LPG Crisis: LPG ਗਾਹਕਾਂ ਲਈ ਵੱਡੀ ਖ਼ਬਰ! ਹੁਣ ਬਿਨਾਂ e-KYC ਨਹੀਂ ਮਿਲੇਗਾ ਗੈਸ ਸਿਲੰਡਰ, ਗੈਸ ਸੰਕਟ ਵਿਚਾਲੇ ਸਰਕਾਰ ਹੋਈ ਸਖ਼ਤ, ਹੁਣ ਇੰਝ ਘਰ ਬੈਠੇ ਕਰੋ ਅਪਡੇਟ

By  Lajwinder Kaur March 16th 2026 11:33 AM

LPG Cylinder Crisis: ਗੈਸ ਦੀ ਕਿੱਲਤ ਦੇ ਚੱਲਦਿਆਂ ਸਰਕਾਰ ਵੱਲੋਂ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਸ਼ਨੀਵਾਰ ਰਾਤ ਨੂੰ ਸਪੱਸ਼ਟ ਕੀਤਾ ਹੈ ਕਿ ਹੁਣ ਸਾਰੇ ਘਰੇਲੂ LPG ਖ਼ਪਤਕਾਰਾਂ ਲਈ ਆਧਾਰ ਕਾਰਡ ਰਾਹੀਂ ਬਾਇਓਮੈਟ੍ਰਿਕ e-KYC ਕਰਵਾਉਣਾ ਲਾਜ਼ਮੀ ਹੋਵੇਗਾ। ਮੰਤਰਾਲੇ ਅਨੁਸਾਰ, ਇਹ ਪ੍ਰਕਿਰਿਆ ਗੈਸ ਕਨੈਕਸ਼ਨਾਂ ਦੀ ਸਹੀ ਪਛਾਣ ਕਰਨ ਅਤੇ ਸਿਸਟਮ ਵਿੱਚ ਪਾਰਦਰਸ਼ਤਾ ਲਿਆਉਣ ਲਈ ਲਾਗੂ ਕੀਤੀ ਗਈ ਹੈ। ਸਰਕਾਰ ਨੇ ਸਾਰੇ ਖ਼ਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਦੇਰੀ ਦੇ ਆਪਣੀ e-KYC ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਪੂਰਾ ਕਰ ਲੈਣ।

ਸਰਕਾਰ ਵੱਲੋਂ ਸਖਤ ਕਦਮ 

ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਖ਼ਪਤਕਾਰ ਆਪਣੀ ਸਬੰਧਤ ਆਇਲ ਮਾਰਕੀਟਿੰਗ ਕੰਪਨੀ ਦੀ ਮੋਬਾਈਲ ਐਪ ਅਤੇ Aadhaar FaceRD ਐਪ ਦੀ ਮਦਦ ਨਾਲ ਘਰ ਬੈਠੇ ਹੀ ਆਧਾਰ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ। ਇਸ ਲਈ ਸਮਾਰਟਫੋਨ ਦੇ ਕੈਮਰੇ ਰਾਹੀਂ ਚਿਹਰੇ ਦੀ ਪਛਾਣ (ਫੇਸ ਆਥੈਂਟੀਕੇਸ਼ਨ) ਕੀਤੀ ਜਾਂਦੀ ਹੈ। ਜੇਕਰ ਕਿਸੇ ਖ਼ਪਤਕਾਰ ਨੂੰ ਇਸ ਪ੍ਰਕਿਰਿਆ ਵਿੱਚ ਕੋਈ ਮੁਸ਼ਕਲ ਆਉਂਦੀ ਹੈ, ਤਾਂ ਉਹ ਆਪਣੇ LPG ਡਿਸਟ੍ਰੀਬਿਊਟਰ ਨਾਲ ਸੰਪਰਕ ਕਰ ਸਕਦਾ ਹੈ ਜਾਂ ਟੋਲ-ਫ੍ਰੀ ਹੈਲਪਲਾਈਨ ਨੰਬਰ ਤੋਂ ਸਹਾਇਤਾ ਲੈ ਸਕਦਾ ਹੈ।


ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਕਾਰਨ ਦੇਸ਼ ਦੇ ਕਈ ਸ਼ਹਿਰਾਂ ਵਿੱਚ LPG ਸਿਲੰਡਰਾਂ ਦੀ ਸਪਲਾਈ ਉੱਤੇ ਮਾੜਾ ਅਸਰ ਪਿਆ ਹੈ। ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਉੱਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਸ਼ੁਰੂ ਹੋਏ ਸੰਘਰਸ਼ ਕਾਰਨ ਸਮੁੰਦਰੀ ਮਾਰਗ 'ਹੋਰਮੁਜ਼ ਜਲਡਮਰੂਮੱਧ' (Strait of Hormuz) ਰਾਹੀਂ ਜਹਾਜ਼ਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਇਹ ਮਾਰਗ ਗੈਸ ਅਤੇ ਤੇਲ ਦੀ ਸਪਲਾਈ ਲਈ ਬਹੁਤ ਮਹੱਤਵਪੂਰਨ ਹੈ, ਜਿਸ ਕਾਰਨ ਭਾਰਤ ਵਿੱਚ LPG ਦੀ ਆਮਦ ਵਿੱਚ ਵਿਘਨ ਪਿਆ ਹੈ।

ਸੰਕਟ ਵਿਚਾਲੇ ਇੰਨੇ ਮਹਿੰਗੇ ਹੋਏ ਗੈਸ ਸਿਲੰਡਰ

LPG ਸਪਲਾਈ ਪ੍ਰਭਾਵਿਤ ਹੋਣ ਦੇ ਨਾਲ-ਨਾਲ ਹੁਣ ਕੀਮਤਾਂ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਦਿੱਲੀ ਵਿੱਚ 14.2 ਕਿਲੋਗ੍ਰਾਮ ਵਾਲੇ ਘਰੇਲੂ LPG ਸਿਲੰਡਰ ਦੀ ਕੀਮਤ 853 ਰੁਪਏ ਤੋਂ ਵਧ ਕੇ 913 ਰੁਪਏ ਹੋ ਗਈ ਹੈ, ਜਿਸਦਾ ਮਤਲਬ ਹੈ ਕਿ ਸਿੱਧਾ 60 ਰੁਪਏ ਦਾ ਵਾਧਾ ਕੀਤਾ ਗਿਆ ਹੈ। ਦੂਜੇ ਪਾਸੇ, 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵੀ 115 ਰੁਪਏ ਵਧ ਗਈ ਹੈ, ਜਿਸ ਨਾਲ ਹੁਣ ਇਹ 1,884.50 ਰੁਪਏ ਤੱਕ ਪਹੁੰਚ ਗਈ ਹੈ। ਮਹਿੰਗਾਈ ਦੇ ਇਸ ਝਟਕੇ ਨੇ ਆਮ ਜਨਤਾ ਅਤੇ ਕਾਰੋਬਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ।

ਸਿਲੰਡਰ ਦੀ ਕਿੱਲਤ ਕਾਰਨ ਕਈ ਥਾਵਾਂ 'ਤੇ ਘਬਰਾਹਟ ਵਿੱਚ ਕੀਤੀ ਜਾ ਰਹੀ ਖ਼ਰੀਦਦਾਰੀ ਅਤੇ ਜਮ੍ਹਾਖੋਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਕਰਨਾਟਕ ਦੇ ਕੈਂਗੇਰੀ ਇਲਾਕੇ ਵਿੱਚ ਪੁਲਿਸ ਨੇ ਇੱਕ 30 ਸਾਲਾ ਵਿਅਕਤੀ ਨੂੰ ਵੱਖ-ਵੱਖ ਕੰਪਨੀਆਂ ਦੇ LPG ਸਿਲੰਡਰ ਜਮ੍ਹਾ ਕਰਕੇ ਮਹਿੰਗੇ ਭਾਅ ਵੇਚਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਦੂਜੇ ਪਾਸੇ, ਦਿੱਲੀ ਪੁਲਿਸ ਨੇ ਸਿਲੰਡਰ ਡਿਪੂਆਂ ਦੇ ਆਲੇ-ਦੁਆਲੇ 24 ਘੰਟੇ ਸੁਰੱਖਿਆ ਤਾਇਨਾਤ ਕਰ ਦਿੱਤੀ ਹੈ ਅਤੇ ਸਥਿਤੀ ਨੂੰ ਸੰਭਾਲਣ ਲਈ ਅਧਿਕਾਰੀਆਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।

ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਦਿੱਲੀ ਸਰਕਾਰ ਨੇ ਇੱਕ ਅਹਿਮ ਕਦਮ ਚੁੱਕਿਆ ਹੈ। ਸਰਕਾਰ ਨੇ ਕਮਰਸ਼ੀਅਲ LPG ਸਿਲੰਡਰਾਂ ਦੀ ਰੋਜ਼ਾਨਾ ਸਪਲਾਈ ਨੂੰ ਸ਼ਹਿਰ ਦੀ ਔਸਤ ਖਪਤ ਦੇ ਸਿਰਫ਼ 20 ਫ਼ੀਸਦੀ ਤੱਕ ਸੀਮਤ ਕਰ ਦਿੱਤਾ ਹੈ। ਇਸ ਫੈਸਲੇ ਦਾ ਮੁੱਖ ਉਦੇਸ਼ ਸੰਕਟ ਦੇ ਇਸ ਸਮੇਂ ਦੌਰਾਨ ਸਿਲੰਡਰਾਂ ਦੀ ਉਪਲਬਧਤਾ ਵਿੱਚ ਸੰਤੁਲਨ ਬਣਾਈ ਰੱਖਣਾ ਅਤੇ ਬਾਜ਼ਾਰ ਵਿੱਚ ਹੋ ਰਹੀ ਕਾਲਾਬਾਜ਼ਾਰੀ ਨੂੰ ਸਖ਼ਤੀ ਨਾਲ ਰੋਕਣਾ ਹੈ।

Related Post

ਫਾਰੂਕ ਅਬਦੁੱਲਾ 'ਤੇ ਤਾਣੀ ਬੰਦੂਕ, ਕੱਢਿਆ ਫਾਇਰ! ਜਾਣੋ ਕੌਣ ਹੈ ਕਮਲ ਸਿੰਘ ਤੇ ਇਸ ਵਾਰਦਾਤ ਨੂੰ ਕਿਉਂ ਦਿੱਤਾ ਅੰਜਾਮ?
ਦੇਸ਼ ਭਰ ‘ਚ LPG ਸੰਕਟ ਡੂੰਘਾ ਹੋਇਆ, ਸਿਲੰਡਰ ਭਰਵਾਉਣ ਲਈ ਲੱਗ ਰਹੀਆਂ ਲੰਬੀਆਂ ਲਾਈਨਾਂ; ਜਾਣੋ ਮੁੰਬਈ ਤੋਂ ਦਿੱਲੀ ਤੱਕ ਦੇ ਹਾਲਾਤ
ਦੇਸ਼ 'ਚ ਪਹਿਲੀ ਵਾਰ ਸੁਪਰੀਮ ਕੋਰਟ ਨੇ ਦਿੱਤੀ 'ਸਵੈ-ਇੱਛਾ ਮੌਤ' ਦੀ ਇਜਾਜ਼ਤ, ਅਦਾਲਤ ਨੇ ਕਿਹਾ- 'ਮੈਡੀਕਲ ਸਪੋਰਟ ਸਿਸਟਮ' ਹਟਾਇਆ ਜਾਵੇ, ਜਾਣੋ ਹਰੀਸ਼ ਰਾਣਾ ਬਾਰੇ!
ਜੰਗ ਦੇ ਸੰਕਟ ਦਰਮਿਆਨ LPG ਸਪਲਾਈ 'ਤੇ ਵਧਦੇ ਖ਼ਤਰੇ ਨੂੰ ਦੇਖਦਿਆਂ ਭਾਰਤ ਸਰਕਾਰ ਦਾ ਵੱਡਾ ਕਦਮ, ESMA ਲਾਗੂ, ਜਾਣੋ ਕਿਸ ਨੂੰ ਦਿੱਤੀ ਜਾਏਗੀ ਪਹਿਲ
Hormuz Strait: ਈਰਾਨ ਨੇ ਹੋਰਮੁਜ਼ ਸਟ੍ਰੇਟ ਕੀਤੀ ਬੰਦ, ਲੰਘਣ ਵਾਲੇ ਜਹਾਜ਼ਾਂ 'ਤੇ ਹਮਲੇ ਦੀ ਦਿੱਤੀ ਚੇਤਾਵਨੀ; ਭਾਰਤ ਦੀ 50% ਤੇਲ ਸਪਲਾਈ ਖ਼ਤਰੇ 'ਚ!
US-Israel-Iran War: ਈਰਾਨ-ਇਜ਼ਰਾਈਲ ਜੰਗ ਦੀ ਮਾਰ: ਭਾਰਤੀ ਨਿਰਯਾਤ ਨੂੰ ਵੱਡਾ ਝਟਕਾ, ਸ਼ਿਪਿੰਗ ਖਰਚੇ 500% ਵਧੇ!

© Copyright Galactic Television & Communications Pvt. Ltd. 2026. All rights reserved.