ਸਾਬਕਾ CM ਦੇ ਘਰ ED ਦਾ ਛਾਪਾ; ਸਵੇਰੇ-ਸਵੇਰੇ 12 ਟਿਕਾਣਿਆਂ 'ਤੇ ਛਾਪੇਮਾਰੀ, ਸਿਆਸੀ ਜਗਤ ‘ਚ ਮੱਚੀ ਹਲਚਲ

By:  Lajwinder Kaur May 27th 2026 10:37 AM -- Updated: May 27th 2026 10:55 AM

ਦੇਸ਼ ਦੀ ਸਿਆਸਤ 'ਚ ਉਸ ਸਮੇਂ ਹਲਚਲ ਮੱਚ ਗਈ ਜਦੋਂ CM ਦੀ ਕੁਰਸੀ ਜਾਂਦੇ ਹੀ ਇਸ ਨੇਤਾ ਦੇ ਘਰ ED ਦੀ ਕਾਰਵਾਈ ਹੋ ਗਈ। ਦੱਸ ਦਈਏ ਕੇਰਲ ਦੇ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੇ ਤਿਰੂਵਨੰਤਪੁਰਮ ਸਥਿਤ ਘਰ 'ਤੇ ਬੁੱਧਵਾਰ ਯਾਨੀਕਿ 27 ਮਈ ਦੀ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿੱਚ ਕੀਤੀ ਗਈ ਹੈ। ਏਜੰਸੀ ਨੇ ਕੇਰਲ ਵਿੱਚ ਇੱਕੋ ਸਮੇਂ 12 ਟਿਕਾਣਿਆਂ 'ਤੇ ਛਾਪੇ ਮਾਰੇ ਹਨ, ਜਿਸ ਵਿੱਚ ਵਿਜਯਨ ਦਾ ਕਿਰਾਏ ਦਾ ਮਕਾਨ ਵੀ ਸ਼ਾਮਲ ਹੈ। ਅਧਿਕਾਰੀਆਂ ਮੁਤਾਬਕ, ਇਹ ਛਾਪੇਮਾਰੀ 'ਕੋਚੀਨ ਮਿਨਰਲਜ਼ ਐਂਡ ਰੂਟਾਈਲ ਲਿਮਟਿਡ' (CMRL) ਮਾਮਲੇ ਨਾਲ ਜੁੜੀ ਹੋਈ ਹੈ। ਏਜੰਸੀ ਤਿਰੂਵਨੰਤਪੁਰਮ, ਕੋਚੀ ਅਤੇ ਕੰਨੂਰ ਵਿੱਚ ਪਿਨਾਰਾਈ ਵਿਜਯਨ ਦੀ ਬੇਟੀ ਵੀਨਾ ਵਿਜਯਨ ਨਾਲ ਜੁੜੇ 12 ਟਿਕਾਣਿਆਂ 'ਤੇ ਸਰਚ ਆਪ੍ਰੇਸ਼ਨ ਚਲਾ ਰਹੀ ਹੈ। ਇਸ ਮਾਮਲੇ ਦੀ ਜਾਂਚ ਦੇ ਘੇਰੇ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਬੇਟੀ ਦੋਵੇਂ ਸ਼ਾਮਲ ਹਨ।

ਜਾਣੋ ਪੂਰਾ ਮਾਮਲਾ ਹੈ ਕੀ?

ਵੀਣਾ ਵਿਜਯਨ 'ਤੇ ਇਹ ਇਲਜ਼ਾਮ ਹੈ ਕਿ ਕੋਚੀਨ ਮਿਨਰਲਜ਼ ਐਂਡ ਰੂਟਾਈਲ ਲਿਮਟਿਡ (CMRL) ਨਾਂ ਦੀ ਇੱਕ ਪ੍ਰਾਈਵੇਟ ਕੰਪਨੀ ਨੇ ਸਾਲ 2018 ਤੋਂ 2019 ਦੇ ਵਿਚਕਾਰ, ਤਤਕਾਲੀ ਸੀ.ਐੱਮ. ਵਿਜਯਨ ਦੀ ਬੇਟੀ ਵੀਣਾ ਦੀ ਕੰਪਨੀ 'ਐਕਸਾਲੌਜਿਕ ਸਲਿਊਸ਼ਨਜ਼' ਨੂੰ 1.72 ਕਰੋੜ ਰੁਪਏ ਦਾ ਗੈਰ-ਕਾਨੂੰਨੀ ਭੁਗਤਾਨ ਕੀਤਾ ਸੀ। ਇਲਜ਼ਾਮ ਇਹ ਹੈ ਕਿ ਆਈ.ਟੀ. ਫਰਮ ਵੱਲੋਂ ਕੰਪਨੀ ਨੂੰ ਬਦਲੇ ਵਿੱਚ ਕੋਈ ਸੇਵਾ (service) ਨਹੀਂ ਦਿੱਤੀ ਗਈ ਸੀ। ਈ.ਡੀ. (ED) ਦੀ ਇਹ ਛਾਪੇਮਾਰੀ ਕੇਰਲ ਹਾਈ ਕੋਰਟ ਵੱਲੋਂ ਮੰਗਲਵਾਰ ਨੂੰ CMRL ਦੀ ਉਸ ਪਟੀਸ਼ਨ ਨੂੰ ਖਾਰਜ ਕਰਨ ਤੋਂ ਬਾਅਦ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਨੇ ਇਸ ਮਾਮਲੇ ਵਿੱਚ ਈ.ਡੀ. ਦੀ ਕਾਰਵਾਈ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।

ਈ.ਡੀ. (ED) ਨੇ ਇਨ੍ਹਾਂ ਦੋਸ਼ਾਂ ਦੀ ਜਾਂਚ ਲਈ ਸਾਲ 2024 ਵਿੱਚ ਪੀ.ਐੱਮ.ਐੱਲ.ਏ. (PMLA) ਤਹਿਤ ਕੇਸ ਦਰਜ ਕੀਤਾ ਸੀ। ਇਹ ਮੁੱਦਾ ਵਿਜਯਨ ਸਰਕਾਰ ਲਈ ਸਭ ਤੋਂ ਵੱਡੇ ਰਾਜਨੀਤਿਕ ਵਿਵਾਦਾਂ ਵਿੱਚੋਂ ਇੱਕ ਰਿਹਾ ਹੈ। ਈ.ਡੀ. ਦੀ ਜਾਂਚ ਤੋਂ ਇਲਾਵਾ, ਇਸ ਮਾਮਲੇ ਦੀ ਜਾਂਚ 'ਸੀਰੀਅਸ ਫਰਾਡ ਇਨਵੈਸਟੀਗੇਸ਼ਨ ਆਫਿਸ' (SFIO) ਵੱਲੋਂ ਵੀ ਕੀਤੀ ਜਾ ਰਹੀ ਹੈ।

ਇਹ ਵਾਲੇ ਅਧਿਕਾਰੀਆਂ ‘ਤੇ ਡਿੱਗੀ ਗਾਜ਼, ਹੋਏ ਸਸਪੈਂਡ

ਮੰਗਲਵਾਰ ਨੂੰ ਵਿਜਯਨ ਨਾਲ ਜੁੜੇ ਪੰਜ ਪੁਲਿਸ ਕਰਮੀਆਂ ਨੂੰ ਮੁਅੱਤਲ (ਸਸਪੈਂਡ) ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਉਨ੍ਹਾਂ ਦੇ ਗੰਨਮੈਨ ਵੀ ਸ਼ਾਮਲ ਹਨ। ਇਸ ਦੇ ਨਾਲ ਹੀ, ਰਾਜ ਸਰਕਾਰ ਜਾਂਚ ਨੂੰ ਗਲਤ ਦਿਸ਼ਾ ਵੱਲ ਮੋੜਨ ਦੇ ਦੋਸ਼ਾਂ ਦੇ ਚੱਲਦਿਆਂ ਸੀਨੀਅਰ ਪੁਲਿਸ ਅਧਿਕਾਰੀ ਐੱਮ.ਆਰ. ਅਜੀਤ ਕੁਮਾਰ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕਰਨ 'ਤੇ ਵਿਚਾਰ ਕਰ ਰਹੀ ਹੈ।

ਮੁੱਖ ਮੰਤਰੀ ਦੀ ਕੁਰਸੀ ਜਾਣ ਤੋਂ ਬਾਅਦ ਪਿਨਾਰਾਈ ਵਿਜਯਨ ਹੁਣ ਕੇਰਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਬਣ ਗਏ ਹਨ। ਇਹ ਕਾਰਵਾਈ ਇੱਕ ਐਸ.ਆਈ.ਟੀ. (SIT) ਦੀ ਰਿਪੋਰਟ ਆਉਣ ਤੋਂ ਬਾਅਦ ਹੋਈ ਹੈ, ਜਿਸ ਨੂੰ ਵੀ.ਡੀ. ਸਤੀਸ਼ਨ ਦੇ ਮੁੱਖ ਮੰਤਰੀ ਬਣਨ ਤੋਂ ਤੁਰੰਤ ਬਾਅਦ ਗਠਿਤ ਕੀਤਾ ਗਿਆ ਸੀ। ਰਿਪੋਰਟ ਮੁਤਾਬਕ, ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਦਸੰਬਰ 2023 ਵਿੱਚ ਅਲਾਪੁਝਾ ਵਿਖੇ ਵਿਜਯਨ ਦੀ 'ਨਵ ਕੇਰਲ ਯਾਤਰਾ' ਦੇ ਵਿਰੋਧ ਪ੍ਰਦਰਸ਼ਨ ਦੌਰਾਨ ਅਧਿਕਾਰੀਆਂ ਨੇ ਯੂਥ ਕਾਂਗਰਸ ਅਤੇ ਕੇ.ਐਸ.ਯੂ. (KSU) ਵਰਕਰਾਂ 'ਤੇ ਹਮਲਾ ਕਰਦੇ ਸਮੇਂ ਗੈਰ-ਕਾਨੂੰਨੀ ਢੰਗ ਨਾਲ ਤਾਕਤ ਅਤੇ ਹਥਿਆਰਾਂ ਦੀ ਵਰਤੋਂ ਕੀਤੀ ਸੀ। ਸਤੀਸ਼ਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ, ਪਿਨਾਰਾਈ ਵਿਜਯਨ ਹੁਣ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਨਿਭਾ ਰਹੇ ਹਨ।

Related Post

ਭਾਜਪਾ 'ਚ ਆਉਂਦੇ ਹੀ ਚਮਕੀ ਰਾਘਵ ਚੱਢਾ ਦੀ ਕਿਸਮਤ, ਰਾਜਸਭਾ 'ਚ ਮਿਲੀ ਅਹਿਮ ਜ਼ਿੰਮੇਵਾਰੀ
ਆਹ 9 ਦਿਨ ਮੁਸ਼ਕਿਲ ਭਰੇ…ਅਸਮਾਨ ਤੋਂ ਵਰ੍ਹੇਗੀ ਅੱਗ! ਜਾਣੋ ਕਦੋਂ ਤੋਂ ਸ਼ੁਰੂ ਹੋ ਰਿਹਾ 'ਨੌਤਪਾ', ਪੜ੍ਹੋ ਜ਼ਰੂਰੀ ਗਾਈਡਲਾਈਨਜ਼
ਸੋਸ਼ਲ ਮੀਡੀਆ 'ਤੇ ਧਮਾਲ ਮਚਾਉਣ ਵਾਲੀ 'ਕਾਕਰੋਚ ਜਨਤਾ ਪਾਰਟੀ' ਕੀ ਹੈ? ਜਾਣੋ ਕੌਣ ਨੇ ਇਸ ਦੇ ਫਾਊਂਡਰ ਅਭੀਜੀਤ ਦੀਪਕੇ
ਰਾਹੁਲ ਗਾਂਧੀ ਦੀ ਨਵੀਂ ਚੇਤਾਵਨੀ…‘ਦੇਸ਼ 'ਚ ਆ ਰਿਹੈ ਵੱਡਾ ਆਰਥਿਕ ਤੂਫ਼ਾਨ, ਮੁਸ਼ਕਿਲ ਘੜੀ ਲਈ ਰਹੋ ਤਿਆਰ’
ਸਿੱਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ! ਸਿੱਕਮ ‘ਚ ਵੀ ਲਾਗੂ ਹੋਇਆ 'ਅਨੰਦ ਮੈਰਿਜ ਐਕਟ'; ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ
AAP ਦੀਆਂ ਵਧੀਆਂ ਮੁਸ਼ਕਲਾਂ, ਇੱਕ ਹੋਰ ਆਗੂ ‘ਤੇ ਪਹਿਲਾਂ ED ਦਾ ਛਾਪਾ ਫਿਰ ਗ੍ਰਿਫਤਾਰੀ, ਪਾਰਟੀ ‘ਚ ਹਲਚਲ, ਸਿਸੋਦੀਆ ਤੇ ਆਤਿਸ਼ੀ ਨੇ ਭਾਜਪਾ 'ਤੇ ਸਾਧਿਆ ਤਿੱਖਾ ਨਿਸ਼ਾਨਾ

© Copyright Galactic Television & Communications Pvt. Ltd. 2026. All rights reserved.