ਕੀ ਫੇਸਬੁੱਕ ਨੇ ਭਾਰਤ ‘ਚ ਬਲਾਕ ਕਰ ਦਿੱਤਾ ਸੀ PM ਮੋਦੀ ਦਾ GenZ ਵੀਡੀਓ? ਸਾਹਮਣੇ ਆ ਗਈ ਅਸਲ ਸੱਚਾਈ

ਨੀਟ ਪੇਪਰ ਲੀਕ ਵਿਵਾਦ ਦੌਰਾਨ ਪੀਐੱਮ ਮੋਦੀ ਦੀ ਫੇਸਬੁੱਕ ਪੋਸਟ ਬਾਰੇ ਖੁਲਾਸਾ ਹੋਇਆ ਹੈ ਕਿ ਫੇਸਬੁੱਕ ਨੇ ਭਾਰਤ ਵਿੱਚ ਉਨ੍ਹਾਂ ਦੀ ਉਸ ਪਹਿਲੀ ਸੈਲਫੀ ਵੀਡੀਓ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ਜੈਨ-ਜ਼ੀ (Gen Z) ਨੂੰ ਸੰਬੋਧਨ ਕੀਤਾ ਸੀ।

By:  Lajwinder Kaur July 28th 2026 11:07 AM -- Updated: July 28th 2026 11:24 AM

ਨੀਟ ਪੇਪਰ ਲੀਕ ਵਿਵਾਦ ਦੌਰਾਨ ਪੀਐੱਮ ਮੋਦੀ ਦੀ ਫੇਸਬੁੱਕ ਪੋਸਟ ਬਾਰੇ ਖੁਲਾਸਾ ਹੋਇਆ ਹੈ ਕਿ ਫੇਸਬੁੱਕ ਨੇ ਭਾਰਤ ਵਿੱਚ ਉਨ੍ਹਾਂ ਦੀ ਉਸ ਪਹਿਲੀ ਸੈਲਫੀ ਵੀਡੀਓ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ਜੈਨ-ਜ਼ੀ (Gen Z) ਨੂੰ ਸੰਬੋਧਨ ਕੀਤਾ ਸੀ। ਹਾਲਾਂਕਿ, ਕੁਝ ਹੀ ਘੰਟਿਆਂ ਵਿੱਚ ਫੇਸਬੁੱਕ ਨੇ ਇਸ ਨੂੰ ਮੁੜ ਬਹਾਲ ਕਰ ਦਿੱਤਾ। ਫੇਸਬੁੱਕ ਨੇ ਇਹ ਕਦਮ ਜਾਣਬੁੱਝ ਕੇ ਨਹੀਂ ਸਗੋਂ ਤਕਨੀਕੀ ਖ਼ਰਾਬੀ ਕਾਰਨ ਚੁੱਕਿਆ ਸੀ।

ਮੇਟਾ ਇੱਕ ਨਵੇਂ ਵਿਵਾਦ ਵਿੱਚ ਘਿਰ ਗਈ

ਦਰਅਸਲ, ਸੋਸ਼ਲ ਮੀਡੀਆ ਕੰਪਨੀ ਮੇਟਾ ਇੱਕ ਨਵੇਂ ਵਿਵਾਦ ਵਿੱਚ ਘਿਰ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੇਨ-ਜ਼ੀ ਵਾਲਾ ਵੀਡੀਓ ਕੁਝ ਸਮੇਂ ਲਈ ਭਾਰਤ ਵਿੱਚ ਫੇਸਬੁੱਕ 'ਤੇ ਨਹੀਂ ਦੇਖਿਆ ਜਾ ਸਕਿਆ ਸੀ। ਇਸ ਦੀ ਵਜ੍ਹਾ ਤਕਨੀਕੀ ਗੜਬੜੀ ਸੀ। ਹਾਂ, ਪੀਐੱਮ ਮੋਦੀ ਦੇ ਜੈਨ-ਜ਼ੀ ਵਾਲੇ ਵੀਡੀਓ 'ਤੇ ਇੱਕ ਮੈਸੇਜ ਦਿਖ ਰਿਹਾ ਸੀ, ਜਿਸ ਵਿੱਚ ਲਿਖਿਆ ਸੀ— ਲੀਗਲ ਰਿਕਵੈਸਟ ਯਾਨੀ ਕਾਨੂੰਨੀ ਬੇਨਤੀ ਦੀ ਵਜ੍ਹਾ ਨਾਲ ਇਹ ਮੀਡੀਆ ਤੁਹਾਡੇ ਖੇਤਰ ਵਿੱਚ ਉਪਲਬਧ ਨਹੀਂ ਹੈ। ਹਾਲਾਂਕਿ, ਕੁਝ ਘੰਟਿਆਂ ਬਾਅਦ ਮੇਟਾ ਨੇ ਉਸ ਵੀਡੀਓ ਐਕਸੈਸ ਨੂੰ ਫਿਰ ਤੋਂ ਬਹਾਲ ਕਰ ਦਿੱਤਾ। ਹੁਣ ਇਸ ਨੂੰ ਲੈ ਕੇ ਮੇਟਾ 'ਤੇ ਸਵਾਲ ਹੋ ਰਹੇ ਹਨ।

ਭਾਜਪਾ ਨੇ ਖੜ੍ਹੇ ਕੀਤੇ ਸਵਾਲ

ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਨੇ ਮੇਟਾ 'ਤੇ ਸਵਾਲ ਖੜ੍ਹੇ ਕੀਤੇ ਹਨ। ਮਹਾਰਾਸ਼ਟਰ ਭਾਜਪਾ ਦੀ ਬੁਲਾਰਾ ਅਤੇ ਪਾਰਟੀ ਦੇ ਆਈ.ਟੀ. ਤੇ ਸੋਸ਼ਲ ਮੀਡੀਆ ਇੰਚਾਰਜ ਪ੍ਰੀਤੀ ਗਾਂਧੀ ਨੇ ਸੋਸ਼ਲ ਮੀਡੀਆ 'ਤੇ ਕੰਪਨੀ ਦੀ ਆਲੋਚਨਾ ਕੀਤੀ।

ਉਨ੍ਹਾਂ ਨੇ ਲਿਖਿਆ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਨੌਜਵਾਨਾਂ ਨਾਲ ਜੁੜਨ ਲਈ ਆਪਣਾ ਪਹਿਲਾ ਸੈਲਫੀ ਵੀਡੀਓ ਸਾਂਝਾ ਕੀਤਾ, ਪਰ ਫੇਸਬੁੱਕ ਨੇ ਉਸ ਨੂੰ ਭਾਰਤ ਵਿੱਚ ਹੀ ਸੀਮਤ ਕਰ ਦਿੱਤਾ। ਉਨ੍ਹਾਂ ਸਵਾਲ ਕੀਤਾ ਕਿ ਆਖਰ ਮੇਟਾ ਨੂੰ ਇਹ ਤੈਅ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ ਕਿ ਭਾਰਤ ਦੇ ਲੋਕ ਕੀ ਦੇਖਣ ਅਤੇ ਕੀ ਨਹੀਂ?

ਹਾਲਾਂਕਿ, ਸੂਤਰਾਂ ਨੇ ਇਸ ਦਾਅਵੇ ਨੂੰ ਗਲਤ ਦੱਸਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਦਾਅਵਾ ਗਲਤ ਹੈ ਕਿ ਫੇਸਬੁੱਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੇਪਰ ਲੀਕ ਵਿਰੁੱਧ ਸਰਕਾਰ ਦੀ ਕਾਰਵਾਈ ਨਾਲ ਜੁੜੀ ਪੋਸਟ ਨੂੰ ਬਲਾਕ ਕਰ ਦਿੱਤਾ ਸੀ।

ਅਸਲ ਵਿੱਚ ਫੇਸਬੁੱਕ ਨੇ ਇਸ ਪੋਸਟ ਨੂੰ ਕਦੇ ਬਲਾਕ ਨਹੀਂ ਕੀਤਾ। ਇਹ ਪੋਸਟ ਹੁਣ ਵੀ ਪਲੇਟਫਾਰਮ 'ਤੇ ਲਾਈਵ ਹੈ ਅਤੇ ਸਾਰਿਆਂ ਲਈ ਉਪਲਬਧ ਹੈ। ਸੂਤਰਾਂ ਮੁਤਾਬਕ, ਇਹ ਮਾਮਲਾ ਕਿਸੇ ਪਾਬੰਦੀ ਜਾਂ ਪੋਸਟ ਹਟਾਉਣ ਦਾ ਨਹੀਂ, ਸਗੋਂ ਇੱਕ ਤਕਨੀਕੀ ਗੜਬੜੀ (Technical Glitch) ਦਾ ਸੀ। ਇਸੇ ਵਜ੍ਹਾ ਕਰਕੇ ਕੁਝ ਸਮੇਂ ਲਈ ਸਮੱਸਿਆ ਦਿਖਾਈ ਦਿੱਤੀ ਸੀ।

ਜ਼ਿਕਰਯੋਗ ਹੈ ਕਿ ਪੀਐੱਮ ਮੋਦੀ ਦੀ ਜਿਸ ਵੀਡੀਓ ਨੂੰ ਕੁਝ ਸਮੇਂ ਲਈ ਰੋਕਿਆ ਗਿਆ ਸੀ, ਉਸ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਸੀ ਕਿ ਪੇਪਰ ਲੀਕ ਵਿਰੁੱਧ ਅਤੇ ਸਖ਼ਤ ਕਦਮਾਂ ਦਾ ਐਲਾਨ ਅਗਲੀ ਕੈਬਨਿਟ ਵਿੱਚ ਕੀਤਾ ਜਾਵੇਗਾ।

ਫੇਸਬੁੱਕ 'ਤੇ ਵੀਡੀਓ ਦੇ ਨਾਲ ਇਹ ਨਹੀਂ ਦੱਸਿਆ ਗਿਆ ਸੀ ਕਿ ਕਿਸ ਕਾਨੂੰਨ ਜਾਂ ਕਿਸ ਸਰਕਾਰੀ ਏਜੰਸੀ ਦੇ ਅਨੁਰੋਧ 'ਤੇ ਇਸ ਨੂੰ ਰੋਕਿਆ ਗਿਆ ਸੀ। ਸਿਰਫ਼ ਇੰਨਾ ਲਿਖਿਆ ਸੀ ਕਿ ਕਾਨੂੰਨੀ ਅਨੁਰੋਧ ਕਾਰਨ ਇਹ ਵੀਡੀਓ ਉਸ ਖੇਤਰ ਵਿੱਚ ਉਪਲਬਧ ਨਹੀਂ ਹੈ। ਪਰ ਹੁਣ ਅਸਲੀਅਤ ਸਾਰਿਆਂ ਸਾਹਮਣੇ ਹੈ ਕਿ ਅਜਿਹਾ ਸਿਰਫ਼ ਤਕਨੀਕੀ ਗੜਬੜੀ ਕਾਰਨ ਹੋਇਆ ਸੀ।

Related Post

'100% ਸ਼ੁੱਧ ਪੈਟਰੋਲ ਮਿਲੇ', CJP ਦੀ ਸਫਲਤਾ ਤੋਂ ਬਾਅਦ, E20 ਜਨਤਾ ਪਾਰਟੀ ਮੈਦਾਨ 'ਚ ਉਤਰੀ, X-Instagram 'ਤੇ ਤੇਜ਼ੀ ਨਾਲ ਮਿਲ ਰਿਹਾ ਸਮਰਥਨ
ਵੱਡਾ ਪ੍ਰਸ਼ਾਸਨਿਕ ਫੇਰਬਦਲ: 11 ਸੀਨੀਅਰ IAS ਅਤੇ IFS ਅਧਿਕਾਰੀਆਂ ਦੇ ਹੋਏ ਤਬਾਦਲੇ, ਮੁੱਖ ਵਿਭਾਗਾਂ ਦੇ ਸਕੱਤਰਾਂ ਨੂੰ ਬਦਲਿਆ…
ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਮਗਰੋਂ ਜੰਤਰ-ਮੰਤਰ 'ਤੇ ਜਸ਼ਨ: ਅਭਿਜੀਤ ਦੀਪਕੇ ਬੋਲੇ- ‘ਝੁਕਤੀ ਹੈ ਦੁਨੀਆ,ਝੁਕਾਣੇ ਵਾਲਾ ਚਾਹੀਏ’
Dharmendra Pradhan Resigns: ਧਰਮੇਂਦਰ ਪ੍ਰਧਾਨ ਨੇ ਦਿੱਤਾ ਅਸਤੀਫ਼ਾ, ਸਿਆਸੀ ਹਲਚਲ ਤੇਜ਼...ਵਿਦਿਆਰਥੀਆਂ ਦੇ ਪ੍ਰਦਰਸ਼ਨ ਅੱਗੇ ਝੁਕੀ ਸਰਕਾਰ!
‘ਪੂਰੇ ਦੇਸ਼ ‘ਚ ਹੋਵੇਗਾ...’: ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ 'ਤੇ ਅੜੀ CJP, ਮੀਟਿੰਗ ਤੋਂ ਠੀਕ ਪਹਿਲਾਂ ਕੇਂਦਰ ਸਰਕਾਰ ਨੂੰ ਦਿੱਤਾ ਅਲਟੀਮੇਟਮ
ਕੇਂਦਰੀ ਰਾਜ ਮੰਤਰੀ ਨੇ ਦਿੱਤਾ ਅਸਤੀਫ਼ਾ: ਮੋਦੀ ਕੈਬਨਿਟ ‘ਚ ਪੰਜਾਬ ਤੋਂ ਇਕਲੌਤੇ ਮੰਤਰੀ ਸਨ, ਬਿੱਟੂ ਬੋਲੇ- 'ਪੰਜਾਬ 'ਚ ਸਰਕਾਰ ਬਣਾਉਣ ਦੀ ਜ਼ਿੰਮੇਵਾਰੀ...'

© Copyright Galactic Television & Communications Pvt. Ltd. 2026. All rights reserved.