ਪੰਜਾਬ 'ਚ AAP ਸਾਂਸਦ ਅਸ਼ੋਕ ਮਿੱਤਲ ਦੇ ਘਰ ED ਦੀ ਰੇਡ, ਜਲੰਧਰ ਰਿਹਾਇਸ਼ ਸਣੇ ਕਈ ਹੋਰ ਟਿਕਾਣਿਆਂ ‘ਤੇ ਛਾਪੇਮਾਰੀ ਜਾਰੀ

By:  Lajwinder Kaur April 15th 2026 10:18 AM -- Updated: April 15th 2026 10:38 AM

ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਘਰ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਅੱਜ ਸਵੇਰੇ 9 ਵਜੇ ED ਦੀ ਟੀਮ ਜਾਲੰਧਰ ਸਥਿਤ ਉਨ੍ਹਾਂ ਦੇ ਘਰ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਸੁਰੱਖਿਆ ਦੇ ਮੱਦੇਨਜ਼ਰ ਘਰ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।

ਕੁੱਝ ਦਿਨ ਪਹਿਲਾਂ ਹੀ ਬਣੇ ਸੀ ਡਿਪਟੀ ਲੀਡਰ

ਜ਼ਿਕਰਯੋਗ ਹੈ ਕਿ ਕਰੀਬ 12 ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਸਾਂਸਦ ਰਾਘਵ ਚੱਢਾ ਨੂੰ ਰਾਜ ਸਭਾ ਦੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਥਾਂ ਅਸ਼ੋਕ ਮਿੱਤਲ ਨੂੰ ਇਹ ਜ਼ਿੰਮੇਵਾਰੀ ਸੌਂਪੀ ਸੀ। ਅਸ਼ੋਕ ਮਿੱਤਲ ਪੰਜਾਬ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਸੰਸਥਾਪਕ ਅਤੇ ਚਾਂਸਲਰ ਹਨ ਅਤੇ ਸਾਲ 2022 ਵਿੱਚ ਰਾਜ ਸਭਾ ਮੈਂਬਰ ਬਣੇ ਸਨ।

ਦਿੱਲੀ ਤੋਂ ਆਈ ਟੀਮ ਨੇ ਜਲੰਧਰ ਵਿੱਚ ਦਿੱਤੀ ਦਸਤਕ

ਜਾਣਕਾਰੀ ਮੁਤਾਬਕ, ED ਦੀ ਦਿੱਲੀ ਟੀਮ ਨੇ ਜਲੰਧਰ ਅਤੇ ਫਗਵਾੜਾ ਵਿੱਚ 'ਲਵਲੀ ਗਰੁੱਪ' ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (FEMA) ਦੀ ਕਥਿਤ ਉਲੰਘਣਾ ਨਾਲ ਜੁੜੇ ਮਾਮਲੇ ਵਿੱਚ ਕੀਤੀ ਜਾ ਰਹੀ ਹੈ।

LPU ਸਣੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਜਾਰੀ

ਇਹ ਛਾਪੇਮਾਰੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU), ਲਵਲੀ ਆਟੋਜ਼, ਲਵਲੀ ਸਵੀਟਸ ਅਤੇ ਲਵਲੀ ਡਿਸਟੈਂਸ ਐਜੂਕੇਸ਼ਨ ਸੈਂਟਰ ਸਮੇਤ ਕਈ ਥਾਵਾਂ 'ਤੇ ਚੱਲ ਰਹੀ ਹੈ। ਇਸ ਤੋਂ ਇਲਾਵਾ, ਅਸ਼ੋਕ ਮਿੱਤਲ ਦੇ ਪਰਿਵਾਰ ਨਾਲ ਜੁੜੇ ਰਿਹਾਇਸ਼ੀ ਅਤੇ ਵਪਾਰਕ ਕੰਪਲੈਕਸਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿੱਚ ਉਨ੍ਹਾਂ ਦੇ ਭਰਾਵਾਂ ਰਮੇਸ਼ ਮਿੱਤਲ ਅਤੇ ਨਰੇਸ਼ ਮਿੱਤਲ ਦੇ ਟਿਕਾਣੇ ਵੀ ਸ਼ਾਮਲ ਹਨ।

Related Post

ਜਲੰਧਰ 'ਚ ਕਾਂਗਰਸ ਨੂੰ ਵੱਡਾ ਝਟਕਾ: 100 ਤੋਂ ਵੱਧ ਸਮਰਥਕ 'ਆਪ' ‘ਚ ਸ਼ਾਮਲ, ਮੰਤਰੀ ਮਹਿੰਦਰ ਭਗਤ ਨੇ ਕੀਤਾ ਸਵਾਗਤ
ਵਿਦੇਸ਼ ‘ਚ ਪੰਜਾਬੀ ਨੌਜਵਾਨ ਅਗਵਾ; ਮੁੰਡੇ ‘ਤੇ ਹੋਏ ਤਸ਼ੱਦਦ ਦਾ ਵੀਡੀਓ ਪਰਿਵਾਰ ਨੂੰ ਭੇਜਿਆ, ਮੰਗੀ 58 ਲੱਖ ਰੁਪਏ ਦੀ ਫਿਰੌਤੀ
ਜਲੰਧਰ 'ਚ ਭਿਆਨਕ ਸੜਕ ਹਾਦਸਾ: ਖੜ੍ਹੇ ਟਿੱਪਰ ਨਾਲ ਟਕਰਾਈ ਕਾਰ, ਤਿੰਨ ਨੌਜਵਾਨਾਂ ਦੀ ਮੌਤ
Punjab Bandh: ਜਾਣੋ ਕਿੱਥੇ-ਕਿੱਥੇ ਨਜ਼ਰ ਆ ਰਿਹਾ 'ਪੰਜਾਬ ਬੰਦ' ਦਾ ਅਸਰ! ਜਲੰਧਰ ‘ਚ ਸਕੂਲ-ਕਾਲਜ ਸਣੇ ਦੁਕਾਨਾਂ ਬੰਦ…ਚੱਪੇ-ਚੱਪੇ 'ਤੇ ਪੁਲਿਸ
ਪੁਲਿਸ ਅਤੇ ਬਦਮਾਸ਼ ਵਿਚਾਲੇ ਚੱਲੀਆਂ ਠਾਹ-ਠਾਹ ਗੋਲੀਆਂ, ਦਹਿਲ ਉੱਠਿਆ ਜਲੰਧਰ, ਦੋਹਰੇ ਕਤਲ ਕਾਂਡ ਦਾ ਮੁਲਜ਼ਮ 'ਗੁੱਲੂ' ਗੋਲੀ ਲੱਗਣ ਨਾਲ ਜ਼ਖ਼ਮੀ…
ਜਲੰਧਰ 'ਚ ਪ੍ਰਧਾਨ ਮੰਤਰੀ ਮੋਦੀ ਦਾ ਅਹਿਮ ਦੌਰਾ: ‘ਸੰਤ ਰਵਿਦਾਸ ਟ੍ਰੇਨ’ ਨੂੰ ਦਿਖਾਈ ਹਰੀ ਝੰਡੀ, ਕਿਸਾਨਾਂ ਵਾਲੀ ਹਰੀ ਪੱਗ ‘ਚ ਨਜ਼ਰ ਆਏ PM ਮੋਦੀ

© Copyright Galactic Television & Communications Pvt. Ltd. 2026. All rights reserved.