ਤਿਹਾੜ ਜੇਲ੍ਹ ਪ੍ਰਸ਼ਾਸਨ ਵੱਲੋਂ ਪੰਜਾਬੀ ਪ੍ਰਮੋਸ਼ਨ ਕੌਂਸਲ ਦੇ ਜਸਵੰਤ ਸਿੰਘ ਬੌਬੀ ਨੂੰ ਕੀਤਾ ਸਨਮਾਨਿਤ, ਦਿੱਤਾ ਗਿਆ ਵਿਸ਼ੇਸ਼ ਪ੍ਰਸ਼ੰਸਾ ਪੱਤਰ

ਤਿਹਾੜ ਕੇਂਦਰੀ ਜੇਲ੍ਹ ਨੰਬਰ 8/9 ਦੇ ਸੁਪਰਡੈਂਟ ਸ਼੍ਰੀ ਧੀਰਜ ਮਾਥੁਰ ਵੱਲੋਂ ਪੰਜਾਬੀ ਪ੍ਰਮੋਸ਼ਨ ਕੌਂਸਲ ਨੂੰ ਕੈਦੀਆਂ ਦੀ ਭਲਾਈ, ਸੁਧਾਰ ਅਤੇ ਮੁੜ ਵਸੇਬੇ ਵਿੱਚ ਪਾਏ ਸ਼ਲਾਘਾਯੋਗ ਯੋਗਦਾਨ ਲਈ ਵਿਸ਼ੇਸ਼ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਕੌਂਸਲ ਵੱਲੋਂ ਸਰਦਾਰ ਜਸਵੰਤ ਸਿੰਘ ਬੌਬੀ ਨੇ ਪ੍ਰਾਪਤ ਕੀਤਾ।

By:  Lajwinder Kaur August 31st 2026 12:27 PM -- Updated: August 31st 2026 12:34 PM

ਤਿਹਾੜ ਕੇਂਦਰੀ ਜੇਲ੍ਹ ਨੰਬਰ 8/9 ਦੇ ਸੁਪਰਡੈਂਟ ਸ਼੍ਰੀ ਧੀਰਜ ਮਾਥੁਰ ਵੱਲੋਂ ਪੰਜਾਬੀ ਪ੍ਰਮੋਸ਼ਨ ਕੌਂਸਲ ਨੂੰ ਕੈਦੀਆਂ ਦੀ ਭਲਾਈ, ਸੁਧਾਰ ਅਤੇ ਮੁੜ ਵਸੇਬੇ (Reformation & Rehabilitation) ਵਿੱਚ ਪਾਏ ਸ਼ਲਾਘਾਯੋਗ ਯੋਗਦਾਨ ਲਈ ਵਿਸ਼ੇਸ਼ ਪ੍ਰਸ਼ੰਸਾ ਪੱਤਰ (Certificate of Appreciation) ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਕੌਂਸਲ ਵੱਲੋਂ ਸਰਦਾਰ ਜਸਵੰਤ ਸਿੰਘ ਬੌਬੀ ਨੇ ਪ੍ਰਾਪਤ ਕੀਤਾ।

ਕੈਦੀਆਂ ਦੀ ਭਲਾਈ ਅਤੇ ਸੁਧਾਰ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ

ਇਸ ਮੌਕੇ ਸ਼੍ਰੀ ਧੀਰਜ ਮਾਥੁਰ ਨੇ ਪੰਜਾਬੀ ਪ੍ਰਮੋਸ਼ਨ ਕੌਂਸਲ ਵੱਲੋਂ ਜੇਲ੍ਹ ਅੰਦਰ ਬੰਦੀਆਂ ਦੇ ਮਾਨਸਿਕ ਸੁਧਾਰ, ਨੈਤਿਕ ਕਦਰਾਂ-ਕੀਮਤਾਂ ਦੇ ਵਿਕਾਸ ਅਤੇ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।

ਸਨਮਾਨ ਪ੍ਰਾਪਤ ਕਰਨ ਉਪਰੰਤ ਜਸਵੰਤ ਸਿੰਘ ਬੌਬੀ ਨੇ ਕਿਹਾ

ਇਹ ਸਨਮਾਨ ਪ੍ਰਾਪਤ ਕਰਨਾ ਸਾਡੇ ਲਈ ਬਹੁਤ ਮਾਣ ਅਤੇ ਨਿਮਰਤਾ ਵਾਲੀ ਗੱਲ ਹੈ। ਸਾਡਾ ਮੁੱਖ ਉਦੇਸ਼ ਸਿਰਫ਼ ਸਹਿਯੋਗ ਦੇਣਾ ਹੀ ਨਹੀਂ, ਸਗੋਂ ਬੰਦੀਆਂ ਦੀ ਸੋਚ ਵਿੱਚ ਸਕਾਰਾਤਮਕ ਤਬਦੀਲੀ ਲਿਆ ਕੇ ਉਹਨਾਂ ਦੇ ਭਵਿੱਖ ਨੂੰ ਬਿਹਤਰ ਬਣਾਉਣਾ ਹੈ। ਅਸੀਂ ਤਿਹਾੜ ਜੇਲ੍ਹ ਪ੍ਰਸ਼ਾਸਨ ਅਤੇ ਸੁਪਰਡੈਂਟ ਧੀਰਜ ਮਾਥੁਰ ਦੇ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਨੇਕ ਕਾਰਜ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ।"

ਪੰਜਾਬੀ ਪ੍ਰਮੋਸ਼ਨ ਕੌਂਸਲ ਨੇ ਭਵਿੱਖ ਵਿੱਚ ਵੀ ਜੇਲ੍ਹ ਪ੍ਰਸ਼ਾਸਨ ਨਾਲ ਮਿਲ ਕੇ ਸਮਾਜ ਸੁਧਾਰ ਅਤੇ ਮਾਨਵ ਭਲਾਈ ਦੇ ਕਾਰਜਾਂ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਦਾ ਅਹਿਦ ਦੁਹਰਾਇਆ।


© Copyright Galactic Television & Communications Pvt. Ltd. 2026. All rights reserved.