ਵਿਦੇਸ਼ ‘ਚ ਪੰਜਾਬੀ ਨੌਜਵਾਨ ਅਗਵਾ; ਮੁੰਡੇ ‘ਤੇ ਹੋਏ ਤਸ਼ੱਦਦ ਦਾ ਵੀਡੀਓ ਪਰਿਵਾਰ ਨੂੰ ਭੇਜਿਆ, ਮੰਗੀ 58 ਲੱਖ ਰੁਪਏ ਦੀ ਫਿਰੌਤੀ

ਜਲੰਧਰ ਦੇ ਫਿਲੌਰ ਦੇ 30 ਸਾਲਾ ਰਾਕੇਸ਼ ਕੁਮਾਰ ਨੂੰ ਇਟਲੀ ਭੇਜਣ ਦੇ ਨਾਂ ’ਤੇ ਟਰੈਵਲ ਏਜੰਟਾਂ ਨੇ ਪਹਿਲਾਂ ਕੀਨੀਆ ਭੇਜਿਆ, ਜਿੱਥੇ ਉਸ ਨੂੰ ਕਥਿਤ ਤੌਰ ’ਤੇ ਗਿਰੋਹ ਨੇ ਬੰਧਕ ਬਣਾ ਲਿਆ। ਪਰਿਵਾਰ ਮੁਤਾਬਕ ਅਗਵਾਕਾਰਾਂ ਨੇ ਕੁੱਟਮਾਰ ਦੀ ਵੀਡੀਓ ਭੇਜ ਕੇ 70 ਹਜ਼ਾਰ ਡਾਲਰ (ਕਰੀਬ 58 ਲੱਖ ਰੁਪਏ) ਦੀ ਫਿਰੌਤੀ ਮੰਗੀ ਹੈ। ਪਰਿਵਾਰ ਨੇ ਪੁਲਿਸ ਤੋਂ ਏਜੰਟਾਂ ਖ਼ਿਲਾਫ਼ ਕਾਰਵਾਈ ਅਤੇ ਰਾਕੇਸ਼ ਦੀ ਸੁਰੱਖਿਅਤ ਵਾਪਸੀ ਦੀ ਮੰਗ ਕੀਤੀ ਹੈ।

By:  Lajwinder Kaur August 13th 2026 11:41 AM -- Updated: August 13th 2026 12:10 PM

ਜਲੰਧਰ ਜ਼ਿਲ੍ਹੇ ਦੇ ਫਿਲੌਰ ਖੇਤਰ ਦੇ ਪਿੰਡ ਭੈਣੀ ਦੇ ਰਹਿਣ ਵਾਲੇ 30 ਸਾਲਾ ਰਾਕੇਸ਼ ਕੁਮਾਰ ਨੂੰ ਇਟਲੀ ਭੇਜਣ ਦੇ ਨਾਂ 'ਤੇ ਟਰੈਵਲ ਏਜੰਟਾਂ ਵੱਲੋਂ ਠੱਗੀ ਦਾ ਸ਼ਿਕਾਰ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਕੇਸ਼ ਨੂੰ ਪਹਿਲਾਂ ਕੀਨੀਆ ਭੇਜਿਆ ਗਿਆ, ਜਿੱਥੇ ਇੱਕ ਅਪਰਾਧਿਕ ਗਿਰੋਹ ਨੇ ਉਸ ਨੂੰ ਕਿਡਨੈਪ ਕਰ ਲਿਆ। ਅਗਵਾਕਾਰਾਂ ਨੇ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਇਸ ਦੀ ਵੀਡੀਓ ਵਟਸਐਪ ਰਾਹੀਂ ਪਰਿਵਾਰਕ ਮੈਂਬਰਾਂ ਨੂੰ ਭੇਜ ਕੇ ਉਸ ਦੀ ਰਿਹਾਈ ਬਦਲੇ 70 ਹਜ਼ਾਰ ਡਾਲਰ (ਕਰੀਬ 58 ਲੱਖ ਰੁਪਏ) ਦੀ ਫਿਰੌਤੀ ਦੀ ਮੰਗ ਕੀਤੀ ਹੈ।

ਏਜੰਟਾਂ ਦਾ ਕਾਰਨਾਮਾ

ਪੀੜਤ ਦੇ ਪਿਤਾ ਕਸ਼ਮੀਰ ਲਾਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਇਟਲੀ ਭੇਜਣ ਲਈ ਦੋ ਏਜੰਟਾਂ ਨਾਲ ਸੰਪਰਕ ਕੀਤਾ ਸੀ। ਇਨ੍ਹਾਂ ਵਿੱਚੋਂ ਇੱਕ ਏਜੰਟ ਪਰਮਜੀਤ ਸਿੰਘ ਇਟਲੀ ਵਿੱਚ ਰਹਿੰਦਾ ਹੈ, ਜਦਕਿ ਉਸ ਦੀ ਮਹਿਲਾ ਸਹਿਯੋਗੀ ਪਿੰਡ ਭਾਰ ਸਿੰਘ ਪੁਰ ਦੀ ਰਹਿਣ ਵਾਲੀ ਹੈ। ਏਜੰਟਾਂ ਨੇ ਰਾਕੇਸ਼ ਨੂੰ ਇਟਲੀ ਭੇਜਣ ਲਈ 9.50 ਲੱਖ ਰੁਪਏ ਵਿੱਚ ਸੌਦਾ ਤੈਅ ਕੀਤਾ ਸੀ।

ਪਰਿਵਾਰ ਨੇ ਦੋ ਲੱਖ ਰੁਪਏ ਐਡਵਾਂਸ ਵਜੋਂ ਮਹਿਲਾ ਏਜੰਟ ਦੇ ਭਰਾ ਨੂੰ ਦੇ ਦਿੱਤੇ ਸਨ, ਜਦਕਿ ਬਾਕੀ ਰਕਮ ਇਟਲੀ ਪਹੁੰਚਣ ਤੋਂ ਬਾਅਦ ਦੇਣ ਦੀ ਗੱਲ ਹੋਈ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਏਜੰਟਾਂ ਨੇ ਕਿਹਾ ਸੀ ਕਿ ਪਹਿਲਾਂ ਰਾਕੇਸ਼ ਨੂੰ ਕੀਨੀਆ ਭੇਜਿਆ ਜਾਵੇਗਾ ਅਤੇ ਉੱਥੋਂ ਉਸ ਦੀ ਇਟਲੀ ਦੀ ਫਲਾਈਟ ਕਰਵਾਈ ਜਾਵੇਗੀ। ਇਸੇ ਯੋਜਨਾ ਤਹਿਤ 5 ਅਗਸਤ ਨੂੰ ਜੈਪੁਰ ਤੋਂ ਰਾਕੇਸ਼ ਨੂੰ ਦੁਬਈ ਰਾਹੀਂ ਕੀਨੀਆ ਭੇਜਿਆ ਗਿਆ। ਪਰ ਕੀਨੀਆ ਪਹੁੰਚਦਿਆਂ ਹੀ ਉੱਥੇ ਸਰਗਰਮ ਗਿਰੋਹ ਨੇ ਰਾਕੇਸ਼ ਅਤੇ ਉਸ ਦੇ ਨਾਲ ਮੌਜੂਦ ਦੋ ਹੋਰ ਪੰਜਾਬੀ ਨੌਜਵਾਨਾਂ ਨੂੰ ਬੰਧਕ ਬਣਾ ਲਿਆ।

ਵਟਸਐਪ 'ਤੇ ਭੇਜਿਆ ਕੁੱਟਮਾਰ ਦਾ ਵੀਡੀਓ

ਪਰਿਵਾਰ ਦਾ ਦੋਸ਼ ਹੈ ਕਿ 6 ਅਗਸਤ ਨੂੰ ਕਿਡਨੈਪਰਾਂ ਨੇ ਰਾਕੇਸ਼ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਸ ਦਾ ਵੀਡੀਓ ਵਟਸਐਪ 'ਤੇ ਭੇਜ ਦਿੱਤਾ। ਇਸ ਤੋਂ ਬਾਅਦ ਫੋਨ ਕਰਕੇ ਧਮਕੀ ਦਿੱਤੀ ਗਈ ਕਿ ਜੇਕਰ ਪੰਜ ਘੰਟਿਆਂ ਦੇ ਅੰਦਰ 70 ਹਜ਼ਾਰ ਡਾਲਰ ਨਾ ਭੇਜੇ ਗਏ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ।

'ਖਾਨ ਬਾਬਾ' ਦੇ ਨਾਂ 'ਤੇ ਕਰ ਰਿਹਾ ਸੰਪਰਕ

ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਆਪਣੇ ਆਪ ਨੂੰ 'ਖਾਨ ਬਾਬਾ' ਦੱਸਣ ਵਾਲਾ ਵਿਅਕਤੀ ਪਹਿਲਾਂ ਪੰਜਾਬੀ ਭָਸ਼ਾ ਵਿੱਚ ਗੱਲ ਕਰ ਰਿਹਾ ਸੀ ਅਤੇ ਬਾਅਦ ਵਿੱਚ ਅੰਗਰੇਜ਼ੀ ਵਿੱਚ ਸੁਨੇਹੇ ਭੇਜਣ ਲੱਗਾ। ਉਸ ਨੇ ਦਾਅਵਾ ਕੀਤਾ ਕਿ ਰਾਕੇਸ਼ ਇਸ ਸਮੇਂ ਯੂਗਾਂਡਾ ਵਿੱਚ ਉਸ ਦੀ ਹਿਰਾਸਤ ਵਿੱਚ ਹੈ। ਮੁਲਜ਼ਮ ਨੇ ਇਹ ਵੀ ਕਿਹਾ ਕਿ ਏਜੰਟ ਪਰਮਜੀਤ ਸਿੰਘ ਨਾਲ ਉਸ ਦਾ ਪੈਸਿਆਂ ਦਾ ਵਿਵਾਦ ਹੈ ਅਤੇ ਰਕਮ ਮਿਲਣ ਤੋਂ ਬਾਅਦ ਹੀ ਰਾਕੇਸ਼ ਨੂੰ ਛੱਡਿਆ ਜਾਵੇਗਾ। ਇਸ ਦੌਰਾਨ ਪਰਿਵਾਰ ਦਾ ਦੋਸ਼ ਹੈ ਕਿ ਏਜੰਟ ਪਰਮਜੀਤ ਸਿੰਘ ਹੁਣ ਉਨ੍ਹਾਂ ਦੇ ਫੋਨ ਵੀ ਨਹੀਂ ਚੁੱਕ ਰਿਹਾ।

ਸਰਕਾਰ ਤੋਂ ਸੁਰੱਖਿਅਤ ਵਤਨ ਵਾਪਸੀ ਦੀ ਮੰਗ

ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਆਪ ਆਗੂ ਅਤੇ ਫਿਲੌਰ ਹਲਕੇ ਦੇ ਸਾਬਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਪੀੜਤ ਪਰਿਵਾਰ ਨੂੰ ਮਿਲਣ ਪਹੁੰਚੇ। ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਰਾਕੇਸ਼ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਦੋਸ਼ੀ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉੱਧਰ, ਪੀੜਤ ਪਰਿਵਾਰ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਦੋਸ਼ੀ ਟਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਅਤੇ ਰਾਕੇਸ਼ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਦੀ ਮੰਗ ਕੀਤੀ ਹੈ।

Related Post

LPU ਬਵਾਲ ਮਾਮਲਾ: ਯੂਨੀਵਰਸਿਟੀ 10 ਦਿਨਾਂ ਲਈ ਬੰਦ, ਵਿਦਿਆਰਥੀਆਂ ਨੂੰ ਛੁੱਟੀ, ਇੰਟਰਨੈੱਟ ਸੇਵਾ ਬੰਦ; CM ਮਾਨ ਨੇ ਦਿੱਤੇ ਸਖ਼ਤ ਕਾਰਵਾਈ ਦੇ ਹੁਕਮ
ਆਪ ਹੋਈ ਹੋਰ ਮਜ਼ਬੂਤ! ਟਕਸਾਲੀ ਅਕਾਲੀ ਆਗੂ ਆਪਣੇ ਸਾਥੀਆਂ ਸਣੇ AAP ‘ਚ ਹੋਏ ਸ਼ਾਮਿਲ
ਪੰਜਾਬੀ ਦੇਣ ਧਿਆਨ! ਜਾਰੀ ਹੋਏ ਸਖਤ ਹੁਕਮ, ਬਿਨਾਂ ਹਾਈ ਸਿਕਿਓਰਟੀ ਨੰਬਰ ਪਲੇਟ ਵਾਲੀਆਂ ਗੱਡੀਆਂ ਨੂੰ ਪੈਟਰੋਲ-ਡੀਜ਼ਲ ਨਹੀਂ, ਰੈਸਟੋਰੈਂਟਾਂ ‘ਚ ਹਥਿਆਰਾਂ ‘ਤੇ ਰੋਕ
ਪੁਲਿਸ ਮਹਿਕਮੇ 'ਚ ਵੱਡਾ ਫੇਰਬਦਲ! ਜਲੰਧਰ CP ਐਕਸ਼ਨ ਮੋਡ ‘ਚ, ਕਈ ਥਾਣਿਆਂ ਦੇ ਇੰਚਾਰਜ ਬਦਲੇ; ਜਾਣੋ ਕਿਸ ਨੂੰ ਮਿਲੀ ਕਿੱਥੇ ਜ਼ਿੰਮੇਵਾਰੀ
ਸੂਬੇ ‘ਚ ਆ ਗਈ ਇੱਕ ਹੋਰ ਛੁੱਟੀ! ਸ਼ੁੱਕਰਵਾਰ ਨੂੰ ਬੰਦ ਰਹਿਣਗੇ ਸਕੂਲ-ਕਾਲਜ ਸਣੇ ਸਰਕਾਰੀ ਦਫ਼ਤਰ, DC ਵੱਲੋਂ ਹੁਕਮ ਜਾਰੀ…
ਜਲੰਧਰ 'ਚ ਕਾਂਗਰਸ ਨੂੰ ਵੱਡਾ ਝਟਕਾ: 100 ਤੋਂ ਵੱਧ ਸਮਰਥਕ 'ਆਪ' ‘ਚ ਸ਼ਾਮਲ, ਮੰਤਰੀ ਮਹਿੰਦਰ ਭਗਤ ਨੇ ਕੀਤਾ ਸਵਾਗਤ

© Copyright Galactic Television & Communications Pvt. Ltd. 2026. All rights reserved.