ਪੁਲਿਸ ‘ਚ ਵੱਡਾ ਫੇਰਬਦਲ, 20 ACP ਅਧਿਕਾਰੀਆਂ ਦੇ ਤਬਾਦਲੇ; ਕਈ ਜ਼ਿਲ੍ਹਿਆਂ ‘ਚ ਨਵੀਂ ਤਾਇਨਾਤੀ
ਵੱਖ-ਵੱਖ ਸੂਬਿਆਂ ਦੇ ਵਿੱਚ ਲਗਾਤਾਰ ਪੁਲਿਸ ਵਿਭਾਗ ਵੱਡੇ ਫੇਰਬਦਲ ਕੀਤੇ ਜਾ ਰਹੇ ਹਨ। ਹੁਣ ਦਿੱਲੀ ਪੁਲਿਸ ਵਿਭਾਗ ਵਿੱਚ ਵੱਡੇ ਪੱਧਰ ’ਤੇ ਫੇਰਬਦਲ ਕੀਤਾ ਗਿਆ ਹੈ। ਦਿੱਲੀ ਪੁਲਿਸ ਹੈੱਡਕੁਆਰਟਰ ਵੱਲੋਂ 20 ਏਸੀਪੀ (ACP) ਅਧਿਕਾਰੀਆਂ ਦੇ ਤਬਾਦਲਿਆਂ ਅਤੇ ਨਵੀਂ ਤਾਇਨਾਤੀ...
ਦਿੱਲੀ ਪੁਲਿਸ ਵਿਭਾਗ ਵਿੱਚ ਵੱਡੇ ਪੱਧਰ ’ਤੇ ਫੇਰਬਦਲ ਕੀਤਾ ਗਿਆ ਹੈ। ਦਿੱਲੀ ਪੁਲਿਸ ਹੈੱਡਕੁਆਰਟਰ ਵੱਲੋਂ 20 ਏਸੀਪੀ (ACP) ਅਧਿਕਾਰੀਆਂ ਦੇ ਤਬਾਦਲਿਆਂ ਅਤੇ ਨਵੀਂ ਤਾਇਨਾਤੀ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਤਹਿਤ ਕਈ ਅਧਿਕਾਰੀਆਂ ਨੂੰ ਵੱਖ-ਵੱਖ ਜ਼ਿਲ੍ਹਿਆਂ ਅਤੇ ਪੁਲਿਸ ਇਕਾਈਆਂ ਵਿੱਚ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਨਵੀਂ ਤਾਇਨਾਤੀ ’ਤੇ ਕੰਮ ਸੰਭਾਲਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਫੇਰਬਦਲ ਵਿੱਚ ਸਬ-ਡਿਵੀਜ਼ਨਲ ਪੁਲਿਸ ਅਧਿਕਾਰੀਆਂ (SDPOs) ਤੋਂ ਇਲਾਵਾ ਸੁਰੱਖਿਆ ਯੂਨਿਟ, ਟ੍ਰੈਫਿਕ ਪੁਲਿਸ, ਅਪਰਾਧ ਸ਼ਾਖਾ, ਆਰਥਿਕ ਅਪਰਾਧ ਸ਼ਾਖਾ (EOW) ਅਤੇ ਪੁਲਿਸ ਹੈੱਡਕੁਆਰਟਰ ਨਾਲ ਸਬੰਧਤ ਇਕਾਈਆਂ ਵਿੱਚ ਵੀ ਤਾਇਨਾਤੀਆਂ ਬਦਲੀਆਂ ਗਈਆਂ ਹਨ।
ਮਨੋਜ ਕੁਮਾਰ ਨੂੰ ਬੁਰਾੜੀ ਦੀ ਜ਼ਿੰਮੇਵਾਰੀ
ਜਾਰੀ ਹੁਕਮਾਂ ਅਨੁਸਾਰ ਅੰਸ਼ੁਲ ਅਵਿਨਾਸ਼ ਨੂੰ ਮਧੂ ਵਿਹਾਰ, ਅਮਨਦੀਪ ਕੌਰ ਨੂੰ ਕੋਤਵਾਲੀ, ਸੋਨੂੰ ਕੁਮਾਰ ਨੂੰ ਸਦਰ ਬਾਜ਼ਾਰ, ਸੰਜੇ ਭਾਰਦਵਾਜ ਨੂੰ ਸ਼ਾਹਦਰਾ, ਰਿਛਪਾਲ ਸਿੰਘ ਨੂੰ ਤਿਲਕ ਨਗਰ, ਸ਼ੰਕਰ ਬੈਨਰਜੀ ਨੂੰ ਬਾਰਾਖੰਬਾ ਰੋਡ ਅਤੇ ਮਨੋਜ ਕੁਮਾਰ ਨੂੰ ਬੁਰਾੜੀ ਵਿੱਚ ਤਾਇਨਾਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਤਨਵੀਰ ਅਸ਼ਰਫ ਨੂੰ ਗੋਕਲਪੁਰੀ ਅਤੇ ਦੀਪਕ ਚੰਦਰ ਗੁਣਵੰਤ ਨੂੰ ਸੁਰੱਖਿਆ ਯੂਨਿਟ ਵਿੱਚ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ। ਤਿਲਕ ਚੰਦਰ ਬਿਸ਼ਟ ਨੂੰ ਅਪਰਾਧ ਸ਼ਾਖਾ-2 ਵਿੱਚ ਤਾਇਨਾਤ ਕੀਤਾ ਗਿਆ ਹੈ, ਜਦਕਿ ਮਹਾਂਵੀਰ ਪ੍ਰਸਾਦ ਨੂੰ ਪੂਰਬੀ ਜ਼ਿਲ੍ਹੇ ਦੀ ਜ਼ਿਲ੍ਹਾ ਜਾਂਚ ਇਕਾਈ (DIU) ਦੀ ਸੰਚਾਲਨ ਇਕਾਈ ਵਿੱਚ ਭੇਜਿਆ ਗਿਆ ਹੈ।
EOW ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਬਦਲੀਆਂ ਤਾਇਨਾਤੀਆਂ
ਪੁਲਿਸ ਵਿਭਾਗ ਵੱਲੋਂ ਕੀਤੇ ਗਏ ਇਸ ਫੇਰਬਦਲ ਤਹਿਤ ਕਰੁਣਾ ਸਾਗਰ ਨੂੰ ਦੱਖਣੀ ਜ਼ਿਲ੍ਹੇ, ਪਰਵੀਨ ਕੁਮਾਰ ਨੂੰ ਉੱਤਰ-ਪੱਛਮੀ ਜ਼ਿਲ੍ਹੇ ਅਤੇ ਸਤੇਂਦਰ ਕੁਮਾਰ ਢੁੱਲ ਨੂੰ ਪੂਰਬੀ ਜ਼ਿਲ੍ਹੇ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਅਭਿਨੇਂਦਰ ਜੈਨ ਨੂੰ ਆਰਥਿਕ ਅਪਰਾਧ ਸ਼ਾਖਾ (EOW) ਵਿੱਚ ਭੇਜਿਆ ਗਿਆ ਹੈ।
ਪ੍ਰਮੋਦ ਗੁਪਤਾ ਨੂੰ ਟ੍ਰੈਫਿਕ ਪੁਲਿਸ ਵਿੱਚ ਅਤੇ ਜਰਨੈਲ ਸਿੰਘ ਨੂੰ ਦਿੱਲੀ ਪੁਲਿਸ ਅਕੈਡਮੀ (DPA) ਵਿੱਚ ਤਬਦੀਲ ਕੀਤਾ ਗਿਆ ਹੈ। ਅਰਜੁਨ ਸਿੰਘ ਅਤੇ ਰਾਜੀਵ ਕੁਮਾਰ ਨੂੰ ਏਸੀਪੀ ਵਜੋਂ ਏਸੀ ਸ਼ਾਖਾ ਵਿੱਚ ਤਾਇਨਾਤ ਕੀਤਾ ਗਿਆ ਹੈ, ਜਦਕਿ ਸ਼ਸ਼ੀਕਾਂਤ ਗੌੜ ਨੂੰ ਉੱਤਰੀ ਜ਼ਿਲ੍ਹੇ ਵਿੱਚ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ।
ਅਸ਼ੋਕ ਕੁਮਾਰ ਸਿੰਘ ਦਾ ਪਹਿਲਾਂ ਕੀਤਾ ਤਬਾਦਲਾ ਰੱਦ
ਇਸ ਫੇਰਬਦਲ ਦੌਰਾਨ ਇੱਕ ਹੋਰ ਅਹਿਮ ਫੈਸਲਾ ਲੈਂਦਿਆਂ ਅਸ਼ੋਕ ਕੁਮਾਰ ਸਿੰਘ ਦਾ ਏਸੀ ਸ਼ਾਖਾ ਤੋਂ ਪੂਰਬੀ ਜ਼ਿਲ੍ਹੇ ਦੀ ਜ਼ਿਲ੍ਹਾ ਜਾਂਚ ਇਕਾਈ (DIU) ਵਿੱਚ ਪਹਿਲਾਂ ਕੀਤਾ ਗਿਆ ਤਬਾਦਲਾ ਰੱਦ ਕਰ ਦਿੱਤਾ ਗਿਆ ਹੈ।
ਦਿੱਲੀ ਪੁਲਿਸ ਵਿੱਚ ਕੀਤੀਆਂ ਗਈਆਂ ਇਨ੍ਹਾਂ ਨਵੀਆਂ ਤਾਇਨਾਤੀਆਂ ਦਾ ਮਕਸਦ ਵੱਖ-ਵੱਖ ਇਕਾਈਆਂ ਵਿੱਚ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਵਿੱਚ ਬਦਲਾਅ ਕਰਨਾ ਹੈ। ਹਾਲਾਂਕਿ, ਇਸ ਫੇਰਬਦਲ ਬਾਰੇ ਵਿਭਾਗ ਵੱਲੋਂ ਕੋਈ ਵੱਖਰਾ ਕਾਰਨ ਦੱਸੇ ਜਾਣ ਦੀ ਜਾਣਕਾਰੀ ਉਪਲਬਧ ਨਹੀਂ ਹੈ।