ਹਿਰਾਸਤ ’ਚ ਲਏ ਗਏ CJP ਆਗੂ ਅਭਿਜੀਤ ਦੀਪਕੇ ਨੂੰ ਵੱਡਾ ਝਟਕਾ! ਇਸ ਪਰਿਵਾਰ ਮੈਂਬਰ ਦਾ ਹੋਇਆ ਦੇ'ਹਾਂਤ, ਕੀ ਸੰਸਕਾਰ ‘ਚ ਹੋ ਪਾਉਣਗੇ ਸ਼ਾਮਿਲ?
ਪੁਲਿਸ ਹਿਰਾਸਤ ਦੇ ਦੌਰਾਨ ਅਭਿਜੀਤ ਦੀਪਕੇ ਨੂੰ ਬਹੁਤ ਹੀ ਦੁਖਦਾਇਕ ਖਬਰ ਮਿਲੀ ਹੈ। ਉਨ੍ਹਾਂ ਦੀ ਦਾਦੀ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਨੇ ਅੱਜ ਆਪਣੇ ਜੱਦੀ ਘਰ ਵਿਖੇ ਆਖਰੀ ਸਾਹ ਲਿਆ। ਹੁਣ ਦੇਖਣਾ ਹੋਏਗਾ ਕਿ ਉਹ ਸੰਸਕਾਰ ਦੇ ਵਿੱਚ ਸ਼ਾਮਿਲ ਹੋ ਪਾਉਂਦੇ ਹਨ ਜਾਂ ਨਹੀਂ!
ਦਿੱਲੀ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਪਹੁੰਚੇ ਕਾਕਰੋਚ ਜਨਤਾ ਪਾਰਟੀ (CJP) ਦੇ ਸੰਸਥਾਪਕ ਅਭਿਜੀਤ ਦੀਪਕੇ ਦੀ ਦਾਦੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਦਾਦੀ ਸਾਵਿਤਰੀਬਾਈ ਸ਼ੰਕਰਰਾਓ ਦੀਪਕੇ 85 ਸਾਲਾਂ ਦੇ ਸਨ ਅਤੇ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੇ ਸ਼ਨੀਵਾਰ ਸਵੇਰੇ ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਦੇ ਸੰਤੁਕ ਪਿੰਪਰੀ ਪਿੰਡ ਵਿੱਚ ਆਪਣੇ ਜੱਦੀ ਘਰ ਵਿਖੇ ਆਖਰੀ ਸਾਹ ਲਏ।
ਇਸ ਦੌਰਾਨ ਦਿੱਲੀ ਪੁਲਿਸ ਨੇ ਅਭਿਜੀਤ ਦੀਪਕੇ ਨੂੰ ਉਨ੍ਹਾਂ ਦੀ ਦਾਦੀ ਦੇ ਦੇਹਾਂਤ ਬਾਰੇ ਜਾਣਕਾਰੀ ਦੇ ਦਿੱਤੀ ਹੈ। ਹੁਣ ਇਹ ਉਨ੍ਹਾਂ ’ਤੇ ਨਿਰਭਰ ਕਰਦਾ ਹੈ ਕਿ ਉਹ ਹਿਰਾਸਤ ਵਿੱਚ ਰਹਿ ਕੇ ਆਪਣਾ ਵਿਰੋਧ ਜਾਰੀ ਰੱਖਦੇ ਹਨ ਜਾਂ ਦਾਦੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਵਾਪਸ ਜਾਂਦੇ ਹਨ।
ਦਿੱਲੀ ਹਵਾਈ ਅੱਡੇ ’ਤੇ ਜਹਾਜ਼ ਵਿੱਚੋਂ ਹੀ ਲਿਆ ਹਿਰਾਸਤ ’ਚ
ਜਾਣਕਾਰੀ ਅਨੁਸਾਰ, ਅਭਿਜੀਤ ਦੀਪਕੇ ਨੂੰ ਸ਼ਨੀਵਾਰ ਸਵੇਰੇ ਦਿੱਲੀ ਹਵਾਈ ਅੱਡੇ ’ਤੇ ਜਹਾਜ਼ ਦੇ ਅੰਦਰੋਂ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਉਹ ਮੁੰਬਈ ਤੋਂ ਦਿੱਲੀ ਪਹੁੰਚੇ ਸਨ। ਉਨ੍ਹਾਂ ਦੇ ਨਾਲ CJP ਆਗੂ ਸੌਰਭ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ।
ਇਹ ਆਗੂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖ਼ਿਲਾਫ਼ ਦਿੱਲੀ ਦੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰਨ ਲਈ ਪਹੁੰਚੇ ਸਨ। ਇਸ ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ।
ਨਿਊਜ਼ ਏਜੰਸੀ ਏਐੱਨਆਈ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ, ਪੁਲਿਸ ਨੇ ਅਭਿਜੀਤ ਦੀਪਕੇ ਨੂੰ ਉਨ੍ਹਾਂ ਦੀ ਦਾਦੀ ਦੇ ਦੇਹਾਂਤ ਬਾਰੇ ਦੱਸ ਦਿੱਤਾ ਹੈ। ਹੁਣ ਉਹ ਫ਼ੈਸਲਾ ਕਰਨਗੇ ਕਿ ਪ੍ਰਦਰਸ਼ਨ ਜਾਰੀ ਰੱਖਣਾ ਹੈ ਜਾਂ ਅੰਤਿਮ ਸਸਕਾਰ ਲਈ ਵਾਪਸ ਜਾਣਾ ਹੈ।
ਐਤਵਾਰ ਸਵੇਰੇ 10 ਵਜੇ ਹੋਵੇਗਾ ਅੰਤਿਮ ਸੰਸਕਾਰ
ਪਰਿਵਾਰਕ ਸੂਤਰਾਂ ਮੁਤਾਬਕ, ਸਾਵਿਤਰੀਬਾਈ ਸ਼ੰਕਰਰਾਓ ਦੀਪਕੇ ਦਾ ਅੰਤਿਮ ਸੰਸਕਾਰ ਐਤਵਾਰ ਸਵੇਰੇ 10 ਵਜੇ ਕੀਤਾ ਜਾਵੇਗਾ। ਉਨ੍ਹਾਂ ਦੇ ਪੋਤੇ ਅਭਿਜੀਤ ਦੀਪਕੇ ਦੇ ਹਿਰਾਸਤ ਵਿੱਚ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਨਾਲ ਸੰਪਰਕ ਕਰਨ ਵਿੱਚ ਮੁਸ਼ਕਲ ਆ ਰਹੀ ਹੈ।
ਅਭਿਜੀਤ ਦੇ ਚਚੇਰੇ ਭਰਾ ਨੇ ਦੱਸਿਆ ਕਿ ਪਰਿਵਾਰ ਨੇ ਉਨ੍ਹਾਂ ਦੇ ਮਾਪਿਆਂ ਨਾਲ ਸੰਪਰਕ ਕੀਤਾ ਹੈ, ਜੋ ਸੰਤੁਕ ਪਿੰਪਰੀ ਪਿੰਡ ਵੱਲ ਜਾ ਰਹੇ ਹਨ।
ਪਰਿਵਾਰਕ ਜਾਣਕਾਰੀ ਅਨੁਸਾਰ, ਅਭਿਜੀਤ ਦੀਪਕੇ 15 ਅਗਸਤ ਨੂੰ ਆਪਣੀ ਦਾਦੀ ਨੂੰ ਮਿਲੇ ਸਨ। ਉਸ ਸਮੇਂ ਉਨ੍ਹਾਂ ਨੇ ਹਿੰਗੋਲੀ ਜ਼ਿਲ੍ਹੇ ਤੋਂ ‘ਸਕੂਲ ਠੀਕ ਕਰੋ’ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਇੱਕ ਵਾਰ ਹੋਰ ਆਪਣੀ ਦਾਦੀ ਨੂੰ ਮਿਲੇ ਸਨ। ਦੱਸਿਆ ਗਿਆ ਹੈ ਕਿ ਪਿਛਲੇ 20 ਤੋਂ 25 ਦਿਨਾਂ ਤੋਂ ਉਹ ਆਪਣੀ ਦਾਦੀ ਨੂੰ ਨਹੀਂ ਮਿਲ ਸਕੇ ਸਨ।
ਫਿਲਹਾਲ, ਅਭਿਜੀਤ ਦੀਪਕੇ ਵੱਲੋਂ ਪ੍ਰਦਰਸ਼ਨ ਜਾਰੀ ਰੱਖਣ ਜਾਂ ਦਾਦੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਸਬੰਧੀ ਫ਼ੈਸਲੇ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।