ਧੀਆਂ ਦੇ ਭਵਿੱਖ ਲਈ ਵੱਡੀ ਰਾਹਤ: ਮੁੱਖ ਮੰਤਰੀ ਰਾਜਸ਼੍ਰੀ ਯੋਜਨਾ ਤਹਿਤ ਮਿਲਣਗੇ 50,000 ਰੁਪਏ

ਜੇਕਰ ਤੁਸੀਂ ਆਪਣੀ ਧੀ ਦੇ ਭਵਿੱਖ ਲਈ ਇੱਕ ਚੰਗਾ ਫੰਡ ਤਿਆਰ ਕਰਨਾ ਚਾਹੁੰਦੇ ਹੋ, ਤਾਂ ਬੈਂਕਾਂ ਅਤੇ ਸਰਕਾਰ ਦੀਆਂ ਕਈ ਬਚਤ ਤੇ ਨਿਵੇਸ਼ ਯੋਜਨਾਵਾਂ ਤੁਹਾਡੀ ਮਦਦ ਕਰ ਸਕਦੀਆਂ ਹਨ। ਅਜਿਹੀ ਹੀ ਇੱਕ ਯੋਜਨਾ 'ਮੁੱਖ ਮੰਤਰੀ ਰਾਜਸ਼੍ਰੀ ਯੋਜਨਾ' ਹੈ। ਸਰਕਾਰ ਵੱਲੋਂ ਧੀਆਂ ਦੀ ਪੜ੍ਹਾਈ, ਸਿਹਤ ਅਤੇ ਬਿਹਤਰ ਭਵਿੱਖ ਦੀਆਂ ਵਿੱਤੀ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਇਸ ਨੂੰ ਸ਼ੁਰੂ ਕੀਤਾ ਗਿਆ ਹੈ।

By:  Lajwinder Kaur August 11th 2026 11:34 AM -- Updated: August 11th 2026 11:57 AM

ਜੇਕਰ ਤੁਸੀਂ ਆਪਣੀ ਧੀ ਦੇ ਭਵਿੱਖ ਲਈ ਇੱਕ ਚੰਗਾ ਫੰਡ ਤਿਆਰ ਕਰਨਾ ਚਾਹੁੰਦੇ ਹੋ, ਤਾਂ ਬੈਂਕਾਂ ਅਤੇ ਸਰਕਾਰ ਦੀਆਂ ਕਈ ਬਚਤ ਤੇ ਨਿਵੇਸ਼ ਯੋਜਨਾਵਾਂ ਤੁਹਾਡੀ ਮਦਦ ਕਰ ਸਕਦੀਆਂ ਹਨ। ਅਜਿਹੀ ਹੀ ਇੱਕ ਯੋਜਨਾ 'ਮੁੱਖ ਮੰਤਰੀ ਰਾਜਸ਼੍ਰੀ ਯੋਜਨਾ' ਹੈ। ਸਰਕਾਰ ਵੱਲੋਂ ਧੀਆਂ ਦੀ ਪੜ੍ਹਾਈ, ਸਿਹਤ ਅਤੇ ਬਿਹਤਰ ਭਵਿੱਖ ਦੀਆਂ ਵਿੱਤੀ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਇਸ ਨੂੰ ਸ਼ੁਰੂ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਪਰਿਵਾਰ ਦੀਆਂ ਪਹਿਲੀਆਂ ਦੋ ਧੀਆਂ ਨੂੰ ਜਨਮ ਤੋਂ ਲੈ ਕੇ 12ਵੀਂ ਜਮਾਤ ਤੱਕ 50,000 ਰੁਪਏ ਦੀ ਆਰਥਿਕ ਮਦਦ ਦਿੱਤੀ ਜਾਂਦੀ ਹੈ, ਤਾਂ ਜੋ ਪਰਿਵਾਰਾਂ 'ਤੇ ਧੀ ਦੀ ਪੜ੍ਹਾਈ ਅਤੇ ਸ਼ੁਰੂਆਤੀ ਖਰਚਿਆਂ ਦਾ ਬੋਝ ਘੱਟ ਕੀਤਾ ਜਾ ਸਕੇ।

ਧੀਆਂ ਨੂੰ ਮਿਲਦੀ ਹੈ 50,000 ਰੁਪਏ ਦੀ ਆਰਥਿਕ ਸਹਾਇਤਾ

ਰਾਜਸਥਾਨ ਸਰਕਾਰ ਵੱਲੋਂ 1 ਜੂਨ 2016 ਨੂੰ ਸ਼ੁਰੂ ਕੀਤੀ ਗਈ ਇਸ ਯੋਜਨਾ ਦਾ ਮੁੱਖ ਉਦੇਸ਼ ਧੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ, ਸਿਹਤ ਵਿੱਚ ਸੁਧਾਰ ਕਰਨਾ ਅਤੇ ਬਾਲ ਵਿਆਹ ਵਰਗੀਆਂ ਕੁਰੀਤੀਆਂ ਨੂੰ ਰੋਕਣਾ ਹੈ। ਇਸ ਯੋਜਨਾ ਤਹਿਤ ਪਰਿਵਾਰ ਦੀਆਂ ਪਹਿਲੀਆਂ ਦੋ ਧੀਆਂ ਨੂੰ ਜਨਮ ਤੋਂ ਲੈ ਕੇ 12ਵੀਂ ਜਮਾਤ ਤੱਕ ਕੁੱਲ ₹50,000 ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਪੈਸਾ ਸਿੱਧਾ ਲਾਭਪਾਤਰੀ ਦੇ ਆਧਾਰ-ਨਾਲ ਲਿੰਕ ਬੈਂਕ ਖਾਤੇ ਵਿੱਚ ਭੇਜਿਆ ਜਾਂਦਾ ਹੈ।

6 ਕਿਸ਼ਤਾਂ ਵਿੱਚ ਮਿਲਦੀ ਹੈ ਰਕਮ  

ਸਰਕਾਰ ਇਹ ਪੈਸਾ ਇੱਕ ਵਾਰ ਵਿੱਚ ਨਹੀਂ, ਸਗੋਂ 6 ਅਲੱਗ-ਅਲੱਗ ਪੜਾਵਾਂ (ਕਿਸ਼ਤਾਂ) ਵਿੱਚ ਦਿੰਦੀ ਹੈ:

ਧੀ ਦੇ ਜਨਮ 'ਤੇ: ₹2,500  

ਪਹਿਲਾ ਟੀਕਾਕਰਨ ਪੂਰਾ ਹੋਣ 'ਤੇ: ₹2,500  

ਪਹਿਲੀ ਜਮਾਤ ਵਿੱਚ ਦਾਖ਼ਲੇ 'ਤੇ: ₹4,000  

6ਵੀਂ ਜਮਾਤ ਵਿੱਚ ਦਾਖ਼ਲੇ 'ਤੇ: ₹5,000  

10ਵੀਂ ਜਮਾਤ ਵਿੱਚ ਦਾਖ਼ਲੇ 'ਤੇ: ₹11,000  

12ਵੀਂ ਜਮਾਤ ਵਿੱਚ ਦਾਖ਼ਲੇ 'ਤੇ: ₹25,000  

ਜ਼ਰੂਰੀ ਦਸਤਾਵੇਜ਼  

ਇਸ ਯੋਜਨਾ ਦਾ ਲਾਭ ਲੈਣ ਲਈ ਹੇਠ ਲਿਖੇ ਦਸਤਾਵੇਜ਼ ਹੋਣੇ ਜ਼ਰੂਰੀ ਹਨ:

ਮਾਪਿਆਂ ਦਾ ਆਧਾਰ ਕਾਰਡ ਅਤੇ ਜਨ ਆਧਾਰ ਕਾਰਡ

ਧੀ ਦਾ ਜਨਮ ਸਰਟੀਫਿਕੇਟ

ਬੈਂਕ ਖਾਤੇ ਦੇ ਵੇਰਵੇ (ਜੋ ਆਧਾਰ ਨਾਲ ਲਿੰਕ ਹੋਣ)

ਸਕੂਲ ਦਾਖ਼ਲੇ ਦਾ ਸਬੂਤ ਅਤੇ ਟੀਕਾਕਰਨ ਰਿਕਾਰਡ  

ਮੋਬਾਈਲ ਨੰਬਰ ਅਤੇ ਪਾਸਪੋਰਟ ਸਾਈਜ਼ ਫੋਟੋ

ਕੌਣ ਲੈ ਸਕਦਾ ਹੈ ਇਸ ਦਾ ਲਾਭ?

ਇਹ ਯੋਜਨਾ ਸਿਰਫ਼ ਰਾਜਸਥਾਨ ਦੇ ਸਥਾਈ ਨਿਵਾਸੀਆਂ ਲਈ ਹੈ।

ਧੀ ਦਾ ਜਨਮ 1 ਜੂਨ 2016 ਜਾਂ ਇਸ ਤੋਂ ਬਾਅਦ ਹੋਇਆ ਹੋਣਾ ਚਾਹੀਦਾ ਹੈ।  

ਇਹ ਲਾਭ ਸਿਰਫ਼ ਪਰਿਵਾਰ ਦੀਆਂ ਪਹਿਲੀਆਂ ਦੋ ਧੀਆਂ ਨੂੰ ਹੀ ਮਿਲਦਾ ਹੈ।

ਧੀ ਦਾ ਜਨਮ ਸਰਕਾਰੀ ਹਸਪਤਾਲ ਜਾਂ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹਸਪਤਾਲ ਵਿੱਚ ਹੋਣਾ ਲਾਜ਼ਮੀ ਹੈ।

© Copyright Galactic Television & Communications Pvt. Ltd. 2026. All rights reserved.