ਦਿੱਲੀ ‘ਚ ਹੋਇਆ ਵੱਡਾ ਹਾਦਸਾ! 5 ਮੰਜ਼ਿਲਾਂ ਹਾਸਟਲ ਡਿੱਗਣ ਕਰਕੇ ਮੱਚੀ ਹਾਹਾਕਾਰ, 1 ਦੀ ਮੌਤ, ਮਲਬੇ ‘ਚ ਕਈਆਂ ਵਿਦਿਆਰਥੀਆਂ ਦੇ ਦੱਬੇ ਹੋਣ ਦਾ ਖਦਸ਼ਾ
ਰਾਜਧਾਨੀ ਦਿੱਲੀ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ ਜਿੱਥੇ 5 ਮੰਜ਼ਿਲਾਂ ਡਿੱਗ ਗਈ ਹੈ ਜਿਸ ਚ ਇੱਕ ਪੀਜੀ ਚਲਾਇਆ ਜਾ ਰਿਹਾ ਸੀ। ਜਦੋਂ ਇਮਾਰਤ ਡਿੱਗੀ ਉਸ ਸਮੇਂ ਬਹੁਤ ਸਾਰੇ ਵਿਦਿਆਰਥੀ ਇਸ ਇਮਾਰਤ ਦੇ ਅੰਦਰ ਹੀ ਸੀ।
ਰਾਜਧਾਨੀ ਦਿੱਲੀ ਦੇ ਚਾਣਕਿਆਪੁਰੀ ਦੇ ਸੱਤਿਆ ਨਿਕੇਤਨ ਇਲਾਕੇ ਵਿੱਚ ਐਤਵਾਰ ਨੂੰ ਇੱਕ 5 ਮੰਜ਼ਿਲਾਂ ਇਮਾਰਤ ਡਿੱਗਣ ਕਾਰਨ 1 ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਪੰਜ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸਾਰੇ ਜ਼ਖ਼ਮੀਆਂ ਦਾ ਇਲਾਜ ਏਮਜ਼ ਟਰੌਮਾ ਸੈਂਟਰ ਵਿੱਚ ਚੱਲ ਰਿਹਾ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਜਿਸ ਇਮਾਰਤ ਦੇ ਡਿੱਗਣ ਦੀ ਸੂਚਨਾ ਮਿਲੀ ਹੈ, ਉਸ ਵਿੱਚ ਬੱਚਿਆਂ ਦਾ ਹਾਸਟਲ ਹੋਣ ਦੀ ਗੱਲ ਸਾਹਮਣੇ ਆਈ ਹੈ। ਹਾਦਸੇ ਤੋਂ ਬਾਅਦ ਮਲਬੇ ਹੇਠ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਹ ਇਮਾਰਤ ਮੋਤੀ ਬਾਗ ਇਲਾਕੇ ਵਿੱਚ ਸਤਯ ਨਿਕੇਤਨ ਸਥਿਤ ਸ਼ਿਵ ਮੰਦਰ ਦੇ ਕੋਲ ਡਿੱਗੀ ਹੈ।
ਕਰੀਬ 30 ਤੋਂ 40 ਵਿਦਿਆਰਥੀਆਂ ਦੇ ਦੱਬੇ ਹੋਣ ਦਾ ਖ਼ਦਸ਼ਾ
ਸਾਊਥ ਕੈਂਪਸ ਥਾਣਾ ਖੇਤਰ ਦੇ ਸਤਯ ਨਿਕੇਤਨ ਵਿੱਚ ਦੁਪਹਿਰ ਸਮੇਂ ਇੱਕ ਪੰਜ ਮੰਜ਼ਿਲਾਂ ਇਮਾਰਤ ਅਚਾਨਕ ਢਹਿ ਗਈ, ਜਿਸ ਵਿੱਚ ਕਰੀਬ 30 ਤੋਂ 40 ਵਿਦਿਆਰਥੀਆਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਇਸ ਹਾਦਸੇ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ।
ਇਲਾਕੇ 'ਚ ਮੱਚੀ ਹਾਹਾਕਾਰ
ਇਮਾਰਤ ਡਿੱਗਣ ਕਾਰਨ ਸੱਤਿਆ ਨਿਕੇਤਨ ਇਲਾਕੇ ਵਿੱਚ ਹਾਹਾਕਾਰ ਅਤੇ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ। ਉੱਥੇ ਹੀ, ਸਥਾਨਕ ਲੋਕ ਅਤੇ ਵਿਦਿਆਰਥੀ ਪੁਲਿਸ ਤੇ ਫਾਇਰ ਬ੍ਰਿਗੇਡ ਦੀ ਟੀਮ ਨਾਲ ਮਿਲ ਕੇ ਰਾਹਤ ਅਤੇ ਬਚਾਅ ਕਾਰਜ ਵਿੱਚ ਜੁਟੇ ਹੋਏ ਹਨ। ਵਿਦਿਆਰਥੀਆਂ ਦਾ ਦਾਅਵਾ ਹੈ ਕਿ ਮਲਬੇ ਹੇਠ ਕਰੀਬ 40 ਵਿਦਿਆਰਥੀ ਦੱਬੇ ਹੋਏ ਹਨ।
ਉੱਧਰ, ਚਾਰ ਮਰੀਜ਼ਾਂ ਨੂੰ ਏਮਜ਼ ਟਰੌਮਾ ਸੈਂਟਰ ਲਿਆਉਂਦਾ ਗਿਆ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਇੱਕ ਮਰੀਜ਼ ਬਚਾਅ ਕਰਮੀ ਦੱਸਿਆ ਗਿਆ ਹੈ, ਜਿਸ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਇੱਕ ਮਰੀਜ਼ ਨੂੰ ਮ੍ਰਿਤਕ ਹਾਲਤ ਵਿੱਚ ਹਸਪਤਾਲ ਲਿਆਉਂਦਾ ਗਿਆ।
ਫਾਇਰ ਬ੍ਰਿਗੇਡ ਅਤੇ ਸਥਾਨਕ ਪੁਲਿਸ ਦੀ ਟੀਮ ਨੇ ਰਾਹਤ ਅਤੇ ਬਚਾਅ ਕਾਰਜ ਦੌਰਾਨ ਪੰਜ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਅਜੇ ਵੀ 30 ਤੋਂ ਵੱਧ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਐੱਨ.ਡੀ.ਆਰ.ਐੱਫ. (NDRF) ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ ਅਤੇ ਐਂਬੂਲੈਂਸਾਂ ਸਮੇਤ ਹੋਰ ਐਮਰਜੈਂਸੀ ਸੇਵਾਵਾਂ ਵੀ ਮੌਕੇ 'ਤੇ ਮੌਜੂਦ ਹਨ। ਨੇੜਲੇ ਆਈ.ਟੀ.ਬੀ.ਪੀ. (ITBP) ਕੈਂਪ ਤੋਂ ਜਵਾਨਾਂ ਨੂੰ ਵੀ ਰਾਹਤ ਤੇ ਬਚਾਅ ਕਾਰਜ ਵਿੱਚ ਲਗਾਇਆ ਗਿਆ ਹੈ।
ਉੱਧਰ, ਸਥਾਨਕ ਵਿਧਾਇਕ ਅਨਿਲ ਸ਼ਰਮਾ ਵੀ ਮੌਕੇ 'ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਤੋਂ ਬਾਅਦ ਮੇਅਰ ਪ੍ਰਵੇਸ਼ ਵਾਹੀ ਵੀ ਘਟਨਾ ਸਥਾਨ 'ਤੇ ਪਹੁੰਚ ਗਏ ਹਨ।
ਫ਼ਾਇਰ ਬ੍ਰਿਗੇਡ ਨੂੰ ਮਿਲੀ ਦੁਪਹਿਰ 1:30 ਵਜੇ ਸੂਚਨਾ
ਜਾਣਕਾਰੀ ਅਨੁਸਾਰ, ਦਮਕਲ ਵਿਭਾਗ ਨੂੰ ਦੁਪਹਿਰ ਕਰੀਬ 1:30 ਵਜੇ ਨਾਨਕਪੁਰਾ ਗੁਰਦੁਆਰੇ ਦੇ ਕੋਲ ਇੱਕ ਪੰਜ ਮੰਜ਼ਿਲਾਂ ਇਮਾਰਤ ਡਿੱਗਣ ਦੀ ਸੂਚਨਾ ਮਿਲੀ ਸੀ।
ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਲਗਭਗ 80 ਗਜ਼ ਵਿੱਚ ਬਣੀ ਇਸ ਪੰਜ ਮੰਜ਼ਿਲਾਂ ਇਮਾਰਤ ਦੇ ਬੇਸਮੈਂਟ ਵਿੱਚ ਕੰਮ ਚੱਲ ਰਿਹਾ ਸੀ। ਇਸ ਪੰਜ ਮੰਜ਼ਿਲਾਂ ਇਮਾਰਤ ਵਿੱਚ ਪੀ.ਜੀ. (PG) ਵੀ ਚੱਲ ਰਿਹਾ ਸੀ। ਜਾਣਕਾਰੀ ਅਨੁਸਾਰ, ਪਿਲਰ ਟੁੱਟਣ ਕਾਰਨ ਐਤਵਾਰ ਨੂੰ ਇਹ ਇਮਾਰਤ ਅਚਾਨਕ ਧੜੰਮ ਢਹਿ ਗਈ।