ਅਮਰੀਕਾ ਤੋਂ ਆਈ ਸਰਪੰਚ ਨੂੰ ਜਾ*ਨੋਂ ਮਾਰਨ ਦੀ ਧ/ਮ/ਕੀ ਭਰੀ ਕਾਲ, 2 ਦਿਨਾਂ 'ਚ ਸਰਪੰਚੀ ਛੱਡਣ ਦਾ ਦਿੱਤਾ ਅਲਟੀਮੇਟਮ; ਕਿਹਾ- ਜੋ ਬੋਲਦੇ ਹਾਂ, ਉਹ ਕਰਕੇ ਦਿਖਾਉਂਦੇ ਹਾਂ

ਹਰਿਆਣਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਬਾਕਲ ਦੇ ਸਰਪੰਚ ਨੂੰ ਵਿਦੇਸ਼ੀ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਫੋਨ ਕਰਨ ਵਾਲੇ ਅਣਪਛਾਤੇ ਵਿਅਕਤੀ ਨੇ ਸਰਪੰਚ ਨੂੰ ਦੋ ਦਿਨਾਂ ਦੇ ਅੰਦਰ ਸਰਪੰਚੀ ਛੱਡਣ ਦਾ ਅਲਟੀਮੇਟਮ ਦਿੱਤਾ ਹੈ।

By:  Lajwinder Kaur November 10th 2026 03:02 PM -- Updated: November 10th 2026 03:17 PM

ਹਰਿਆਣਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਬਾਕਲ ਦੇ ਸਰਪੰਚ ਨੂੰ ਵਿਦੇਸ਼ੀ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਫੋਨ ਕਰਨ ਵਾਲੇ ਅਣਪਛਾਤੇ ਵਿਅਕਤੀ ਨੇ ਸਰਪੰਚ ਨੂੰ ਦੋ ਦਿਨਾਂ ਦੇ ਅੰਦਰ ਸਰਪੰਚੀ ਛੱਡਣ ਦਾ ਅਲਟੀਮੇਟਮ ਦਿੱਤਾ ਹੈ। ਅਜਿਹਾ ਨਾ ਕਰਨ 'ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ, ਪਿੰਡ ਬਾਕਲ ਦੇ ਸਰਪੰਚ ਨਰਿੰਦਰ ਸਿੰਘ ਨੇ ਪੁੰਡਰੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦੱਸਿਆ ਕਿ 4 ਨਵੰਬਰ ਨੂੰ ਦੁਪਹਿਰ ਕਰੀਬ 12:57 ਵਜੇ ਉਨ੍ਹਾਂ ਦੇ ਮੋਬਾਈਲ 'ਤੇ ਅਮਰੀਕਾ ਦੇ ਨੰਬਰ ਤੋਂ ਫੋਨ ਆਇਆ ਸੀ।

ਖੁਦ ਨੂੰ SK ਬਾਬਾ ਗਰੁੱਪ ਨਾਲ ਜੁੜਿਆ ਦੱਸਿਆ

ਸਰਪੰਚ ਮੁਤਾਬਕ, ਫੋਨ ਕਰਨ ਵਾਲੇ ਵਿਅਕਤੀ ਨੇ ਉਨ੍ਹਾਂ ਨੂੰ ਕਿਹਾ ਕਿ ਬਾਕਲ ਪਿੰਡ ਦੀ ਸਰਪੰਚੀ ਛੱਡ ਦਿਓ, ਤੁਹਾਡੇ ਕੋਲ ਸਿਰਫ਼ ਦੋ ਦਿਨ ਦਾ ਸਮਾਂ ਹੈ। ਜੇਕਰ ਅਜਿਹਾ ਨਹੀਂ ਕੀਤਾ ਤਾਂ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।

ਮੁਲਜ਼ਮ ਨੇ ਖੁਦ ਨੂੰ SK ਬਾਬਾ ਗਰੁੱਪ ਨਾਲ ਜੁੜਿਆ ਦੱਸਿਆ ਅਤੇ ਕਿਹਾ ਕਿ ਸਰਪੰਚ ਦੀ ਹੱਤਿਆ ਕਰਨ ਲਈ ਉਸ ਨੂੰ ਵੱਡੀ ਰਕਮ ਦੀ ਸੁਪਾਰੀ ਦੇਣ ਦੀ ਪੇਸ਼ਕਸ਼ ਮਿਲੀ ਹੈ। ਇਸ ਦੇ ਨਾਲ ਹੀ ਉਸ ਨੇ ਧਮਕੀ ਦਿੰਦਿਆਂ ਕਿਹਾ ਕਿ ਅਸੀਂ ਜੋ ਬੋਲਦੇ ਹਾਂ, ਉਹ ਕਰਕੇ ਦਿਖਾਉਂਦੇ ਹਾਂ।

ਧਮਕੀ ਤੋਂ ਬਾਅਦ ਪਰਿਵਾਰ ਡਰਿਆ

ਇਸ ਘਟਨਾ ਤੋਂ ਬਾਅਦ ਸਰਪੰਚ ਨਰਿੰਦਰ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਡਰ ਦੇ ਮਾਹੌਲ ਵਿੱਚ ਹੈ। ਉਨ੍ਹਾਂ ਨੂੰ ਖਦਸ਼ਾ ਹੈ ਕਿ ਮੁਲਜ਼ਮ ਜਾਂ ਗਰੋਹ ਦੇ ਮੈਂਬਰ ਉਨ੍ਹਾਂ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੇ ਹਨ।

ਇਸ ਸਬੰਧੀ ਪੁੰਡਰੀ ਥਾਣੇ ਦੇ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ ਸਰਪੰਚ ਵੱਲੋਂ ਸ਼ਿਕਾਇਤ ਮਿਲੀ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

© Copyright Galactic Television & Communications Pvt. Ltd. 2026. All rights reserved.