Haryana News: ਪਲਵਲ ਦੇ SDO ਤੇ JE 'ਤੇ ਡਿੱਗੀ ਗਾਜ, ਕੀਤਾ ਸਸਪੈਂਡ, ਜਾਣੋ ਪੂਰਾ ਮਾਮਲਾ?

By:  Lajwinder Kaur March 3rd 2026 02:24 PM -- Updated: March 3rd 2026 02:45 PM

ਹਰਿਆਣਾ ਦੇ ਪਲਵਲ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਵਾਟਰ ਟੈਂਕ ਹਾਦਸੇ ਤੋਂ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਜਨ ਸਿਹਤ ਇੰਜੀਨੀਅਰਿੰਗ ਅਤੇ ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ ਨੇ ਪਲਵਲ ਜ਼ਿਲ੍ਹੇ ਦੇ ਗੋਬਿੰਦ ਨਗਰ ਸਥਿਤ ਬੂਸਟਿੰਗ ਸਟੇਸ਼ਨ 'ਚ ਸਾਹਮਣੇ ਆਈ ਲਾਪਰਵਾਹੀ ਦੇ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦਿਆਂ ਐਸ.ਡੀ.ਓ (SDO) ਅਤੇ ਜੇ.ਈ (JE) ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ (suspend) ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਬੰਧਤ ਐਕਸੀਅਨ (XEN) ਨੂੰ ਵੀ 'ਕਾਰਨ ਦੱਸੋ' ਨੋਟਿਸ ਜਾਰੀ ਕੀਤਾ ਗਿਆ ਹੈ।

ਜਾਣੋ ਪੂਰਾ ਮਾਮਲਾ ਹੈ ਕੀ

ਜ਼ਿਕਰਯੋਗ ਹੈ ਕਿ 26 ਫਰਵਰੀ ਨੂੰ ਗੋਬਿੰਦ ਨਗਰ ਸਥਿਤ ਬੂਸਟਿੰਗ ਸਟੇਸ਼ਨ ਦੇ ਅੰਡਰਗਰਾਊਂਡ ਵਾਟਰ ਟੈਂਕ ਵਿੱਚ ਡੁੱਬਣ ਕਾਰਨ ਇੱਕ 12 ਸਾਲਾ ਬੱਚੇ ਦੀ ਦਰਦਨਾਕ ਮੌਤ ਹੋ ਗਈ ਸੀ। ਇਸ ਮੰਦਭਾਗੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਮੰਤਰੀ ਰਣਬੀਰ ਗੰਗਵਾ ਨੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਅਤੇ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਮੰਤਰੀ ਦੇ ਨਿਰਦੇਸ਼ਾਂ ਤੋਂ ਬਾਅਦ ਵਿਭਾਗ ਨੇ ਕਾਰਵਾਈ ਕਰਦੇ ਹੋਏ ਐਸ.ਡੀ.ਓ. ਪ੍ਰੀਤੀ ਅਤੇ ਜੇ.ਈ. ਰਾਮਬੀਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਮੰਤਰੀ ਰਣਬੀਰ ਗੰਗਵਾ ਨੇ ਸਪੱਸ਼ਟ ਕੀਤਾ ਕਿ ਬੱਚਿਆਂ ਦੀ ਸੁਰੱਖਿਆ ਅਤੇ ਜਨਤਕ ਥਾਵਾਂ 'ਤੇ ਬੁਨਿਆਦੀ ਢਾਂਚੇ ਦੀ ਸੰਭਾਲ ਕਰਨਾ ਵਿਭਾਗ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਡਿਊਟੀ ਵਿੱਚ ਇਸ ਤਰ੍ਹਾਂ ਦੀ ਲਾਪਰਵਾਹੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਜਨਤਾ ਦੀ ਸੁਰੱਖਿਆ ਪਹਿਲੀ ਜ਼ਿੰਮੇਵਾਰੀ

ਵਿਭਾਗੀ ਮੰਤਰੀ ਨੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਸਾਰੇ ਬੂਸਟਿੰਗ ਸਟੇਸ਼ਨਾਂ, ਵਾਟਰ ਟੈਂਕਾਂ ਅਤੇ ਸਬੰਧਤ ਇਮਾਰਤਾਂ ਦੀ ਤੁਰੰਤ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੁਰੱਖਿਆ ਮਾਨਕਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ। ਮੰਤਰੀ ਨੇ ਸਪੱਸ਼ਟ ਕੀਤਾ ਕਿ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਵਿਭਾਗ ਦੀ ਪਹਿਲੀ ਜ਼ਿੰਮੇਵਾਰੀ ਹੈ।

Related Post

ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਸੋਗ ਦੀ ਲਹਿਰ
ਮਹਿਕਮੇ 'ਚ ਮੱਚਿਆ ਹੜਕੰਪ! ਪਟਵਾਰੀ 90,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ, ਇਸ ਮਾਮਲੇ ‘ਚ ਮੰਗੀ ਸੀ ਮੋਟੀ ਰਕਮ…
‘₹5 ਹਜ਼ਾਰ ਦਿਓ, ਨਾਂ ਠੀਕ ਹੋ ਜਾਵੇਗਾ’: ACB ਨੇ ਰੰਗੇ ਹੱਥੀਂ ਰਿਸ਼ਵਤ ਲੈਂਦਾ ਕਲਰਕ ਕੀਤਾ ਕਾਬੂ, ਹੱਥਾਂ ‘ਤੇ ਲੱਗੇ ਮਿਲੇ ਕੈਮੀਕਲ ਦੇ ਨਿਸ਼ਾਨ
ਹਰਿਆਣਾ ‘ਚ ਪ੍ਰਸ਼ਾਸਨਿਕ ਫੇਰਬਦਲ: ਤਿੰਨ ਸੀਨੀਅਰ IAS ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਜਾਰੀ
ਹਰਿਆਣੇ ਦੀ ਧੀ ਨੇ ਏਸ਼ੀਆਈ ਖੇਡਾਂ ‘ਚ ਰਚਿਆ ਇਤਿਹਾਸ: 10 ਮੀਟਰ ਏਅਰ ਪਿਸਟਲ ਮਿਕਸਡ ‘ਚ ਭਾਰਤ ਨੂੰ ਦਿਵਾਇਆ Gold Medal
ਭਾਜਪਾ ਨੇ ਜਾਰੀ ਕੀਤੀ ਪ੍ਰਦੇਸ਼ ਇੰਚਾਰਜਾਂ ਦੀ ਨਵੀਂ ਲਿਸਟ: ਸਤੀਸ਼ ਪੂਨੀਆ ਸਿਰਫ਼ ਪੰਜਾਬ ‘ਤੇ ਕਰਨਗੇ ਫੋਕਸ, ਹਰਿਆਣਾ ਦੀ ਜ਼ਿੰਮੇਵਾਰੀ ਸਮ੍ਰਿਤੀ ਇਰਾਨੀ ਨੂੰ ਸੌਂਪੀ

© Copyright Galactic Television & Communications Pvt. Ltd. 2026. All rights reserved.