ਅਗਸਤ ਦੇ ਆਖ਼ਰੀ ਦਿਨਾਂ ‘ਚ ਛੁੱਟੀਆਂ ਦੀ ਭਰਮਾਰ: ਜਾਣੋ ਕਦੋਂ-ਕਦੋਂ ਬੰਦ ਰਹਿਣਗੇ ਸਕੂਲ, ਕਾਲਜ ਅਤੇ ਬੈਂਕ

ਅਗਸਤ ਦੇ ਆਖ਼ਰੀ ਦਿਨਾਂ ਵਿੱਚ ਮਿਲਾਦ-ਉਨ-ਨਬੀ, ਰੱਖੜੀ ਅਤੇ ਐਤਵਾਰਾਂ ਕਾਰਨ ਕਈ ਥਾਵਾਂ ’ਤੇ ਸਕੂਲ, ਕਾਲਜ, ਬੈਂਕ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। 26 ਅਗਸਤ ਨੂੰ ਮਿਲਾਦ-ਉਨ-ਨਬੀ, 28 ਅਗਸਤ ਨੂੰ ਰੱਖੜੀ, ਜਦਕਿ 23 ਅਤੇ 30 ਅਗਸਤ ਨੂੰ ਐਤਵਾਰ ਦੀ ਛੁੱਟੀ ਰਹੇਗੀ। ਹਾਲਾਂਕਿ ਤਿਉਹਾਰਾਂ ਦੀਆਂ ਛੁੱਟੀਆਂ ਰਾਜ ਅਨੁਸਾਰ ਵੱਖ-ਵੱਖ ਹੋ ਸਕਦੀਆਂ ਹਨ।

By:  Lajwinder Kaur August 22nd 2026 05:26 PM -- Updated: August 22nd 2026 05:56 PM

ਅਗਸਤ ਮਹੀਨਾ ਖ਼ਤਮ ਹੋਣ ਵਿੱਚ ਹੁਣ ਸਿਰਫ਼ 8 ਦਿਨ ਹੀ ਬਾਕੀ ਹਨ। ਇਸ ਦੌਰਾਨ ਵੱਖ-ਵੱਖ ਤਿਉਹਾਰਾਂ ਅਤੇ ਹਫ਼ਤਾਵਾਰੀ ਛੁੱਟੀਆਂ ਦੇ ਚਲਦਿਆਂ ਸਕੂਲ, ਕਾਲਜ, ਬੈਂਕ ਅਤੇ ਸਰਕਾਰੀ ਦਫ਼ਤਰ ਕਈ ਦਿਨ ਬੰਦ ਰਹਿਣਗੇ। ਮਿਲਾਦ-ਉਨ-ਨਬੀ ਅਤੇ ਰੱਖੜੀ ਵਰਗੇ ਤਿਉਹਾਰਾਂ ਕਾਰਨ ਦੇਸ਼ ਦੇ ਕਈ ਰਾਜਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।

ਮਿਲਾਦ-ਉਨ-ਨਬੀ ਅਤੇ ਰੱਖੜੀ ਦੀਆਂ ਛੁੱਟੀਆਂ

26 ਅਗਸਤ (ਬੁੱਧਵਾਰ): ਇਸ ਦਿਨ ਮਿਲਾਦ-ਉਨ-ਨਬੀ ਦਾ ਤਿਉਹਾਰ ਹੈ, ਜੋ ਕਿ ਪੈਗੰਬਰ ਮੁਹੰਮਦ ਦੇ ਜਨਮ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਧਾਰਮਿਕ ਪ੍ਰੋਗਰਾਮ ਅਤੇ ਨਮਾਜ਼ ਅਦਾ ਕੀਤੀ ਜਾਂਦੀ ਹੈ। ਇਸ ਦਿਨ ਕਈ ਰਾਜਾਂ ਵਿੱਚ ਸਕੂਲ, ਬੈਂਕ ਅਤੇ ਸਰਕਾਰੀ ਦਫ਼ਤਰ ਬੰਦ ਰਹਿ ਸਕਦੇ ਹਨ।

28 ਅਗਸਤ (ਸ਼ੁੱਕਰਵਾਰ): ਇਸ ਦਿਨ ਭਰਾ-ਭੈਣ ਦੇ ਪਿਆਰ ਦਾ ਪ੍ਰਤੀਕ ਪਵਿੱਤਰ ਤਿਉਹਾਰ 'ਰੱਖੜੀ' ਮਨਾਇਆ ਜਾਵੇਗਾ। ਰੱਖੜੀ ਦੇ ਮੌਕੇ 'ਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਸਕੂਲ ਅਤੇ ਵਿਦਿਅਕ ਸੰਸਥਾਵਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਕਈ ਥਾਵਾਂ 'ਤੇ ਸਰਕਾਰੀ ਅਤੇ ਨਿੱਜੀ ਦਫ਼ਤਰਾਂ ਵਿੱਚ ਵੀ ਛੁੱਟੀ ਹੋ ਸਕਦੀ ਹੈ ਜਾਂ ਕੰਮ ਦੇ ਸਮੇਂ ਵਿੱਚ ਬਦਲਾਅ ਕਰਕੇ ਅੱਧੇ ਦਿਨ ਦੀ ਛੁੱਟੀ ਕੀਤੀ ਜਾ ਸਕਦੀ ਹੈ।

ਐਤਵਾਰ ਦੀਆਂ ਛੁੱਟੀਆਂ

ਅਗਸਤ ਦੇ ਆਖ਼ਰੀ ਹਫ਼ਤੇ ਆਉਣ ਵਾਲੇ ਐਤਵਾਰਾਂ ਯਾਨੀ 23 ਅਗਸਤ ਅਤੇ 30 ਅਗਸਤ ਨੂੰ ਰੁਟੀਨ ਵਾਂਗ ਸਕੂਲ, ਕਾਲਜ, ਬੈਂਕ ਅਤੇ ਦਫ਼ਤਰ ਪੂਰੀ ਤਰ੍ਹਾਂ ਬੰਦ ਰਹਿਣਗੇ। ਜੇਕਰ ਤੁਸੀਂ ਇਸ ਦੌਰਾਨ ਕੋਈ ਪਰਿਵਾਰਕ ਯਾਤਰਾ ਜਾਂ ਕੰਮ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ ਇਨ੍ਹਾਂ ਛੁੱਟੀਆਂ ਨੂੰ ਪਹਿਲਾਂ ਹੀ ਧਿਆਨ ਵਿੱਚ ਰੱਖ ਸਕਦੇ ਹੋ।

ਰਾਜਾਂ ਦੇ ਹਿਸਾਬ ਨਾਲ ਬਦਲਦੀਆਂ ਹਨ ਛੁੱਟੀਆਂ

ਇਹ ਧਿਆਨ ਦੇਣ ਯੋਗ ਹੈ ਕਿ ਧਾਰਮਿਕ ਅਤੇ ਖੇਤਰੀ ਤਿਉਹਾਰਾਂ ਦੀਆਂ ਛੁੱਟੀਆਂ ਪੂਰੇ ਦੇਸ਼ ਵਿੱਚ ਇੱਕੋ ਜਿਹੀਆਂ ਨਹੀਂ ਹੁੰਦੀਆਂ। ਵੱਖ-ਵੱਖ ਰਾਜ ਸਰਕਾਰਾਂ ਆਪਣੇ ਸਥਾਨਕ ਤਿਉਹਾਰਾਂ ਅਤੇ ਕੈਲੰਡਰ ਦੇ ਆਧਾਰ 'ਤੇ ਛੁੱਟੀਆਂ ਦਾ ਐਲਾਨ ਕਰਦੀਆਂ ਹਨ, ਇਸ ਲਈ ਸਥਾਨਕ ਹਾਲਾਤਾਂ ਮੁਤਾਬਕ ਹੀ ਛੁੱਟੀਆਂ ਦੀ ਪੁਸ਼ਟੀ ਕੀਤੀ ਜਾਂਦੀ ਹੈ।

© Copyright Galactic Television & Communications Pvt. Ltd. 2026. All rights reserved.