ਵੱਡਾ ਪ੍ਰਸ਼ਾਸਨਿਕ ਫੇਰਬਦਲ: 13 IPS ਅਤੇ 12 ਏ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ

ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਬਦਲਾਅ ਕਰਦਿਆਂ 13 IPS ਅਤੇ 12 APS ਅਧਿਕਾਰੀਆਂ ਦੇ ਤਬਾਦਲੇ ਤੇ ਨਵੀਆਂ ਤਾਇਨਾਤੀਆਂ ਕੀਤੀਆਂ ਹਨ। ਇਹ ਹੁਕਮ 7 ਅਗਸਤ ਨੂੰ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਗਏ। ਇਸ ਫੇਰਬਦਲ ਵਿੱਚ ਕਈ ਸੀਨੀਅਰ ਅਧਿਕਾਰੀਆਂ ਨੂੰ ਨਵੇਂ ਅਹਿਮ ਅਹੁਦੇ ਅਤੇ ਵਾਧੂ ਚਾਰਜ ਦਿੱਤੇ ਗਏ ਹਨ। ਨਿਸ਼ਾਂਤ ਸੌਰਭ ਨੂੰ ਮੋਰੀਗਾਂਵ ਅਤੇ ਵੀਰਾ ਵੈਂਕਟ ਰਾਕੇਸ਼ ਰੈਡੀ ਨੂੰ ਨਾਗਾਓਂ ਦਾ SSP ਬਣਾਇਆ ਗਿਆ ਹੈ। ਮੋਹਨ ਲਾਲ ਮੀਣਾ ਨੂੰ ਫੋਰੈਂਸਿਕ ਸਾਇੰਸ ਡਾਇਰੈਕਟੋਰੇਟ ਦਾ ਡਾਇਰੈਕਟਰ ਅਤੇ ਸਿਜਲ ਅਗਰਵਾਲ ਨੂੰ CID ਵਿੱਚ SSP ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

By:  Lajwinder Kaur August 10th 2026 03:12 PM -- Updated: August 10th 2026 03:19 PM

ਦੇਸ਼ ਭਰ ਵਿੱਚ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੇ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਹੁਣ ਅਸਾਮ ਦੀ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਰਾਜ ਸਰਕਾਰ ਦੇ ਗ੍ਰਹਿ ਵਿਭਾਗ 7 ਅਗਸਤ ਵੱਲੋਂ  ਨੂੰ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ 13 ਆਈ.ਪੀ.ਐੱਸ. (IPS) ਅਤੇ 12 ਏ.ਪੀ.ਐੱਸ. (APS) ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ।

ਅਚਾਨਕ ਹੋਏ ਵੱਡੇ ਪ੍ਰਸ਼ਾਸਨਿਕ ਫੇਰਬਦਲ

ਇਸ ਅਚਾਨਕ ਹੋਏ ਵੱਡੇ ਪ੍ਰਸ਼ਾਸਨਿਕ ਫੇਰਬਦਲ ਤੋਂ ਬਾਅਦ ਪੁਲਿਸ ਮਹਿਕਮੇ ਵਿੱਚ ਭਾਰੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਕਈ ਸੀਨੀਅਰ ਅਧਿਕਾਰੀਆਂ ਨੂੰ ਤਰੱਕੀਆਂ ਨਾਲ ਨਿਵਾਜਿਆ ਗਿਆ ਹੈ ਜਦਕਿ ਕਈਆਂ ਨੂੰ ਅਹਿਮ ਅਹੁਦਿਆਂ ਦੇ ਵਾਧੂ ਚਾਰਜ ਵੀ ਸੌਂਪੇ ਗਏ ਹਨ।

ਪ੍ਰਮੁੱਖ ਆਈ.ਪੀ.ਐੱਸ. ਅਧਿਕਾਰੀਆਂ ਦੀਆਂ ਨਵੀਆਂ ਤਾਇਨਾਤੀਆਂ:

ਮਹਤੋ ਅਮਿਤ ਕੁਮਾਰ ਸਿੱਧੀ ਪ੍ਰਸਾਦ (ਵਧੀਕ ਪੁਲਿਸ ਸੁਪਰਡੈਂਟ, ਅਪਰਾਧ, ਚਿਰਾਂਗ) ਨੂੰ ਸੀ.ਸੀ.ਪੀ. (ਸਰਹੱਦ) ਵਿੱਚ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਨੂੰ ਮੁੱਖ ਮੰਤਰੀ ਸੁਰੱਖਿਆ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।

ਅਤੁਲ ਕੁਮਾਰ (ਵਧੀਕ ਪੁਲਿਸ ਸੁਪਰਡੈਂਟ, ਅਪਰਾਧ, ਡਿਬਰੂਗੜ੍ਹ) ਨੂੰ ਅਸਾਮ ਦੇ ਸਹਾਇਕ ਇੰਸਪੈਕਟਰ ਜਨਰਲ ਆਫ਼ ਪੁਲਿਸ (ਭਲਾਈ) ਵਜੋਂ ਤਾਇਨਾਤ ਕੀਤਾ ਗਿਆ ਹੈ ਅਤੇ ਨਾਲ ਹੀ ਡੀ.ਜੀ.ਪੀ. ਦਾ ਐੱਸ.ਓ. (SO) ਵੀ ਬਣਾਇਆ ਗਿਆ ਹੈ।

ਨਿਸ਼ਾਂਤ ਸੌਰਭ (ਡੀ.ਸੀ.ਪੀ. ਬਾਰਡਰ, ਗੁਹਾਟੀ) ਨੂੰ ਮੋਰੀਗਾਂਵ ਦਾ ਐੱਸ.ਐੱਸ.ਪੀ. (SSP) ਨਿਯੁਕਤ ਕੀਤਾ ਗਿਆ ਹੈ।

ਵੀਰਾ ਵੈਂਕਟ ਰਾਕੇਸ਼ ਰੈਡੀ (ਐੱਸ.ਐੱਸ.ਪੀ., ਹੋਜਈ) ਨੂੰ ਨਾਗਾਓਂ ਦਾ ਨਵਾਂ ਐੱਸ.ਐੱਸ.ਪੀ. ਬਣਾਇਆ ਗਿਆ ਹੈ।

ਮੋਹਨ ਲਾਲ ਮੀਣਾ, ਜੋ ਕਿ ਚਿਰਾਂਗ ਦੇ ਐੱਸ.ਐੱਸ.ਪੀ. ਵਜੋਂ ਸੇਵਾ ਨਿਭਾ ਰਹੇ ਸਨ, ਨੂੰ ਹੁਣ ਕਾਹਿਲੀਪਾੜਾ ਦੇ ਫੋਰੈਂਸਿਕ ਸਾਇੰਸ ਡਾਇਰੈਕਟੋਰੇਟ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।

ਸਿਜਲ ਅਗਰਵਾਲ ਨੂੰ ਐੱਸ.ਐੱਸ.ਪੀ., ਸੀ.ਆਈ.ਡੀ. (ਵ੍ਹਾਈਟ ਕਲਰ ਕ੍ਰਾਈਮ) ਦੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ।

ਤਰੱਕੀਆਂ ਅਤੇ ਵਾਧੂ ਚਾਰਜ ਪ੍ਰਾਪਤ ਕਰਨ ਵਾਲੇ ਅਧਿਕਾਰੀ:

ਇਸ ਫੇਰਬਦਲ ਦੌਰਾਨ ਕਈ ਅਧਿਕਾਰੀਆਂ ਨੂੰ ਉੱਚ ਅਹੁਦਿਆਂ ਦੀ ਪ੍ਰਵਾਨਗੀ ਵੀ ਮਿਲੀ ਹੈ:

ਆਈ.ਪੀ.ਐੱਸ. ਅਧਿਕਾਰੀ ਰਤਨਾ ਸਿੰਘ (ਡੀ.ਆਈ.ਜੀ., ਐੱਸ.ਬੀ.) ਨੂੰ ਇੰਸਪੈਕਟਰ ਜਨਰਲ ਆਫ਼ ਪੁਲਿਸ (ਸਬ-ਇੰਸਪੈਕਟਰ) ਦਾ ਅਹੁਦਾ ਸੰਭਾਲਣ ਲਈ ਪ੍ਰਵਾਨਗੀ ਦਿੱਤੀ ਗਈ ਹੈ।

ਵਿਜੇ ਗਿਰੀ (ਡੀ.ਆਈ.ਜੀ., ਡਬਲਯੂ.ਆਰ., ਕੁਲੀਗਾਮ) ਨੂੰ ਇੰਸਪੈਕਟਰ ਜਨਰਲ ਆਫ਼ ਪੁਲਿਸ (ਬੀ.ਟੀ.ਏ.ਟੀ., ਕੋਕਰਾਝਾਰ) ਵਜੋਂ ਨਿਯੁਕਤ ਕੀਤਾ ਗਿਆ ਹੈ।

ਡਾ. ਰੌਬਿਨ ਕੁਮਾਰ, ਐੱਸ.ਐੱਸ.ਪੀ. ਦਰੰਗ, ਨੂੰ ਅਸਾਮ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਐੱਮ.ਪੀ.ਸੀ.) ਵਜੋਂ ਤਰੱਕੀ ਦਿੱਤੀ ਗਈ ਹੈ।

ਰਾਜ ਸਰਕਾਰ ਦਾ ਮੰਨਣਾ ਹੈ ਕਿ ਇਸ ਪ੍ਰਸ਼ਾਸਨਿਕ ਫੇਰਬਦਲ ਨਾਲ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਅਤੇ ਅਪਰਾਧਾਂ 'ਤੇ ਨੱਥ ਪਾਉਣ ਵਿੱਚ ਮਦਦ ਮਿਲੇਗੀ।

Related Post

ਪੁਲਿਸ ਵਿਭਾਗ ਅੰਦਰ ਵੱਡੀ ਕਾਰਵਾਈ: 4 SHO 'ਤੇ ਡਿੱਗੀ ਗਾਜ, 2 ਮੁਅੱਤਲ ਅਤੇ 2 ਲਾਈਨ ਹਾਜ਼ਰ
‘ਮੇਰੇ ਇੰਸਟਾਗ੍ਰਾਮ ਅਕਾਊਂਟ 'ਤੇ ਭਾਰਤ ‘ਚ ਰੋਕ ਕਿਉਂ? ਅਰਵਿੰਦ ਕੇਜਰੀਵਾਲ ਨੇ ਮੇਟਾ ਨੂੰ ਪੁੱਛਿਆ ਸਵਾਲ, ਜਾਣੋ ਪੂਰਾ ਮਾਮਲਾ…
ਪੁਲਿਸ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ: ਦੋ ਦਿਨਾਂ ‘ਚ 40 SHO ਦਾ ਤਬਾਦਲਾ, ਮਹਿਕਮੇ ‘ਚ ਮਚੀ ਹਲਚਲ
ਥਾਈਲੈਂਡ-ਦਿੱਲੀ ਏਅਰ ਇੰਡੀਆ ਫਲਾਈਟ ‘ਚ ਭਿਆਨਕ ਟਰਬੁਲੇਂਸ, ਅਚਾਨਕ ਹੇਠਾਂ ਉਤਰਨ ਲੱਗਾ ਜਹਾਜ਼, ਯਾਤਰੀਆਂ ਦੇ ਅਟਕੇ ਸਾਹ; 12 ਯਾਤਰੀ ਤੇ ਕਰੂ ਮੈਂਬਰ ਜ਼ਖ਼ਮੀ
'ਅਭਿਜੀਤ ਦੀਪਕੇ ਨੂੰ ਤੁਰੰਤ ਕੀਤਾ ਜਾਵੇ ਗ੍ਰਿਫ਼ਤਾਰ!', ਜਾਣੋ ਕਿਸ ਨੇ ਦਿੱਲੀ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ...
ਲੋਕ ਸਭਾ ‘ਚ ਰਾਹੁਲ ਗਾਂਧੀ ਦੇ ਬਿਆਨ ਨੇ ਮਚਾਈ ਤਰਥੱਲੀ, ਬੋਲੇ- ‘ਅਮਿਤ ਸ਼ਾਹ ਨੇ ਦਿੱਤਾ ਫਾਇਰਿੰਗ ਦਾ ਆਦੇਸ਼, ਰਿਜੀਜੂ ਬੋਲੇ- 'ਮੁਆਫੀ...'

© Copyright Galactic Television & Communications Pvt. Ltd. 2026. All rights reserved.