ਸਿਆਸੀ ਹਲਚਲ ਤੇਜ਼…ਕੀ ਮੋਦੀ ਕੈਬਨਿਟ ‘ਚ ਹੋਏਗਾ ਫੇਰਬਦਲ! BJP ਦੇ ਨਾਮੀ ਕੇਂਦਰੀ ਮੰਤਰੀ ਨੇ ਦਿੱਤਾ ਅਸਤੀਫ਼ਾ, ਰਾਸ਼ਟਰਪਤੀ ਵੱਲੋਂ ਤੁਰੰਤ ਕਰ ਲਿਆ ਮਨਜ਼ੂਰ

By:  Lajwinder Kaur June 23rd 2026 12:08 PM -- Updated: June 23rd 2026 12:27 PM

ਭਾਰਤੀ ਦੀ ਰਾਜਨੀਤੀ ਤੋਂ ਇਸ ਸਮੇਂ ਵੱਡੀ ਖਬਰ ਆ ਰਹੀ ਹੈ। ਜੀ ਹਾਂ ਕੇਂਦਰੀ ਮੰਤਰੀ ਜਾਰਜ ਕੁਰੀਅਨ (George Kurian) ਨੇ ਆਪਣੇ ਅਹੁਦੇ ਤੋਂ ਅਸਤੀਫ਼ਾ (Resign) ਦੇ ਦਿੱਤਾ ਹੈ। ਉਹ ਮੋਦੀ ਸਰਕਾਰ ਵਿੱਚ ਮੱਛੀ ਪਾਲਣ ਅਤੇ ਘੱਟ ਗਿਣਤੀ ਮਾਮਲਿਆਂ ਦੇ ਰਾਜ ਮੰਤਰੀ ਸਨ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ।

ਇਸ ਵਜ੍ਹਾ ਕਰਕੇ ਦਿੱਤਾ ਅਸਤੀਫ਼ਾ

ਜਾਰਜ ਕੁਰੀਅਨ ਨੂੰ 27 ਅਗਸਤ 2024 ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਚੁਣਿਆ ਗਿਆ ਸੀ, ਜਦੋਂ ਜੋਤੀਰਾਦਿੱਤਿਆ ਸਿੰਧੀਆ ਦੇ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ। ਹੁਣ ਉਨ੍ਹਾਂ ਦਾ ਰਾਜ ਸਭਾ ਦਾ ਕਾਰਜਕਾਲ 21 ਜੂਨ ਨੂੰ ਖਤਮ ਹੋ ਗਿਆ ਹੈ। ਹਾਲ ਹੀ ਵਿੱਚ ਹੋਈਆਂ ਰਾਜ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਦੁਬਾਰਾ ਨਾਮਜ਼ਦ ਨਹੀਂ ਕੀਤਾ ਗਿਆ, ਜਿਸ ਕਾਰਨ ਉਹ ਸੰਸਦ ਦੇ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਰਹੇ। ਇਸ ਲਈ, ਸੰਸਦ ਮੈਂਬਰ ਨਾ ਰਹਿਣ ਕਾਰਨ ਉਨ੍ਹਾਂ ਨੂੰ ਆਪਣਾ ਮੰਤਰੀ ਦਾ ਅਹੁਦਾ ਛੱਡਣਾ ਪਿਆ ਹੈ।

ਰਾਸ਼ਟਰਪਤੀ ਭਵਨ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ, ਪ੍ਰਧਾਨ ਮੰਤਰੀ ਦੀ ਸਲਾਹ 'ਤੇ ਭਾਰਤ ਦੇ ਰਾਸ਼ਟਰਪਤੀ ਨੇ ਸੰਵਿਧਾਨ ਦੀ ਧਾਰਾ 75 ਦੇ ਖੰਡ (2) ਤਹਿਤ ਕੇਂਦਰੀ ਮੰਤਰੀ ਮੰਡਲ ਵਿੱਚੋਂ ਜਾਰਜ ਕੁਰੀਅਨ ਦਾ ਅਸਤੀਫ਼ਾ ਤੁਰੰਤ ਪ੍ਰਭਾਵ ਨਾਲ ਮਨਜ਼ੂਰ ਕਰ ਲਿਆ ਹੈ।

ਕੇਰਲ ਵਿੱਚ ਈਸਾਈ ਵੋਟਰਾਂ ਨੂੰ ਭਾਜਪਾ ਦਾ ਸੰਦੇਸ਼

ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਵਿੱਚ ਜਦੋਂ ਕੇਰਲ ਦੇ ਸੀਨੀਅਰ ਆਗੂ ਜਾਰਜ ਕੁਰੀਅਨ ਨੂੰ ਸ਼ਾਮਲ ਕੀਤਾ ਗਿਆ, ਤਾਂ ਦੇਸ਼ ਦੇ ਨਾਲ-ਨਾਲ ਕੇਰਲ ਦੇ ਲੋਕ ਵੀ ਹੈਰਾਨ ਰਹਿ ਗਏ। ਅਸਲ ਵਿੱਚ, ਉਨ੍ਹਾਂ ਨੂੰ ਕੇਂਦਰ ਸਰਕਾਰ ਵਿੱਚ ਸ਼ਾਮਲ ਕਰਨ ਬਾਰੇ ਕੋਈ ਚਰਚਾ ਨਹੀਂ ਸੀ। ਮੰਨਿਆ ਜਾ ਰਿਹਾ ਹੈ ਕਿ ਕੇਰਲ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਭਾਜਪਾ ਨੇ ਇਹ ਫੈਸਲਾ ਲਿਆ ਸੀ।

ਕੇਰਲ ਵਿੱਚ ਲਗਭਗ 17 ਫੀਸਦੀ ਆਬਾਦੀ ਈਸਾਈ ਹੈ। ਮੰਨਿਆ ਜਾਂਦਾ ਹੈ ਕਿ ਈਸਾਈ ਵੋਟਾਂ ਨੇ ਰਾਜ ਵਿੱਚ ਭਾਜਪਾ ਦਾ ਲੋਕ ਸਭਾ ਵਿੱਚ ਖਾਤਾ ਖੋਲ੍ਹਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿੱਥੇ ਸੁਰੇਸ਼ ਗੋਪੀ ਨੇ ਤ੍ਰਿਸ਼ੂਰ ਸੀਟ 74,000 ਤੋਂ ਵੱਧ ਵੋਟਾਂ ਨਾਲ ਜਿੱਤੀ ਸੀ। ਇਸੇ ਲਈ ਉਨ੍ਹਾਂ ਨੂੰ ਮੋਦੀ ਸਰਕਾਰ ਵਿੱਚ ਸ਼ਾਮਲ ਕਰਕੇ ਈਸਾਈ ਵੋਟਰਾਂ ਨੂੰ ਇੱਕ ਖਾਸ ਸੰਦੇਸ਼ ਦਿੱਤਾ ਗਿਆ ਸੀ।

ਜਾਰਜ ਕੁਰੀਅਨ ਦਾ ਸਫ਼ਰ ਕਿਹੋ ਜਿਹਾ ਰਿਹਾ?

ਜਾਰਜ ਕੁਰੀਅਨ 1980 ਵਿੱਚ ਭਾਜਪਾ ਦੀ ਸਥਾਪਨਾ ਦੇ ਸਮੇਂ ਹੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਪਾਰਟੀ ਵਿੱਚ ਆਪਣੇ ਲੰਬੇ ਸਫ਼ਰ ਦੌਰਾਨ, ਕੁਰੀਅਨ ਨੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਉਪ-ਚੇਅਰਮੈਨ ਵਜੋਂ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ, ਜਦੋਂ ਵਾਜਪਾਈ ਸਰਕਾਰ ਵਿੱਚ ਰਾਜਗੋਪਾਲ ਰੇਲ ਰਾਜ ਮੰਤਰੀ ਸਨ, ਤਾਂ ਉਹ ਉਨ੍ਹਾਂ ਦੇ ਓ.ਐਸ.ਡੀ. (OSD) ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।

Related Post

‘ਮੇਰੇ ਇੰਸਟਾਗ੍ਰਾਮ ਅਕਾਊਂਟ 'ਤੇ ਭਾਰਤ ‘ਚ ਰੋਕ ਕਿਉਂ? ਅਰਵਿੰਦ ਕੇਜਰੀਵਾਲ ਨੇ ਮੇਟਾ ਨੂੰ ਪੁੱਛਿਆ ਸਵਾਲ, ਜਾਣੋ ਪੂਰਾ ਮਾਮਲਾ…
ਪੁਲਿਸ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ: ਦੋ ਦਿਨਾਂ ‘ਚ 40 SHO ਦਾ ਤਬਾਦਲਾ, ਮਹਿਕਮੇ ‘ਚ ਮਚੀ ਹਲਚਲ
ਥਾਈਲੈਂਡ-ਦਿੱਲੀ ਏਅਰ ਇੰਡੀਆ ਫਲਾਈਟ ‘ਚ ਭਿਆਨਕ ਟਰਬੁਲੇਂਸ, ਅਚਾਨਕ ਹੇਠਾਂ ਉਤਰਨ ਲੱਗਾ ਜਹਾਜ਼, ਯਾਤਰੀਆਂ ਦੇ ਅਟਕੇ ਸਾਹ; 12 ਯਾਤਰੀ ਤੇ ਕਰੂ ਮੈਂਬਰ ਜ਼ਖ਼ਮੀ
'ਅਭਿਜੀਤ ਦੀਪਕੇ ਨੂੰ ਤੁਰੰਤ ਕੀਤਾ ਜਾਵੇ ਗ੍ਰਿਫ਼ਤਾਰ!', ਜਾਣੋ ਕਿਸ ਨੇ ਦਿੱਲੀ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ...
ਲੋਕ ਸਭਾ ‘ਚ ਰਾਹੁਲ ਗਾਂਧੀ ਦੇ ਬਿਆਨ ਨੇ ਮਚਾਈ ਤਰਥੱਲੀ, ਬੋਲੇ- ‘ਅਮਿਤ ਸ਼ਾਹ ਨੇ ਦਿੱਤਾ ਫਾਇਰਿੰਗ ਦਾ ਆਦੇਸ਼, ਰਿਜੀਜੂ ਬੋਲੇ- 'ਮੁਆਫੀ...'
ਵਿਰੋਧੀ ਧਿਰ ਦੇ ਹੰਗਾਮੇ ਵਿਚਾਲੇ Anti-paper leak Bill ਪਾਸ, ਹੁਣ ਰਾਜ ਸਭਾ ‘ਚ ਭੇਜਿਆ ਜਾਵੇਗਾ

© Copyright Galactic Television & Communications Pvt. Ltd. 2026. All rights reserved.