BJP ਵੱਲੋਂ ਵੱਡਾ ਐਕਸ਼ਨ: ਨਿਤਿਨ ਨਬੀਨ ਦੀ ਨਵੀਂ ਟੀਮ ਦਾ ਐਲਾਨ! ਪੰਜਾਬ ਦੇ ਦੋ ਸੀਨੀਅਰ ਨੇਤਾਵਾਂ ਸਣੇ ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ

BJP ਵੱਲੋਂ ਅਹਿਮ ਕਦਮ ਚੁੱਕਿਆ ਗਿਆ ਹੈ ਜਿਸ ਦੇ ਚੱਲਦੇ ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਆਪਣੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਸੀਨੀਅਰ ਨੇਤਾ ਸਮ੍ਰਿਤੀ ਇਰਾਨੀ ਨੂੰ ਜਨਰਲ ਸਕੱਤਰ (ਮਹਾਸੰਚਾਲਕ) ਅਤੇ ਵਸੁੰਧਰਾ ਰਾਜੇ ਸਿੰਧੀਆ ਨੂੰ ਮੀਤ ਪ੍ਰਧਾਨ (ਉਪ-ਪ੍ਰਧਾਨ) ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਪੰਜਾਬ ਦੇ ਮਨਪ੍ਰੀਤ ਬਾਦਲ ਸਣੇ ਤਰੁਣ ਚੁੱਘ ਨੂੰ ਵੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।

By:  Lajwinder Kaur August 17th 2026 03:54 PM -- Updated: August 17th 2026 04:11 PM

ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਆਪਣੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਸੀਨੀਅਰ ਨੇਤਾ ਸਮ੍ਰਿਤੀ ਇਰਾਨੀ ਨੂੰ ਜਨਰਲ ਸਕੱਤਰ (ਮਹਾਸੰਚਾਲਕ) ਅਤੇ ਵਸੁੰਧਰਾ ਰਾਜੇ ਸਿੰਧੀਆ ਨੂੰ ਮੀਤ ਪ੍ਰਧਾਨ (ਉਪ-ਪ੍ਰਧਾਨ) ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।

ਭਾਜਪਾ ਦੀ ਨਵੀਂ ਰਾਸ਼ਟਰੀ ਟੀਮ: ਮੀਤ ਪ੍ਰਧਾਨ ਅਤੇ ਜਨਰਲ ਸਕੱਤਰਾਂ ਦੇ ਨਾਵਾਂ ਦਾ ਐਲਾਨ

ਭਾਰਤੀ ਜਨਤਾ ਪਾਰਟੀ ਨੇ ਆਪਣੀ ਨਵੀਂ ਰਾਸ਼ਟਰੀ ਕਮੇਟੀ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਕਈ ਵੱਡੇ ਚਿਹਰਿਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਪੰਜਾਬ ਦੇ ਭਾਜਪਾ ਆਗੂ ਮਨਪ੍ਰੀਤ ਬਾਦਲ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ, ਉਨ੍ਹਾਂ ਨੂੰ ਕੌਮੀ ਮੀਤ ਪ੍ਰਧਾਨ ਲਗਾਇਆ ਗਿਆ ਹੈ।

ਮੀਤ ਪ੍ਰਧਾਨ ਕੌਣ ਬਣਿਆ?

ਵਸੁੰਧਰਾ ਰਾਜੇ ਸਿੰਧੀਆ, ਤੀਰਥ ਸਿੰਘ ਰਾਵਤ, ਰਾਮ ਮਾਧਵ, ਬੈਜਯੰਤ ਜੈ ਪਾਂਡਾ, ਡੀ.ਪੁਰਨਦੇਸ਼ਵਰੀ, ਰੇਖਾ ਦਰਮਾ, ਵਰਸ਼ਾਬੇਨ ਨਰੇਂਦਰਭਾਈ ਦੋਸ਼ੀ, ਭਾਰਤੀ ਪ੍ਰਵੀਨ ਪਵਾਰ, ਮਨਪ੍ਰੀਤ ਸਿੰਘ ਬਾਦਲ, ਲਾਲ ਸਿੰਘ ਆਰੀਆ, ਪ੍ਰੋ: ਐਮ.ਨਾਗਰਾਜ, ਪ੍ਰੋ: ਤਾਰਿਕ ਮਨਸੂਰ ਸਣੇ ਡਾ. ਮਧੂ ਕਰਾਚੰਦਰ ਨੂੰ ਬਣਾਇਆ ਗਿਆ ਮੀਤ ਪ੍ਰਧਾਨ। 

ਬੀ.ਐਲ ਸੰਤੋਸ਼ ਨੂੰ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਬਣਾਇਆ ਗਿਆ ਹੈ। ਸ਼ਿਵਪ੍ਰਕਾਸ਼ ਅਤੇ ਸੌਦਾਨ ਸਿੰਘ ਨੂੰ ਰਾਸ਼ਟਰੀ ਸਹਿ-ਜਨਰਲ ਸਕੱਤਰ (ਸੰਗਠਨ) ਵਜੋਂ ਥਾਂ ਦਿੱਤੀ ਗਈ ਹੈ। ਵਿਨੋਦ ਤਾਵੜੇ, ਸੁਨੀਲ ਬਾਂਸਲ, ਬਿਪਲਬ ਕੁਮਾਰ ਦੇਬ, ਸਮ੍ਰਿਤੀ ਇਰਾਨੀ, ਸਤੀਸ਼ ਪੂਨੀਆ, ਗਜੇਂਦਰ ਪਟੇਲ, ਹਰੀਸ਼ ਦਿਵੇਦੀ, ਸੰਜੇ ਭਾਟੀਆ ਨੂੰ ਰਾਸ਼ਟਰੀ ਜਨਰਲ ਸਕੱਤਰ ਬਣਾਇਆ ਗਿਆ ਹੈ।

ਨਵੀਂ ਟੀਮ ਵਿੱਚ ਜਾਤੀ ਸਮੀਕਰਨ ਅਤੇ ਯੂਪੀ ਚੋਣਾਂ ਦਾ ਖ਼ਾਸ ਧਿਆਨ

ਭਾਰਤੀ ਜਨਤਾ ਪਾਰਟੀ ਵੱਲੋਂ ਬਣਾਈ ਗਈ ਇਸ ਨਵੀਂ ਟੀਮ (ਉਪ-ਪ੍ਰਧਾਨ, ਜਨਰਲ ਸਕੱਤਰ, ਸਕੱਤਰ ਅਤੇ ਬੁਲਾਰਿਆਂ) ਵਿੱਚ ਨੌਜਵਾਨਾਂ ਅਤੇ ਮਹਿਲਾਵਾਂ ਦੇ ਨਾਲ-ਨਾਲ ਜਾਤੀਗਤ ਸਮੀਕਰਨਾਂ (Caste Equations) ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਪਾਰਟੀ ਨੇ ਆਉਣ ਵਾਲੀਆਂ ਚੋਣਾਂ ਨੂੰ ਦੇਖਦਿਆਂ ਉੱਤਰ ਪ੍ਰਦੇਸ਼ ਦੇ ਕਈ ਪ੍ਰਮੁੱਖ ਆਗੂਆਂ ਨੂੰ ਇਸ ਨਵੀਂ ਕਮੇਟੀ ਵਿੱਚ ਸ਼ਾਮਲ ਕੀਤਾ ਹੈ, ਕਿਉਂਕਿ ਸੂਬੇ ਵਿੱਚ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਤਰੁਣ ਚੁੱਘ ਲਈ ਵੀ ਵਧੀ ਜ਼ਿੰਮੇਵਾਰੀ

ਭਾਜਪਾ ਦੀ ਨਵੀਂ ਰਾਸ਼ਟਰੀ ਟੀਮ ਵਿੱਚ ਤਰੁਣ ਚੁੱਘ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ। ਜਾਰੀ ਕੀਤੀ ਗਈ ਸੂਚੀ ਅਨੁਸਾਰ ਸ਼੍ਰੀ ਤਰੁਣ ਚੁਘ ਨੂੰ ‘ਰਾਸ਼ਟਰੀ ਕਾਰਜਾਲਯ ਪ੍ਰਭਾਰੀ’ (National Office In-charge) ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਸ਼੍ਰੀ ਮਹਿੰਦਰ ਪਾਂਡੇ ਨੂੰ ‘ਰਾਸ਼ਟਰੀ ਕਾਰਜਾਲਯ ਮੰਤਰੀ’ (National Office Secretary) ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।





© Copyright Galactic Television & Communications Pvt. Ltd. 2026. All rights reserved.