ਪੰਜਾਬ ਕਾਂਗਰਸ ‘ਚ ਵਧੀ ਸਿਆਸੀ ਗਰਮਾਹਟ: ਚੰਨੀ ਧੜੇ ਨੇ ਖੋਲ੍ਹਿਆ ਮੋਰਚਾ, ਦਿੱਲੀ ਦਰਬਾਰ 'ਚ ਮੰਥਨ ਜਾਰੀ

ਪੰਜਾਬ ਕਾਂਗਰਸ ਵਿੱਚ ਅੰਦਰੂਨੀ ਵਿਵਾਦ ਹੋਰ ਗਹਿਰਾ ਹੋ ਗਿਆ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੜਾ ਸਰਗਰਮ ਹੋ ਗਿਆ ਹੈ, ਜਦਕਿ ਹਾਈਕਮਾਨ ਨੇ ਸੂਬਾ ਇੰਚਾਰਜ ਭੁਪੇਸ਼ ਬਘੇਲ ਨੂੰ ਦਿੱਲੀ ਤਲਬ ਕੀਤਾ ਹੈ। ਦਿੱਲੀ ਵਿੱਚ ਸੀਨੀਅਰ ਆਗੂਆਂ ਨਾਲ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਦੇ ਹਾਲਾਤਾਂ 'ਤੇ ਚਰਚਾ ਹੋਵੇਗੀ। ਇਸੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਵੀ ਦਿੱਲੀ ਪਹੁੰਚੇ ਹੋਏ ਹਨ।

By:  Lajwinder Kaur July 15th 2026 11:31 AM -- Updated: July 15th 2026 12:22 PM

ਪੰਜਾਬ ਕਾਂਗਰਸ ਦੇ ਅੰਦਰ ਚੱਲ ਰਿਹਾ ਅੰਦਰੂਨੀ ਕਲੇਸ਼ ਹੁਣ ਆਪਣੇ ਸਿਖਰ 'ਤੇ ਪਹੁੰਚਦਾ ਦਿਖਾਈ ਦੇ ਰਿਹਾ ਹੈ। ਪਾਰਟੀ ਦੇ ਸੂਬਾ ਇੰਚਾਰਜ ਭੁਪੇਸ਼ ਬਘੇਲ ਦੇ ਪੰਜਾਬ ਦੌਰੇ ਅਤੇ ਵੱਖ-ਵੱਖ ਧੜਿਆਂ ਨਾਲ ਮੀਟਿੰਗਾਂ ਤੋਂ ਬਾਅਦ ਵੀ ਵਿਵਾਦਾਂ ਦਾ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਇਸ ਸਭ ਦੇ ਵਿਚਕਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਇੱਕ ਵੱਖਰਾ ਧੜਾ ਸਰਗਰਮ ਹੋ ਗਿਆ ਹੈ।  ਚੰਨੀ ਧੜੇ ਵੱਲੋਂ ਸ਼ਕਤੀ ਪ੍ਰਦਰਸ਼ਨ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੇ 'ਸਾਰਾ ਪੰਜਾਬ ਚੰਨੀ ਨਾਲ' ਦੇ ਨਾਅਰੇ ਹੇਠ ਇੱਕ ਮੁਹਿੰਮ ਵਿੱਢ ਦਿੱਤੀ ਹੈ। 


ਸੋਸ਼ਲ ਮੀਡੀਆ 'ਤੇ ਕਈ ਕਾਂਗਰਸੀ ਆਗੂਆਂ ਨੇ ਇਸ ਸਬੰਧੀ ਪੋਸਟਾਂ ਸਾਂਝੀਆਂ ਕੀਤੀਆਂ ਹਨ, ਜੋ ਪਾਰਟੀ ਅੰਦਰ ਦੋਫਾੜ ਹੋਣ ਦੇ ਸੰਕੇਤ ਦੇ ਰਹੀਆਂ ਹਨ। ਸੂਤਰਾਂ ਮੁਤਾਬਕ ਚੰਨੀ ਧੜਾ ਇੰਚਾਰਜ ਭੁਪੇਸ਼ ਬਘੇਲ ਦੀ ਕਾਰਜਪ੍ਰਣਾਲੀ ਤੋਂ ਨਾਖੁਸ਼ ਚੱਲ ਰਿਹਾ ਹੈ। 

ਦਿੱਲੀ 'ਚ ਵੱਡੇ ਐਕਸ਼ਨ ਦੀ ਸੰਭਾਵਨਾ 

ਪੰਜਾਬ ਕਾਂਗਰਸ ਦੇ ਹਾਲਾਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਹਾਈਕਮਾਨ ਨੇ ਭੁਪੇਸ਼ ਬਘੇਲ ਨੂੰ ਤੁਰੰਤ ਦਿੱਲੀ ਤਲਬ ਕੀਤਾ ਹੈ। ਅੱਜ ਦਿੱਲੀ ਵਿੱਚ ਕੇ.ਸੀ. ਵੇਣੂਗੋਪਾਲ ਅਤੇ ਹੋਰ ਸੀਨੀਅਰ ਆਗੂਆਂ ਨਾਲ ਬਘੇਲ ਦੀ ਮੀਟਿੰਗ ਹੋ ਗਈ ਹੈ। ਮੀਡੀਆ ਨਾਲ ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਆਪਣੇ 6 ਦਿਨ ਦੇ ਪੰਜਾਬ ਦੌਰੇ ਦੀ ਪੂਰੀ ਰਿਪੋਰਟ ਦੇ ਦਿੱਤੀ ਹੈ। ਸੂਬਾ ਪ੍ਰਧਾਨ ਨੂੰ ਬਦਲਣ ਨੂੰ ਲੈ ਕੇ ਉਨ੍ਹਾਂ ਨੇ ਫਿਰ ਕਿਹਾ ਕਿ ਇਹ ਕੋਈ ਗੁੱਡਾ ਗੁੱਡੀ ਦਾ ਖੇਲ ਨਹੀਂ ਹੈ। ਇਸ ਮੀਟਿੰਗ ਨੂੰ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿ ਕਿਉਂਕਿ ਇਸ ਤੋਂ ਪਹਿਲਾਂ ਲੰਘੇ ਦਿਨ ਰਾਹੁਲ ਗਾਂਧੀ ਅਤੇ ਮਲਿਕਾਅਰਜੁਨ ਖੜਗੇ ਨੂੰ ਮਿਲੇ ਸੀ। 

ਦਿੱਲੀ ਪਹੁੰਚੇ ਹੋਏ ਨੇ ਪ੍ਰਤਾਪ ਸਿੰਘ ਬਾਜਵਾ

ਇਸ ਸਿਆਸੀ ਖਿੱਚੋਤਾਣ ਦੇ ਵਿਚਕਾਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਦਿੱਲੀ ਪਹੁੰਚ ਚੁੱਕੇ ਹਨ। ਉਹ ਕੇ.ਸੀ. ਵੇਣੂਗੋਪਾਲ ਨਾਲ ਮੁਲਾਕਾਤ ਕਰ ਰਹੇ ਹਨ। ਬਾਜਵਾ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਦੇ ਸਾਰੇ ਆਗੂ ਉਨ੍ਹਾਂ ਦੇ ਸੰਪਰਕ ਵਿੱਚ ਹਨ ਅਤੇ ਜਲਦ ਹੀ ਅੰਦਰੂਨੀ ਮਤਭੇਦਾਂ ਨੂੰ ਸੁਲਝਾ ਲਿਆ ਜਾਵੇਗਾ। ਉਨ੍ਹਾਂ ਨੇ ਉਮੀਦ ਜਤਾਈ ਕਿ ਪਾਰਟੀ ਜਲਦ ਹੀ ਇੱਕਜੁੱਟ ਹੋ ਕੇ ਲੋਕਾਂ ਸਾਹਮਣੇ ਆਵੇਗੀ।

ਕੀ ਕਹਿੰਦੇ ਹਨ ਇੰਚਾਰਜ ਭੁਪੇਸ਼ ਬਘੇਲ?

ਭੁਪੇਸ਼ ਬਘੇਲ ਨੇ ਆਪਣੇ ਦੌਰੇ ਦੌਰਾਨ ਸਪੱਸ਼ਟ ਕੀਤਾ ਹੈ ਕਿ ਉਹ ਸਾਰੇ ਆਗੂਆਂ ਦੀ ਗੱਲ ਸੁਣ ਕੇ ਹਾਈਕਮਾਨ ਨੂੰ ਰਿਪੋਰਟ ਸੌਂਪਣਗੇ। ਉਨ੍ਹਾਂ ਦਾ ਕਹਿਣਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦਾ ਫੈਸਲਾ ਸਿਰਫ 'ਜਿੱਤਣ ਦੇ ਲਾਇਕ' ਉਮੀਦਵਾਰਾਂ ਨੂੰ ਦੇਖ ਕੇ ਕੀਤਾ ਜਾਵੇਗਾ। ਫਿਲਹਾਲ, ਪੰਜਾਬ ਕਾਂਗਰਸ ਦਾ ਇਹ ਕਾਟੋ-ਕਲੇਸ਼ ਆਉਣ ਵਾਲੇ ਦਿਨਾਂ ਵਿੱਚ ਕਿਸ ਪਾਸੇ ਮੋੜ ਲਵੇਗਾ, ਇਹ ਦਿੱਲੀ ਤੋਂ ਆਉਣ ਵਾਲੇ ਫੈਸਲਿਆਂ 'ਤੇ ਨਿਰਭਰ ਕਰੇਗਾ।

Related Post

ਪੰਜਾਬ ਦੀ ਸਿਆਸਤ ‘ਚ ਮੱਚੀ ਹਲਚਲ! ਪੰਜਾਬ ਭਾਜਪਾ ਨੂੰ ਮਿਲਿਆ ਨਵਾਂ ਇੰਚਾਰਜ; ਤਰੁਣ ਚੁੱਘ ਨੂੰ ਮਿਲੀ ਗੁਜਰਾਤ ਦੀ ਜ਼ਿੰਮੇਵਾਰੀ
ਪੰਜਾਬ ਕਾਂਗਰਸ 'ਚ ਵੱਡੀ ਬਗਾਵਤ ਦਾ ਖਤਰਾ? MP ਗਾਂਧੀ ਦੀ ਪੋਸਟ ਨੇ ਸਿਆਸੀ ਹਲਚਲ ਕੀਤੀ ਤੇਜ਼, ਕੁੱਝ ਦੇਰ ਬਾਅਦ ਡਿਲੀਟ...
ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ AAP ਪਾਰਟੀ ਦਾ ਵੱਡਾ ਐਕਸ਼ਨ, ਇਹ ਨੇਤਾ ਹੋਣਗੇ ‘ਆਪ’ ਦੇ ਸੀਐੱਮ ਚਿਹਰਾ, ਕੇਜਰੀਵਾਲ ਨੇ ਕੀਤਾ ਐਲਾਨ
ਭਾਜਪਾ ਦਾ ਵੱਡਾ ਐਕਸ਼ਨ! ਅਚਾਨਕ ਸੱਦ ਲਈ ਪੰਜਾਬ ਕੋਰ ਗਰੁੱਪ ਦੀ ਅਹਿਮ ਮੀਟਿੰਗ, ਅਮਿਤ ਸ਼ਾਹ ਸਮੇਤ ਕਈ ਵੱਡੇ ਆਗੂ ਹੋਣਗੇ ਸ਼ਾਮਲ
ਰਾਜਨੀਤੀ 'ਚ ਵੱਡਾ ਉਲਟਫੇਰ; ਹੁਣ ਇਸ ਨਾਮੀ ਮਹਿਲਾ ਆਗੂ ਨੇ ਅਚਾਨਕ ਰਾਜ ਸਭਾ ਤੋਂ ਦਿੱਤਾ ਅਸਤੀਫ਼ਾ, ਭਾਜਪਾ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਤੇਜ਼…
ਮਨਪ੍ਰੀਤ ਇਆਲੀ 'ਵਾਰਿਸ ਪੰਜਾਬ ਦੇ' ‘ਚ ਸ਼ਾਮਲ; ਪੰਥਕ ਏਕਤਾ 'ਤੇ ਦਿੱਤਾ ਜ਼ੋਰ, ਬੋਲੇ- ‘ਭਾਜਪਾ ਨਾਲ ਨਹੀਂ ਕਰੇਗਾ ਗਠਜੋੜ’

© Copyright Galactic Television & Communications Pvt. Ltd. 2026. All rights reserved.