ਮੁਲਜ਼ਮ ਅਸ਼ਵਨੀ ਦੇ ਘਰ 'ਤੇ ਬੁਲਡੋਜ਼ਰ ਐਕਸ਼ਨ! ਚੱਲਿਆ ਪੀਲਾ ਪੰਜਾ, ਮਾਨਸਾ 'ਚ ਹਲਚਲ

ਮਾਨਸਾ 'ਚ ਪੁਲਿਸ ਪ੍ਰਸ਼ਾਸਨ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ, ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਅਸ਼ਵਨੀ ਦੇ ਘਰ ਅਤੇ ਦੁਕਾਨ ਉੱਤੇ ਪੀਲਾ ਪੰਜਾ ਚੱਲਿਆ ਹੈ।

By:  Lajwinder Kaur October 14th 2026 12:53 PM -- Updated: October 14th 2026 01:00 PM

ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ਨੂੰ ਲੈ ਕੇ ਮਾਨਸਾ ਵਿੱਚ ਲੋਕਾਂ ਦਾ ਗੁੱਸਾ ਲਗਾਤਾਰ ਵਧ ਰਿਹਾ ਹੈ। ਇਸ ਦੌਰਾਨ ਮੁਲਜ਼ਮ ਅਸ਼ਵਨੀ ਦੇ ਘਰ ਅਤੇ ਦੁਕਾਨ ’ਤੇ ਪ੍ਰਸ਼ਾਸਨ ਵੱਲੋਂ ਬੁਲਡੋਜ਼ਰ ਦੀ ਕਾਰਵਾਈ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਕਾਰਵਾਈ ਦੌਰਾਨ ਮੌਕੇ ’ਤੇ JCB ਮਸ਼ੀਨ ਪਹੁੰਚੀ ਅਤੇ ਘਰ ਦੀ ਕੰਧ ਤੇ ਛੱਜੇ ਸਮੇਤ ਕਥਿਤ ਨਾਜਾਇਜ਼ ਉਸਾਰੀ ਨੂੰ ਢਾਹਿਆ ਗਿਆ।

ਮਿਲੀ ਜਾਣਕਾਰੀ ਅਨੁਸਾਰ, ਮੁਲਜ਼ਮ ਦੀ ਦੁਕਾਨ ਅਤੇ ਘਰ ’ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ। ਇਸ ਦੌਰਾਨ JCB ਦੀ ਮਦਦ ਨਾਲ ਉਸਾਰੀ ਦੇ ਕੁਝ ਹਿੱਸੇ ਢਾਹੇ ਗਏ। ਹਾਲਾਂਕਿ, ਕਾਰਵਾਈ ਸਬੰਧੀ ਪ੍ਰਸ਼ਾਸਨ ਦੇ ਵਿਸਥਾਰਤ ਅਧਿਕਾਰਤ ਬਿਆਨ ਅਤੇ ਢਾਹੇ ਗਏ ਨਿਰਮਾਣ ਦੀ ਕਾਨੂੰਨੀ ਸਥਿਤੀ ਦੀ ਪੁਸ਼ਟੀ ਹੋਣੀ ਬਾਕੀ ਹੈ।

ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਮਗਰੋਂ ਲੋਕਾਂ ’ਚ ਰੋਸ

ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਤੋਂ ਬਾਅਦ ਇਲਾਕੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਘਟਨਾ ਨੂੰ ਲੈ ਕੇ ਲੋਕਾਂ ਵੱਲੋਂ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਇਸੇ ਰੋਸ ਦੇ ਚੱਲਦਿਆਂ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਮਾਨਸਾ ਵਿੱਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਅਤੇ ਸਾਰਿਆਂ ਦੀ ਨਜ਼ਰ ਪ੍ਰਸ਼ਾਸਨ ਦੀ ਅਗਲੀ ਕਾਰਵਾਈ ’ਤੇ ਟਿਕੀ ਹੋਈ ਹੈ।

Related Post

ਮਾਨਸਾ ਦੇ ਦਲਜੀਤ ਸਿੰਘ ਦਾ ਅੱਜ ਹੋਵੇਗਾ ਅੰਤਿਮ ਸਸਕਾਰ: ਪਤਨੀ ਨੂੰ ਸਰਕਾਰੀ ਨੌਕਰੀ ਮਿਲੇਗੀ; ਪਰਿਵਾਰ ਨੂੰ 50 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ
ਪਰਵਿੰਦਰ ਝੋਟਾ ਮਾਮਲੇ 'ਚ ਵੱਡਾ ਐਕਸ਼ਨ! SHO ਬੇਅੰਤ ਕੌਰ ਮੁਅੱਤਲ; DSP 'ਤੇ ਵੀ ਹੋਵੇਗੀ ਸਖ਼ਤ ਕਾਰਵਾਈ
ਪਰਵਿੰਦਰ ਝੋਟਾ ਕਤਲ ਕਾਂਡ: ਮੁੱਖ ਦੋਸ਼ੀ ਦਾ ਮੈਡੀਕਲ ਸਟੋਰ ਬੁਲਡੋਜ਼ਰ ਨਾਲ ਢਾਹਿਆ, ਗੁੱਸੇ ‘ਚ ਆਏ ਲੋਕਾਂ ਨੇ ਕੀਤੀ ਭਾਰੀ ਤੋੜ-ਫੋੜ ਤੇ ਫਿਰ ਕੀਤੀ ਅੱਗ ਦੇ ਹਵਾਲੇ
ਪਰਵਿੰਦਰ ਝੋਟਾ ਦੇ ਕ**ਤਲ ਤੋਂ ਬਾਅਦ ਮਾਨਸਾ ’ਚ ਮਾਹੌਲ ਤਣਾਅਪੂਰਨ! ਮੁਲਜ਼ਮ ਕੈਮਿਸਟ ਫ਼ਰਾਰ; ਸਮਰਥਕਾਂ ਨੇ ਭੰਨ੍ਹੀ ਦੁਕਾਨ
ਮਾਨਸਾ ’ਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਦਾ ਗੋ.ਲੀ.ਆਂ ਮਾ.ਰ ਕੇ ਕ@ਤਲ, ਮੈਡੀਕਲ ਸਟੋਰ ਮਾਲਕ ’ਤੇ ਲੱਗੇ ਦੋਸ਼
ਅਕਾਲੀ ਦਲ ਨੂੰ ਵੱਡਾ ਝਟਕਾ: ਜ਼ਿਲ੍ਹਾ ਯੂਥ ਪ੍ਰਧਾਨ ਨੇ ਛੱਡੀ ਪਾਰਟੀ, 'ਆਪ' 'ਚ ਹੋਏ ਸ਼ਾਮਲ

© Copyright Galactic Television & Communications Pvt. Ltd. 2026. All rights reserved.