ਕਾਂਗਰਸ 'ਚ ਵੱਡੀ ਕਾਰਵਾਈ! 10 ਯੂਥ ਕਾਂਗਰਸੀ ਆਗੂਆਂ ਨੂੰ ਕੀਤਾ ਗਿਆ ਸਸਪੈਂਡ, ਜਾਣੋ ਹਾਈਕਮਾਨ ਕਿਉਂ ਹੋਇਆ ਸਖ਼ਤ?
ਆਗਾਮੀ ਚੋਣਾਂ ਤੋਂ ਪਹਿਲਾਂ ਸਿਆਸੀ ਗਲਿਆਰਿਆਂ ਵਿੱਚ ਹਲਚਲ ਮਚਾਉਣ ਵਾਲੀ ਵੱਡੀ ਖ਼ਬਰ ਸਾਹਮਣੇ ਆਈ ਹੈ। ਹਰਿਆਣਾ ਯੂਥ ਕਾਂਗਰਸ ਦੇ ਅੰਦਰ ਅਨੁਸ਼ਾਸਨਹੀਣਤਾ ਵਿਰੁੱਧ ਕਾਂਗਰਸ ਦੀ ਰਾਸ਼ਟਰੀ ਲੀਡਰਸ਼ਿਪ ਨੇ ਸਖ਼ਤ ਰੁਖ਼ ਅਪਣਾਉਂਦਿਆਂ 10 ਪ੍ਰਮੁੱਖ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।

ਦੱਸਿਆ ਜਾ ਰਿਹਾ ਹੈ ਕਿ 1 ਨਵੰਬਰ ਨੂੰ ਰਾਮਲੀਲਾ ਮੈਦਾਨ ਵਿੱਚ ਆਯੋਜਿਤ ਕੀਤੀ ਗਈ "ਵੋਟ ਚੋਰੀ ਰੈਲੀ" ਵਿੱਚ ਇਹ ਆਗੂ ਗੈਰ-ਹਾਜ਼ਰ ਰਹੇ ਸਨ, ਜਿਸ ਤੋਂ ਬਾਅਦ ਭਾਰਤੀ ਯੂਥ ਕਾਂਗਰਸ ਦੀ ਹਾਈਕਮਾਨ ਵੱਲੋਂ ਇਹ ਸਖ਼ਤ ਐਕਸ਼ਨ ਲਿਆ ਗਿਆ ਹੈ।
ਸੰਗਠਨਾਤਮਕ ਅਨੁਸ਼ਾਸਨਹੀਣਤਾ 'ਤੇ ਸਖ਼ਤ ਨੋਟਿਸ
ਰਾਸ਼ਟਰੀ ਲੀਡਰਸ਼ਿਪ ਨੇ ਰੈਲੀ ਵਰਗੇ ਅਹਿਮ ਸਮਾਗਮ ਤੋਂ ਗੈਰ-ਹਾਜ਼ਰ ਰਹਿਣ ਨੂੰ ਗੰਭੀਰ ਅਨੁਸ਼ਾਸਨਹੀਣਤਾ ਮੰਨਿਆ ਹੈ। ਜਾਣਕਾਰੀ ਅਨੁਸਾਰ ਇਹ ਅਧਿਕਾਰੀ ਪਹਿਲਾਂ ਵੀ ਅਕਸਰ ਆਮ ਮੀਟਿੰਗਾਂ ਤੋਂ ਦੂਰੀ ਬਣਾ ਕੇ ਰੱਖਦੇ ਸਨ। ਹਾਈਕਮਾਨ ਨੇ ਇਸ ਕਾਰਵਾਈ ਰਾਹੀਂ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਪਾਰਟੀ ਦੇ ਮੁੱਖ ਸਮਾਗਮਾਂ ਵਿੱਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਲੀਡਰਸ਼ਿਪ ਦੀ ਸਹਿਮਤੀ ਨਾਲ ਜਾਰੀ ਹੋਏ ਹੁਕਮ2 ਨਵੰਬਰ ਨੂੰ ਜਾਰੀ ਕੀਤੇ ਗਏ ਮੁਅੱਤਲੀ ਪੱਤਰ ਅਨੁਸਾਰ ਸਾਰੇ 10 ਆਗੂ ਅਗਲੇ ਹੁਕਮਾਂ ਤੱਕ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਰਹਿਣਗੇ। ਇਹ ਕਾਰਵਾਈ ਸੂਬਾ ਇੰਚਾਰਜ ਸਤਿਆਵਾਨ ਗਹਿਲੋਤ, ਸਹਿ-ਇੰਚਾਰਜ ਮੀਮਾਂਸਾ ਆਰੀਆ, ਸਹਿ-ਇੰਚਾਰਜ ਪ੍ਰਿਯੰਕਾ ਚੰਦੇਲੀਆ, ਸੂਬਾ ਪ੍ਰਧਾਨ ਨਿਸ਼ਿਤ ਕਟਾਰੀਆ ਅਤੇ ਸੂਬਾ ਕਾਰਜਕਾਰੀ ਪ੍ਰਧਾਨ ਸੌਮਿਲ ਸੰਧੂ ਦੀ ਸਹਿਮਤੀ ਨਾਲ ਕੀਤੀ ਗਈ ਹੈ।