ਰਾਜਸਥਾਨ 'ਚ ਪੰਚਾਇਤ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼! ਕਾਂਗਰਸ ਨੇ 25 ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ, ਸੂਚੀ ‘ਚ ਇਨ੍ਹਾਂ ਆਗੂਆਂ ਨੂੰ ਮਿਲੀ ਥਾਂ...

ਰਾਜਸਥਾਨ ਵਿੱਚ ਪੰਚਾਇਤ ਰਾਜ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਕਾਂਗਰਸ ਨੇ ਜੈਪੁਰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਆਪਣੇ 25 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।

By:  Lajwinder Kaur October 15th 2026 01:29 PM -- Updated: October 15th 2026 02:40 PM

ਰਾਜਸਥਾਨ ਵਿੱਚ ਪੰਚਾਇਤ ਰਾਜ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਕਾਂਗਰਸ ਨੇ ਜੈਪੁਰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਆਪਣੇ 25 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਸੂਚੀ ਰਾਜਸਥਾਨ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਦੇ ਨਿਰਦੇਸ਼ਾਂ 'ਤੇ ਜਾਰੀ ਕੀਤੀ ਗਈ ਹੈ।

ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਆਰ.ਸੀ. ਚੌਧਰੀ ਨੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਇਸ ਸੂਚੀ ਵਿੱਚ ਮਹਿਲਾ ਅਤੇ ਪੁਰਸ਼ ਦੋਵੇਂ ਉਮੀਦਵਾਰ ਸ਼ਾਮਲ ਹਨ।


ਕਾਂਗਰਸ ਨੇ ਇਨ੍ਹਾਂ ਉਮੀਦਵਾਰਾਂ ਨੂੰ ਦਿੱਤੀਆਂ ਟਿਕਟਾਂ

ਕਾਂਗਰਸ ਦੀ ਪਹਿਲੀ ਸੂਚੀ ਵਿੱਚ ਵੱਖ-ਵੱਖ ਵਾਰਡਾਂ ਤੋਂ ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਇਨ੍ਹਾਂ ਵਿੱਚ ਵਾਰਡ ਨੰਬਰ 1 ਤੋਂ ਸੁਮਨ ਕੁਮਾਰੀ ਸਾਮੋਤਾ, ਵਾਰਡ ਨੰਬਰ 5 ਤੋਂ ਗੁੱਡੀ ਜਾਟ, ਵਾਰਡ ਨੰਬਰ 6 ਤੋਂ ਝੂਮਾ ਦੇਵੀ ਅਤੇ ਵਾਰਡ ਨੰਬਰ 11 ਤੋਂ ਨਾਰੰਗੀ ਦੇਵੀ ਯਾਦਵ ਨੂੰ ਟਿਕਟ ਦਿੱਤੀ ਗਈ ਹੈ।

ਇਸੇ ਤਰ੍ਹਾਂ ਵਾਰਡ ਨੰਬਰ 12 ਤੋਂ ਮੋਹਨ ਡਾਗਰ, ਵਾਰਡ ਨੰਬਰ 25 ਤੋਂ ਅੰਜੂ ਕੁਮਾਰੀ ਕੁਮਾਵਤ, ਵਾਰਡ ਨੰਬਰ 27 ਤੋਂ ਰੇਖਾ ਬੈਰਵਾ, ਵਾਰਡ ਨੰਬਰ 32 ਤੋਂ ਰੇਨੂ ਕੁਮਾਰੀ ਬੈਰਵਾ ਅਤੇ ਵਾਰਡ ਨੰਬਰ 36 ਤੋਂ ਕਵਿਤਾ ਬੈਰਵਾ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਇਸ ਤੋਂ ਇਲਾਵਾ ਵਾਰਡ ਨੰਬਰ 51 ਤੋਂ ਰਿਤੂ ਗੁੱਜਰ ਅਤੇ ਵਾਰਡ ਨੰਬਰ 53 ਤੋਂ ਸਲਮਾ ਗੁੱਜਰ ਨੂੰ ਟਿਕਟ ਦਿੱਤੀ ਗਈ ਹੈ। ਪਾਰਟੀ ਨੇ ਕੁੱਲ 25 ਵਾਰਡਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ।

ਭਾਜਪਾ ਪਹਿਲਾਂ ਹੀ 57 ਉਮੀਦਵਾਰਾਂ ਦੇ ਨਾਂ ਕਰ ਚੁੱਕੀ ਹੈ ਜਾਰੀ

ਜੈਪੁਰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਭਾਜਪਾ ਨੇ ਕਾਂਗਰਸ ਤੋਂ ਪਹਿਲਾਂ ਹੀ 57 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਸੀ। ਹਾਲਾਂਕਿ, ਭਾਜਪਾ ਨੇ ਵਾਰਡ ਨੰਬਰ 33 ਅਤੇ 56 ਦੇ ਉਮੀਦਵਾਰਾਂ ਦੇ ਨਾਂ ਫਿਲਹਾਲ ਵਿਚਾਰ ਅਧੀਨ ਰੱਖੇ ਸਨ।

ਹੁਣ ਕਾਂਗਰਸ ਵੱਲੋਂ ਪਹਿਲੀ ਸੂਚੀ ਜਾਰੀ ਕੀਤੇ ਜਾਣ ਤੋਂ ਬਾਅਦ ਚੋਣ ਮੁਕਾਬਲਾ ਹੋਰ ਦਿਲਚਸਪ ਹੋਣ ਦੀ ਉਮੀਦ ਹੈ। ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਦੇ ਬਾਕੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਅਹਿਮ ਰਹੇਗਾ।

© Copyright Galactic Television & Communications Pvt. Ltd. 2026. All rights reserved.