ਜਨਗਣਨਾ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਵਾਲੇ 82 ਅਧਿਆਪਕਾਂ 'ਤੇ ਵੱਡੀ ਕਾਰਵਾਈ! ਤਨਖਾਹਾਂ ਰੋਕਣ ਦੇ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ?

By:  Lajwinder Kaur June 1st 2026 02:57 PM -- Updated: June 1st 2026 05:06 PM






ਜਲੰਧਰ ਦੇ 82 ਸਰਕਾਰੀ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਜਨਗਣਨਾ ਦੇ ਕੰਮ ਵਿੱਚ ਸ਼ਾਮਲ ਨਾ ਹੋਣ ਕਰਕੇ 'ਕਾਰਨ ਦੱਸੋ' ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਕਾਰਵਾਈ ਉਨ੍ਹਾਂ ਦੇ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਕਾਰਨ ਕੀਤੀ ਗਈ ਹੈ। ਜ਼ਿਲ੍ਹਾ ਸਿੱਖਿਆ ਵਿਭਾਗ ਨੇ ਇਨ੍ਹਾਂ ਅਧਿਆਪਕਾਂ ਦੀ ਤਨਖਾਹ ਰੋਕਣ ਦੇ ਨਿਰਦੇਸ਼ ਦਿੱਤੇ ਹਨ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਹ ਅਧਿਆਪਕ ਬਿਨਾਂ ਪੂਰਵ ਪ੍ਰਵਾਨਗੀ ਦੇ ਸਕੂਲਾਂ ਵਿੱਚ ਵੀ ਹਾਜ਼ਰ ਨਹੀਂ ਹੋ ਸਕਣਗੇ। ਨਾਲ ਹੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਜਨਗਣਨਾ ਦੇ ਕੰਮ ਵਿੱਚ ਲਾਪਰਵਾਹੀ ਵਰਤੀ ਗਈ ਤਾਂ ਜਨਗਣਨਾ ਐਕਟ, 1948 ਤਹਿਤ ਕਾਰਵਾਈ ਕੀਤੀ ਜਾਵੇਗੀ, ਜਿਸ ਵਿੱਚ ਤਿੰਨ ਸਾਲ ਤੱਕ ਦੀ ਕੈਦ ਅਤੇ 1,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

ਵਿਭਾਗ ਅਨੁਸਾਰ, ਇਹਨਾਂ ਅਧਿਆਪਕਾਂ ਨੇ ਸਿਖਲਾਈ ਸੈਸ਼ਨ ਵਿੱਚ ਭਾਗ ਲੈਣ ਅਤੇ ਸਰਵੇਖਣ ਕਿੱਟ, ਪਛਾਣ ਪੱਤਰ ਤੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਦੇ ਬਾਵਜੂਦ ਵੀ ਆਪਣੇ ਅਲਾਟ ਕੀਤੇ ਗਏ ਘਰਾਂ ਦਾ ਸਰਵੇਖਣ ਕੰਮ ਸ਼ੁਰੂ ਨਹੀਂ ਕੀਤਾ ਹੈ।


ਨੋਟਿਸ ਦੇ ਅਨੁਸਾਰ, ਹਰੇਕ ਅਧਿਆਪਕ ਨੂੰ ਸਰਵੇਖਣ ਲਈ ਇੱਕ ਹਾਊਸ ਲਿਸਟਿੰਗ ਬਲਾਕ (HLB) ਅਲਾਟ ਕੀਤਾ ਗਿਆ ਸੀ, ਪਰ ਜਿਨ੍ਹਾਂ ਅਧਿਆਪਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਕਿਸੇ ਨੇ ਵੀ ਆਪਣੀ ਪ੍ਰਗਤੀ ਰਿਪੋਰਟ ਜਮ੍ਹਾਂ ਨਹੀਂ ਕਰਵਾਈ ਹੈ। ਇਸ ਨੋਟਿਸ ਵਿੱਚ ਅਧਿਆਪਕਾਂ ਨੂੰ ਸਬੰਧਤ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋ ਕੇ ਇਹ ਸਪੱਸ਼ਟ ਕਰਨ ਲਈ ਕਿਹਾ ਗਿਆ ਹੈ ਕਿ ਉਨ੍ਹਾਂ ਖ਼ਿਲਾਫ਼ ਕਾਰਵਾਈ ਕਿਉਂ ਨਾ ਕੀਤੀ ਜਾਵੇ। ਨੋਟਿਸ ਵਿੱਚ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਅਧਿਆਪਕਾਂ ਵੱਲੋਂ ਦਿੱਤਾ ਗਿਆ ਸਪੱਸ਼ਟੀਕਰਨ ਤਸੱਲੀਬਖਸ਼ ਨਹੀਂ ਪਾਇਆ ਗਿਆ, ਤਾਂ ਜਨਗਣਨਾ ਐਕਟ, 1948 ਦੀ ਧਾਰਾ 11(1)(ਏ) ਦੇ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਨ੍ਹਾਂ ਅਧਿਆਪਕਾਂ 'ਤੇ ਡਿੱਗੀ ਗਾਜ਼

ਜਲੰਧਰ ਵਿੱਚ ਜਿਨ੍ਹਾਂ 82 ਅਧਿਆਪਕਾਂ ਨੂੰ ਜਨਗਣਨਾ ਦੇ ਕੰਮ ਵਿੱਚ ਲਾਪਰਵਾਹੀ ਵਰਤਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ, ਉਨ੍ਹਾਂ ਵਿੱਚ ਮੋਨਿਕਾ, ਕਿਰਨ ਬਾਲਾ, ਗੁਰਪ੍ਰੀਤ ਕੌਰ ਸੈਣੀ, ਸੁਨੀਤਾ ਰਾਣੀ, ਮਨਜੀਤ ਕੌਰ, ਨਿਧੀ ਗੁਪਤਾ, ਨੀਤੂ ਹੰਸ, ਰਜਨੀ, ਆਸ਼ਾ ਰਾਣੀ, ਰੇਨੂ ਬਾਲਾ, ਮਨਮੀਤ ਕੌਰ, ਸਿਮਰਨ, ਕੁਲਵਿੰਦਰ ਕੌਰ, ਸਤਨਾਮ ਸਿੰਘ, ਰਾਜਿੰਦਰ ਕੁਮਾਰ, ਪਰਮਜੀਤ ਕੌਰ, ਨਿਸ਼ਾ, ਦੀਪਿਕਾ, ਸਵਰਨ ਕੌਰ, ਆਨੰਦ ਮੋਹਨ, ਮਨੀਤਾ ਦੁੱਗਲ, ਗੌਰੀ ਸੋਨੀ, ਰਜਨੀ, ਅਨੁ, ਨਿਧੀ, ਸੁਖਮਨਦੀਪ ਕੌਰ, ਸੁਖਵਿੰਦਰ ਸਿੰਘ, ਸਰਬਜੀਤ ਕੌਰ, ਮੀਨਾ, ਗੁਰਪ੍ਰੀਤ ਕੌਰ, ਲਲਿਤ ਕੁਮਾਰ, ਰਾਜਦੀਪ ਕੌਰ, ਹਰਜਿੰਦਰ ਕੌਰ, ਇੰਦਰਜੀਤ ਕੌਰ, ਸ਼ਰਨਦੀਪ ਕੌਰ, ਹੇਮਾ ਰਾਣੀ, ਰੀਮਾ ਅਰੋੜਾ, ਮਨਦੀਪ ਕੌਰ, ਰੀਤਾ, ਯੋਗੀਤਾ ਸਚਦੇਵਾ, ਤ੍ਰਿਪਤਾ ਰਾਣੀ, ਰੀਨਾ, ਪਰਵੀਨ ਰਾਣੀ, ਸੰਤੋਸ਼ ਕੁਮਾਰੀ, ਵਿਜੇ ਕੁਮਾਰੀ, ਰਾਜਿੰਦਰ ਕੌਰ, ਅਮਰਦੀਪ ਕੌਰ, ਨੇਹਾ ਛਾਬੜਾ, ਮਨਦੀਪ ਕੌਰ, ਕੁਲਵਿੰਦਰ ਕੌਰ ਮਲਹੋਤਰਾ, ਵਰਿੰਦਰ ਸਿੰਘ ਗਰੋਵਰ, ਗਾਇਤਰੀ ਮੋਗਲਾ, ਅਸ਼ੋਕ ਕੁਮਾਰ, ਗੁਰਵਿੰਦਰ ਕੌਰ, ਪਲਵਿੰਦਰ ਕੌਰ, ਅਮਨ ਦੀਪ, ਨਰੇਸ਼ ਕੁਮਾਰ, ਅਨਾਮਿਕਾ ਚੌਧਰੀ, ਹਰਦੀਪ ਕੌਰ, ਊਸ਼ਾ ਰਾਣੀ, ਸੋਨੂੰ ਜੋਸ਼ੀ, ਸੁਨੀਤਾ ਬੱਤਾ, ਸੁਨੀਲ ਕੁਮਾਰ, ਹੀਰਾ ਲਾਲ, ਦਲਜੀਤ ਕੌਰ, ਮਨਿੰਦਰ ਕੌਰ, ਨਿਧੀ ਅਰੋੜਾ, ਨੀਲਮ, ਗੁਰਪ੍ਰੀਤ ਕੌਰ, ਪੂਨਮ ਰਾਜਪਾਲ, ਅਮਨਪ੍ਰੀਤ ਕੌਰ, ਰਮਨਦੀਪ ਕੌਰ, ਰਾਜੇਸ਼ ਕੁਮਾਰ, ਹਰਦੀਪ ਕੌਰ, ਬਲਜੀਤ ਕੌਰ, ਹਰਮੇਦ ਕੁਮਾਰ, ਰਮਨ ਮਹਿਰਾ, ਮਨਜੀਤ ਕੌਰ, ਜੋਗਿੰਦਰ ਪਾਲ ਬਾਂਗੜ, ਰੋਹਿਤ ਕੁਮਾਰ, ਦੀਕਸ਼ਾ ਅਤੇ ਜੋਤੀ ਮਲਹੋਤਰਾ ਸ਼ਾਮਲ ਹਨ।


Related Post

ਜਲੰਧਰ 'ਚ ਕਾਂਗਰਸ ਨੂੰ ਵੱਡਾ ਝਟਕਾ: ਸਾਬਕਾ ਕੌਂਸਲਰ ਦਾ ਭਰਾ ਤੇ ਭਤੀਜਾ 'ਆਪ' 'ਚ ਸ਼ਾਮਲ
ਅਮਿਤ ਸ਼ਾਹ ਦਾ ਵੱਡਾ ਦਾਅਵਾ- ‘31 ਦਸੰਬਰ 2029 ਤੋਂ ਪਹਿਲਾਂ ਪੰਜਾਬ ਨੂੰ ਚਿੱਟੇ ਤੋਂ ਕਰਾਂਗੇ ਮੁਕਤ’; ਭਾਜਪਾ ਨੂੰ ਇੱਕ ਮੌਕਾ ਦੇਣ ਦੀ ਕੀਤੀ ਅਪੀਲ
ਵੱਡੀ ਖਬਰ! ਅਮਿਤ ਸ਼ਾਹ ਦੀ ਰੈਲੀ ਦੀ ਸਟੇਜ ਹੇਠਾਂ IED ਲਗਾ ਕੇ ਉਡਾਉਣ ਦੀ ਧਮਕੀ; ਜਲੰਧਰ-ਅੰਮ੍ਰਿਤਸਰ ਦੇ ਸਕੂਲਾਂ ਨੂੰ ਵੀ ਆਈ ਧਮਕੀ, ਖੁਫੀਆ ਏਜੰਸੀਆਂ ਤੇ ਪੁਲਿਸ ਅਲਰਟ 'ਤੇ
LPU ਬਵਾਲ ਮਾਮਲਾ: ਯੂਨੀਵਰਸਿਟੀ 10 ਦਿਨਾਂ ਲਈ ਬੰਦ, ਵਿਦਿਆਰਥੀਆਂ ਨੂੰ ਛੁੱਟੀ, ਇੰਟਰਨੈੱਟ ਸੇਵਾ ਬੰਦ; CM ਮਾਨ ਨੇ ਦਿੱਤੇ ਸਖ਼ਤ ਕਾਰਵਾਈ ਦੇ ਹੁਕਮ
ਆਪ ਹੋਈ ਹੋਰ ਮਜ਼ਬੂਤ! ਟਕਸਾਲੀ ਅਕਾਲੀ ਆਗੂ ਆਪਣੇ ਸਾਥੀਆਂ ਸਣੇ AAP ‘ਚ ਹੋਏ ਸ਼ਾਮਿਲ
ਪੰਜਾਬੀ ਦੇਣ ਧਿਆਨ! ਜਾਰੀ ਹੋਏ ਸਖਤ ਹੁਕਮ, ਬਿਨਾਂ ਹਾਈ ਸਿਕਿਓਰਟੀ ਨੰਬਰ ਪਲੇਟ ਵਾਲੀਆਂ ਗੱਡੀਆਂ ਨੂੰ ਪੈਟਰੋਲ-ਡੀਜ਼ਲ ਨਹੀਂ, ਰੈਸਟੋਰੈਂਟਾਂ ‘ਚ ਹਥਿਆਰਾਂ ‘ਤੇ ਰੋਕ

© Copyright Galactic Television & Communications Pvt. Ltd. 2026. All rights reserved.