ਕਾਕਰੋਚ ਜਨਤਾ ਪਾਰਟੀ ਦਾ ਦਾਅਵਾ; ਦਿੱਲੀ ਪੁਲਿਸ ਨੇ ਅਭਿਜੀਤ ਦੀਪਕੇ ਨੂੰ ਲਿਆ ਹਿਰਾਸਤ 'ਚ, ਹਾਲਾਂਕਿ ਪੁਲਿਸ ਨੇ ਕੀਤਾ ਇਨਕਾਰ

ਸੀ.ਜੇ.ਪੀ. (CJP) ਦੇ ਵਿਰੋਧ ਪ੍ਰਦਰਸ਼ਨ ਦੌਰਾਨ ਦਿੱਲੀ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਪ੍ਰਦਰਸ਼ਨ ਦੇ ਹੰਗਾਮੇ ਵਿਚਾਲੇ ਦਿੱਲੀ ਪੁਲਿਸ ਨੇ CJP ਫਾਊਂਡਰ ਅਭਿਜੀਤ ਦੀਪਕੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਨੂੰ ਜੰਤਰ-ਮੰਤਰ ਤੋਂ ਚੁੱਕਿਆ ਗਿਆ ਹੈ।

By:  Lajwinder Kaur July 20th 2026 03:10 PM -- Updated: July 20th 2026 03:27 PM

ਕਾਕਰੋਚ ਜਨਤਾ ਪਾਰਟੀ (CJP) ਨੇ ਦਾਅਵਾ ਕੀਤਾ ਹੈ ਕਿ ਦਿੱਲੀ ਪੁਲਿਸ ਨੇ ਅਭਿਜੀਤ ਦੀਪਕੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਹਾਲਾਂਕਿ ਪੁਲਿਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ। ਇਸ ਦੌਰਾਨ ਦੀਪਕੇ ਨੇ ਸਾਰੇ ਸੰਸਦ ਮੈਂਬਰਾਂ ਨੂੰ ਵਿਦਿਆਰਥੀਆਂ ਦੇ ਸਮਰਥਨ ਵਿੱਚ ਅੱਗੇ ਆਉਣ ਦੀ ਅਪੀਲ ਕੀਤੀ ਹੈ।

ਜਾਣੋ ਕਿਉਂ ਸੰਸਦ ਦੀ ਵਧਾਈ ਗਈ ਸੁਰੱਖਿਆ

ਇਸ ਤੋਂ ਪਹਿਲਾਂ CJP ਦੇ ਸਮਰਥਕ ਸੋਮਵਾਰ ਨੂੰ ਸੰਸਦ ਭਵਨ ਦੇ ਨੇੜੇ ਪਹੁੰਚ ਗਏ ਸਨ। ਪ੍ਰਦਰਸ਼ਨਕਾਰੀਆਂ ਵੱਲੋਂ ਸੰਸਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਸੰਸਦ ਦੀ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਅਤੇ ਮੁੱਖ ਗੇਟ ਬੰਦ ਕਰ ਦਿੱਤੇ ਗਏ।

ਹੰਝੂ ਗੈਸ ਦੇ ਗੋਲੇ ਸੁੱਟੇ ਗਏ

ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੂੰ ਹੰਝੂ ਗੈਸ ਦੇ ਗੋਲੇ ਛੱਡਣੇ ਪਏ, ਜਿਸ ਨਾਲ ਭੀੜ ਖਿੰਡ ਗਈ। ਜਿਸ ਸਮੇਂ ਸੰਸਦ ਦੇ ਬਾਹਰ ਇਹ ਹੰਗਾਮਾ ਚੱਲ ਰਿਹਾ ਸੀ, ਪ੍ਰਧਾਨ ਮੰਤਰੀ ਸਮੇਤ ਦੇਸ਼ ਦੇ ਸਾਰੇ ਸੰਸਦ ਮੈਂਬਰ ਅੰਦਰ ਮੌਜੂਦ ਸਨ। ਸਵੇਰੇ ਵੀ ਪ੍ਰਦਰਸ਼ਨਕਾਰੀਆਂ ਨੇ ਰਾਜੀਵ ਚੌਕ ਅਤੇ ਮੰਡੀ ਹਾਊਸ ਮੈਟਰੋ ਸਟੇਸ਼ਨ ਵਿੱਚ ਦਾਖ਼ਲ ਹੋ ਕੇ ਹੰਗਾਮਾ ਕੀਤਾ ਸੀ ਅਤੇ ਕੁਝ ਲੋਕ ਬੈਰੀਕੇਡਿੰਗ ਤੋੜ ਕੇ ਪਾਰਲੀਮੈਂਟ ਸਟ੍ਰੀਟ ਥਾਣੇ ਤੱਕ ਵੀ ਜਾ ਪਹੁੰਚੇ ਸਨ।

ਦੂਜੇ ਪਾਸੇ, ਇਸ ਹੰਗਾਮੇ ਅਤੇ ਵਿਰੋਧ ਦੇ ਚਲਦਿਆਂ CJP ਦੇ ਬੁਲਾਰੇ ਸੌਰਵ ਦਾਸ ਨੇ ਕੇਂਦਰੀ ਮੰਤਰੀ ਜੇ.ਪੀ. ਨੱਡਾ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੌਰਾਨ ਉਨ੍ਹਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚਰਚਾ ਕੀਤੀ ਗਈ ਅਤੇ ਸੰਸਦ ਮੈਂਬਰਾਂ (ਸਾਂਸਦਾਂ) ਤੋਂ ਸਹਿਯੋਗ ਦੀ ਮੰਗ ਵੀ ਕੀਤੀ ਗਈ ਹੈ। ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

Related Post

ਸੰਸਦ ਤੱਕ ਪਹੁੰਚੇ CJP ਪ੍ਰਦਰਸ਼ਨਕਾਰੀ, ਪੁਲਿਸ ਨੇ ਲਾਠੀਚਾਰਜ ਦੀ ਵਰਤੋਂ ਸਣੇ ਸੁੱਟੇ ਹੰਝੂ ਗੈਸ ਦੇ ਗੋਲੇ, ਜਾਣੋ ਕਿਸ ਵਜ੍ਹਾ ਕਰਕੇ ਦਿਪਕੇ ਨੇ ਤੋੜਿਆ ਅਨਸ਼ਨ
ਸੰਸਦ ਮਾਰਚ ਸ਼ੁਰੂ ਹੁੰਦੇ ਹੀ ਪੁਲਿਸ ਦਾ ਲਾਠੀਚਾਰਜ, ਜੰਤਰ-ਮੰਤਰ 'ਤੇ ਝੜਪ ਤੋਂ ਬਾਅਦ ਆਰ.ਪੀ.ਐੱਫ. ਦਾ ਐਕਸ਼ਨ, ਕਈ ਪ੍ਰਦਰਸ਼ਨਕਾਰੀ ਹੋਏ ਜ਼ਖਮੀ...
ਸੋਨਮ ਵਾਂਗਚੁਕ ਨੂੰ ਜੰਤਰ-ਮੰਤਰ ਤੋਂ ਹਟਾਏ ਜਾਣ ਤੋਂ ਬਾਅਦ CJP ਚੀਫ਼ ਅਭਿਜੀਤ ਦੀਪਕੇ ਦੀਆਂ ਅੱਖਾਂ ਤੋਂ ਝਲਕੇ ਹੰਝੂ, ਹੁਣ ਖੁਦ ਬੈਠੇ ਭੁੱਖ ਹੜਤਾਲ ‘ਤੇ
ਜੰਤਰ-ਮੰਤਰ 'ਤੇ ਤੜਕੇ-ਤੜਕੇ ਪੁਲਿਸ ਦਾ ਵੱਡਾ ਐਕਸ਼ਨ! Sonam Wangchuk ਨੂੰ ਚੁੱਕ ਕੇ ਹਸਪਤਾਲ ਲੈ ਗਈ ਪੁਲਿਸ, ਪ੍ਰਦਰਸ਼ਨਕਾਰੀਆਂ ਨੇ ਜਤਾਇਆ ਰੋਸ
ਪ੍ਰਧਾਨ ਮੰਤਰੀ ਮੋਦੀ ਦਾ ਐਲਾਨ: ਚੰਡੀਗੜ੍ਹ 'ਚ ਬਣੇਗਾ ਨਵਾਂ MBBS ਕਾਲਜ, 4700 ਕਰੋੜ ਦੇ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
NEET Result 2026: ਪੰਜਾਬ ਦੇ ਆਰੀਅਨ ਗੁਪਤਾ ਨੇ 715 ਅੰਕ ਲੈ ਕੇ ਮਾਰੀ ਬਾਜ਼ੀ, ਹਾਸਿਲ ਕੀਤਾ AIR 1, ਰੋਜ਼ 17 ਘੰਟੇ ਪੜ੍ਹਾਈ, ਦਾਦੀ ਦੀ ਮੌਤ ਤੋਂ ਮਿਲੀ ਪ੍ਰੇਰਨਾ

© Copyright Galactic Television & Communications Pvt. Ltd. 2026. All rights reserved.