ਇਸ ਸੂਬੇ ਦੇ ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ, 13 ਸੀਨੀਅਰ IPS ਅਧਿਕਾਰੀਆਂ ਦੇ ਤਬਾਦਲੇ; ਜਾਣੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ

ਤਾਮਿਲਨਾਡੂ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕਰਦੇ ਹੋਏ 13 ਸੀਨੀਅਰ IPS ਅਤੇ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 29 ਸਤੰਬਰ ਨੂੰ ਤਾਮਿਲਨਾਡੂ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਗਏ ਅਤੇ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ

By:  Lajwinder Kaur September 30th 2026 03:04 PM -- Updated: September 30th 2026 03:31 PM

ਤਾਮਿਲਨਾਡੂ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕਰਦੇ ਹੋਏ 13 ਸੀਨੀਅਰ IPS ਅਤੇ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 29 ਸਤੰਬਰ ਨੂੰ ਤਾਮਿਲਨਾਡੂ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਗਏ ਅਤੇ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।

ਇਸ ਫੇਰਬਦਲ ਵਿੱਚ ਸਲੇਮ ਰੇਂਜ ਅਤੇ ਸਲੇਮ ਸਿਟੀ ਪੁਲਿਸ ਨਾਲ ਜੁੜੀਆਂ ਕਈ ਅਹਿਮ ਪੋਸਟਾਂ ‘ਤੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਐਨ. ਦੇਵਰਾਣੀ, IPS ਨੂੰ DVAC ਦੀ DIG ਦੀ ਜ਼ਿੰਮੇਵਾਰੀ ਤੋਂ ਹਟਾ ਕੇ ਸਲੇਮ ਰੇਂਜ ਦੀ ਨਵੀਂ DIG ਨਿਯੁਕਤ ਕੀਤਾ ਗਿਆ ਹੈ। ਉਹ ਸੰਤੋਸ਼ ਹਦੀਮਾਨੀ ਦੀ ਥਾਂ ਇਹ ਜ਼ਿੰਮੇਵਾਰੀ ਸੰਭਾਲਣਗੇ।

ਸਲੇਮ ਪੁਲਿਸ ‘ਚ ਵੀ ਵੱਡਾ ਬਦਲਾਅ

ਕੇ. ਜੋਸ਼ੀ ਨਿਰਮਲ ਕੁਮਾਰ, IPS, ਜੋ ਪਹਿਲਾਂ ਸਲੇਮ ਸਿਟੀ ਦੇ ਪੁਲਿਸ ਕਮਿਸ਼ਨਰ ਸਨ, ਨੂੰ ਹੁਣ ਚੇਨਈ ਸਥਿਤ DGP ਦਫ਼ਤਰ ਵਿੱਚ IGP, Modernisation ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ ਏ.ਜੀ. ਬਾਬੂ, IPS ਨੂੰ ਸਲੇਮ ਸਿਟੀ ਦਾ ਨਵਾਂ ਪੁਲਿਸ ਕਮਿਸ਼ਨਰ ਬਣਾਇਆ ਗਿਆ ਹੈ। ਏ.ਜੀ. ਬਾਬੂ ਇਸ ਤੋਂ ਪਹਿਲਾਂ ਚੇਨਈ ਪੁਲਿਸ ਹੈੱਡਕੁਆਰਟਰ ਵਿੱਚ ਐਡੀਸ਼ਨਲ ਕਮਿਸ਼ਨਰ ਵਜੋਂ ਤਾਇਨਾਤ ਸਨ।

ਡਾ. ਸੰਤੋਸ਼ ਹਦੀਮਾਨੀ, IPS, ਜੋ ਸਲੇਮ ਰੇਂਜ ਦੇ DIG ਸਨ, ਨੂੰ ਹੁਣ ਗ੍ਰੇਟਰ ਚੇਨਈ ਪੁਲਿਸ ਦੇ ਜੁਆਇੰਟ ਕਮਿਸ਼ਨਰ, ਇੰਟੈਲੀਜੈਂਸ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਹੋਰ ਅਧਿਕਾਰੀਆਂ ਨੂੰ ਵੀ ਮਿਲੀਆਂ ਨਵੀਆਂ ਜ਼ਿੰਮੇਵਾਰੀਆਂ

ਵੀ. ਬਦਰੀ ਨਾਰਾਇਣਨ, IPS ਨੂੰ ਕੋਇੰਬਟੂਰ ATS ਦੇ SP ਅਹੁਦੇ ਤੋਂ ਹਟਾ ਕੇ ਚੇਨਈ ਦੇ ਅਦਿਆਰ ਦੇ DCP ਵਜੋਂ ਤਾਇਨਾਤ ਕੀਤਾ ਗਿਆ ਹੈ।

ਏ.ਸੀ. ਕਾਰਤੀਕੇਯਨ ਨੂੰ TNUSRB ਦਾ SP ਨਿਯੁਕਤ ਕੀਤਾ ਗਿਆ ਹੈ।

ਐਨ. ਮਤਿਵਾਨਨ ਨੂੰ NIB-CID, ਚੇਨਈ ਦੇ SP ਅਹੁਦੇ ਤੋਂ ਬਦਲ ਕੇ ਸੇਂਟ ਥਾਮਸ ਮਾਊਂਟ ਦੇ DCP ਵਜੋਂ ਤਾਇਨਾਤ ਕੀਤਾ ਗਿਆ ਹੈ।

ਵੀ.ਆਰ. ਸ੍ਰੀਨਿਵਾਸਨ, IPS ਨੂੰ ਚੇਨਈ ਦੇ NIB-CID ਦਾ SP ਬਣਾਇਆ ਗਿਆ ਹੈ।

ਐਸ.ਪੀ. ਕੇ. ਸਟਾਲਿਨ ਨੂੰ TNUSRB ਦੇ SP ਅਹੁਦੇ ਤੋਂ ਬਦਲ ਕੇ CB-CID, ਚੇਨਈ ਦੇ ਦੱਖਣੀ ਜ਼ੋਨ ਦਾ SP ਬਣਾਇਆ ਗਿਆ ਹੈ।

ਪੀ. ਸੁੰਦਰਾਵਦੀਵੇਲ, IPS ਨੂੰ ਸੁਰੱਖਿਆ ਵਿੰਗ ਦੇ DCP ਅਹੁਦੇ ਤੋਂ ਬਦਲ ਕੇ ਵੈਲਫੇਅਰ ਐਂਡ ਅਸਟੇਟ ਦੇ DCP ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਸਲੇਮ ਉੱਤਰੀ ਅਤੇ ਚੇਨਈ ‘ਚ ਵੀ ਤਬਾਦਲੇ

ਡਾ. ਵੀ. ਭਾਸਕਰਨ, IPS ਨੂੰ ਵਾਸ਼ਰਮੈਨਪੇਟ, ਚੇਨਈ ਦੇ DCP ਅਹੁਦੇ ਤੋਂ ਬਦਲ ਕੇ ਸਲੇਮ ਨਾਰਥ ਦੇ DCP ਵਜੋਂ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅੰਕਿਤ ਸਿੰਘ, IPS ਨੂੰ ਸਲੇਮ ਨਾਰਥ ਤੋਂ ਹਟਾ ਕੇ ਵਾਸ਼ਰਮੈਨਪੇਟ, ਚੇਨਈ ਦੇ DCP ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਡਾ. ਆਰ. ਸਟਾਲਿਨ, IPS, ਜੋ ਕੰਪਲਸਰੀ ਵੇਟਿੰਗ ‘ਤੇ ਸਨ, ਨੂੰ ਹੁਣ ਚੇਨਈ ਦੇ ਨਾਰਥ ਜ਼ੋਨ Economic Offences Wing (EOW) ਦਾ SP ਨਿਯੁਕਤ ਕੀਤਾ ਗਿਆ ਹੈ।

ਤਾਮਿਲਨਾਡੂ ਸਰਕਾਰ ਦੇ ਇਸ ਹੁਕਮ ਨਾਲ ਪੁਲਿਸ ਵਿਭਾਗ ਦੇ ਕਈ ਸੀਨੀਅਰ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਬਦਲ ਗਈਆਂ ਹਨ। ਤਬਾਦਲਾ ਹੁਕਮਾਂ ਮੁਤਾਬਕ ਸਾਰੀਆਂ ਨਵੀਆਂ ਪੋਸਟਿੰਗਾਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ।

© Copyright Galactic Television & Communications Pvt. Ltd. 2026. All rights reserved.