਭਰੋਸਾ ਜਤਾਇਆ ਕਿ ਪੰਜਾਬ ਨੂੰ ਨੰਬਰ ਇੱਕ ਸੂਬਾ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਬਣਾ ਸਕਦੇ ਹਨ, ਕਿਉਂਕਿ ਪੀਐਮ ਮੋਦੀ ਜੋ ਕਹਿੰਦੇ ਹਨ, ਉਹ ਪੂਰਾ ਕਰਦੇ ਹਨ। ਉਨ੍ਹਾਂ ਨੇ ਦਾਅਵਾ ਵੀ ਕੀਤਾ ਕਿ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਬਣੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੇ ਕਈ ਹੋਰ ਮੁੱਦਿਆਂ ਬਾਰੇ ਵੀ ਖੁੱਲ੍ਹ ਕੇ ਗੱਲਬਾਤ ਕੀਤੀ ਹੈ।  ਸੋ ਵੇਖਣਾ ਨਾ ਭੁੱਲਣਾ ਹਰਿਆਣਾ ਦੇ CM ਨਾਇਬ ਸਿੰਘ ਸੈਣੀ ਨਾਲ ਇਹ Exclusive ਗੱਲਬਾਤ ਅੱਜ ਰਾਤ 9 ਵਜੇ ਸਿਰਫ਼ GTC News 'ਤੇ। 


Related Post

ਪੰਜਾਬ ਕਾਂਗਰਸ ‘ਚ ਵਧੀ ਸਿਆਸੀ ਗਰਮਾਹਟ: ਚੰਨੀ ਧੜੇ ਨੇ ਖੋਲ੍ਹਿਆ ਮੋਰਚਾ, ਦਿੱਲੀ ਦਰਬਾਰ 'ਚ ਮੰਥਨ ਜਾਰੀ
ਪੰਜਾਬ ਕਾਂਗਰਸ 'ਚ ਵੱਡੀ ਬਗਾਵਤ ਦਾ ਖਤਰਾ? MP ਗਾਂਧੀ ਦੀ ਪੋਸਟ ਨੇ ਸਿਆਸੀ ਹਲਚਲ ਕੀਤੀ ਤੇਜ਼, ਕੁੱਝ ਦੇਰ ਬਾਅਦ ਡਿਲੀਟ...
ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ AAP ਪਾਰਟੀ ਦਾ ਵੱਡਾ ਐਕਸ਼ਨ, ਇਹ ਨੇਤਾ ਹੋਣਗੇ ‘ਆਪ’ ਦੇ ਸੀਐੱਮ ਚਿਹਰਾ, ਕੇਜਰੀਵਾਲ ਨੇ ਕੀਤਾ ਐਲਾਨ
ਭਾਜਪਾ ਦਾ ਵੱਡਾ ਐਕਸ਼ਨ! ਅਚਾਨਕ ਸੱਦ ਲਈ ਪੰਜਾਬ ਕੋਰ ਗਰੁੱਪ ਦੀ ਅਹਿਮ ਮੀਟਿੰਗ, ਅਮਿਤ ਸ਼ਾਹ ਸਮੇਤ ਕਈ ਵੱਡੇ ਆਗੂ ਹੋਣਗੇ ਸ਼ਾਮਲ
ਰਾਜਨੀਤੀ 'ਚ ਵੱਡਾ ਉਲਟਫੇਰ; ਹੁਣ ਇਸ ਨਾਮੀ ਮਹਿਲਾ ਆਗੂ ਨੇ ਅਚਾਨਕ ਰਾਜ ਸਭਾ ਤੋਂ ਦਿੱਤਾ ਅਸਤੀਫ਼ਾ, ਭਾਜਪਾ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਤੇਜ਼…
ਮਨਪ੍ਰੀਤ ਇਆਲੀ 'ਵਾਰਿਸ ਪੰਜਾਬ ਦੇ' ‘ਚ ਸ਼ਾਮਲ; ਪੰਥਕ ਏਕਤਾ 'ਤੇ ਦਿੱਤਾ ਜ਼ੋਰ, ਬੋਲੇ- ‘ਭਾਜਪਾ ਨਾਲ ਨਹੀਂ ਕਰੇਗਾ ਗਠਜੋੜ’

© Copyright Galactic Television & Communications Pvt. Ltd. 2026. All rights reserved.