Bengaluru LPG cylinder explosion: ਗੈਸ ਸਿਲੰਡਰ ਨਾਲ ਧਮਾਕਾ, 1 ਮੌਤ, ਕਈ ਜ਼ਖ਼ਮੀ

By:  Gurjeet Singh December 30th 2025 01:45 PM -- Updated: December 30th 2025 03:48 PM

ਬੈਂਗਲੁਰੂ ਦੇ ਕੁੰਡਲਹੱਲੀ ਨਾਲ ਸਬੰਧਤ ਇਲਾਕੇ ਵਿੱਚ ਇਕ ਵਪਾਰਕ ਗੈਸ ਸਿਲੰਡਰ ਦਾ ਧਮਾਕਾ ਹੋਇਆ, ਜਿਸ ਵਿੱਚ  23 ਸਾਲਾ ਸਾਫਟਵੇਅਰ ਇੰਜੀਨੀਅਰ ਦੀ ਮੌਤ ਹੋ ਗਈ ਅਤੇ 3 ਲੋਕ ਜ਼ਖ਼ਮੀ ਹੋ ਗਏ। ਇਹ ਸਵੇਰੇ 6:15 ਵਜੇ ਦੇ ਲਗਭਗ ਇੱਕ ਪੀਜੀ ਵਿੱਚ ਵਾਪਰੀ, ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

 

ਇਸ ਧਮਾਕੇ ਨਾਲ ਇਲਾਕੇ ਵਿੱਚ ਦਹਿਸ਼ਤ ਮੱਚ ਗਈ ਅਤੇ ਨੇੜੇ ਰਹਿਣ ਵਾਲੇ ਲੋਕ ਜ਼ਖ਼ਮੀਆਂ ਦੀ ਮਦਦ ਲਈ ਮੌਕੇ ਉੱਤੇ ਪਹੁੰਚੇ। ਅਧਿਕਾਰੀਆਂ ਨੇ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਪੁਲਿਸ ਨੇ ਘਟਨਾ ਦੇ ਕਾਰਨਾਂ ਦੀ ਜਾਂਚ ਦੇ ਨਾਲ-ਨਾਲ ਇਲਾਕੇ ਵਿੱਚ ਸੁਰੱਖਿਆ ਵਧਾਈ ਹੈ। ਉੱਥੇ ਹੀ ਹਾਦਸੇ ਵਿਚ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਹ ਘਟਨਾ ਬੈਂਗਲੁਰੂ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਗੈਸ ਸੁਰੱਖਿਆ ਪੱਖੋਂ ਸਵਾਲ ਖੜੇ ਕਰਦੀ ਹੈ, ਉੱਥੇ ਹੀ ਏਜੰਸੀਆਂ ਅੱਗੇ ਦੀ ਕਾਰਵਾਈ ਕਰ ਰਹੀਆਂ ਹਨ।

Related Post

BJP ਵੱਲੋਂ ਵੱਡਾ ਐਕਸ਼ਨ: ਨਿਤਿਨ ਨਬੀਨ ਦੀ ਨਵੀਂ ਟੀਮ ਦਾ ਐਲਾਨ! ਪੰਜਾਬ ਦੇ ਦੋ ਸੀਨੀਅਰ ਨੇਤਾਵਾਂ ਸਣੇ ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ, ਸਿਆਸੀ ਗਲਿਆਰਿਆਂ ‘ਚ ਛਾਇਆ ਮਾਤਮ, ਪ੍ਰਸ਼ਾਸ਼ਨ ‘ਚ ਮੱਚਿਆ ਹੜਕੰਪ…
ਲਾਲ ਕਿਲ੍ਹੇ ਤੋਂ PM ਮੋਦੀ ਦਾ ਵੱਡਾ ਐਲਾਨ, ਦੇਸ਼ ਭਰ ‘ਚ ਬਣਾਈਆਂ ਜਾਣਗੀਆਂ 6 ਕਰੋੜ ਲੱਖਪਤੀ ਦੀਦੀ
ਗੁਰਬਾਣੀ ਲਾਈਵ ਪ੍ਰਸਾਰਣ ਮਾਮਲਾ: ਦਿੱਲੀ ਹਾਈ ਕੋਰਟ ਨੇ GTC ਪੰਜਾਬੀ ’ਤੇ ਤੁਰੰਤ ਰੋਕ ਲਗਾਉਣ ਤੋਂ ਕੀਤਾ ਇਨਕਾਰ, 23 ਸਤੰਬਰ ਨੂੰ ਹੋਵੇਗੀ ਅਗਲੀ ਸੁਣਵਾਈ
ਜਾਣੋ ਕੌਣ ਹੈ ਸੁਖਬੀਰ ਬਾਦਲ ’ਤੇ ਹਮਲਾ ਕਰਨ ਵਾਲਾ ਸ਼ਖਸ! ਪਹਿਲੀ ਤਸਵੀਰ ਆਈ ਸਾਹਮਣੇ…
Vande Mataram: ਹੁਣ 'ਵੰਦੇ ਮਾਤਰਮ' ਦਾ ਅਪਮਾਨ ਹੋਵੇਗਾ ਅਪਰਾਧ, ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਕਾਨੂੰਨ ਲਾਗੂ

© Copyright Galactic Television & Communications Pvt. Ltd. 2026. All rights reserved.