ਕਿਸਾਨਾਂ ਲਈ ਖ਼ੁਸ਼ਖ਼ਬਰੀ: ਫੋਨ 'ਤੇ ਆਇਆ ਮੈਸੇਜ, ਪ੍ਰਧਾਨ ਮੰਤਰੀ ਮੋਦੀ ਦੇਣਗੇ ਵੱਡਾ ਤੋਹਫ਼ਾ, ਖਾਤਿਆਂ ‘ਚ ਆਉਣਗੇ ਪੈਸੇ…

ਦੇਸ਼ ਦੇ ਕਿਸਾਨਾਂ ਲਈ ਇੱਕ ਬਹੁਤ ਹੀ ਖ਼ੁਸ਼ਖ਼ਬਰੀ ਵਾਲੀ ਖ਼ਬਰ ਸਾਹਮਣੇ ਆਈ ਹੈ। ਸਰਕਾਰ ਵੱਲੋਂ ਕਿਸਾਨਾਂ ਦੇ ਮੋਬਾਈਲ ਫੋਨਾਂ 'ਤੇ ਟੈਕਸਟ ਮੈਸੇਜ ਭੇਜੇ ਗਏ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸ਼ੁੱਕਰਵਾਰ ਨੂੰ ਬਿਹਾਰ ਸਮੇਤ ਦੇਸ਼ ਭਰ ਦੇ ਲੱਖਾਂ ਕਿਸਾਨਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੇ ਹਨ।

By:  Lajwinder Kaur October 29th 2026 02:07 PM -- Updated: October 29th 2026 02:28 PM

ਦੇਸ਼ ਦੇ ਕਿਸਾਨਾਂ ਲਈ ਇੱਕ ਬਹੁਤ ਹੀ ਖ਼ੁਸ਼ਖ਼ਬਰੀ ਵਾਲੀ ਖ਼ਬਰ ਸਾਹਮਣੇ ਆਈ ਹੈ। ਸਰਕਾਰ ਵੱਲੋਂ ਕਿਸਾਨਾਂ ਦੇ ਮੋਬਾਈਲ ਫੋਨਾਂ 'ਤੇ ਟੈਕਸਟ ਮੈਸੇਜ ਭੇਜੇ ਗਏ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸ਼ੁੱਕਰਵਾਰ ਨੂੰ ਬਿਹਾਰ ਸਮੇਤ ਦੇਸ਼ ਭਰ ਦੇ ਲੱਖਾਂ ਕਿਸਾਨਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੇ ਹਨ।

24ਵੀਂ ਕਿਸ਼ਤ ਕੀਤੀ ਜਾਏਗੀ ਜਾਰੀ

ਕੇਂਦਰ ਸਰਕਾਰ ਵੱਲੋਂ 'ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ' (PM-KISAN) ਯੋਜਨਾ ਦੀ 24ਵੀਂ ਕਿਸ਼ਤ ਜਾਰੀ ਕੀਤੀ ਜਾ ਰਹੀ ਹੈ। ਇਸ ਤਹਿਤ ਇਕੱਲੇ ਬਿਹਾਰ ਦੇ ਹੀ 73.65 ਲੱਖ ਤੋਂ ਵੱਧ ਕਿਸਾਨਾਂ ਦੇ ਬੈਂਕ ਖ਼ਾਤਿਆਂ ਵਿੱਚ 2-2 ਹਜ਼ਾਰ ਰੁਪਏ ਦੀ ਰਾਸ਼ੀ ਸਿੱਧੀ ਟ੍ਰਾਂਸਫਰ ਕੀਤੀ ਜਾਵੇਗੀ।

ਗੁਜਰਾਤ ਤੋਂ ਜਾਰੀ ਹੋਵੇਗੀ 24ਵੀਂ ਕਿਸ਼ਤ

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਭੇਜੇ ਗਏ ਸੱਦਾ ਪੱਤਰ/ਸੁਨੇਹੇ ਅਨੁਸਾਰ, ਪ੍ਰਧਾਨ ਮੰਤਰੀ ਨਰੇਂਦਰ ਮੋਦੀ 30 ਅਕਤੂਬਰ 2026 ਨੂੰ ਗੁਜਰਾਤ ਦੇ ਬਨਾਸਕਾਂਠਾ ਤੋਂ ਪੀ.ਐੱਮ. ਕਿਸਾਨ ਯੋਜਨਾ ਦੀ 24ਵੀਂ ਕਿਸ਼ਤ ਜਾਰੀ ਕਰਨਗੇ।

ਮੋਬਾਈਲ ਮੈਸੇਜ ਵਿੱਚ ਕਿਸਾਨਾਂ ਨੂੰ ਇਸ ਸਮਾਗਮ ਨਾਲ ਆਨਲਾਈਨ ਜੁੜਨ ਲਈ ਇੱਕ ਵੈੱਬਕਾਸਟ ਲਿੰਕ (Webcast Link) ਵੀ ਸਾਂਝਾ ਕੀਤਾ ਗਿਆ ਹੈ, ਤਾਂ ਜੋ ਕਿਸਾਨ ਸਿੱਧਾ ਲਾਈਵ ਪ੍ਰੋਗਰਾਮ ਦੇਖ ਸਕਣ।

ਬਿਹਾਰ ਦੇ ਕਿਸਾਨਾਂ ਨੂੰ ਮਿਲਣਗੇ ਲਗਭਗ 1476 ਕਰੋੜ ਰੁਪਏ

ਪੀ.ਐੱਮ. ਕਿਸਾਨ ਯੋਜਨਾ ਤਹਿਤ ਯੋਗ ਕਿਸਾਨਾਂ ਨੂੰ ਸਾਲਾਨਾ 6,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਰਾਸ਼ੀ 2,000-2,000 ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਸਿੱਧੀ ਕਿਸਾਨਾਂ ਦੇ ਬੈਂਕ ਖ਼ਾਤਿਆਂ 'ਚ ਭੇਜੀ ਜਾਂਦੀ ਹੈ। ਬਿਹਾਰ ਵਿੱਚ ਲਗਭਗ 73.65 ਲੱਖ ਕਿਸਾਨ ਇਸ ਯੋਜਨਾ ਦਾ ਲਾਭ ਲੈ ਰਹੇ ਹਨ। ਇਸ ਹਿਸਾਬ ਨਾਲ 24ਵੀਂ ਕਿਸ਼ਤ ਤਹਿਤ ਸੂਬੇ ਦੇ ਕਿਸਾਨਾਂ ਦੇ ਖ਼ਾਤਿਆਂ ਵਿੱਚ 1,476 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਪਹੁੰਚਣ ਦਾ ਅਨੁਮਾਨ ਹੈ।

ਖ਼ਾਤੇ 'ਚ ਪੈਸੇ ਆਉਣ ਲਈ ਇਹ ਕੰਮ ਜ਼ਰੂਰੀ

ਕਿਸ਼ਤ ਜਾਰੀ ਹੋਣ ਤੋਂ ਬਾਅਦ ਕਿਸਾਨਾਂ ਨੂੰ ਆਪਣੇ ਬੈਂਕ ਖ਼ਾਤੇ ਅਤੇ ਰਜਿਸਟਰਡ ਮੋਬਾਈਲ ਨੰਬਰ 'ਤੇ ਨਜ਼ਰ ਰੱਖਣੀ ਚਾਹੀਦੀ ਹੈ। ਜਿਨ੍ਹਾਂ ਕਿਸਾਨਾਂ ਦੇ ਖ਼ਾਤੇ 'ਚ ਪੈਸੇ ਨਹੀਂ ਆਉਂਦੇ, ਉਹ ਪੀ.ਐੱਮ. ਕਿਸਾਨ ਪੋਰਟਲ 'ਤੇ ਆਪਣਾ ਸਟੇਟਸ ਚੈੱਕ ਕਰ ਸਕਦੇ ਹਨ।

ਪੈਸੇ ਪ੍ਰਾਪਤ ਕਰਨ ਲਈ ਇਹ ਸ਼ਰਤਾਂ ਪੂਰੀਆਂ ਹੋਣੀਆਂ ਜ਼ਰੂਰੀ ਹਨ:

e-KYC ਦੀ ਪ੍ਰਕਿਰਿਆ ਪੂਰੀ ਹੋਣੀ ਚਾਹੀਦੀ ਹੈ।

ਬੈਂਕ ਖ਼ਾਤਾ ਆਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ।

ਜ਼ਮੀਨ ਦਾ ਵੇਰਵਾ (Land Seeding) ਅਤੇ ਹੋਰ ਜਾਣਕਾਰੀ ਸਹੀ ਦਰਜ ਹੋਣੀ ਚਾਹੀਦੀ ਹੈ।

© Copyright Galactic Television & Communications Pvt. Ltd. 2026. All rights reserved.