ਮਹਿਲਾ ਰਾਖਵਾਂਕਰਨ ਬਿੱਲ ਡਿੱਗਣ ਤੋਂ ਬਾਅਦ ਪ੍ਰਿਅੰਕਾ ਗਾਂਧੀ ਦਾ ਵੱਡਾ ਬਿਆਨ- 'ਸਰਕਾਰ ਦੀ ਸਾਜ਼ਿਸ਼ ਬੇਨਕਾਬ ਹੋਈ, ਇਹ ਸੰਵਿਧਾਨ ਅਤੇ ਵਿਰੋਧੀ ਧਿਰ ਦੀ ਏਕਤਾ ਦੀ ਜਿੱਤ'

By:  Lajwinder Kaur April 18th 2026 12:37 PM -- Updated: April 19th 2026 11:08 AM

ਮਹਿਲਾ ਰਾਖਵਾਂਕਰਨ ਬਿੱਲ ਨਾਲ ਸਬੰਧਤ ਸੰਵਿਧਾਨ ਦਾ 131ਵਾਂ ਸੋਧ ਬਿੱਲ ਸਰਕਾਰ ਲੋਕ ਸਭਾ ਵਿੱਚ ਪਾਸ ਨਹੀਂ ਕਰਵਾ ਸਕੀ। ਇਸ ਬਿੱਲ ਵਿੱਚ ਸੰਸਦ ਦੀਆਂ 543 ਸੀਟਾਂ ਵਧਾ ਕੇ 850 ਕਰਨ ਦਾ ਪ੍ਰਬੰਧ ਸੀ। ਲੋਕ ਸਭਾ ਵਿੱਚ ਬਿੱਲ 'ਤੇ 21 ਘੰਟੇ ਚੱਲੀ ਲੰਬੀ ਚਰਚਾ ਤੋਂ ਬਾਅਦ ਵੋਟਿੰਗ ਹੋਈ, ਜਿਸ ਵਿੱਚ ਹਾਜ਼ਰ 528 ਸੰਸਦ ਮੈਂਬਰਾਂ ਨੇ ਆਪਣੀ ਵੋਟ ਪਾਈ। ਬਿੱਲ ਦੇ ਪੱਖ ਵਿੱਚ 298 ਅਤੇ ਵਿਰੋਧ ਵਿੱਚ 230 ਵੋਟਾਂ ਪਈਆਂ। ਬਿੱਲ ਪਾਸ ਕਰਵਾਉਣ ਲਈ ਦੋ-ਤਿਹਾਈ ਬਹੁਮਤ ਦੀ ਲੋੜ ਸੀ ਅਤੇ 528 ਦਾ ਦੋ-ਤਿਹਾਈ ਹਿੱਸਾ 352 ਬਣਦਾ ਹੈ। ਇਸ ਤਰ੍ਹਾਂ ਇਹ ਬਿੱਲ 54 ਵੋਟਾਂ ਦੇ ਫਰਕ ਨਾਲ ਡਿੱਗ ਗਿਆ।

ਕਾਂਗਰਸ ਸਾਂਸਦ ਪ੍ਰਿਅੰਕਾ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ- "ਕੱਲ੍ਹ ਜੋ ਹੋਇਆ ਉਹ ਲੋਕਤੰਤਰ ਦੀ ਬਹੁਤ ਵੱਡੀ ਜਿੱਤ ਹੈ। ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਸਰਕਾਰ ਦੀ ਜਿਸ ਸਾਜ਼ਿਸ਼ ਨੂੰ ਰਚਿਆ ਗਿਆ ਸੀ, ਉਸ ਨੂੰ ਰੋਕ ਦਿੱਤਾ ਗਿਆ। ਇਹ ਸੰਵਿਧਾਨ, ਦੇਸ਼ ਅਤੇ ਵਿਰੋਧੀ ਧਿਰ ਦੀ ਏਕਤਾ ਦੀ ਜਿੱਤ ਸੀ।"



ਔਰਤਾਂ ਲਈ ਮਸੀਹਾ ਬਣਾ ਚਾਹੁੰਦੇ ਸਨ!

ਪ੍ਰਿਅੰਕਾ ਗਾਂਧੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਕਈ ਵਾਰ ਕਿਹਾ ਕਿ ਜੇਕਰ ਤੁਸੀਂ ਇਸ ਨਾਲ ਸਹਿਮਤ ਨਹੀਂ ਹੋਵੋਗੇ ਤਾਂ ਤੁਸੀਂ ਇੱਥੇ ਨਹੀਂ ਬੈਠ ਸਕਦੇ। ਅਸੀਂ ਹੈਰਾਨ ਸੀ ਕਿ ਉਨ੍ਹਾਂ ਦੀ ਮਨਸ਼ਾ ਕੀ ਸੀ। ਉਨ੍ਹਾਂ ਸੋਚਿਆ ਸੀ ਕਿ ਜੇਕਰ ਬਿੱਲ ਪਾਸ ਹੋ ਗਿਆ ਤਾਂ ਉਨ੍ਹਾਂ ਦੀ ਜਿੱਤ ਹੋਵੇਗੀ ਅਤੇ ਜੇਕਰ ਨਾ ਹੋਇਆ, ਤਾਂ ਉਹ ਹਰ ਵਿਰੋਧੀ ਨੇਤਾ ਨੂੰ 'ਮਹਿਲਾ ਵਿਰੋਧੀ' ਸਾਬਤ ਕਰਕੇ ਖ਼ੁਦ ਔਰਤਾਂ ਲਈ ਮਸੀਹਾ ਬਣ ਜਾਣਗੇ।

ਦੂਜੇ ਪਾਸੇ, ਲੋਕ ਸਭਾ ਵਿੱਚ ਸੰਵਿਧਾਨ (131ਵੀਂ ਸੋਧ) ਬਿੱਲ ਦੇ ਡਿੱਗ ਜਾਣ 'ਤੇ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਸ਼ਨੀਵਾਰ ਨੂੰ ਕਿਹਾ— "ਕਾਂਗਰਸ ਪਾਰਟੀ ਅਤੇ ਵਿਰੋਧੀ ਧਿਰ ਨੂੰ ਦੇਸ਼ ਦੀਆਂ ਔਰਤਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ 'ਤੇ ਲੱਗਿਆ ਇਹ ਕਾਲਾ ਧੱਬਾ ਕਦੇ ਵੀ ਨਹੀਂ ਮਿਟੇਗਾ।"

ਸਪਾ ਸਾਂਸਦ ਡਿੰਪਲ ਯਾਦਵ ਨੇ ਘੇਰੀ ਭਾਜਪਾ

ਸਪਾ ਸਾਂਸਦ ਡਿੰਪਲ ਯਾਦਵ ਨੇ ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਲੋਕ ਸਮਾਜ ਨੂੰ ਵੰਡਣ ਵਾਲੇ ਹਨ। ਉਨ੍ਹਾਂ ਨੇ ਹਮੇਸ਼ਾ ਸਮਾਜ ਵਿੱਚ ਫੁੱਟ, ਅਵਿਸ਼ਵਾਸ ਅਤੇ ਡਰ ਪੈਦਾ ਕੀਤਾ ਹੈ ਅਤੇ ਇਸੇ ਡਰ ਨੂੰ ਹਥਿਆਰ ਬਣਾ ਕੇ ਉਹ ਸੱਤਾ ਵਿੱਚ ਬਣੇ ਹੋਏ ਹਨ। ਡਿੰਪਲ ਯਾਦਵ ਨੇ ਅੱਗੇ ਕਿਹਾ ਕਿ ਹੁਣ ਲੋਕ ਇਨ੍ਹਾਂ ਦੀ ਇਸ ਚਾਲ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ।

Related Post

ਵੱਡਾ ਪ੍ਰਸ਼ਾਸਨਿਕ ਫੇਰਬਦਲ: ਅਚਾਨਕ 11 ਪੁਲਿਸ ਅਧਿਕਾਰੀਆਂ ਦੇ ਤਬਾਦਲੇ, ਤੁਰੰਤ ਰਿਪੋਰਟ ਕਰਨ ਦੇ ਨਿਰਦੇਸ਼
AI ਦਾ ਖ਼ਤਰਨਾਕ ਖੇਡ! ਕਾਨਪੁਰ ਦੇ 11ਵੀਂ ਫ਼ੇਲ੍ਹ ਨੌਜਵਾਨ ਨੇ ਬਣਾਏ ਫ਼ੇਕ ਬੈਂਕਿੰਗ ਐਪ, ਦੇਸ਼ ਭਰ ਦੇ ਸਾਈਬਰ ਗੈਂਗਾਂ ਨੂੰ ਕਰਦਾ ਸੀ ਸਪਲਾਈ
'Modi ਪੂਰੀ ਦਿੱਲੀ ਨੂੰ ਬੰਦ ਕਰਨ ਨੂੰ ਤਿਆਰ, ਪਰ…’; DMRC ਦੇ 16 ਮੈਟਰੋ ਸਟੇਸ਼ਨ ਬੰਦ ਕਰਨ 'ਤੇ CJP ਮੁਖੀ ਅਭਿਜੀਤ ਦੀਪਕੇ ਨੇ ਸੁਣਾਈਆਂ ਖਰੀਆਂ-ਖਰੀਆਂ…
'ਪੇਪਰ ਲੀਕ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਬਣਾਏ ਜਾਣਗੇ ਫਾਸਟ ਟਰੈਕ ਕੋਰਟ': PM ਮੋਦੀ ਦੇ ਐਲਾਨ 'ਤੇ ਆਇਆ CJP ਦਾ ਪਹਿਲਾ ਪ੍ਰਤੀਕਰਮ
ਲੋਕ ਸਭਾ ‘ਚ ਵੱਡੀ ਕਾਰਵਾਈ! ਇਸ ਵਜ੍ਹਾ ਕਰਕੇ ਨਾਮੀ ਸੀਨੀਅਰ ਆਗੂ ਤੇ ਸੰਸਦ ਮੈਂਬਰ ਨੂੰ ਮਾਨਸੂਨ ਸੈਸ਼ਨ ਤੋਂ ਕੀਤਾ ਸਸਪੈਂਡ, ਭੱਖਿਆ ਮੁੱਦਾ…
ਵੱਡਾ ਪ੍ਰਸ਼ਾਸਨਿਕ ਫੇਰਬਦਲ: 28 IAS ਅਧਿਕਾਰੀਆਂ ਦਾ ਇੱਕੋ ਸਮੇਂ ਤਬਾਦਲਾ, ਜਾਣੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ

© Copyright Galactic Television & Communications Pvt. Ltd. 2026. All rights reserved.