ਫਾਰੂਕ ਅਬਦੁੱਲਾ 'ਤੇ ਤਾਣੀ ਬੰਦੂਕ, ਕੱਢਿਆ ਫਾਇਰ! ਜਾਣੋ ਕੌਣ ਹੈ ਕਮਲ ਸਿੰਘ ਤੇ ਇਸ ਵਾਰਦਾਤ ਨੂੰ ਕਿਉਂ ਦਿੱਤਾ ਅੰਜਾਮ?

By:  Lajwinder Kaur March 12th 2026 10:31 AM

Farooq Abdullah Attacked: ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਡਾ. ਫਾਰੂਕ ਅਬਦੁੱਲਾ 'ਤੇ ਹੋਏ ਹਮਲੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹ ਹਮਲਾ ਜੰਮੂ ਦੇ ਗ੍ਰੇਟਰ ਕੈਲਾਸ਼ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਹੋਇਆ, ਜਿੱਥੇ ਫਾਰੂਕ ਅਬਦੁੱਲਾ ਜੰਮੂ-ਕਸ਼ਮੀਰ ਦੇ ਡਿਪਟੀ ਸੀਐਮ ਸੁਰਿੰਦਰ ਚੌਧਰੀ ਦੇ ਨਾਲ ਪਹੁੰਚੇ ਹੋਏ ਸਨ। ਅਚਾਨਕ ਭੀੜ ਵਿੱਚੋਂ ਇੱਕ ਵਿਅਕਤੀ ਪਿੱਛੇ ਤੋਂ ਆਇਆ, ਉਸ ਨੇ ਪਿਸਤੌਲ ਸਿੱਧੀ ਉਨ੍ਹਾਂ ਦੀ ਕਨਪਟੀ 'ਤੇ ਤਾਣ ਦਿੱਤੀ ਅਤੇ ਨਿਸ਼ਾਨਾ ਸਾਧ ਕੇ ਗੋਲੀ ਚਲਾ ਦਿੱਤੀ। ਖੁਸ਼ਕਿਸਮਤੀ ਰਹੀ ਕਿ ਗੋਲੀ ਉਨ੍ਹਾਂ ਨੂੰ ਨਹੀਂ ਲੱਗੀ ਅਤੇ ਸੁਰੱਖਿਆ ਕਰਮਚਾਰੀਆਂ ਨੇ ਹਮਲਾਵਰ ਨੂੰ ਤੁਰੰਤ ਕਾਬੂ ਕਰ ਲਿਆ।

ਕੌਣ ਹੈ ਹਮਲਾਵਰ? 20 ਸਾਲਾਂ ਤੋਂ ਸੀ ਮੌਕੇ ਦੀ ਤਲਾਸ਼ ‘ਚ

ਪੁਲਿਸ ਨੇ ਮੁਲਜ਼ਮ ਦੀ ਪਛਾਣ ਕਮਲ ਸਿੰਘ ਜੰਵਾਲ (ਉਮਰ ਕਰੀਬ 65 ਸਾਲ), ਨਿਵਾਸੀ ਪੁਰਾਣੀ ਮੰਡੀ, ਜੰਮੂ ਵਜੋਂ ਕੀਤੀ ਹੈ। ਪੁੱਛਗਿੱਛ ਦੌਰਾਨ ਕਮਲ ਸਿੰਘ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਉਸ ਨੇ ਪੁਲਿਸ ਨੂੰ ਦੱਸਿਆ, "ਮੈਂ ਪਿਛਲੇ 20 ਸਾਲਾਂ ਤੋਂ ਫਾਰੂਕ ਅਬਦੁੱਲਾ ਨੂੰ ਮਾਰਨ ਦਾ ਇੰਤਜ਼ਾਰ ਕਰ ਰਿਹਾ ਸੀ। ਅੱਜ ਮੌਕਾ ਮਿਲਿਆ ਸੀ, ਪਰ ਉਹ ਬਚ ਗਏ।" ਇਹ ਬਿਆਨ ਉਸ ਨੇ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੂੰ ਦਿੱਤਾ।

ਲਾਇਸੰਸੀ ਪਿਸਤੌਲ ਨਾਲ ਕੀਤਾ ਹਮਲਾ

ਕਮਲ ਸਿੰਘ ਕੋਲ ਆਪਣੀ ਲਾਇਸੰਸੀ ਪਿਸਤੌਲ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਹਮਲੇ ਵੇਲੇ ਨਸ਼ੇ ਦੀ ਹਾਲਤ ਵਿੱਚ ਸੀ। ਪੁਲਿਸ ਨੇ ਉਸ ਕੋਲੋਂ ਹਥਿਆਰ ਬਰਾਮਦ ਕਰ ਲਿਆ ਹੈ ਅਤੇ ਪੁੱਛਗਿੱਛ ਜਾਰੀ ਹੈ ਕਿ ਉਸ ਦਾ ਮਕਸਦ ਸਿਰਫ਼ ਨਿੱਜੀ ਦੁਸ਼ਮਣੀ ਸੀ ਜਾਂ ਇਸ ਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ। ਸੁਰੱਖਿਆ ਏਜੰਸੀਆਂ ਉਸ ਦੇ ਪਿਛੋਕੜ, ਸੰਪਰਕਾਂ ਅਤੇ ਮਾਨਸਿਕ ਸਥਿਤੀ ਦੀ ਵੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ।

ਕਿਵੇਂ ਹੋਇਆ ਹਮਲਾ? CCTV ਵੀਡੀਓ ਵਿੱਚ ਸਾਹਮਣੇ ਆਈ ਸਾਰੀ ਘਟਨਾ

ਜਿਵੇਂ ਹੀ ਫਾਰੂਕ ਅਬਦੁੱਲਾ ਵਿਆਹ ਸਮਾਗਮ ਤੋਂ ਬਾਹਰ ਨਿਕਲ ਰਹੇ ਸਨ, CCTV ਵਿੱਚ ਦਿਖਾਈ ਦਿੰਦਾ ਹੈ ਕਿ ਮੁਲਜ਼ਮ ਕਮਲ ਸਿੰਘ ਪਿੱਛੇ ਤੋਂ ਆਉਂਦਾ ਹੈ, ਪਿਸਤੌਲ ਉਨ੍ਹਾਂ ਦੇ ਸਿਰ ਦੇ ਕੋਲ ਲਗਾਉਂਦਾ ਹੈ ਅਤੇ ਗੋਲੀ ਚਲਾ ਦਿੰਦਾ ਹੈ। ਇਸ ਦੌਰਾਨ NSG ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਕਮਾਂਡੋ ਤੁਰੰਤ ਹਰਕਤ ਵਿੱਚ ਆਏ ਅਤੇ ਉਸ ਦਾ ਹੱਥ ਝਟਕ ਦਿੱਤਾ, ਜਿਸ ਕਾਰਨ ਗੋਲੀ ਨਿਸ਼ਾਨੇ ਤੋਂ ਖੁੰਝ ਗਈ। ਇਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਜ਼ਮੀਨ 'ਤੇ ਦਬੋਚ ਲਿਆ ਅਤੇ ਭੀੜ ਨੇ ਵੀ ਉਸ ਨੂੰ ਫੜਨ ਵਿੱਚ ਮਦਦ ਕੀਤੀ।

ਘਟਨਾ ਦੇ ਤੁਰੰਤ ਬਾਅਦ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਮਲ ਸਿੰਘ ਨੂੰ ਫੜੇ ਜਾਣ ਅਤੇ ਲੋਕਾਂ ਵੱਲੋਂ ਘੇਰਨ ਦੇ ਦ੍ਰਿਸ਼ ਸਾਫ਼ ਦਿਖਾਈ ਦੇ ਰਹੇ ਹਨ। CCTV ਫੁਟੇਜ ਵਿੱਚ ਪੂਰੀ ਘਟਨਾ ਦੇ ਫਰੇਮ ਮੌਜੂਦ ਹਨ।

ਉਮਰ ਅਬਦੁੱਲਾ ਨੇ ਸੁਰੱਖਿਆ ਵਿੱਚ ਹੋਈ ਚੂਕ 'ਤੇ ਚੁੱਕੇ ਸਵਾਲ; ਉੱਚ ਪੱਧਰੀ ਜਾਂਚ ਦੀ ਕੀਤੀ ਮੰਗ

ਹਮਲੇ ਦੇ ਤੁਰੰਤ ਬਾਅਦ ਫਾਰੂਕ ਅਬਦੁੱਲਾ ਦੇ ਬੇਟੇ ਅਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ X (ਟਵਿੱਟਰ) 'ਤੇ ਇੱਕ ਪੋਸਟ ਸਾਂਝੀ ਕੀਤੀ। ਉਨ੍ਹਾਂ ਲਿਖਿਆ, 'ਅੱਲ੍ਹਾ ਮੇਹਰਬਾਨ ਹੈ। ਮੇਰੇ ਪਿਤਾ ਜੀ ਵਾਲ-ਵਾਲ ਬਚ ਗਏ ਹਨ। ਫਿਲਹਾਲ ਪੂਰੀ ਜਾਣਕਾਰੀ ਅਧੂਰੀ ਹੈ, ਪਰ ਇੰਨਾ ਪਤਾ ਲੱਗਾ ਹੈ ਕਿ ਇੱਕ ਵਿਅਕਤੀ ਭਰੀ ਹੋਈ ਪਿਸਤੌਲ ਲੈ ਕੇ ਬਿਲਕੁਲ ਨੇੜੇ ਆ ਗਿਆ ਅਤੇ ਗੋਲੀ ਚਲਾ ਦਿੱਤੀ। ਸੁਰੱਖਿਆ ਦਲ ਨੇ ਹੀ ਗੋਲੀ ਨੂੰ ਰੋਕ ਕੇ ਕਤਲ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਫਿਲਹਾਲ ਜਵਾਬਾਂ ਨਾਲੋਂ ਸਵਾਲ ਜ਼ਿਆਦਾ ਹਨ, ਜਿਨ੍ਹਾਂ ਵਿੱਚੋਂ ਇੱਕ ਇਹ ਵੀ ਹੈ ਕਿ ਕੋਈ ਵਿਅਕਤੀ ਰਾਸ਼ਟਰੀ ਸੁਰੱਖਿਆ ਬਲ (NSG) ਦੀ ਸੁਰੱਖਿਆ ਹੇਠ ਰਹਿਣ ਵਾਲੇ ਸਾਬਕਾ ਮੁੱਖ ਮੰਤਰੀ ਦੇ ਇੰਨੇ ਨੇੜੇ ਕਿਵੇਂ ਪਹੁੰਚ ਗਿਆ।' ਉਮਰ ਅਬਦੁੱਲਾ ਨੇ ਸੁਰੱਖਿਆ ਵਿੱਚ ਹੋਈ ਇਸ ਗੰਭੀਰ ਚੂਕ 'ਤੇ ਸਵਾਲ ਉਠਾਉਂਦਿਆਂ ਉੱਚ-ਪੱਧਰੀ ਜਾਂਚ ਦੀ ਮੰਗ ਕੀਤੀ ਹੈ।


ਜੰਮੂ ਪੁਲਿਸ ਦਾ ਅਧਿਕਾਰਤ ਬਿਆਨ

ਜੰਮੂ ਪੁਲਿਸ ਅਨੁਸਾਰ ਇਹ ਹਮਲਾ ਰਾਇਲ ਪਾਰਕ, ​​ਗ੍ਰੇਟਰ ਕੈਲਾਸ਼, ਜੰਮੂ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਹੋਇਆ। ਸੁਰੱਖਿਆ ਦਲ ਨੇ ਤੁਰੰਤ ਕਾਰਵਾਈ ਕਰਦੇ ਹੋਏ ਹਮਲਾਵਰ ਨੂੰ ਕਾਬੂ ਕਰ ਲਿਆ। ਮੁਲਜ਼ਮ ਦਾ ਨਾਂ ਕਮਲ ਸਿੰਘ, ਪਿਤਾ ਅਜੀਤ ਸਿੰਘ, ਨਿਵਾਸੀ ਪੁਰਾਣੀ ਮੰਡੀ ਹੈ। ਉਸ ਦੀ ਪਿਸਤੌਲ ਬਰਾਮਦ ਕਰ ਲਈ ਗਈ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਸ ਘਟਨਾ ਨੇ ਸਿਆਸੀ ਗਲਿਆਰਿਆਂ 'ਚ ਹੜਕੰਪ ਮਚਾ ਦਿੱਤਾ ਹੈ। ਆਉਣ ਵਾਲਾ ਸਮਾਂ 'ਚ ਕਈ ਹੋਰ ਨਵੇਂ ਤੱਥ ਸਾਹਮਣੇ ਆਉਣਗੇ।

Related Post

ਬੰਗਾਲ ਚੋਣਾਂ: ਮੁਰਸ਼ਿਦਾਬਾਦ 'ਚ ਵੋਟਿੰਗ ਦੌਰਾਨ ਬਵਾਲ, ਹੁਮਾਯੂੰ ਕਬੀਰ ਤੇ TMC ਵਰਕਰਾਂ ਵਿਚਾਲੇ ਝੜਪ
Pahalgam Attack Anniversary: ਪਹਿਲਗਾਮ ਅੱਤਵਾਦੀ ਹਮਲੇ ਦੀ ਪਹਿਲੀ ਬਰਸੀ 'ਤੇ PM ਮੋਦੀ ਨੇ ਦਿੱਤੀ ਸ਼ਰਧਾਂਜਲੀ; ਬੋਲੇ-‘ਅੱਤਵਾਦ ਅੱਗੇ ਨਹੀਂ ਝੁਕੇਗਾ ਭਾਰਤ’
ਵੀਰਵਾਰ ਨੂੰ ਛੁੱਟੀ ਦਾ ਐਲਾਨ! ਸਕੂਲ-ਕਾਲਜ ਸਣੇ ਦਫਤਰਾਂ ਤੋਂ ਲੈ ਕੇ ਸ਼ਰਾਬ ਦੀਆਂ ਦੁਕਾਨਾਂ ਵੀ ਰਹਿਣਗੀਆਂ ਬੰਦ, ਜਾਣੋ ਕੀ ਖੁੱਲ੍ਹੇਗਾ ਅਤੇ ਕੀ ਨਹੀਂ?
ਅੱਤਵਾਦ ਦੀ 'ਗਲੋਬਲ ਫੈਕਟਰੀ' ਬਣਿਆ ਪਾਕਿਸਤਾਨ, ਪਹਿਲਗਾਮ ਤੋਂ ਨਿਊਯਾਰਕ ਤੱਕ ਫੈਲਿਆ ਦਹਿਸ਼ਤ ਦਾ ਜਾਲ
ਜੰਮੂ-ਕਸ਼ਮੀਰ 'ਚ ਵੱਡਾ ਹਾਦਸਾ: ਬੱਸ ਬੇਕਾਬੂ ਹੋ ਕੇ ਖੱਡ 'ਚ ਡਿੱਗੀ, 16 ਯਾਤਰੀਆਂ ਦੀ ਮੌਤ; ਕਈ ਗੰਭੀਰ ਜ਼ਖ਼ਮੀ, PM ਮੋਦੀ ਨੇ ਵੀ ਜਤਾਇਆ ਦੁੱਖ
'नारी शक्ति' को लेकर सरकार की प्रतिबद्धता, PM मोदी ने अपने संबोधन में विपक्ष पर उठाए सवाल...

© Copyright Galactic Television & Communications Pvt. Ltd. 2026. All rights reserved.