GST-ਇਨਕਮ ਟੈਕਸ ਦੀ ਟੀਮ ਵੱਲੋਂ ਹਿਸਾਰ ਦੇ ਵੱਡੇ ਹਸਪਤਾਲ 'ਤੇ ਰੇਡ, ਹਰਿਆਣਾ ਦੀ ਸਿਆਸਤ 'ਚ ਮਚੀ ਹਲਚਲ

By:  Lajwinder Kaur February 25th 2026 12:18 PM -- Updated: February 25th 2026 01:18 PM

GST–Income Tax Team Raids Major Hospital in Hisar: ਹਰਿਆਣਾ ਤੋਂ ਅਹਿਮ ਖਬਰ ਸਾਹਮਣੇ ਆਈ ਹੈ। ਜਿੱਥੇ ਹਿਸਾਰ ਦੇ ਸੈਕਟਰ-14 ਵਿੱਚ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਬੁੱਧਵਾਰ ਸਵੇਰੇ ਕਰੀਬ 6 ਵਜੇ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਛਾਪੇਮਾਰੀ ਸ਼ੁਰੂ ਕੀਤੀ। ਸੂਤਰਾਂ ਅਨੁਸਾਰ, ਇਹ ਰੇਡ ਇਨਕਮ ਟੈਕਸ ਅਤੇ ਜੀ.ਐਸ.ਟੀ. (GST) ਵਿਭਾਗ ਦੀ ਸਾਂਝੀ ਟੀਮ ਵੱਲੋਂ ਕੀਤੀ ਗਈ ਹੈ, ਜਿਸ ਵਿੱਚ ਹਸਪਤਾਲ ਦੇ ਰਿਕਾਰਡ, ਦਸਤਾਵੇਜ਼ਾਂ ਅਤੇ ਵਿੱਤੀ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ 500 ਬੈੱਡਾਂ ਵਾਲਾ ਸੁਪਰ ਸਪੈਸ਼ਲਿਟੀ ਹਸਪਤਾਲ ਹਿਸਾਰ ਦਾ ਇੱਕ ਮਸ਼ਹੂਰ ਹਸਪਤਾਲ ਹੈ, ਜਿਸ ਦਾ ਉਦਘਾਟਨ ਹਰਿਆਣਾ ਦੇ ਸਾਬਕਾ ਸਿਹਤ ਮੰਤਰੀ ਅਨਿਲ ਵਿੱਜ ਨੇ ਕੀਤਾ ਸੀ। ਹਸਪਤਾਲ ਵਿੱਚ ਸਵੇਰ ਤੋਂ ਹੀ ਟੀਮ ਮੌਜੂਦ ਹੈ ਅਤੇ ਵੱਖ-ਵੱਖ ਵਿਭਾਗਾਂ ਵਿੱਚ ਤਲਾਸ਼ੀ ਲਈ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਟੀਮ ਨੇ ਹਸਪਤਾਲ ਕੰਪਲੈਕਸ ਵਿੱਚ ਪਹੁੰਚ ਕੇ ਅਧਿਕਾਰੀਆਂ ਅਤੇ ਸਟਾਫ਼ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਹੁਣ ਦੇਖਣਾ ਹੋਏਗਾ ਇਨਕਮ ਟੈਕਸ ਦੀ ਟੀਮ ਦੇ ਹੱਥ ਕੀ-ਕੀ ਲੱਗਦਾ ਹੈ।



Related Post

ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਸੋਗ ਦੀ ਲਹਿਰ
ਮਹਿਕਮੇ 'ਚ ਮੱਚਿਆ ਹੜਕੰਪ! ਪਟਵਾਰੀ 90,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ, ਇਸ ਮਾਮਲੇ ‘ਚ ਮੰਗੀ ਸੀ ਮੋਟੀ ਰਕਮ…
‘₹5 ਹਜ਼ਾਰ ਦਿਓ, ਨਾਂ ਠੀਕ ਹੋ ਜਾਵੇਗਾ’: ACB ਨੇ ਰੰਗੇ ਹੱਥੀਂ ਰਿਸ਼ਵਤ ਲੈਂਦਾ ਕਲਰਕ ਕੀਤਾ ਕਾਬੂ, ਹੱਥਾਂ ‘ਤੇ ਲੱਗੇ ਮਿਲੇ ਕੈਮੀਕਲ ਦੇ ਨਿਸ਼ਾਨ
ਹਰਿਆਣਾ ‘ਚ ਪ੍ਰਸ਼ਾਸਨਿਕ ਫੇਰਬਦਲ: ਤਿੰਨ ਸੀਨੀਅਰ IAS ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਜਾਰੀ
ਹਰਿਆਣੇ ਦੀ ਧੀ ਨੇ ਏਸ਼ੀਆਈ ਖੇਡਾਂ ‘ਚ ਰਚਿਆ ਇਤਿਹਾਸ: 10 ਮੀਟਰ ਏਅਰ ਪਿਸਟਲ ਮਿਕਸਡ ‘ਚ ਭਾਰਤ ਨੂੰ ਦਿਵਾਇਆ Gold Medal
ਭਾਜਪਾ ਨੇ ਜਾਰੀ ਕੀਤੀ ਪ੍ਰਦੇਸ਼ ਇੰਚਾਰਜਾਂ ਦੀ ਨਵੀਂ ਲਿਸਟ: ਸਤੀਸ਼ ਪੂਨੀਆ ਸਿਰਫ਼ ਪੰਜਾਬ ‘ਤੇ ਕਰਨਗੇ ਫੋਕਸ, ਹਰਿਆਣਾ ਦੀ ਜ਼ਿੰਮੇਵਾਰੀ ਸਮ੍ਰਿਤੀ ਇਰਾਨੀ ਨੂੰ ਸੌਂਪੀ

© Copyright Galactic Television & Communications Pvt. Ltd. 2026. All rights reserved.