ਸੀਐਮ ਰੇਖਾ ਗੁਪਤਾ ਦਾ ਵੱਡਾ ਐਲਾਨ! ਦਿੱਲੀ ਦੇ ਸਰਕਾਰੀ ਦਫ਼ਤਰਾਂ ‘ਚ ਹਫ਼ਤੇ 'ਚ 2 ਦਿਨ ਰਹੇਗਾ 'Work From Home'

By:  Lajwinder Kaur May 14th 2026 05:12 PM -- Updated: May 14th 2026 05:24 PM

ਮਿਡਲ ਈਸਟ ਦੀ ਜੰਗ ਦਾ ਬੁਰੇ ਪ੍ਰਭਾਵਾਂ ਦਾ ਅਸਰ ਹੁਣ ਭਾਰਤ ਦੇ ਵਿੱਚ ਨਜ਼ਰ ਆਉਣ ਲੱਗ ਪਏ ਹਨ। ਕੁੱਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤੇਲ (ਈਂਧਨ) ਦੀ ਬੱਚਤ ਕਰਨ ਦੀ ਅਪੀਲ ਕੀਤੀ ਗਈ ਸੀ। ਹੁਣ ਇਸ ਅਪੀਲ ਤੋਂ ਬਾਅਦ ਦਿੱਲੀ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਲਾਨ ਕੀਤਾ ਹੈ ਕਿ ਰਾਜਧਾਨੀ ਦੇ ਸਰਕਾਰੀ ਦਫ਼ਤਰਾਂ ਵਿੱਚ ਹਫ਼ਤੇ ਵਿੱਚ ਦੋ ਦਿਨ 'ਵਰਕ ਫਰੌਮ ਹੋਮ' (ਘਰੋਂ ਕੰਮ) ਲਾਗੂ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਸਰਕਾਰ ਪ੍ਰਾਈਵੇਟ ਕੰਪਨੀਆਂ ਨੂੰ ਵੀ ਹਫ਼ਤੇ ਵਿੱਚ ਦੋ ਦਿਨ 'ਵਰਕ ਫਰੌਮ ਹੋਮ' (Work From Home) ਦੇਣ ਦੀ ਅਪੀਲ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਪੈਟਰੋਲ ਅਤੇ ਡੀਜ਼ਲ ਦੀ ਬੱਚਤ ਲਈ ਸਰਕਾਰੀ ਅਤੇ ਨਿੱਜੀ ਦੋਵਾਂ ਪੱਧਰਾਂ 'ਤੇ ਕੰਮ ਕਰ ਰਹੀ ਹੈ। ਇਸ ਮਕਸਦ ਲਈ 'ਮੇਰਾ ਭਾਰਤ ਮੇਰਾ ਯੋਗਦਾਨ' ਸਕੀਮ ਸ਼ੁਰੂ ਕੀਤੀ ਗਈ ਹੈ।

CM ਰੇਖਾ ਗੁਪਤਾ ਵੱਲੋਂ ਅਹਿਮ ਐਲਾਨ

ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ ਗਈ, ਜਿਸ ਵਿੱਚ ਪ੍ਰਧਾਨ ਮੰਤਰੀ ਦੀ ਅਪੀਲ ਨੂੰ ਲੈ ਕੇ ਸਰਕਾਰ ਦੇ ਸਮੂਹ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਚਰਚਾ ਕੀਤੀ ਗਈ। ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ਨੇ ਅਹਿਮ ਫੈਸਲਾ ਲੈਂਦਿਆਂ ਐਲਾਨ ਕੀਤਾ ਕਿ ਦਿੱਲੀ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਹਫ਼ਤੇ ਵਿੱਚ ਦੋ ਦਿਨ 'ਵਰਕ ਫਰੌਮ ਹੋਮ' (Work From Home) ਰਹੇਗਾ। ਇਸ ਦੇ ਨਾਲ ਹੀ ਨਿੱਜੀ (ਪ੍ਰਾਈਵੇਟ) ਕੰਪਨੀਆਂ ਨੂੰ ਵੀ ਹਫ਼ਤੇ ਵਿੱਚ ਦੋ ਦਿਨ ਆਪਣੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਸਹੂਲਤ ਦੇਣ ਲਈ ਕਿਹਾ ਜਾਵੇਗਾ।

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਲਾਹ ਨੂੰ ਮੰਨਦੇ ਹੋਏ ਆਪਣੇ ਕਾਫ਼ਲੇ ਵਿੱਚ 60 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ। ਹੁਣ ਮੁੱਖ ਮੰਤਰੀ ਦੇ ਕਾਫ਼ਲੇ ਵਿੱਚ ਸਿਰਫ਼ ਚਾਰ ਗੱਡੀਆਂ ਹੀ ਰਹਿ ਗਈਆਂ ਹਨ, ਜਿਨ੍ਹਾਂ ਵਿੱਚੋਂ 2 ਇਲੈਕਟ੍ਰਿਕ ਵਾਹਨ (EV) ਸ਼ਾਮਲ ਹਨ। ਉਨ੍ਹਾਂ ਦਾ ਇਹ ਕਦਮ ਸਾਦਗੀ ਅਤੇ ਵਾਤਾਵਰਣ ਦੀ ਸੰਭਾਲ ਪ੍ਰਤੀ ਇੱਕ ਵੱਡੀ ਪਹਿਲ ਵਜੋਂ ਦੇਖਿਆ ਜਾ ਰਿਹਾ ਹੈ।

ਮੰਤਰੀਆਂ ਦੀਆਂ ਗੱਡੀਆਂ 'ਚ ਕਟੌਤੀ

ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਸਾਰੇ ਮੰਤਰੀਆਂ ਦੇ ਵਾਹਨਾਂ ਦੇ ਕਾਫ਼ਲੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਸੰਭਵ ਹੋਵੇਗਾ, ਅਸੀਂ ਜਨਤਕ ਵਾਹਨਾਂ (Public Transport) ਦੀ ਵਰਤੋਂ ਵੀ ਕਰਾਂਗੇ।

ਅਧਿਕਾਰੀਆਂ ਨੂੰ ਦਿੱਤੇ ਜਾਣ ਵਾਲੇ ਈਂਧਨ 'ਚ 20% ਦੀ ਕਟੌਤੀ

ਇਸ ਦੇ ਨਾਲ ਹੀ ਤੇਲ ਦੇ ਖ਼ਰਚੇ ਨੂੰ ਘਟਾਉਣ ਲਈ ਨਵੀਆਂ ਸੀਮਾਵਾਂ ਤੈਅ ਕੀਤੀਆਂ ਗਈਆਂ ਹਨ; ਜਿਨ੍ਹਾਂ ਮੰਤਰੀਆਂ ਨੂੰ ਪਹਿਲਾਂ 200 ਲੀਟਰ ਪੈਟਰੋਲ ਦੀ ਲਿਮਟ ਮਿਲਦੀ ਸੀ, ਉਨ੍ਹਾਂ ਲਈ ਹੁਣ ਇਹ 160 ਲੀਟਰ ਹੋਵੇਗੀ ਅਤੇ ਜਿਨ੍ਹਾਂ ਨੂੰ 250 ਲੀਟਰ ਪੈਟਰੋਲ ਮਿਲਦਾ ਸੀ, ਉਨ੍ਹਾਂ ਨੂੰ ਹੁਣ ਸਿਰਫ਼ 200 ਲੀਟਰ ਹੀ ਦਿੱਤਾ ਜਾਵੇਗਾ।

Related Post

BJP ਵੱਲੋਂ ਵੱਡਾ ਐਕਸ਼ਨ: ਨਿਤਿਨ ਨਬੀਨ ਦੀ ਨਵੀਂ ਟੀਮ ਦਾ ਐਲਾਨ! ਪੰਜਾਬ ਦੇ ਦੋ ਸੀਨੀਅਰ ਨੇਤਾਵਾਂ ਸਣੇ ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ, ਸਿਆਸੀ ਗਲਿਆਰਿਆਂ ‘ਚ ਛਾਇਆ ਮਾਤਮ, ਪ੍ਰਸ਼ਾਸ਼ਨ ‘ਚ ਮੱਚਿਆ ਹੜਕੰਪ…
ਲਾਲ ਕਿਲ੍ਹੇ ਤੋਂ PM ਮੋਦੀ ਦਾ ਵੱਡਾ ਐਲਾਨ, ਦੇਸ਼ ਭਰ ‘ਚ ਬਣਾਈਆਂ ਜਾਣਗੀਆਂ 6 ਕਰੋੜ ਲੱਖਪਤੀ ਦੀਦੀ
ਗੁਰਬਾਣੀ ਲਾਈਵ ਪ੍ਰਸਾਰਣ ਮਾਮਲਾ: ਦਿੱਲੀ ਹਾਈ ਕੋਰਟ ਨੇ GTC ਪੰਜਾਬੀ ’ਤੇ ਤੁਰੰਤ ਰੋਕ ਲਗਾਉਣ ਤੋਂ ਕੀਤਾ ਇਨਕਾਰ, 23 ਸਤੰਬਰ ਨੂੰ ਹੋਵੇਗੀ ਅਗਲੀ ਸੁਣਵਾਈ
ਜਾਣੋ ਕੌਣ ਹੈ ਸੁਖਬੀਰ ਬਾਦਲ ’ਤੇ ਹਮਲਾ ਕਰਨ ਵਾਲਾ ਸ਼ਖਸ! ਪਹਿਲੀ ਤਸਵੀਰ ਆਈ ਸਾਹਮਣੇ…
Vande Mataram: ਹੁਣ 'ਵੰਦੇ ਮਾਤਰਮ' ਦਾ ਅਪਮਾਨ ਹੋਵੇਗਾ ਅਪਰਾਧ, ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਕਾਨੂੰਨ ਲਾਗੂ

© Copyright Galactic Television & Communications Pvt. Ltd. 2026. All rights reserved.