ਡਿਪਟੀ CM ਦਾ ਤੀਜੀ ਵਾਰ ਤਲਾਕ; 13 ਸਾਲ ਬਾਅਦ ਹੋਏ ਵੱਖ, ਬੋਲੇ- ਤਲਾਕ ਤੋਂ ਬਾਅਦ ਵੀ ਦੋਸਤ ਬਣੇ ਰਹਿਣਗੇ...
ਸਿਆਸੀ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਅਤੇ ਅਦਾਕਾਰ ਪਵਨ ਕਲਿਆਣ ਤੇ ਉਨ੍ਹਾਂ ਦੀ ਪਤਨੀ ਅੰਨਾ ਕੋਨਿਡੇਲਾ ਦਾ ਆਪਸੀ ਸਹਿਮਤੀ ਨਾਲ ਤਲਾਕ ਹੋ ਗਿਆ ਹੈ।
ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਅਤੇ ਅਦਾਕਾਰ ਪਵਨ ਕਲਿਆਣ ਤੇ ਉਨ੍ਹਾਂ ਦੀ ਪਤਨੀ ਅੰਨਾ ਕੋਨਿਡੇਲਾ ਦਾ ਆਪਸੀ ਸਹਿਮਤੀ ਨਾਲ ਤਲਾਕ ਹੋ ਗਿਆ ਹੈ। ਵਿਆਹ ਦੇ ਕਰੀਬ 13 ਸਾਲ ਬਾਅਦ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ।
ਉਪ ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ, ਦੋਵਾਂ ਨੇ ਆਪਸੀ ਸਮਝ ਅਤੇ ਸਤਿਕਾਰ ਨਾਲ ਵੱਖ ਹੋਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਵਿਆਹ ਖ਼ਤਮ ਹੋਣ ਦੇ ਬਾਵਜੂਦ ਉਹ ਚੰਗੇ ਦੋਸਤ ਬਣੇ ਰਹਿਣਗੇ।
ਪਵਨ ਕਲਿਆਣ ਅਤੇ ਅੰਨਾ ਆਪਣੇ ਬੱਚਿਆਂ ਲਈ ਸਮਰਪਿਤ ਮਾਪਿਆਂ ਦੀ ਭੂਮਿਕਾ ਨਿਭਾਉਂਦੇ ਰਹਿਣਗੇ। ਦੋਵਾਂ ਨੇ ਕਿਹਾ ਕਿ ਬੱਚਿਆਂ ਦੀ ਖੁਸ਼ੀ ਅਤੇ ਭਲਾਈ ਉਨ੍ਹਾਂ ਦੀ ਸਾਂਝੀ ਤਰਜੀਹ ਰਹੇਗੀ।
ਤਲਾਕ ਤੋਂ ਬਾਅਦ ਵੀ ਦੋਸਤ ਬਣੇ ਰਹਿਣਗੇ
ਤਲਾਕ ਦੇ ਫੈਸਲੇ ਤੋਂ ਬਾਅਦ ਪਵਨ ਕਲਿਆਣ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਜ਼ਿੰਦਗੀ ਦਾ ਵੱਡਾ ਹਿੱਸਾ ਇਕੱਠੇ ਬਿਤਾਉਣ ਤੋਂ ਬਾਅਦ ਉਨ੍ਹਾਂ ਨੇ ਆਪਸੀ ਸਮਝ ਅਤੇ ਸਤਿਕਾਰ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ। ਭਾਵੇਂ ਉਨ੍ਹਾਂ ਦਾ ਵਿਆਹ ਖ਼ਤਮ ਹੋ ਗਿਆ ਹੈ, ਪਰ ਉਹ ਚੰਗੇ ਦੋਸਤ ਬਣੇ ਰਹਿਣਗੇ ਅਤੇ ਆਪਣੇ ਬੱਚਿਆਂ ਦੀ ਪਰਵਰਿਸ਼ ਲਈ ਮਿਲ ਕੇ ਜ਼ਿੰਮੇਵਾਰੀ ਨਿਭਾਉਣਗੇ।
ਇਸ ਦੇ ਨਾਲ ਹੀ ਪਵਨ ਕਲਿਆਣ ਅਤੇ ਅੰਨਾ ਕੋਨਿਡੇਲਾ ਨੇ ਆਪਣੇ ਸ਼ੁਭਚਿੰਤਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੀ ਜ਼ਿੰਦਗੀ ਦੇ ਇਸ ਮੁਸ਼ਕਲ ਦੌਰ ਵਿੱਚ ਨਿੱਜਤਾ ਦਾ ਸਤਿਕਾਰ ਕਰਨ।

ਜ਼ਿਕਰਯੋਗ ਹੈ ਕਿ ਪਵਨ ਕਲਿਆਣ ਨੇ ਹੁਣ ਤੱਕ ਤਿੰਨ ਵਿਆਹ ਕੀਤੇ ਹਨ। ਅੰਨਾ ਕੋਨਿਡੇਲਾ ਨਾਲ ਉਨ੍ਹਾਂ ਦਾ ਵਿਆਹ ਸਾਲ 2013 ਵਿੱਚ ਹੋਇਆ ਸੀ।
ਪਵਨ ਕਲਿਆਣ ਦੇ ਪਿਛਲੇ ਵਿਆਹ: ਪਵਨ ਕਲਿਆਣ ਦਾ ਇਹ ਤੀਜਾ ਵਿਆਹ ਸੀ।ਉਨ੍ਹਾਂ ਦਾ ਪਹਿਲਾ ਵਿਆਹ 1997 ਵਿੱਚ ਨੰਦਿਨੀ ਨਾਲ ਹੋਇਆ ਸੀ, ਜਿਸ ਤੋਂ ਬਾਅਦ 2008 ਵਿੱਚ ਤਲਾਕ ਹੋਇਆ। 2009 ਵਿੱਚ ਉਨ੍ਹਾਂ ਨੇ ਅਦਾਕਾਰਾ ਰੇਨੂ ਦੇਸਾਈ ਨਾਲ ਵਿਆਹ ਕੀਤਾ, ਜਿਨ੍ਹਾਂ ਤੋਂ 2012 ਵਿੱਚ ਵੱਖ ਹੋ ਗਏ। ਇਸ ਤੋਂ ਬਾਅਦ 2013 ਵਿੱਚ ਉਨ੍ਹਾਂ ਨੇ ਰੂਸੀ ਮਾਡਲ ਅੰਨਾ ਲੈਜ਼ਨੇਵਾ ਨਾਲ ਤੀਜਾ ਵਿਆਹ ਕਰਵਾਇਆ ਸੀ।