ਗੁਜਰਾਤ ਨਗਰ ਨਿਗਮ ਚੋਣ ਨਤੀਜੇ: ਵੋਟਾਂ ਦੀ ਗਿਣਤੀ ਜਾਰੀ, ਜਾਣੋ ਕਿਸ ਪਾਰਟੀ ਦਾ ਦਬਦਬਾ BJP, ਆਪ ਜਾਂ ਕਾਂਗਰਸ?

By:  Lajwinder Kaur April 28th 2026 11:43 AM -- Updated: April 28th 2026 12:01 PM

ਗੁਜਰਾਤ ਵਿੱਚ ਸਥਾਨਕ ਨਿਕਾਯ ਚੋਣਾਂ ਦੀ ਗਿਣਤੀ ਜਾਰੀ ਹੈ ਅਤੇ ਸ਼ੁਰੂਆਤੀ ਨਤੀਜਿਆਂ ਨੇ ਸਿਆਸੀ ਤਸਵੀਰ ਕਾਫ਼ੀ ਹੱਦ ਤੱਕ ਸਾਫ਼ ਕਰ ਦਿੱਤੀ ਹੈ। ਹੁਣ ਤੱਕ ਸਾਹਮਣੇ ਆਏ ਰੁਝਾਨਾਂ ਅਤੇ ਐਲਾਨੇ ਗਏ ਨਤੀਜਿਆਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੱਡੀ ਬੜ੍ਹਤ ਬਣਾ ਲਈ ਹੈ, ਜਦਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਇਸ ਦੌੜ ਵਿੱਚ ਕਾਫ਼ੀ ਪਿੱਛੇ ਨਜ਼ਰ ਆ ਰਹੀਆਂ ਹਨ।

ਸੂਬੇ ਭਰ ਦੀਆਂ 15 ਨਗਰ ਨਿਗਮਾਂ, 84 ਨਗਰ ਪਾਲਿਕਾਵਾਂ, 34 ਜ਼ਿਲ੍ਹਾ ਪੰਚਾਇਤਾਂ ਅਤੇ 260 ਤਾਲੁਕਾ ਪੰਚਾਇਤਾਂ ਦੀਆਂ ਕੁੱਲ 9,992 ਸੀਟਾਂ ਵਿੱਚੋਂ ਹੁਣ ਤੱਕ 1,489 ਸੀਟਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਭਾਜਪਾ ਨੇ 1,332 ਸੀਟਾਂ 'ਤੇ ਜਿੱਤ ਦਰਜ ਕਰਕੇ ਵੱਡੀ ਬੜ੍ਹਤ ਹਾਸਲ ਕਰ ਲਈ ਹੈ। ਦੂਜੇ ਪਾਸੇ, ਕਾਂਗਰਸ ਦੇ ਖਾਤੇ ਵਿੱਚ ਹੁਣ ਤੱਕ 108 ਸੀਟਾਂ ਆਈਆਂ ਹਨ, ਜਦਕਿ 'ਆਪ' ਸਮੇਤ ਹੋਰ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੂੰ 49 ਸੀਟਾਂ ਮਿਲੀਆਂ ਹਨ। ਸ਼ੁਰੂਆਤੀ ਰੁਝਾਨਾਂ ਤੋਂ ਇਹ ਸਾਫ਼ ਹੋ ਗਿਆ ਹੈ ਕਿ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਵਿੱਚ ਭਾਜਪਾ ਦਾ ਪ੍ਰਦਰਸ਼ਨ ਕਾਫ਼ੀ ਮਜ਼ਬੂਤ ਰਿਹਾ ਹੈ।

ਜੇਕਰ ਵੋਟਿੰਗ ਪ੍ਰਤੀਸ਼ਤ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਇਸ ਵਾਰ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਪੇਂਡੂ ਖੇਤਰ ਦੇ ਵੋਟਰਾਂ ਵਿੱਚ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ। ਨਗਰ ਨਿਗਮਾਂ ਵਿੱਚ ਜਿੱਥੇ 49.02 ਪ੍ਰਤੀਸ਼ਤ ਵੋਟਿੰਗ ਹੋਈ, ਉੱਥੇ ਹੀ ਨਗਰ ਪਾਲਿਕਾਵਾਂ ਵਿੱਚ ਇਹ ਅੰਕੜਾ 59.50 ਪ੍ਰਤੀਸ਼ਤ ਦਰਜ ਕੀਤਾ ਗਿਆ। ਉਪ-ਚੋਣਾਂ ਵਾਲੀਆਂ ਨਗਰ ਨਿਗਮਾਂ ਵਿੱਚ 55.38 ਪ੍ਰਤੀਸ਼ਤ ਵੋਟਿੰਗ ਹੋਈ, ਜਦਕਿ ਜ਼ਿਲ੍ਹਾ ਪੰਚਾਇਤਾਂ ਵਿੱਚ 61.69 ਪ੍ਰਤੀਸ਼ਤ ਅਤੇ ਤਾਲੁਕਾ ਪੰਚਾਇਤਾਂ ਵਿੱਚ 62.38 ਪ੍ਰਤੀਸ਼ਤ ਵੋਟਿੰਗ ਨੇ ਪੇਂਡੂ ਖੇਤਰ ਦੀ ਮਜ਼ਬੂਤ ਹਿੱਸੇਦਾਰੀ ਦਾ ਸੰਕੇਤ ਦਿੱਤਾ ਹੈ।

ਇਨ੍ਹਾਂ ਸੀਟਾਂ 'ਤੇ 'ਆਪ' ਨੇ ਮਾਰੀ ਬਾਜ਼ੀ

 ਅਮਰੇਲੀ, ਗਿਰ ਸੋਮਨਾਥ ਅਤੇ ਜਾਮਨਗਰ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਛੋਟਾ ਉਦੇਪੁਰ ਜ਼ਿਲ੍ਹੇ ਵਿੱਚ ਵੀ ਆਪਣੀ ਐਂਟਰੀ ਕਰ ਲਈ ਹੈ। 'ਆਪ' ਨੇ ਨਸਵਾੜੀ ਦੀ ਬਗਲਿਆ ਤਾਲੁਕਾ ਪੰਚਾਇਤ ਸੀਟ ਜਿੱਤ ਲਈ ਹੈ। ਇੱਥੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਵਿਤਾਬੇਨ ਭੀਲ ਨੇ 1,441 ਵੋਟਾਂ ਦੇ ਫਰਕ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।

ਪਾਟੜੀ ਨਗਰ ਪਾਲਿਕਾ ਦੇ 6 ਵਾਰਡਾਂ ਦੀਆਂ ਸਾਰੀਆਂ 24 ਸੀਟਾਂ 'ਤੇ ਭਾਜਪਾ ਦੀ ਜਿੱਤ

ਸੁਰੇਂਦਰਨਗਰ ਜ਼ਿਲ੍ਹੇ ਦੀ ਪਾਟੜੀ ਨਗਰ ਪਾਲਿਕਾ ਵਿੱਚ ਭਾਰਤੀ ਜਨਤਾ ਪਾਰਟੀ ਨੇ ਹੂੰਝਾ ਫੇਰ ਜਿੱਤ ਦਰਜ ਕਰਦਿਆਂ 6 ਵਾਰਡਾਂ ਦੀਆਂ ਸਾਰੀਆਂ 24 ਸੀਟਾਂ ਆਪਣੇ ਨਾਮ ਕਰ ਲਈਆਂ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਵਿੱਚੋਂ 18 ਸੀਟਾਂ 'ਤੇ ਪਹਿਲਾਂ ਕੋਈ ਚੋਣ ਨਹੀਂ ਹੋਈ ਸੀ (ਉਮੀਦਵਾਰ ਨਿਰਵਿਰੋਧ ਚੁਣੇ ਗਏ ਸਨ)।

ਸਮਾਜਵਾਦੀ ਪਾਰਟੀ ਦੀ ਝੋਲੀ ਪਈ ਆਹ ਵਾਲੀ ਸੀਟ

ਗੁਜਰਾਤ ਦੀਆਂ ਸਥਾਨਕ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾ ਦਿੱਤੀ ਹੈ। ਇੱਥੇ ਖੇੜਾ ਜ਼ਿਲ੍ਹੇ ਦੀ ਕਾਠਲਾਲ ਨਗਰ ਪਾਲਿਕਾ ਦੇ ਵਾਰਡ ਨੰਬਰ 4 ਵਿੱਚ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।

ਕਾਂਗਰਸ ਨੇ ਇਸ ਸੀਟ ਤੋਂ ਮਾਰੀ ਬਾਜ਼ੀ

ਰਾਜਕੋਟ ਦੇ ਵਾਰਡ ਨੰਬਰ 16 ਵਿੱਚ ਕਾਂਗਰਸੀ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਇਸ ਵਾਰਡ ਵਿੱਚ ਕਾਂਗਰਸ ਦੇ ਸਾਰੇ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਇਸ ਵਾਰ ਪਾਰਟੀ ਨੇ ਇੱਥੇ ਵਾਪਸੀ ਕਰ ਲਈ ਹੈ। ਜਿਵੇਂ-ਜਿਵੇਂ ਨਤੀਜੇ ਸਾਹਮਣੇ ਆਉਣਗੇ ਪਤਾ ਚੱਲੇਗਾ ਕਿਹੜੀ ਪਾਰਟੀ ਰਹੀ ਸਭ ਤੋਂ ਅੱਗੇ।


Related Post

BJP ਵੱਲੋਂ ਵੱਡਾ ਐਕਸ਼ਨ: ਨਿਤਿਨ ਨਬੀਨ ਦੀ ਨਵੀਂ ਟੀਮ ਦਾ ਐਲਾਨ! ਪੰਜਾਬ ਦੇ ਦੋ ਸੀਨੀਅਰ ਨੇਤਾਵਾਂ ਸਣੇ ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ, ਸਿਆਸੀ ਗਲਿਆਰਿਆਂ ‘ਚ ਛਾਇਆ ਮਾਤਮ, ਪ੍ਰਸ਼ਾਸ਼ਨ ‘ਚ ਮੱਚਿਆ ਹੜਕੰਪ…
ਲਾਲ ਕਿਲ੍ਹੇ ਤੋਂ PM ਮੋਦੀ ਦਾ ਵੱਡਾ ਐਲਾਨ, ਦੇਸ਼ ਭਰ ‘ਚ ਬਣਾਈਆਂ ਜਾਣਗੀਆਂ 6 ਕਰੋੜ ਲੱਖਪਤੀ ਦੀਦੀ
ਗੁਰਬਾਣੀ ਲਾਈਵ ਪ੍ਰਸਾਰਣ ਮਾਮਲਾ: ਦਿੱਲੀ ਹਾਈ ਕੋਰਟ ਨੇ GTC ਪੰਜਾਬੀ ’ਤੇ ਤੁਰੰਤ ਰੋਕ ਲਗਾਉਣ ਤੋਂ ਕੀਤਾ ਇਨਕਾਰ, 23 ਸਤੰਬਰ ਨੂੰ ਹੋਵੇਗੀ ਅਗਲੀ ਸੁਣਵਾਈ
ਜਾਣੋ ਕੌਣ ਹੈ ਸੁਖਬੀਰ ਬਾਦਲ ’ਤੇ ਹਮਲਾ ਕਰਨ ਵਾਲਾ ਸ਼ਖਸ! ਪਹਿਲੀ ਤਸਵੀਰ ਆਈ ਸਾਹਮਣੇ…
Vande Mataram: ਹੁਣ 'ਵੰਦੇ ਮਾਤਰਮ' ਦਾ ਅਪਮਾਨ ਹੋਵੇਗਾ ਅਪਰਾਧ, ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਕਾਨੂੰਨ ਲਾਗੂ

© Copyright Galactic Television & Communications Pvt. Ltd. 2026. All rights reserved.