ਥਲਪਤੀ ਵਿਜੇ ਦੀ ਇਕਤਰਫ਼ਾ ਜਿੱਤ: ਖੁਸ਼ੀ 'ਚ ਝੂਮ ਉੱਠਿਆ ਬਾਲੀਵੁੱਡ, ਟਾਈਗਰ ਸ਼ਰਾਫ ਤੋਂ ਲੈ ਕੇ ਕਈ ਕਲਾਕਾਰਾਂ ਨੇ ਦਿੱਤੀ ਵਧਾਈ

By:  Lajwinder Kaur May 4th 2026 04:54 PM -- Updated: May 4th 2026 05:25 PM

ਸਾਊਥ ਦੇ ਸੁਪਰਸਟਾਰ ਥਲਪਤੀ ਵਿਜੇ ਨੇ ਆਪਣੀ ਅਦਾਕਾਰੀ ਅਤੇ ਅੰਦਾਜ਼ ਨਾਲ ਫ਼ਿਲਮੀ ਦੁਨੀਆ ਵਿੱਚ ਤਾਂ ਧਾਕ ਜਮਾਈ ਹੀ ਸੀ, ਪਰ ਹੁਣ ਉਨ੍ਹਾਂ ਨੇ ਰਾਜਨੀਤੀ ਦੀ ਦੁਨੀਆ ਵਿੱਚ ਵੀ ਜਿੱਤ ਦੇ ਝੰਡੇ ਗੱਡ ਦਿੱਤੇ ਹਨ। ਤਾਮਿਲਨਾਡੂ ਦੀਆਂ 2026 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਜੇ ਦੀ ਪਾਰਟੀ ਟੀਵੀਕੇ (TVK) ਇੱਕਤਰਫ਼ਾ ਜਿੱਤ ਵੱਲ ਵਧ ਰਹੀ ਹੈ। ਤਾਜ਼ਾ ਰੁਝਾਨਾਂ ਅਨੁਸਾਰ, ਟੀਵੀਕੇ 100 ਤੋਂ ਵੱਧ ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਆਪਣੀਆਂ ਪਹਿਲੀਆਂ ਚੋਣਾਂ ਵਿੱਚ ਹੀ ਥਲਪਤੀ ਵਿਜੇ ਵੱਲੋਂ ਕੀਤੇ ਗਏ ਇਸ ਸ਼ਾਨਦਾਰ ਪ੍ਰਦਰਸ਼ਨ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਜਿੱਤ ਤੋਂ ਜਿੱਥੇ ਵਿਜੇ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਸੱਤਵੇਂ ਅਸਮਾਨ 'ਤੇ ਹੈ, ਉੱਥੇ ਹੀ ਹੁਣ ਬਾਲੀਵੁੱਡ ਅਤੇ ਸਾਊਥ ਇੰਡਸਟਰੀ ਦੇ ਦਿੱਗਜ ਸਿਤਾਰੇ ਵੀ ਉਨ੍ਹਾਂ ਨੂੰ ਇਸ ਇਤਿਹਾਸਕ ਸਫ਼ਲਤਾ ਲਈ ਜੰਮ ਕੇ ਵਧਾਈਆਂ ਦੇ ਰਹੇ ਹਨ। ਵਿਜੇ ਦੀ ਇਸ ਰਾਜਨੀਤਿਕ ਪਾਰੀ ਨੇ ਤਾਮਿਲਨਾਡੂ ਦੀ ਸਿਆਸਤ ਵਿੱਚ ਇੱਕ ਨਵਾਂ ਮੋੜ ਲਿਆ ਦਿੱਤਾ ਹੈ। ਫੈਨਜ਼ ਤਾਂ ਵਧਾਈਆਂ ਦੇ ਰਹੀ ਰਹੇ ਨੇ ਇਸ ਦੇ ਨਾਲ ਕਲਾਕਾਰ ਵੀ ਵੀ ਵਿਜੇ ਨੂੰ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ। 

ਕਲਾਕਾਰਾਂ ਵੱਲੋਂ ਮਿਲੀ ਰਹੀਆਂ ਵਧਾਈਆਂ

ਥਲਪਤੀ ਵਿਜੇ ਦੇ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ 'ਤੇ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਨੇ ਟਵੀਟ ਕਰਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਟਾਈਗਰ ਨੇ ਲਿਖਿਆ, "ਅਦਾਕਾਰ ਵਿਜੇ ਨੂੰ ਬਹੁਤ-ਬਹੁਤ ਮੁਬਾਰਕਾਂ। ਲੋਕਾਂ ਦਾ ਤੁਹਾਡੇ ਵਿੱਚ ਜੋ ਵਿਸ਼ਵਾਸ ਹੈ, ਉਹ ਕਾਬਿਲੇ-ਤਾਰੀਫ਼ ਹੈ। ਤੁਹਾਡੀ ਜ਼ਿੰਦਗੀ ਦੇ ਇਸ ਨਵੇਂ ਅਧਿਆਏ ਲਈ ਬਹੁਤ ਸਾਰੀਆਂ ਵਧਾਈਆਂ।" ਇਸ ਦੇ ਨਾਲ ਹੀ ਸਾਊਥ ਦੇ ਮਸ਼ਹੂਰ ਅਦਾਕਾਰ ਅਤੇ ਨਿਰਮਾਤਾ ਨਾਨੀ ਨੇ ਵੀ ਆਪਣੀ ਖੁਸ਼ੀ ਸਾਂਝੀ ਕਰਦਿਆਂ ਲਿਖਿਆ, "ਮੁਬਾਰਕਾਂ ਵਿਜੇ ਸਰ! ਪਹਿਲਾਂ ਸ਼ੱਕ ਕੀਤਾ ਗਿਆ ਅਤੇ ਹੁਣ ਸਿਰ 'ਤੇ ਤਾਜ ਸਜਾਇਆ ਗਿਆ ਹੈ। ਪਹਿਲਾਂ ਇਹ ਸਾਡੇ ਘਰ (ਆਂਧਰਾ/ਤੇਲੰਗਾਨਾ) ਹੋਇਆ ਸੀ ਅਤੇ ਹੁਣ ਸਾਡੇ ਗੁਆਂਢੀ ਰਾਜ ਵਿੱਚ ਹੋ ਰਿਹਾ ਹੈ। ਕਿਸੇ ਨਵੇਂ ਖਿਡਾਰੀ ਦਾ ਇਸ ਤਰ੍ਹਾਂ ਜਿੱਤਣਾ ਹਮੇਸ਼ਾ ਇੱਕ ਫ਼ਿਲਮੀ ਅਨੁਭਵ ਵਰਗਾ ਹੁੰਦਾ ਹੈ। ਉਮੀਦ ਹੈ ਕਿ ਤਾਮਿਲਨਾਡੂ ਦੇ ਲੋਕਾਂ ਲਈ ਹੁਣ ਚੰਗੇ ਦਿਨ ਆਉਣਗੇ, ਜਿਨ੍ਹਾਂ ਨੇ ਤੁਹਾਡੇ ਹੱਕ ਵਿੱਚ ਇੰਨਾ ਸਪੱਸ਼ਟ ਫੈਸਲਾ ਦਿੱਤਾ ਹੈ।"

ਅਦਾਕਾਰ ਨਿਖਿਲ ਸਿਧਾਰਥ ਨੇ ਵੀ ਥਲਪਤੀ ਵਿਜੇ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਟਵੀਟ ਕੀਤਾ। ਉਨ੍ਹਾਂ ਲਿਖਿਆ, "ਸਾਡੇ ਭਾਰਤੀ ਸਿਨੇਮਾ ਦੇ ਥਲਪਤੀ ਵਿਜੇ ਨੂੰ ਤਾਮਿਲਨਾਡੂ ਦੀ ਰਾਜਨੀਤੀ ਵਿੱਚ ਇੱਕ ਵੱਡੀ ਤਾਕਤ ਵਜੋਂ ਉਭਰਦੇ ਹੋਏ ਅਤੇ ਇਤਿਹਾਸਕ ਪ੍ਰਾਪਤੀ ਦੇ ਨਾਲ ਇੱਕ ਵੱਡੀ ਪਾਰਟੀ ਬਣਦੇ ਵੇਖ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।" ਇਸ ਦੇ ਨਾਲ ਹੀ ਅਦਾਕਾਰ ਵਿਜੇ ਦੇਵਰਕੋਂਡਾ ਨੇ ਵੀ ਵਧਾਈ ਦਿੰਦਿਆਂ ਲਿਖਿਆ, "ਤਾਮਿਲਨਾਡੂ ਦੇ ਲੋਕਾਂ ਨੂੰ ਆਪਣੀ ਆਵਾਜ਼ ਉਠਾਉਣ ਅਤੇ ਵੋਟ ਪਾਉਣ ਲਈ ਮੇਰੇ ਵੱਲੋਂ ਸਰਾਹਨਾ ਅਤੇ ਢੇਰ ਸਾਰੀਆਂ ਸ਼ੁਭਕਾਮਨਾਵਾਂ। ਤਾਮਿਲਨਾਡੂ ਦੇ ਸਾਰੇ ਲੋਕਾਂ ਅਤੇ ਨਵੇਂ ਮੁੱਖ ਮੰਤਰੀ ਨੂੰ ਖੁਸ਼ਹਾਲੀ ਅਤੇ ਵਿਕਾਸ ਦੀਆਂ ਮੁਬਾਰਕਾਂ। ਮੈਂ ਤਾਮਿਲ ਰਾਜਨੀਤੀ ਦੇ ਇਸ ਨਵੇਂ ਪੜਾਅ ਅਤੇ ਨਵੇਂ ਚਿਹਰੇ ਨੂੰ ਦੇਖਣ ਲਈ ਬਹੁਤ ਉਤਸ਼ਾਹਿਤ ਹਾਂ।" ਦੱਸਣਯੋਗ ਹੈ ਕਿ ਥਲਪਤੀ ਵਿਜੇ ਦੀ ਪਾਰਟੀ ਦੀ ਵੱਡੀ ਜਿੱਤ ਨੂੰ ਦੇਖਦੇ ਹੋਏ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ ਖੁਦ ਉਨ੍ਹਾਂ ਨੂੰ ਵਧਾਈ ਦੇਣ ਲਈ ਉਨ੍ਹਾਂ ਦੇ ਘਰ ਪਹੁੰਚੀ ਸੀ।

Related Post

ਸਿਆਸੀ ਜਗਤ 'ਚ ਛਾਇਆ ਮਾਤਮ! ਸਾਬਕਾ ਵਿਧਾਇਕ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ; ਪੂਰਾ ਪਿੰਡ ਰੋਇਆ, ਕੱਲ੍ਹ ਹੋਵੇਗਾ ਅੰਤਿਮ ਸੰਸਕਾਰ
CM ਨੇ ਵਿਧਾਇਕਾਂ ਨੂੰ ਦਿੱਤਾ ਵੱਡਾ ਤੋਹਫਾ! ਸਰਕਾਰੀ ਗੱਡੀ, 1 ਲੱਖ ਰੁਪਏ ਮਹੀਨਾਵਾਰ ਭੱਤਾ, ਸਿਹਤ ਬੀਮਾ ਵਧਾ ਕੇ 25 ਲੱਖ ਸਣੇ ਕਈ ਅਹਿਮ ਐਲਾਨ…
ਸਤੇਂਦਰ ਜੈਨ ਦੀ ਗ੍ਰਿਫ਼ਤਾਰੀ 'ਤੇ ਸਿਆਸੀ ਬਵਾਲ, ਜਾਣੋ ਕੀ ਹਨ ਏ.ਸੀ.ਬੀ. ਦੇ ਦੋਸ਼! ਕੇਜਰੀਵਾਲ ਬੋਲੇ- ਆਖਿਰ ਕਦੋਂ ਤੱਕ ਭਾਜਪਾ ਦੀ ਇਹ ਤਾਨਾਸ਼ਾਹੀ ਚਲਦੀ ਰਹੇਗੀ?
ਸਰਕਾਰ ਦਾ ਵੱਡਾ ਪ੍ਰਸ਼ਾਸਨਿਕ ਫੇਰਬਦਲ, 26 IAS ਤੇ 53 RAS ਅਧਿਕਾਰੀਆਂ ਦੇ ਤਬਾਦਲੇ, 14 ਟ੍ਰੇਨੀ IAS ਦੀ ਵੀ ਪੋਸਟਿੰਗ
CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨਾਲ ਮੱਚਿਆ ਹੜਕੰਪ; ਸੁਰੱਖਿਆ ਏਜੰਸੀਆਂ ‘ਚ ਮੱਚੀ ਖਲਬਲੀ, ਧਮਕੀ ਦੇਣ ਵਾਲਾ ਦੋਸ਼ੀ ਕਾਬੂ…, ਜਾਣੋ ਪੂਰਾ ਮਾਮਲਾ!
BJP ਵੱਲੋਂ ਵੱਡਾ ਐਕਸ਼ਨ: ਨਿਤਿਨ ਨਬੀਨ ਦੀ ਨਵੀਂ ਟੀਮ ਦਾ ਐਲਾਨ! ਪੰਜਾਬ ਦੇ ਦੋ ਸੀਨੀਅਰ ਨੇਤਾਵਾਂ ਸਣੇ ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ

© Copyright Galactic Television & Communications Pvt. Ltd. 2026. All rights reserved.